Press club kotkapura - faridkot

Press club kotkapura - faridkot PB04 NEWS CHANNEL

ਸਿਵਲ ਸਰਜਨ ਵੱਲੋਂ ਰਾਜਨ ਹਸਪਤਾਲ ਵਿਖੇ ਐਂਡਵਾਂਸਡ ਨੈਫਰੋਲੋਜੀ ਅਤੇ ਡਾਇਲਸਿਸ ਸੈਂਟਰ ਦਾ ਉਦਘਾਟਨਆਯੂਸ਼ਮਾਨ ਸਕੀਮ ਤਹਿਤ  5 ਲੱਖ ਤੱਕ  ਡਾਇਲਸਿਸ ਅਤੇ...
12/02/2025

ਸਿਵਲ ਸਰਜਨ ਵੱਲੋਂ ਰਾਜਨ ਹਸਪਤਾਲ ਵਿਖੇ ਐਂਡਵਾਂਸਡ ਨੈਫਰੋਲੋਜੀ ਅਤੇ ਡਾਇਲਸਿਸ ਸੈਂਟਰ ਦਾ ਉਦਘਾਟਨ
ਆਯੂਸ਼ਮਾਨ ਸਕੀਮ ਤਹਿਤ 5 ਲੱਖ ਤੱਕ ਡਾਇਲਸਿਸ ਅਤੇ ਗੁਰਦੇ ਦੇ ਆਪ੍ਰੇਸ਼ਨ ਹੋਣਗੇ ਮੁਫਤ -ਡਾ: ਰਾਜਨ ਸਿੰਗਲਾ
ਕੋਟਕਪੂਰਾ -ਸ਼ਾਮ ਲਾਲ ਚਾਵਲਾ) ਅੱਜ ਕੋਟਕਪੂਰਾ ਵਿਖੇ ਰਾਜਨ ਹਸਪਤਾਲ ਅਤੇ ਹਾਰਟ ਸੈਂਟਰ ਫਰੀਦਕੋਟ ਰੋਡ, ਕੋਟਕਪੂਰਾ ਵਿਖੇ ਐਂਡਵਾਂਸਡ ਨੈਫਰੋਲੋਜੀ ਅਤੇ ਡਾਇਲਸਿਸ ਸੈਂਟਰ ਦਾ ਉਦਘਾਟਨ ਮਾਨਯੋਗ ਡਾ: ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਵੱਲੋਂ ਕੀਤਾ ਗਿਆ । ਇਸ ਸੈਂਟਰ ਵਿਚ ਜਰਮਨ ਦੀਆਂ ਅਤਿ ਆਧੁਨਿਕ ਮਸ਼ੀਨਾਂ ਨਾਲ ਡਾਇਲਸਿਸ ਅਤੇ ਗੁਰਦਿਆਂ ਦੀਆਂ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਡਾ: ਸਪਨਾ ਸਿਸੋਦੀਆਂ ਡੀ.ਐਮ. (ਨੈਫਰੋਲੋਜੀ) ਵੱਲੋਂ ਕੀਤਾ ਜਾਵੇਗਾ । ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਇਹ ਇਸ ਕਿਸਮ ਦਾ ਗੁਰਦੇ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲਾ ਮਾਲਵੇ ਦਾ ਪਹਿਲਾਂ ਸੈਂਟਰ ਹੋਵੇਗਾ । ਇਸ ਸਮੇਂ ਰਾਜਨ ਹਸਪਤਾਲ ਅਤੇ ਹਾਰਟ ਸੈਂਟਰ ਦੇ ਮੁਖੀ ਡਾ: ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਡਾਇਲਸਿਸ ਅਤੇ ਗੁਰਦੇ ਦੇ ਆਪ੍ਰੇਸ਼ਨ ਆਯੂਸ਼ਮਾਨ ਸਕੀਮ ਤਹਿਤ 5 ਲੱਖ ਰੂਪੈ ਤੱਕ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ । ਇਹ ਸਹੂਲਤ ਹਫਤੇ ਦੇ ਹਰ ਦਿਨ 24 ਘੰਟੇ ਮੁਹੱਈਆਂ ਕਰਵਾਈ ਜਾਵੇਗੀ । ਇਸ ਸਮੇਂ ਹੱਡੀਆਂ ਦੇ ਮਾਹਿਰ ਡਾ: ਸੁਖਵਿੰਦਰਜੀਤ ਸਿੰਘ ਸੈਣੀ, ਡਾ: ਰਜਨੀ ਸਿੰਗਲਾ ਅਤੇ ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਆਦਿ ਮੌਜੂਦ ਸਨ।

ਆਹ ਬੰਦਾ ਫੜ ਕੇ ਦਿਓ ਮੋਟਰਸਾਈਕਲ ਚੋਰੀ ਕਰਨ ਚ ਬਹੁਤ ਮਾਹਰ ਆ,, ਜੀਰੇ ਚ ਲੋਕਾਂ ਨੂੰ ਮੋਟਰਸਾਈਕਲ ਖੜਾ ਕਰਕੇ ਪਿੱਠ ਨੀ ਕਰਨ ਦਿੰਦਾ,, ਜਦੋਂ ਹਵਾ ਹੋ...
20/01/2025

ਆਹ ਬੰਦਾ ਫੜ ਕੇ ਦਿਓ ਮੋਟਰਸਾਈਕਲ ਚੋਰੀ ਕਰਨ ਚ ਬਹੁਤ ਮਾਹਰ ਆ,, ਜੀਰੇ ਚ ਲੋਕਾਂ ਨੂੰ ਮੋਟਰਸਾਈਕਲ ਖੜਾ ਕਰਕੇ ਪਿੱਠ ਨੀ ਕਰਨ ਦਿੰਦਾ,, ਜਦੋਂ ਹਵਾ ਹੋ ਜਾਂਦਾ ਏ,, ਦੂਜਾ ਜੀਰੇ ਦੇ ਬੰਦੇ ਭਾਈ ਜਿਨ੍ਹਾਂ ਚਿਰ ਆਹ ਫੜਿਆ ਨੀ ਜਾਂਦਾ ਮੋਟਰਸਾਇਕਲਾਂ ਦਾ ਖਿਆਲ ਰੱਖੋ,, ਕਦੇ ਇਹ ਨਾਂ ਹੋਵੇ ਫੁੱਫੜ ਘਰੇ ਆਵੇ ਤੁਸੀਂ ਜੁਆਕ ਨੂੰ ਕਹੋਂ, "ਜਾਹ ਪੁੱਤ ਆਪਦੇ ਫੁੱਫੜ ਦਾ ਮੋਟਰਸਾਈਕਲ ਲੈਜਾ,, ਅਧੀਆ ਫੜ ਲਿਆ ਨਾਲੇ ਪਕੌੜੀਆਂ ਲਈ ਆਈਂ ਆਉਂਦਾ ਹੋਇਆ",, ਤੇ ਜਵਾਕ ਆਕੇ ਆਖਦੇ ਫੁੱਫੜ ਦਾ ਮੋਟਰਸਾਈਕਲ ਤਾਂ ਜਾਦੂ ਆਲਾ ਅੰਕਲ ਲੈ ਗਿਆ,ਜਿਹੜੀ ਦਾਰੂ ਦਿਲ ਲਵਾਉਣ ਵਾਸਤੇ ਲਿਆਂਦੀ ਸੀ ਦਿਲ ਖੜਾਉਣ ਵਾਸਤੇ ਪਿਆਉਣੀ ਪਵੇ,,, ਤੇ ਦੂਜੇ ਦਿਨ ਫੁੱਫੜ ਬੱਸ ਤੇ ਪਿੰਡ ਭੇਜਣਾ ਪਵੇ ਪਿੰਡ ,, ਨਾਲੇ ਫੁੱਫੜ ਨੂੰ ਤੀਹ ਸਾਲ ਬਾਹਦ ਦਾਜ ਫੇਰ ਦੇਣਾ ਪੈਜੇ ਮੋਟਰਸਾਈਕਲ ਦਾ,,ਸ਼ੇਅਰ ਕਰੋ ਭਾਈ ਫੜੋ ਬੰਦਾ,, ਵੀਡੀਓ ਵੀ ਪਾ ਦਿੰਦੇ ਆਂ ਸਟੋਰੀ ਚ,, ਜੇ ਕਿਸੇ ਨੂੰ ਪਤਾ ਹੋਵੇ ਜਾਦੂਗਰ ਵਾਰੇ ਆਹ ਨੰਬਰ ਤੇ ਗੁਪਤ ਸੂਚਨਾ ਦੇ ਦਿਓ
contact no 98226-00047
jaskaran singh

18/01/2025
16/01/2025

dhillon colony kotkapura

15/01/2025

ਅੱਜ ਸਵੇਰੇ ਕਰੀਬ ਪੌਣੇ ਅੱਠ ਵਜੇ ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਤੋ
ਇੱਕ ਔਰਤ ਪਾਸੋਂ ਕੁਝ ਲੇਟੇਰਿਆਂ ਵਲੋਂ ਪਰਸ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ , ਪ੍ਰਾਪਤ ਵੇਰਵਿਆਂ ਅਨੁਸਾਰ ਵਿਜੇ ਕੁਮਾਰ ਅਰੋੜਾ ਰਿਟਾਇਰਡ ਬੈਂਕ ਮਨੇਜਰ ਪੰਜਾਬ ਨੈਸ਼ਨਲ ਬੈਂਕ ਕੋਟਕਪੂਰਾ ਜੋ ਆਪਣੀ ਪਤਨੀ ਨਾਲ ਮੋਹਾਲੀ ਜਾਣ ਵਾਸਤੇ ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਤੇ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਅਚਾਨਕ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਉਨਾਂ ਮਨੇਜਰ ਦੀ ਪਤਨੀ ਸੁਨੀਤਾ ਰਾਣੀ ਦੇ ਹੱਥ ਵਿੱਚ ਫੜਿਆ ਹੋਇਆ ਪਰਸ ਝਪਟਿਆ ਤੇ ਫਰਾਰ ਹੋਗਏ। ਸੁਨੀਤਾ ਰਾਣੀ ਮੁਤਾਬਕ ਉਨਾਂ ਦੇ ਪਰਸ ਵਿੱਚ ਛੇ ਲੱਖ ਰੁਪੈ ਅਤੇ ਕੁਝ ਜਰੂਰੀ ਕਾਗਜਾਤ ਸਨ। ੳਨਾਂ ਦੱÇੋਸਆ ਕਿ ਉਹ ਕੋਟਕਪੂਰੇ ਤੋਂ ਆਪਣਾ ਮਕਾਨ ਵੇਚ ਕੇ ਪਟਿਆਲਾ ਨਵਾਂ ਮਕਾਨ ਖਰੀਦਣ ਲਈ ਜਾ ਰਹੇ ਸਨ । ਲੁਟ ਖੋਹ ਦੀ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸੁਰੁ ਕਰ ਦਿੱਤੀ ਹੈ।

40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਮੌਕੇ ਰੱਖੀ ਅਕਾਲੀ ਕਾਨਫਰੰਸ ਵਿੱਚ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਨੇ ਪੂਰੇ ਉਤਸ਼ਾ...
14/01/2025

40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਮੌਕੇ ਰੱਖੀ ਅਕਾਲੀ ਕਾਨਫਰੰਸ ਵਿੱਚ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ , ਰੈਲੀ ਨੂੰ ਸਫਲ ਬਣਾਉਣ 'ਤੇ ਮੈਂ ਸਮੁੱਚੀ ਜਿਲ੍ਹਾ ਜਥੇਬੰਦੀ ਸਮੇਤ ਸਮੂਹ ਅਕਾਲੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ।

13/01/2025

Happy lohdi

21/02/2024

ਪਿਆਰੇ ਪੰਜਾਬ ਵਾਸੀਉ ਇਹ ਮੈਸਜ ਜਿਸ ਵੀ ਭੈਣ ਭਰਾ ਮਾਤਾ ਬੁਜਰਗਾ ਜਾ ਬੱਚਿਆ ਨੇ ਪੜ੍ਹਲਿਆ ਤੁਹਾਡੀ ਆਉਣ ਵਾਲੀ ਜਿੰਦਗੀ ਵਿੱਚ ਬਹੁਤ ਹੀ ਕੰਮ ਆਵੇਗਾ ਇਸ ਨੂੰ ਪੜ੍ਹ ਕੇ ਘਰੇਲੂ ਤੇ ਬਿੰਨ੍ਹਾ ਡਿਗਰੀ ਤੋ ਤੁਸੀ ਇਕ ਵਕੀਲ ਸਾਬ੍ਹ ਦੀ ਤਰ੍ਹਾ ਜਾਣਕਾਰੀ ਪ੍ਰਾਪਤ ਹੋ ਜਾਵੇਗੀ। ਜੋ ਤੁਹਾਡੇ ਹਰ ਰੋਜ ਕੰਮ ਆਉਣ ਵਾਲੀ ਗੱਲਾ ਹਨ। ਜੇਕਰ ਇਹ ਪੜ੍ਹ ਕੇ ਚੰਗਾ ਲੱਗਾ ਤਾ ਪੋਸਟ ਨੂੰ ਲਾਈਕ,ਕੁਮੈਟ ਤੇ ਸੇਅਰ ਜਰੂਰ ਕਰੋ । ਜੀ ਸੇਅਰ ਕਰਨ ਨਾਲ ਹੋਰ ਪਬਲਿਕ ਦਾ ਵੀ ਭਲਾ ਪੜ੍ਹ ਕੇ ਹੋਵੇਗਾ। * ਆਈ ਪੀ ਸੀ ਵਿਚਲੀ ਧਾਰਾ ਦੇ ਅਰਥ ਨੂੰ ਜਾਣੋ ..... *

ਸੈਕਸ਼ਨ 307 = ਕਤਲ ਦੀ ਕੋਸ਼ਿਸ਼
ਸੈਕਸ਼ਨ 302 =ਕਤਲ
ਲਈ ਸਜ਼ਾ
ਸੈਕਸ਼ਨ 304ਏ=ਲਾਪ੍ਰਵਾਹੀ ਨਾਲ ਕਿਸੇ ਨੂੰ ਮਾਰ ਦੇਣਾ ਸੈਕਸ਼ਨ 306= ਕਿਸੇ ਤੋ ਤੰਗ ਆਤਮਹੱਤਿਆ ਕਰਨੀ
ਸੈਕਸ਼ਨ 376 = ਬਲਾਤਕਾਰ
ਸੈਕਸ਼ਨ 395 = ਰੌਲੇ
ਸੈਕਸ਼ਨ 377 = ਗੈਰ ਕੁਦਰਤੀ ਕੰਮ
ਸੈਕਸ਼ਨ 396 = ਡਕੈਤੀ ਦੌਰਾਨ ਕਤਲ
ਸੈਕਸ਼ਨ 120 = ਸਾਜ਼ਿਸ਼ ਰਚਨਾ
ਧਾਰਾ 365 = ਅਗਵਾ
ਸੈਕਸ਼ਨ 201 = ਸਬੂਤ ਦੇ ਬੇਦਖ਼ਲੀ
ਸੈਕਸ਼ਨ 34 = ਪਦਾਰਥਕ ਉਦੇਸ਼
ਸੈਕਸ਼ਨ 412 = ਸੀਨਾਮਨ
ਸੈਕਸ਼ਨ 378 = ਚੋਰੀ
ਸੈਕਸ਼ਨ 141 = ਕਾਨੂੰਨ ਵਿਰੁੱਧ ਸੈਟਲ ਕਰਨਾ
ਸੈਕਸ਼ਨ 191 = ਗੁੰਮਰਾਹ ਕਰਨਾ
ਸੈਕਸ਼ਨ 300 = ਹੱਤਿਆ
ਸੈਕਸ਼ਨ 309 = ਖੁਦਕੁਸ਼ੀ ਕਰਨ ਦੀ ਕੋਸ਼ਿਸ਼
ਧਾਰਾ 310 = ਧੋਖਾ ਕਰਨਾ
ਸੈਕਸ਼ਨ 312 = ਗਰਭਪਾਤ
ਸੈਕਸ਼ਨ 351 = ਹਮਲਾਵਰ
ਸੈਕਸ਼ਨ 354 = ਔਰਤ ਸ਼ਰਮਿੰਦਗੀ
ਸੈਕਸ਼ਨ 362 = ਅਗਵਾ ਕਰਨਾ
ਸੈਕਸ਼ਨ 420= ਹੇਰਾਫੇਰੀ ਕਰਨਾ
ਸੈਕਸ਼ਨ 415 = ਚੀਟਿੰਗ
ਸੈਕਸ਼ਨ 445 = ਘੱਦਾਨ
ਸੈਕਸ਼ਨ 452= ਕਿਸੇ ਦੇ ਵਿੱਚ ਦਾਖਲ ਹੋਕੇ ਕੁੱਟਮਾਰ ਕਰਨੀ
ਸੈਕਸ਼ਨ 494 = ਜੀਵਨਸਾਥੀ ਦੇ ਜੀਵਨ ਦੌਰਾਨ ਰੀਅਰਰੇਜ
ਸੈਕਸ਼ਨ 499 = ਮਾਣਹਾਨੀ
ਸੈਕਸ਼ਨ 511 = ਜੁਰਮ ਕਰਨ ਦੀ ਕੋਸ਼ਿਸ਼ ਲਈ ਜੁਰਮਾਨੇ ਦੀ ਸਜ਼ਾ ਉਮਰ ਕੈਦ ਨਾਲ ਸਜ਼ਾ ਯੋਗ

ਸਾਡੇ ਦੇਸ਼ ਵਿੱਚ ਕੁਝ ਕਾਨੂੰਨੀ ਕਾਰਵਾਈਆਂ ਹਨ ਜਿੱਥੇ ਸਾਡੇ ਕੋਲ ਸਾਡੇ ਬਾਰੇ ਜਾਣਕਾਰੀ ਨਹੀਂ ਹੈ, ਸਾਨੂੰ ਸਾਡੇ ਅਧਿਕਾਰਾਂ ਤੋਂ ਬਾਹਰ ਰੱਖਿਆ ਗਿਆ ਹੈ.

ਇਸ ਲਈ ਆਉ ਅਸੀਂ ਤੁਹਾਨੂੰ * 5 ਦਿਲਚਸਪ ਤੱਥ * ਪ੍ਰਦਾਨ ਕਰੀਏ ਜੋ ਜ਼ਿੰਦਗੀ ਵਿਚ ਕਿਸੇ ਵੀ ਸਮੇਂ ਲਾਭਦਾਇਕ ਹੋ ਸਕਦੀ ਹੈ.

👁🗨 * 1. ਔਰਤਾਂ ਨੂੰ ਸ਼ਾਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ * -

ਭਾਰਤੀ ਪੁਲਿਸ ਨੇ ਅਪਰਾਧਿਕ ਦੰਡ ਵਿਧਾਨ ਦੀ ਧਾਰਾ 46 ਦੇ 6 ਵਜੇ ਅਤੇ 6 ਵਜੇ ਤੋਂ ਪਹਿਲਾਂ ਕਿਸੇ ਵੀ ਔਰਤ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ, ਭਾਵੇਂ ਕੋਈ ਜੁਰਮ ਹੋਵੇ, ਭਾਵੇਂ ਉਹ ਕਿੰਨਾ ਕੁ ਗੰਭੀਰ ਹੋਵੇ. ਜੇ ਪੁਲਿਸ ਇਹ ਕਰ ਰਹੇ ਹਨ ਤਾਂ ਸ਼ਿਕਾਇਤ (ਕੇਸ) ਪੁਲਿਸ ਅਫਸਰ ਵਿਰੁੱਧ ਦਰਜ ਕੀਤਾ ਜਾ ਸਕਦਾ ਹੈ ਜੋ ਗ੍ਰਿਫਤਾਰ ਕੀਤਾ ਗਿਆ ਹੈ. ਇਹ ਉਸ ਪੁਲਿਸ ਅਫਸਰ ਦੀ ਨੌਕਰੀ ਨੂੰ ਖ਼ਤਰੇ ਵਿਚ ਪਾ ਸਕਦਾ ਹੈ

👁🗨 * 2 ਸਿਲੰਡਰ ਫਟਣ ਨਾਲ, ਤੁਸੀਂ ਜੀਵਨ ਅਤੇ ਜਾਇਦਾਦ ਦੇ ਨੁਕਸਾਨ ਤੇ 40 ਲੱਖ ਰੁਪਏ ਤੱਕ ਦੀ ਇਨਸ਼ੋਰੈਂਸ ਕਲੇਮ ਕਰ ਸਕਦੇ ਹੋ * -

ਪਬਲਿਕ ਜ਼ਿੰਮੇਵਾਰੀ ਨੀਤੀ ਤਹਿਤ ਜੇ ਤੁਹਾਡੇ ਘਰ ਵਿੱਚ ਕਿਸੇ ਕਾਰਨ ਪਾਟ ਸਿਲੰਡਰ ਲਈ ਹੈ ਅਤੇ ਤੁਹਾਨੂੰ ਪਤਾ ਹੈ ਕਰ ਸਕਦਾ ਹੈ ਕਿ ਉਹ ਦਾਅਵੇ ਦੇ ਨੁਕਸਾਨ ਦਾ ਸਾਹਮਣਾ ਗੈਸ ਕੰਪਨੀ ਨੂੰ ਤੁਰੰਤ ਨੂੰ ਕਵਰ ਕਰਨ ਲਈ. ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬੀਮਾ ਕੰਪਨੀ ਗੈਸ ਕੰਪਨੀ ਤੋਂ 40 ਲੱਖ ਰੁਪਏ ਤਕ ਦਾ ਦਾਅਵਾ ਕਰ ਸਕਦੀ ਹੈ. ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ ਜੇ ਕੰਪਨੀ ਤੁਹਾਡੇ ਦਾਅਵੇ ਨਾਲ ਇਨਕਾਰ ਕਰਦੀ ਹੈ ਜਾਂ ਵਿਰੋਧ ਕਰਦੀ ਹੈ. ਦੋਸ਼ੀ ਪਾਏ ਜਾਣ ਤੇ ਗੈਸ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ.

👁🗨 * 3 ਚਾਹੇ ਇਹ 5 ਸਟਾਰ ਜਾਂ ਕੋਈ ਵੀ ਹੋਟਲ ਹੋਵੇ ... ਤੁਸੀਂ ਪਾਣੀ ਨਾਲ ਮੁਫ਼ਤ ਪੀ ਸਕਦੇ ਹੋ ਅਤੇ ਵਾਸ਼ ਕਮਰਾ ਵਰਤ ਸਕਦੇ ਹੋ * -

ਇੰਡੀਅਨ ਸੀਰੀਜ਼ ਐਕਟ, 1887 ਦੇ ਅਨੁਸਾਰ, ਤੁਸੀਂ ਦੇਸ਼ ਦੇ ਕਿਸੇ ਵੀ ਹੋਟਲ ਨੂੰ ਪਾਣੀ ਪੀਣ ਅਤੇ ਪੀਣ ਲਈ ਜਾ ਸਕਦੇ ਹੋ ਅਤੇ ਹੋਟਲ ਦੇ ਵਾਸ਼ ਕਮਰਾ ਵੀ ਵਰਤ ਸਕਦੇ ਹੋ. ਹੋਟਲ ਛੋਟਾ ਹੈ ਜਾਂ 5 ਤਾਰੇ, ਉਹ ਤੁਹਾਨੂੰ ਰੋਕ ਨਹੀਂ ਸਕਦੇ ਹਨ ਜੇ ਹੋਟਲ ਦੇ ਮਾਲਕ ਜਾਂ ਕਰਮਚਾਰੀ ਤੁਹਾਨੂੰ ਪਾਣੀ ਪੀਣ ਜਾਂ ਧੋਣ ਵਾਲੇ ਕਮਰੇ ਦੀ ਵਰਤੋਂ ਕਰਨ ਤੋਂ ਰੋਕਦੇ ਹਨ, ਤਾਂ ਤੁਸੀਂ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਦੇ ਹੋ. ਤੁਹਾਡੀ ਸ਼ਿਕਾਇਤ ਉਸ ਹੋਟਲ ਦਾ ਲਾਇਸੈਂਸ ਰੱਦ ਕਰ ਸਕਦੀ ਹੈ

👁🗨 * 4 ਗਰਭਵਤੀ ਔਰਤਾਂ ਨੂੰ ਨੌਕਰੀ ਤੋਂ ਹਟਾ ਨਹੀਂ ਸਕਦਾ * -

ਮੈਟਰਨਟੀ ਬੈਨੇਫਿਟ ਐਕਟ 1961 ਦੇ ਮੁਤਾਬਕ ਗਰਭਵਤੀ ਔਰਤਾਂ ਨੂੰ ਅਚਾਨਕ ਨੌਕਰੀ ਤੋਂ ਬਾਹਰ ਨਹੀਂ ਲਿਆ ਜਾ ਸਕਦਾ. ਮਾਲਕ ਨੂੰ ਪਹਿਲੇ ਤਿੰਨ ਮਹੀਨਿਆਂ ਦਾ ਨੋਟਿਸ ਦੇਣਾ ਪਵੇਗਾ ਅਤੇ ਗਰਭ ਅਵਸਥਾ ਦੇ ਦੌਰਾਨ ਖਰਚੇ ਦਾ ਕੁਝ ਹਿੱਸਾ ਦੇਣਾ ਪਵੇਗਾ. ਜੇ ਉਹ ਅਜਿਹਾ ਨਾ ਕਰਦਾ, ਤਾਂ ਉਹ ਸਰਕਾਰੀ ਨੌਕਰੀ ਦੇ ਵਿਰੁੱਧ ਸ਼ਿਕਾਇਤ ਕਰ ਸਕਦਾ ਹੈ. ਸ਼ਿਕਾਇਤ ਕੰਪਨੀ ਦੁਆਰਾ ਬੰਦ ਕੀਤੀ ਜਾ ਸਕਦੀ ਹੈ ਜਾਂ ਕੰਪਨੀ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ

👁🗨 * 5 ਪੁਲਿਸ ਅਫਸਰ ਤੁਹਾਡੀ ਸ਼ਿਕਾਇਤ ਲਿਖਣ ਤੋਂ ਇਨਕਾਰ ਨਹੀਂ ਕਰ ਸਕਦਾ * -

ਆਈ.ਪੀ.ਸੀ ਦੇ ਸੈਕਸ਼ਨ 166 ਏ ਅਨੁਸਾਰ, ਕੋਈ ਵੀ ਪੁਲਿਸ ਅਫਸਰ ਤੁਹਾਡੇ ਕਿਸੇ ਵੀ ਸ਼ਿਕਾਇਤ ਨੂੰ ਦਰਜ ਕਰਨ ਤੋਂ ਇਨਕਾਰ ਕਰ ਸਕਦਾ ਹੈ. ਜੇ ਉਹ ਅਜਿਹਾ ਕਰਦਾ ਹੈ ਤਾਂ ਸੀਨੀਅਰ ਪੁਲਿਸ ਦਫਤਰ ਵਿਚ ਉਸ ਵਿਰੁੱਧ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ. ਜੇ ਪੁਲਿਸ ਅਫਸਰ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਘੱਟੋ-ਘੱਟ 6 ਮਹੀਨਿਆਂ ਤੋਂ ਇਕ ਸਾਲ ਲਈ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ ਉਸ ਦੀ ਨੌਕਰੀ ਵਿਚ ਨੌਕਰੀ ਹੋ ਸਕਦੀ ਹੈ.

ਅਸੀਂ ਤੁਹਾਡੇ ਲਈ ਇਹ ਦਿਲਚਸਪ ਤੱਥ ਲੱਭੇ ਹਨ

ਇਹ ਦਿਲਚਸਪ ਤੱਥ ਹਨ, ਜੋ ਸਾਡੇ ਦੇਸ਼ ਦੇ ਕਾਨੂੰਨ ਅਧੀਨ ਆਉਂਦੇ ਹਨ, ਪਰ ਅਸੀਂ ਉਨ੍ਹਾਂ ਤੋਂ ਅਣਜਾਣ ਹਾਂ. ਅਸੀਂ ਤੁਹਾਨੂੰ ਬਹੁਤ ਸਾਰੀਆਂ ਦਿਲਚਸਪ ਚੀਜ਼ਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਜੋ ਤੁਹਾਡੇ ਜੀਵਨ ਵਿੱਚ ਲਾਭਦਾਇਕ ਹੋ ਸਕਦੀਆਂ ਹਨ.

* ਇਹ ਅਧਿਕਾਰ ਕਿਸੇ ਵੀ ਸਮੇਂ ਵਰਤਿਆ ਜਾ ਸਕਦਾ ਹੈ ਤਾਂ ਕਿ ਇਸ ਸੰਦੇਸ਼ ਨੂੰ ਅੱਗੇ ਭੇਜਿਆ ਜਾ ਸਕੇ ਅਤੇ ਤੁਹਾਨੂੰ ਇਸ ਨੂੰ ਬਚਾ ਸਕੇ. *
✌🏻

ਬੇਹੱਦ ਅਫਸੋਸਨਾਕ: ਬੀਚ 'ਤੇ ਤੈਰਨ ਗਏ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਦੀ ਮੌਤਮੈਲਬੌਰਨ ਵੱਸਦਾ ਭਾਈਚਾਰਾ ਹਾਲੇ 11 ਦਿਨ ਪਹਿਲਾਂ ਨੌਜਵਾਨ ਲੜਕੇ ਸਾਹ...
27/01/2024

ਬੇਹੱਦ ਅਫਸੋਸਨਾਕ: ਬੀਚ 'ਤੇ ਤੈਰਨ ਗਏ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਦੀ ਮੌਤ

ਮੈਲਬੌਰਨ ਵੱਸਦਾ ਭਾਈਚਾਰਾ ਹਾਲੇ 11 ਦਿਨ ਪਹਿਲਾਂ ਨੌਜਵਾਨ ਲੜਕੇ ਸਾਹਿਲ ਦੇ ਸਮੁੰਦਰੀ ਪਾਣੀ 'ਚ ਵਹਿ ਜਾਣ ਦੀ ਘਟਨਾ ਭੁੱਲਿਆ ਨਹੀਂ ਸੀ ਕਿ ਬੁੱਧਵਾਰ ਦੁਪਿਹਰੇ ਕੁਝ ਅਜਿਹਾ ਵਾਪਰਿਆ, ਜੋ ਵਿਕਟੋਰੀਆ ਸੂਬੇ ਨੇ ਪਿਛਲੇ 20 ਸਾਲਾਂ ਵਿਚ ਨਹੀਂ ਵੇਖਿਆ।

Phillip Island ਦਾ Forrest Caves Beach ਜਿਆਦਾਤਰ unpatrolled ਰਹਿੰਦਾ। ਬੀਤੀ ਸਿਖਰ ਦੁਪਿਹਰ ਵੀ ਅਜਿਹਾ ਹੀ ਸੀ। ਪਰ ਭਾਰਤੀ ਪਰਿਵਾਰ ਦੇ ਲੋਕ ਇਸ ਬੀਚ 'ਤੇ ਆਨੰਦ ਮਾਣਨ ਗਏ ਸੀ। ਪਰ ਪਾਣੀ ਦਾ ਵਹਾਅ ਐਨਾ ਤੇਜ਼ ਆਇਆ ਕਿ ਆਪਣੀ ਉਮਰ ਦੇ 20ਵਿਆਂ 'ਚ ਤਿੰਨ ਲੜਕੀਆਂ ਅਤੇ ਇੱਕ 40 ਸਾਲ ਦਾ ਪੁਰਸ਼ ਵਹਿ ਤੁਰੇ। ਅਚਾਨਕ ਓਥੋਂ ਇੱਕ off duty lifesaver ਨੇ ਉਹਨਾਂ ਨੂੰ ਦੇਖਿਆ ਅਤੇ ਮਦਦ ਕੀਤੀ। ਇੱਕ ਲੜਕੀ ਨੂੰ airlift ਕਰਕੇ The Alfred ਹਸਪਤਾਲ ਲਿਜਾਇਆ ਗਿਆ। ਅੱਜ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਬਾਕੀ ਦੀਆਂ ਦੋ ਲੜਕੀਆਂ ਅਤੇ ਪੁਰਸ਼ (ਪੁਲਿਸ ਨੇ ਹਾਲੇ ਕਿਸੇ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ) ਨੂੰ ਮੌਕੇ 'ਤੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ।

ਭਾਰਤੀ ਮੀਡੀਆ ਮੁਤਾਬਕ ਪਰਿਵਾਰਾਂ ਪੰਜਾਬ ਦੇ ਫਗਵਾੜਾ ਨਾਲ ਸਬੰਧਿਤ ਹੈ।

ਫਿਰੌਤੀਆਂ ਨਾ ਦੇਣ ‘ਤੇ ਘਰਾਂ ਨੂੰ ਅੱਗਾਂ ਲਾਉਣ ਵਾਲ਼ੇ ਗ੍ਰੋਹ ਦੇ ਛੇ ਮੈਂਬਰ ਗ੍ਰਿਫਤਾਰਐਡਮਿੰਟਨ ਪੁਲਿਸ ਕੀਤੀ ਕਾਰਵਾਈ ਵਿੱਚ 6 ਨੌਜਵਾਨਾਂ ਨੂੰ ਗ੍...
07/01/2024

ਫਿਰੌਤੀਆਂ ਨਾ ਦੇਣ ‘ਤੇ ਘਰਾਂ ਨੂੰ ਅੱਗਾਂ ਲਾਉਣ ਵਾਲ਼ੇ ਗ੍ਰੋਹ ਦੇ ਛੇ ਮੈਂਬਰ ਗ੍ਰਿਫਤਾਰ
ਐਡਮਿੰਟਨ ਪੁਲਿਸ ਕੀਤੀ ਕਾਰਵਾਈ ਵਿੱਚ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 20 ਸਾਲਾ ਪਰਮਿੰਦਰ ਸਿੰਘ, 18 ਸਾਲਾ ਮਾਨਵ ਹੀਰ, 19 ਸਾਲਾ ਰਵਿੰਦਰ ਸੰਧੂ, 19 ਸਾਲਾ ਅਰਜਨ ਸੈਹਨਾਂ ਸ਼ਾਮਿਲ ਹਨ। ਪਿਛਲੇ ਦਿਨਾਂ ਤੋਂ ਇਸ ਗ੍ਰੋਹ ਵੱਲੋਂ ਬਿਜਨੈਸਮੈਨਾਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਸਨ। ਜੇ ਕੋਈ ਨਾਂਹ ਕਰਦਾ ਸੀ ਤਾਂ ਘਰਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਸੀ। ਪਿਛਲੇ ਦਿਨੀਂ ਫਿਰੌਤੀ ਦੀਆਂ 18 ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਨੌਜਵਾਨਾਂ ‘ਤੇ ਗੈਰ ਕਨੂੰਨੀ ਹਥਿਆਰ ਰੱਖਣ, ਅੱਗ ਲਾਉਣ, ਫਿਰੌਤੀ ਮੰਗਣ ਦੇ 12-12 ਚਾਰਜ ਲਗਾਏ ਗਏ ਹਨ। ਪੁਲਿਸ ਅਨੁਸਾਰ ਫਿਰੌਤੀਆਂ ਪੰਜਾਬੀ ਸਿੱਖ ਬਿਜਨੈਸਮੈਨਾਂ ਤੋਂ ਹੀ ਮੰਗੀਆਂ ਜਾ ਰਹੀਆਂ ਸਨ।
ਯਾਦ ਰਹੇ, ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਗੈਂਗਾਂ ਵੱਲੋਂ ਸਿੱਖ ਬਿਜਨੈਸਮੈਨਾਂ ਤੋਂ ਫਿਰੌਤੀਆਂ ਲੈਣ ਲਈ ਧਮਕੀਆਂ ਦਾ ਦੌਰ ਚੱਲ ਰਿਹਾ ਹੈ। ਕਈ ਬਿਜਨੈਸਾਂ ਅਤੇ ਬਿਜਨੈਸਮੈਨਾਂ ਦੇ ਘਰਾਂ ‘ਤੇ ਗੋਲ਼ੀਆਂ ਵੌ ਚਲਾਈਆਂ ਗਈਆਂ ਹਨ। ਅਸੀ ਲੰਬੇ ਸਮੇਂ ਤੋਂ ਮੰਗ ਕਰਦੇ ਰਹੇ ਹਾਂ ਕਿ ਕਨੇਡਾ ਵਿੱਚ ਕਰਾਈਮ ਤੇ ਡਰੱਗ ਸਮਗਲਿੰਗ ਵਿੱਚ ਸਾਡੀ ਕਮਿਉਨਿਟੀ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੇ ਹਨ। ਪਰ ਨਾ ਤਾਂ ਕਨੇਡਾ ਸਰਕਾਰ ਸੀਰੀਅਸ ਹੈ ਅਤੇ ਨਾ ਹੀ ਸਾਡੇ ਧਾਰਮਿਕ ਤੇ ਦੇਸੀ ਲੀਡਰ ਅਜਿਹੇ ਕਿਸੇ ਮਸਲੇ ਤੇ ਗੱਲ ਕਰਨ ਨੂੰ ਤਿਆਰ ਹਨ। ਕਨੇਡਾ ਵਿੱਚ ਕਰਾਈਮ ਦਿਨੋ ਦਿਨ ਵਧ ਰਿਹਾ ਹੈ ਅਤੇ ਟਰੂਡੋ ਸਰਕਾਰ ਦੇ ਆਉਣ ਤੋੱਨ ਬਾਅਦ ਪਿਛਲੇ ਸੱਤ ਸਾਲਾਂ ਵਿੱਚ ਕਈ ਗੁਣਾਂ ਵਧ ਚੁੱਕਾ ਹੈ। ਇਸ ਤੋਂ ਪਹਿਲਾਂ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ, ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਕਰਾਈਮ ਨਾਲ਼ ਨਰਮੀ ਹਮੇਸ਼ਾਂ ਮਹਿੰਗੀ ਪੈਂਦੀ ਹੈ।
ਬੇਸ਼ਕ ਕ੍ਰਾਈਮ ਕਰਨ ਵਾਲ਼ੇ ਤਾਂ ਹਮੇਸ਼ਾਂ ਥੋੜੇ ਹੀ ਹੁੰਦੇ ਹਨ, ਪਰ ਜੇ ਅਸੀਂ ਚੁੱਪ ਰਹਾਂਗੇ ਤਾਂ ਸਾਰੀ ਕਮਿਉਨਿਟੀ ਤੇ ਇਲਜ਼ਾਮ ਲੱਗਣ ਵਿੱਚ ਕੋਈ ਬਹੁਤਾ ਦੇਰ ਨਹੀਂ। ਅਸੀ 1947 ਤੋਂ ਰੌਲ਼ਾ ਰਹੇ ਹਾਂ ਕਿ ਭਾਰਤ ਸਰਕਾਰ ਨੇ ਕਿਸੇ ਕਥਿਤ ਸੀਕਰੇਟ ਪੱਤਰ ਰਾਹੀਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ ਸੀ। ਹੁਣ ਜਿਸ ਤਰ੍ਹਾਂ ਰੋਜ਼ਾਨਾ ਕਤਲਾਂ, ਗੈਂਗਵਾਰ, ਚੋਰੀਆਂ, ਡਾਕਿਆਂ, ਫਿਰੌਤੀਆਂ, ਅਗਜਨੀ, ਡਰੱਗ ਸਮਗਲਿੰਗ, ਇਮੀਗਰੇਸ਼ਨ ਫਰਾਡ ਵਿੱਚ ਸਾਡੇ ਬੰਦੇ ਹੀ ਵੱਧ ਸ਼ਾਮਿਲ ਹਨ ਤਾਂ ਫਿਰ ਟਰੂਡੋ ਨੂੰ ਵੀ ਦੋ ਸਕਾਂਗੇ ਕਿ ਉਸਦੀ ਸਰਕਾਰ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ? ਸਾਡੇ ਸਭ ਲਈ ਗੰਭਿਰਤਾ ਨਾਲ਼ ਵਿਚਾਰਨ ਦੀ ਲੋੜ ਹੈ।

Address

Street No 7
Kot Kapura
151204

Telephone

+919855056277

Website

Alerts

Be the first to know and let us send you an email when Press club kotkapura - faridkot posts news and promotions. Your email address will not be used for any other purpose, and you can unsubscribe at any time.

Contact The Business

Send a message to Press club kotkapura - faridkot:

Share