Social Media Punjab

Social Media Punjab PROVIDE A BEST SERVICE FOR OUR VIEWERS

WE COVER ALL LATEST PLOTICAL AND SOCIAL UPDATES FOR PUBLIC

OUR SERVICRS IS
POLTICAL NEWS . Social News.

Religious news . and other all events

3 ਪੰਜਾਬ ਲੜਕੀਆਂ ਕੈਡਿਟਸ ਬਟਾਲੀਅਨ ਨੈਸ਼ਨਲ ਕੈਡਿਟ ਕੋਰ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ*ਲੁਧਿਆਣਾ, 05 ਮਈ - ਹੁਨਰ ਵਿਕਾਸ ਮੁਹਿੰਮ ਦੇ ਹਿੱਸੇ...
05/05/2025

3 ਪੰਜਾਬ ਲੜਕੀਆਂ ਕੈਡਿਟਸ ਬਟਾਲੀਅਨ ਨੈਸ਼ਨਲ ਕੈਡਿਟ ਕੋਰ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ*

ਲੁਧਿਆਣਾ, 05 ਮਈ - ਹੁਨਰ ਵਿਕਾਸ ਮੁਹਿੰਮ ਦੇ ਹਿੱਸੇ ਵਜੋਂ 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਦੀਆਂ 67 ਐਨ.ਸੀ.ਸੀ. ਗਰਲਜ਼ ਕੈਡਿਟਜ ਨੇ ਡੇਅਰੀ ਪ੍ਰੋਸੈਸਿੰਗ ਅਤੇ ਉਦਯੋਗਿਕ ਕਾਰਜ਼ਾਂ ਬਾਰੇ ਵਿਹਾਰਕ ਗਿਆਨ ਵਧਾਉਣ ਦੇ ਮੰਤਵ ਨਾਲ ਇੱਕ ਵਿਦਿਅਕ ਦੌਰੇ ਦੇ ਹਿੱਸੇ ਵਜੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ ਕੀਤਾ।

ਐਨ.ਸੀ.ਸੀ. ਗਰਲਜ਼ ਕੈਡਿਟਸ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਅਤੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਕੂਲ ਲੁਧਿਆਣਾ ਨਾਲ ਸਬੰਧਤ ਸਨ।

ਵੇਰਕਾ ਵੱਲੋਂ ਡੇਅਰੀ ਉਦਯੋਗ ਵਿੱਚ ਪਲਾਂਟ ਦੇ ਕੰਮਕਾਜ ਅਤੇ ਕੁਸ਼ਲਤਾ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਐਨ.ਸੀ.ਸੀ. ਕੈਡਿਟਾਂ ਨੂੰ ਇਹ ਦੌਰਾ ਆਉਣ ਵਾਲੀਆਂ ਪੀੜ੍ਹੀਆਂ ਦੇ ਦ੍ਰਿਸ਼ਟੀਕੋਣ ਅਤੇ ਯੋਗਤਾ ਨੂੰ ਬਣਾਉਣ ਵਿੱਚ ਲਾਹੇਵੰਦ ਸਿੱਧ ਹੋਵੇਗਾ।

ਐਨ.ਸੀ.ਸੀ. ਕੈਡਿਟ ਲਈ ਇਹ ਦੌਰਾ ਵੇਰਕਾ ਮੈਨੇਜਮੈਂਟ ਅਤੇ ਸੂਬੇਦਾਰ ਮੇਜਰ ਰਾਕੇਸ਼ ਕੁਮਾਰ, ਜੀ.ਸੀ.ਆਈ., ਏ.ਐਨ.ਓਜ ਸਮੇਤ ਐਨ.ਸੀ.ਸੀ. ਸਟਾਫ ਦੁਆਰਾ ਕਰਵਾਇਆ ਗਿਆ ਸੀ ਜਿਨ੍ਹਾਂ ਐਨ.ਸੀ.ਸੀ. ਗਰਲਜ਼ ਕੈਡਿਟਜ ਦੇ ਹੁਨਰ ਵਿਕਾਸ ਨੂੰ ਯਕੀਨੀ ਬਣਾਇਆ।

*ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 33 ਦੀ ਪ੍ਰੀਤਮ ਕਲੋਨੀ 'ਚ ਨਵਾਂ ਟਿਊਬਵੈੱਲ ਲੋਕ ਅਰਪਿਤ* ਲੁਧਿਆਣਾ, 5 ਮਈ - ਜਲ ਸਪਲਾਈ ਪ੍ਰਣਾਲੀ ਨੂੰ ਹੋਰ ਬਿਹ...
05/05/2025

*ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 33 ਦੀ ਪ੍ਰੀਤਮ ਕਲੋਨੀ 'ਚ ਨਵਾਂ ਟਿਊਬਵੈੱਲ ਲੋਕ ਅਰਪਿਤ*

ਲੁਧਿਆਣਾ, 5 ਮਈ - ਜਲ ਸਪਲਾਈ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਵੱਲ ਇੱਕ ਕਦਮ ਵਧਾਉਂਦੇ ਹੋਏ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 33 ਅਧੀਨ ਪ੍ਰੀਤਮ ਕਲੋਨੀ ਵਿਖੇ 25 ਹਾਰਸ ਪਾਵਰ ਵਾਲੇ ਪੀਣ ਵਾਲੇ ਪਾਣੀ ਦਾ ਟਿਊਬਵੈਲ ਲੋਕ ਅਰਪਿਤ ਕੀਤਾ ਗਿਆ।

ਵਿਧਾਇਕ ਛੀਨਾ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਪਰ ਹੁਣ ਨਵੇਂ ਟਿਊਬਵੈਲ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਦੱਖਣੀ ਵਿਧਾਨ ਸਭਾ ਹਲਕੇ ਦੇ ਉਨ੍ਹਾਂ ਵਾਰਡਾਂ ਵਿੱਚ ਵੀ ਨਵੇਂ ਟਿਊਬਵੈੱਲ ਲਗਾਏ ਜਾਣਗੇ ਜਿੱਥੇ ਪੀਣ ਵਾਲੇ ਪਾਣੀ ਦੀ ਕਿੱਲਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਦੇ ਹੱਲ ਵੀ ਲੱਭੇ ਜਾ ਰਹੇ ਹਨ।

ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟ ਵਿੱਚ ਤੇਜੀ ਲਿਆਂਦੀ ਗਈ ਹੈ ਤਾਂ ਜੋ ਵਸਨੀਕਾਂ ਨੂੰ ਇਸਦਾ ਲਾਭ ਹੋ ਸਕੇ। ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੀਲਾ ਕਾਰਡ, ਪੈਨਸ਼ਨ ਅਤੇ ਰਿਹਾਇਸ਼ ਯੋਜਨਾ ਸਮੇਤ ਹੋਰ ਯੋਜਨਾਵਾਂ ਤੋਂ ਵਾਂਝੇ ਰਹਿਣ ਵਾਲਿਆਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨਨ ਅਤੇ ਜਲਦ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦਾ ਟਿਊਬਵੈੱਲ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ।

05/05/2025

ਜਵਾਹਰ ਨਗਰ ਕੈਂਪ ਵਿਖੇ ਬਲਵਿੰਦਰ ਡੁਲਗਚ ਦੀ ਅਗਵਾਈ ਸ਼ੋਮਣੀ ਅਕਾਲੀ ਦਲ ਦੀ ਸੁੱਮੁਚੀ ਲੀਡਰਸ਼ੀਪ ਦੇ ਵੱਲੋਂ ਵਿਸ਼ੇਸ਼ ਬੈਠਕ ਦਾ ਆਯੋਜਨ #ਲੁਧਿਆਣਾ #ਹਲਕਾ #ਵੈਸਟ #ਸ਼ੋਮਣੀਅਕਾਲੀਦਲ #ਸੁਖਬੀਰਬਾਦਲ #ਜਵਾਹਰ #ਨਗਰ

04/05/2025

ਯੂਨਾਈਟਿਡ ਯੂਥ ਫੈਡਰੇਸ਼ਨ ਦੇ ਵੱਲੋਂ ਮਨਾਇਆ ਗਿਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 302ਵਾਂ ਜਨਮ ਦਿਹਾੜਾ #ਲੁਧਿਆਣਾ #ਮਹਾਨ #ਜਰਨੈਲ #ਜੱਸਾ #ਸਿੰਘ #ਰਾਮਗੜ੍ਹੀਆ #ਵਿਧਾਇਕਸਿੱਧੂ #ਕੋਂਸਲਰ #ਗੋਗਾ

*ਭਾਜਪਾ ਲੁਧਿਆਣਾ ਨੇ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਸਿੰਘ ਮਾਨ ਦਾ ਪੁਤਲਾ ਸਾੜਿਆ**ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਸੈਂਕੜੇ ਭਾਜ...
04/05/2025

*ਭਾਜਪਾ ਲੁਧਿਆਣਾ ਨੇ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਸਿੰਘ ਮਾਨ ਦਾ ਪੁਤਲਾ ਸਾੜਿਆ*

*ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਸੈਂਕੜੇ ਭਾਜਪਾ ਵਰਕਰਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ*

ਲੁਧਿਆਣਾ, 4 ਮਈ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਨੇ ਫਿਰੋਜ਼ਪੁਰ ਰੋਡ 'ਤੇ ਆਮ ਆਦਮੀ ਪਾਰਟੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਸੂਬਾ ਉਪ ਪ੍ਰਧਾਨ ਜਤਿੰਦਰ ਮਿੱਤਲ, ਸਕੱਤਰ ਰੇਣੂ ਥਾਪਰ, ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ ਆਦਿ ਮੌਜੂਦ ਸਨ। ਭਾਜਪਾ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਸਿੰਘ ਮਾਨ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ ਵਰਗੇ ਨਾਅਰੇ ਲਗਾ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਸੈਂਕੜੇ ਭਾਜਪਾ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਪਿਛਲੇ ਤਿੰਨ ਸਾਲਾਂ ਤੋਂ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪਰ ਹੁਣ ਉਸਦੀ ਅਸਲੀਅਤ ਜਨਤਾ ਦੇ ਸਾਹਮਣੇ ਆ ਗਈ ਹੈ। ਇਸ ਰੋਸ ਮੁਜ਼ਾਹਰੇ ਵਿੱਚ ਭਾਜਪਾ ਦੇ ਵਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਸਾਬਕਾ ਸੂਬਾ ਜਨਰਲ ਸਕੱਤਰ ਪਰਵੀਨ ਬਾਂਸਲ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾ: ਸੁਭਾਸ਼ ਵਰਮਾ, ਸੀਨੀਅਰ ਆਗੂ ਅਸ਼ੋਕ ਲੂੰਬਾ, ਰਜਿੰਦਰ ਖੱਤਰੀ, ਰਮੇਸ਼ ਕਾਲੀਆ, ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ, ਯਸ਼ਪਾਲ ਜਨੋਤਰਾ, ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਡਾ: ਨਿਰਮਲ ਨਈਅਰ, ਮਨੀਸ਼ ਚੋਪੜਾ, ਸੁਮਨ ਵਰਮਾ,ਹਰਸ਼ ਸ਼ਰਮਾ, ਅਸ਼ਵਨੀ ਟੰਡਨ, ਨਵੱਲ ਜੈਨ, ਲੱਕੀ ਸ਼ਰਮਾ,
ਕੌਂਸਲਰ ਪਾਰਟੀ ਆਗੂ ਪੂਨਮ ਰੱਤਾ, ਰੋਹਿਤ ਸਿੱਕਾ, ਕੌਂਸਲਰ ਸੁਨੀਲ ਮੋਦਗਿਲ, ਇੰਦਰ ਅਗਰਵਾਲ, ਵਿਪਨ ਵਿਨਾਇਕ, ਹੈਪੀ, ਰੁਚੀ ਵਿਸ਼ਾਲ ਗੁਲਾਟੀ, ਵਿਸ਼ਾਲ ਗੁਲਾਟੀ, ਅਨਿਲ ਭਾਰਦਵਾਜ, ਜਤਿੰਦਰ ਗੋਰੀਆ, ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ, ਮਹਿਲਾ ਵਿੰਗ ਦੀ ਪ੍ਰਧਾਨ ਸ਼ੀਨੂੰ ਚੁੱਘ, ਯੁਵਾ ਮੋਰਚਾ ਪ੍ਰਧਾਨ ਰਵੀ ਬੱਤਰਾ, ਪ੍ਰਦੇਸ਼ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ ਗੁਰਦੀਪ ਸਿੰਘ ਗੋਸਾ,
,ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਸੇਠੀ, ਅੰਕਿਤ ਬੱਤਰਾ, ਅਮਿਤ ਡੋਗਰਾ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਬੁਲਾਰੇ ਸੁਰਿੰਦਰ ਕੌਸ਼ਲ, ਧਰਮਿੰਦਰ ਸ਼ਰਮਾ, ਸਾਬਿਰ ਹੁਸੈਨ, ਪਰਵੀਨ. ਸ਼ਰਮਾ, ਰਵਿੰਦਰ ਸਹਿਗਲ, ਦੇਵੀ ਸਹਾਏ ਟੰਡਨ, ਡਾ: ਪਰਮਜੀਤ ਸਿੰਘ, ਐੱਸਸੀ ਮੋਰਚਾ ਦੇ ਪ੍ਰਧਾਨ ਅਜੈ ਪਾਲ ਦਿਸਾਵਰ, ਓਬੀਸੀ ਮੋਰਚਾ ਦੇ ਮੀਕਾ ਸਿੰਘ, ਦੀਪੂ ਸ਼ਰਮਾ, ਮਹਿਲਾ ਮੋਰਚਾ ਜਨਰਲ ਸਕੱਤਰ ਸੀਮਾ ਸ਼ਰਮਾ, ਸੀਮਾ ਵਰਮਾ, ਸੰਤੋਸ਼ ਵਿੱਜ, ਸਰਦਾਰ ਵਿਨੀਤ ਪਾਲ ਮੋਂਗਾ, ਮਹਿਲਾ ਮੋਰਚਾ, ਯੁਵਾ ਮੋਰਚਾ ਅਤੇ ਸੀਨੀਅਰ ਭਾਜਪਾ ਵਰਕਰ ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਸਨ।

ਕੈਬਨਿਟ ਮੰਤਰੀ ਮੁੰਡੀਆਂ ਨੇ ਵਾਤਾਵਰਣ ਸੰਭਾਲ ਨੂੰ ਹੁਲਾਰਾ ਦੇਣ ਲਈ 'ਵਾਕਾਥੌਨ' ਨੂੰ ਹਰੀ ਝੰਡੀ ਦਿਖਾਈ*ਲੁਧਿਆਣਾ, 4 ਮਈ, 2025 :ਵਾਤਾਵਰਣ ਪ੍ਰਦੂਸ...
04/05/2025

ਕੈਬਨਿਟ ਮੰਤਰੀ ਮੁੰਡੀਆਂ ਨੇ ਵਾਤਾਵਰਣ ਸੰਭਾਲ ਨੂੰ ਹੁਲਾਰਾ ਦੇਣ ਲਈ 'ਵਾਕਾਥੌਨ' ਨੂੰ ਹਰੀ ਝੰਡੀ ਦਿਖਾਈ*

ਲੁਧਿਆਣਾ, 4 ਮਈ, 2025 :

ਵਾਤਾਵਰਣ ਪ੍ਰਦੂਸ਼ਣ ਅਤੇ ਰੁੱਖਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਦ੍ਰਿੜ ਯਤਨਾਂ ਵਿੱਚ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਤਵਾਰ ਸਵੇਰੇ ਸਮਰਾਲਾ ਚੌਕ ਲੁਧਿਆਣਾ ਵਿਖੇ ਇੱਕ ਵਾਤਾਵਰਣ ਜਾਗਰੂਕਤਾ
'ਵਾਕਾਥੌਨ' ਨੂੰ ਹਰੀ ਝੰਡੀ ਦਿਖਾਈ।

ਨੇਚਰਜ਼ ਫਰੈਂਡ ਦੁਆਰਾ ਮਾਰਸ਼ਲ ਏਡ ਫਾਊਂਡੇਸ਼ਨ, ਟੀਮ 1699, ਸੰਭਵ ਫਾਊਂਡੇਸ਼ਨ, ਸਹਿਯੋਗ ਐਂਟਰਪ੍ਰਾਈਜ਼ਿਜ਼ ਅਤੇ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਆਯੋਜਿਤ ਇਸ ਵਾਕਾਥੌਨ ਵਿੱਚ ਵਲੰਟੀਅਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਭਾਈਚਾਰਕ ਹਿੱਸੇਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਕੈਬਨਿਟ ਮੰਤਰੀ ਮੁੰਡੀਆਂ ਨੇ ਵਾਤਾਵਰਣ ਸੰਭਾਲ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਭਾਗੀਦਾਰਾਂ ਦੀ ਸ਼ਲਾਘਾ ਕੀਤੀ ਅਤੇ ਧਰਤੀ ਮਾਤਾ ਦੀ ਰੱਖਿਆ ਲਈ ਲਗਾਤਾਰ ਅਭਿਆਸਾਂ ਨੂੰ ਅਪਣਾਉਣ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਦੀਆਂ ਪਹਿਲਕਦਮੀਆਂ 'ਤੇ ਜ਼ੋਰ ਦਿੱਤਾ ਜੋ ਕਿ ਸੂਬੇ ਦੀ ਵਾਤਾਵਰਣ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਜਰੂਰੀ ਹਨ। ਗੁਰਬਾਣੀ ਦੀ ਪੰਕਤੀ, 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ' (ਹਵਾ ਗੁਰੂ, ਪਾਣੀ ਪਿਤਾ ਅਤੇ ਧਰਤੀ ਮਾਂ) ਦਾ ਹਵਾਲਾ ਦਿੰਦੇ ਹੋਏ ਮੁੰਡੀਆਂ ਨੇ ਸਾਰਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰੱਖਿਆ ਲਈ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਅਪੀਲ ਕੀਤੀ।

ਵਲੰਟੀਅਰਾਂ ਨੇ ਰੁੱਖ ਬਚਾਓ, ਧਰਤੀ ਬਚਾਓ, ਵਾਤਾਵਰਣ ਸੰਭਾਲੋ ਅਤੇ ਸਾਫ਼ ਅਤੇ ਹਰਾ ਲੁਧਿਆਣਾ ਵਰਗੇ ਸੰਦੇਸ਼ਾਂ ਵਾਲੀਆਂ ਤਖ਼ਤੀਆਂ ਫੜ ਕੇ ਦ੍ਰਿੜ ਇਰਾਦੇ ਨਾਲ ਮਾਰਚ ਕੀਤਾ ਕੁਦਰਤੀ ਸਰੋਤਾਂ ਦੀ ਸੰਭਾਲ ਵਿੱਚ ਜ਼ਿੰਮੇਵਾਰ ਨਾਗਰਿਕਾਂ ਵਜੋਂ ਕੰਮ ਕਰਨ ਦਾ ਪ੍ਰਣ ਕੀਤਾ।

04/05/2025

ਸ਼੍ਰੀ ਰਾਮ ਦਰਬਾਰ ਮੰਦਿਰ ਕਿਚੂਲ ਨਗਰ ਵਿਖੇ ਸ਼੍ਰੀ ਬ੍ਰਾਹਮਣ ਮਹਾਂਸਭਾ ਦੇ ਵੱਲੋਂ ਮਨਾਇਆ ਗਿਆ ਭਗਵਾਨ ਪਰਸ਼ੂ ਰਾਮ ਜੀ ਜਨਮ ਦਿਹਾੜਾ #ਲੁਧਿਆਣਾ #ਹਲਕਾ #ਵੈਸਟ #ਭਗਵਾਨ #ਪਰਸ਼ੂਰਾਮ #ਬ੍ਰਾਹਮਣ #ਸਮਾਜ

03/05/2025

ਨਮ ਅੱਖਾਂ ਦੇ ਨਾਲ ਦਿੱਤੀ ਸ਼ਹਿਰ ਵਾਸੀਆਂ ਨੇ ਸਵ: ਬਾਪੂ ਹਰਦਿਆਲ ਸਿੰਘ ਜੀ ਸ਼ਰਧਾਂਜਲੀ #ਲੁਧਿਆਣਾ #ਕਥਾਵਾਚਕ #ਮਹਾਨ #ਵਿਦਵਾਨ #ਜੱਵਦੀ #ਟਕਸਾਲ

Cabinet Minister Mundian and MP Arora & MLA Sangowal lay foundation stone for upgrading road along with Sidhwan Canal Pu...
03/05/2025

Cabinet Minister Mundian and MP Arora & MLA Sangowal lay foundation stone for upgrading road along with Sidhwan Canal

Punjab Government allocates Rs 7.30 crores for project

Ludhiana, May 3: In a major boost to Ludhiana’s infrastructure, Rajya Sabha MP Sanjeev Arora, along with Punjab Housing and Urban Development Minister Hardeep Singh Mundian and MLA Jiwan Singh Sangowal laid the foundation stone for upgradation of the Sidhwan Canal Road (left-hand side) from Ayali Bridge to Changan Bridge on Saturday.

The stretch, measuring 9.1 kilometers in length, is a key thoroughfare in the city and is flanked by numerous residential projects. The recarpeting work will be undertaken using External Development Charges (EDC) funds allocated by the Greater Ludhiana Area Development Authority (GLADA).

Speaking at the ceremony, MP Sanjeev Arora said the total cost of the project has been estimated at Rs.7.30 crore. The work is scheduled to be completed within next four months. The work of the road included strengthening and overlay of existing road, provision of bituminous layers, road markings, signage, and improvement of safety features.

He emphasised the government's commitment to infrastructure development in Ludhiana, while Minister Mundian highlighted the positive impact the project will have on local residents and commuters. Arora said PWD (B&R) is the executing department and GLADA is the funding Agency.

Both Mundian and Arora highlighted the project's broader impact. “This road will transform accessibility, and enhance the quality of life for residents of Ludhiana and beyond,” they stated. The initiative aligns with Punjab Chief Minister Bhagwant Singh Mann’s vision of elevating Ludhiana into a world-class city through enhanced road infrastructure and sustainable urban development.

Mundian and Arora reiterated the government's commitment to timely ex*****on. “With a few-month timeline and a five-year maintenance guarantee, the government is ensuring accountability and high-quality materials,” they added. This road marks another milestone in Punjab’s on-going efforts to modernize urban road infrastructure.

MLA Jiwan Singh Sangowal thanked Mundian and MP for launching the project and added that the commuters will have a sigh of relief.

On march 16 this year Arora, along with his team members, CA GLADA Sandeep Kumar and officials from the Public Works Department (PWD), had visited the Link Road along Sidhwan Canal (LHS) from Ayali Bridge to Changan Bridge to assess its condition.

During the visit, MP Arora had noticed that the road is a severely dilapidated state, riddled with large and small potholes, causing significant inconvenience to commuters. With over ten residential colonies situated along this route, the ISKCON Janpath Temple is also located here, attracting a large number of devotees daily. Both residents and devotees have raised concerns about the heavy traffic and the urgent need for repairs.

Responding to the grievances of the locals, MP Arora had directed the concerned officials to expedite the repair work. He had instructed them to prepare an estimate and ensure the road is relaid at the earliest.

During his visit to the site on March 16, Arora had stated that "The condition of this road is unacceptable. Thousands of commuters use this stretch daily, and immediate action is necessary. I have directed the officials to prioritise its repair without any delay."

ਲੁਧਿਆਣਾ ਦੇ ਪਾਵਰ ਗਰਿੱਡ ਨੂੰ ਮਿਲਿਆ ਭਰਵਾਂ ਹੁਲਾਰਾ, ਊਰਜਾ ਢਾਂਚੇ ਵਿੱਚ ਆ ਰਹੀ ਹੈ ਇੱਕ ਇਤਿਹਾਸਕ ਤਬਦੀਲੀ221 ਕਰੋੜ ਰੁਪਏ ਦੇ ਨਿਵੇਸ਼ ਨਾਲ ਲੁਧ...
03/05/2025

ਲੁਧਿਆਣਾ ਦੇ ਪਾਵਰ ਗਰਿੱਡ ਨੂੰ ਮਿਲਿਆ ਭਰਵਾਂ ਹੁਲਾਰਾ, ਊਰਜਾ ਢਾਂਚੇ ਵਿੱਚ ਆ ਰਹੀ ਹੈ ਇੱਕ ਇਤਿਹਾਸਕ ਤਬਦੀਲੀ

221 ਕਰੋੜ ਰੁਪਏ ਦੇ ਨਿਵੇਸ਼ ਨਾਲ ਲੁਧਿਆਣਾ ਦੇ ਪਾਵਰ ਨੈੱਟਵਰਕ ਦਾ ਕੀਤਾ ਜਾਵੇਗਾ ਕਾਇਆਕਲਪ: ਹਰਭਜਨ ਸਿੰਘ ਈ.ਟੀ.ਓ.

ਲੁਧਿਆਣਾ, 3 ਮਈ

ਪੰਜਾਬ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਭਰਵਾਂ ਹੁਲਾਰਾ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿੱਤੀ ਸਾਲ 2024-25 ਦੌਰਾਨ ਲੁਧਿਆਣਾ ਸ਼ਹਿਰ ਵਿੱਚ ਵੱਡੇ ਪੱਧਰ 'ਤੇ ਬਿਜਲੀ ਵੰਡ ਨੈੱਟਵਰਕ ਸਬੰਧੀ ਸੁਧਾਰ ਕਾਰਜਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਵਿਆਪਕ ਪਹਿਲਕਦਮੀ ਨੂੰ 221 ਕਰੋੜ ਰੁਪਏ ਦੇ ਕੁੱਲ ਨਿਵੇਸ਼ ਨਾਲ ਨੇਪਰੇ ਚਾੜ੍ਹਿਆ ਜਾਵੇਗਾ, ਜਿਸ ਦਾ ਉਦੇਸ਼ ਬਿਜਲੀ ਦੀ ਬਿਜਲੀ ਕੱਟਾ ਨੂੰ ਘਟਾਉਣਾ, ਨੁਕਸਾਨਾਂ ਨੂੰ ਘਟਾਉਣਾ ਅਤੇ ਭਵਿੱਖੀ ਮੰਗ ਲਈ ਗਰਿੱਡ ਨੂੰ ਤਿਆਰ ਕਰਨਾ ਹੈ।

ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪਹਿਲ ਸੂਬੇ ਦੇ ਬਿਜਲੀ ਖੇਤਰ ਦੇ ਆਧੁਨਿਕੀਕਰਨ ਵਿੱਚ ਇੱਕ ਨਵੇਂ ਯੁੱਗ ਦਾ ਆਗਾਜ਼ ਹੈ। ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੁਧਿਆਣਾ ਦੇ ਬਿਜਲੀ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ ਸਾਡੇ ਨਾਗਰਿਕਾਂ ਨੂੰ ਨਿਰਵਿਘਨ, ਉੱਚ-ਗੁਣਵੱਤਾ ਵਾਲੀ ਬਿਜਲੀ ਮੁਹੱਈਆ ਕਰਨ ਦੇ ਸਾਡੇ ਮਿਸ਼ਨ ਵਿੱਚ ਇੱਕ ਅਹਿਮ ਕਦਮ ਹੈ।

ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਰਥਿਕ ਵਿਕਾਸ ਅਤੇ ਖਪਤਕਾਰਾਂ ਦੀ ਤਸੱਲੀ ਲਈ ਬਿਜਲੀ ਸਪਲਾਈ ਲੜੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ 19 ਪਾਵਰ ਟ੍ਰਾਂਸਫਾਰਮਰਾਂ ਨੂੰ 20 ਐਮਵੀਏ ਤੋਂ 31.5 ਐਮਵੀਏ ਵਿੱਚ ਸਫਲਤਾਪੂਰਵਕ ਅਪਗ੍ਰੇਡ ਕੀਤਾ ਗਿਆ ਹੈ ਅਤੇ ਤਿੰਨ 220 ਕੇਵੀ ਉੱਚ-ਸਮਰੱਥਾ ਵਾਲੇ ਟ੍ਰਾਂਸਫਾਰਮਰਾਂ ਦੀ ਸਮਰੱਥਾ 100 ਐਮਵੀਏ ਤੋਂ 160 ਐਮਵੀਏ ਤੱਕ ਵਧਾਈ ਗਈ ਹੈ। ਇਸ ਤੋਂ ਇਲਾਵਾ 2 ਨਵੇਂ 20 ਐਮਵੀਏ ਟ੍ਰਾਂਸਫਾਰਮਰ ਵੀ ਕਾਰਜਸ਼ੀਲ ਕੀਤੇ ਗਏ ਹਨ। ਪੀਐਸਪੀਸੀਐਲ ਨੇ ਹੋਰ ਟ੍ਰਾਂਸਫਾਰਮਰ ਲਗਾਉਣ ਲਈ 125 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਬਿਜਲੀ ਲਾਈਨਾਂ ਦੇ ਆਧੁਨਿਕੀਕਰਨ ਲਈ ਲਗਭਗ 450 ਕਿਲੋਮੀਟਰ ਹਾਈ-ਟੈਂਸ਼ਨ (ਐਚਟੀ) ਅਤੇ 470 ਕਿਲੋਮੀਟਰ ਲੋ-ਟੈਂਸ਼ਨ (ਐਲਟੀ) ਲਾਈਨਾਂ ਨੂੰ ਅਪਗ੍ਰੇਡ ਜਾਂ ਬਦਲਿਆ ਗਿਆ। 13 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀਆਂ ਏਸੀਐਸਆਰ ਲਾਈਨਾਂ ਨੂੰ ਐਡਵਾਂਸਡ ਐਚਟੀਐਲਐਸ ਕੰਡਕਟਰਾਂ ਨਾਲ ਬਦਲਿਆ ਗਿਆ ਹੈ। ਚੋਰੀ-ਪ੍ਰਭਾਵਿਤ ਖੇਤਰਾਂ ਵਿੱਚ ਐਲਟੀ ਲਾਈਨਾਂ ਦੀ ਚੋਰੀ ਨੂੰ ਘਟਾਉਣ ਲਈ ਇੰਸੂਲੇਟਡ ਕੇਬਲਾਂ ਵਿੱਚ ਤਬਦੀਲ ਕੀਤਾ ਗਿਆ ਹੈ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਟਰਾਂਸਫਾਰਮਰ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ 47 ਕਰੋੜ ਰੁਪਏ ਦੇ ਨਿਵੇਸ਼ ਨਾਲ 921 ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਅਤੇ 396 ਓਵਰਲੋਡਿਡ ਟ੍ਰਾਂਸਫਾਰਮਰਾਂ ਨੂੰ ਬਦਲਣ ਦਾ ਕੰਮ ਕੀਤਾ ਗਿਆ ਹੈ।

ਵੰਡ ਲੋਡ ਨੂੰ ਅਨੁਕੂਲ ਬਣਾਉਣ ਅਤੇ ਬਿਜਲੀ ਕੱਟ ਦੇ ਸਮੇਂ ਘਟਾਉਣ ਲਈ 79 ਓਵਰਲੋਡਿਡ ਫੀਡਰਾਂ ਨੂੰ ਵੰਡਿਆ ਗਿਆ, ਜਿਸ ਨਾਲ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿੱਚ ਸੁਧਾਰ ਹੋਇਆ। ਫੀਡਰ ਅਨੁਕੂਲਨ ਕਾਰਜ ਲਈ 23 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ 92,757 ਤੋਂ ਵੱਧ ਸਮਾਰਟ ਮੀਟਰ ਲਗਾਏ ਜਾਣ ਨਾਲ, ਬਿਜਲੀ ਚੋਰੀ ’ਤੇ ਰੋਕ ਲੱਗੀ ਹੈ ਅਤੇ ਬਿਲਿੰਗ ਵਿੱਚ ਅੱਠ ਫੀਸਦ ਦਾ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੀਤੇ ਗਏ ਸੁਧਾਰ ਕਾਰਜਾਂ ਨੇ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਕਾਫ਼ੀ ਲਾਭ ਪਹੁੰਚਾਇਆ ਹੈ। ਸਭ ਤੋਂ ਮਹੱਤਵਪੂਰਨ ਨਤੀਜੇ ਸਿਸਟਮ ਦੀ ਉਪਲਬਧਤਾ ਦਾ ਵਾਧਾ ਹੈ ,ਜੋ ਖਪਤਕਾਰਾਂ ਨੂੰ ਵਧੇਰੇ ਭਰੋਸੇਮੰਦ ਅਤੇ ਨਿਰੰਤਰ ਬਿਜਲੀ ਦੀ ਸਪਲਾਈ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਵੋਲਟੇਜ ਨਾਲ ਸਬੰਧਤ ਸ਼ਿਕਾਇਤਾਂ ਅਤੇ ਖਪਤਕਾਰ ਦੀਆਂ ਹੋਰ ਸ਼ਿਕਾਇਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ, ਜੋ ਕਿ ਨਵੀਤਮ ਸੁਧਾਰਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀ ਹੈ। ਸੁਧਾਰ ਯੋਜਨਾ ਦੇ ਹਿੱਸੇ ਵਜੋਂ ਲਾਗੂ ਕੀਤੇ ਗਏ ਸੁਰੱਖਿਆ ਪ੍ਰੋਟੋਕੋਲ ਦੇ ਨਤੀਜੇ ਵਜੋਂ ਬਿਜਲੀ ਹਾਦਸਿਆਂ ਦੀਆਂ ਘਟਨਾਵਾਂ ਵਿੱਚ ਵੀ ਮਹੱਤਵਪੂਰਨ ਕਮੀ ਆਈ ਹੈ, ਜੋ ਕਰਮਚਾਰੀਆਂ ਅਤੇ ਲੋਕਾਂ ਦੋਵਾਂ ਲਈ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ।

ਬਿਜਲੀ ਮੰਤਰੀ ਨੇ ਵਿੱਤੀ ਸਾਲਾਂ 2025-26 ਅਤੇ 2026-27 ਲਈ ਉਲੀਕਿਆ ਸੂਬੇ ਦਾ ਅਹਿਮ ਖਾਕਾ ਸਾਂਝਾ ਕੀਤਾ, ਜਿਸ ਦੌਰਾਨ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਰੀਬ 728 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਮੁੱਖ ਪਹਿਲਕਦਮੀਆਂ ਵਿੱਚ 14 ਨਵੇਂ ਸਬਸਟੇਸ਼ਨਾਂ ਦਾ ਨਿਰਮਾਣ , ਜਿਸਦੀ ਅਨੁਮਾਨਤ ਲਾਗਤ 280 ਕਰੋੜ ਰੁਪਏ ਹੈ ਅਤੇ 65 ਕਰੋੜ ਰੁਪਏ ਦੇ ਨਿਵੇਸ਼ ਨਾਲ ਗਿਆਸਪੁਰਾ ਵਿਖੇ ਅਤਿ-ਆਧੁਨਿਕ 220 ਕੇ.ਵੀ. ਜੀ.ਆਈ.ਐਸ. ਸਬਸਟੇਸ਼ਨ ਨੂੰ ਅਗਲੇ 15 ਦਿਨਾਂ ਦੇ ਅੰਦਰ ਮੁਕੰਮਲ ਕਰਨਾ, ਸ਼ਾਮਲ ਹੈ।

ਇਸ ਤੋਂ ਇਲਾਵਾ, 87.5 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ, ਬਿਹਤਰ ਲੋਡ ਪ੍ਰਬੰਧਨ ਅਤੇ ਬਿਜਲੀ -ਕੱਟਾਂ ਨੂੰ ਘਟਾਉਣ ਲਈ 175 ਫੀਡਰਾਂ ਨੂੰ ਸੁਚੱਜੇ ਢੰਗ ਨਾਲ ਵੰਡਣ ਅਤੇ ਨਵੀਨੀਕਰਨ ਕਰਨ ਦੀ ਯੋਜਨਾ ਹੈ। ਇਸ ਯੋਜਨਾ ਵਿੱਚ 60.5 ਕਰੋੜ ਰੁਪਏ ਦੀ ਲਾਗਤ ਨਾਲ 2,010 ਨਵੇਂ ਡਿਸਟਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਥਾਪਨਾ ਵੀ ਸ਼ਾਮਲ ਹੈ, ਇਸ ਦੇ ਨਾਲ ਹੀ 20 ਨਵੇਂ ਪਾਵਰ ਟਰਾਂਸਫਾਰਮਰਾਂ ਦੇ ਵਿਸਤਾਰ ਲਈ 70 ਕਰੋੜ ਰੁਪਏ ਰੱਖੇ ਗਏ ਹਨ। ਇਹਨਾਂ ਵਿਆਪਕ ਤੇ ਨਵੀਨਤਮ ਸੁਧਾਰਾਂ ਲਈ, ਆਉਣ ਵਾਲੇ ਵਿੱਤੀ ਸਮੇਂ ਲਈ ਬਜਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ, ਜੋ ਕਿ ਇੱਕ ਆਧੁਨਿਕ, ਕੁਸ਼ਲ ਅਤੇ ਭਵਿੱਖ ਲਈ ਤਿਆਰ ਬਿਜਲੀ ਵੰਡ ਪ੍ਰਣਾਲੀ ਉਪਲਬਧ ਕਰਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਵਿਭਾਗ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ, ਹਰਭਜਨ ਸਿੰਘ ਈ.ਟੀ.ਓ. ਨੇ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਦੀਆਂ ਤਾਰਾਂ ਪਾਉਣ ਸਬੰਧੀ ਮਸਲੇ, ਮੌਸਮ ਸਬੰਧੀ ਰੁਕਾਵਟਾਂ ਅਤੇ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਵਰਗੇ ਮੁੱਦਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭੂਮੀਗਤ ਕੇਬਲਿੰਗ, ਡਿਜੀਟਲ ਨਿਗਰਾਨੀ ਅਤੇ ਸਮਰੱਥਾ ਨਿਰਮਾਣ ਆਦਿ ਪਹਿਲਕਦਮੀਆਂ ਵਿੱਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਕੈਬਨਿਟ ਮੰਤਰੀ ਨੇ ਕਿਹਾ ,‘‘ਇਹ ਤਬਦੀਲੀ ਤਾਂ ਮਹਿਜ਼ ਸ਼ੁਰੂਆਤ ਹੈ,’’ । ‘‘ਅਸੀਂ ਇੱਕ ਮਜ਼ਬੂਤ ਅਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚਾ ਬਣਾ ਰਹੇ ਹਾਂ, ਜੋ ਨਾ ਸਿਰਫ਼ ਅਜੋਕੀ ਮੰਗ ਨੂੰ ਪੂਰਾ ਕਰੇਗਾ ਸਗੋਂ ਭਵਿੱਖ-ਮੁਖੀ ਤੇ ਸੁਚਾਰੂ ਵੀ ਹੋਵੇਗਾ।’’

ਇਸ ਤੋਂ ਇਲਾਵਾ, ਬਿਜਲੀ ਮੰਤਰੀ ਨੇ ਕਿਹਾ, ‘‘ਲੁਧਿਆਣਾ ਦੇ ਬਿਜਲੀ ਵੰਡ ਨੈੱਟਵਰਕ ਦਾ ਵੱਡੇ ਪੱਧਰ ’ਤੇ ਬਦਲਾਅ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਦਾ ਪ੍ਰਤੱਖ ਸਬੂਤ ਹੈ। ਪੰਜਾਬ ਦੇ ਲੋਕਾਂ ਲਈ ਸਾਰਥਕ ਅਤੇ ਠੋਸ ਨਤੀਜੇ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਸੁਹਿਰਦ ਸੋਚ ਸਾਨੂੰ ਆਪਣੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਸਮੇਂ ਸਿਰ ਫੈਸਲੇ ਲੈਣ ਲਈ ਊਰਜਾ ਦਿੰਦੀ ਹੈ। ਭਾਵੇਂ ਇਹ 728 ਕਰੋੜ ਰੁਪਏ ਦੇ ਬਜਟ ਅਲਾਟਮੈਂਟ ਲਈ ਪ੍ਰਵਾਨਗੀ ਹੋਵੇ ਜਾਂ ਸਮਾਰਟ ਮੀਟਰਿੰਗ ਅਤੇ ਡਿਜੀਟਲ ਨਿਗਰਾਨੀ ’ਤੇ ਜ਼ੋਰ, ਇਹ ਉਨ੍ਹਾਂ ਦੀ ਦੂਰਦਰਸ਼ਤਾ ਹੈ ,ਜੋ ਪੰਜਾਬ ਨੂੰ ਭਰੋਸੇਮੰਦ, ਕੁਸ਼ਲ ਅਤੇ ਭਵਿੱਖ ਲਈ ਤਿਆਰ ਬਿਜਲੀ ਪ੍ਰਣਾਲੀਆਂ ਦੇ ਯੁੱਗ ਵਿੱਚ ਲਿਜਾ ਰਹੀ ਹੈ। ਸਾਨੂੰ ਉਨ੍ਹਾਂ ਦੇ ਇਸ ਸੁਪਨੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਾਂ ।’’

03/05/2025

ਤ/ੜ/ਕ/ਸਾ/ਰ ਲੁਧਿਆ/ਣਾ ਪੁਲਿਸ ਕਮਿਸ਼ਨਰੇਟ ਵੱਲੋਂ ਕਰ ਦਿੱਤਾ ਗਿਆ ਗੈਂ/ਗ/ਸ/ਟ/ਰਾਂ ਦਾ ਐਂ/ਨ/ਕਾ/ਉ/ਟ/ਰ #ਲੁਧਿਆਣਾਕਮਿਸ਼ਨਰੇਟ #ਗੈਂਗਸਟਰ #ਡੀਜੀਪੀਪੰਜਾਬ #ਨਸ਼ਾਖੋਰੀ #ਹੈਰੋਇਨ #ਆਪਸਰਕਾਰ

02/05/2025

ਅੰਬੇਡਕਰ ਨਗਰ ਵਿਖੇ ਏਕ ਨਈਂ ਉਡਾਨ ਸੰਸਥਾ ਦੇ ਵੱਲੋਂ ਵੰਡੀਆਂ ਗਈਆਂ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਪੈਨਸਲਾਂ #ਲੁਧਿਆਣਾ #ਸੰਲਮ #ਏਰੀਆ #ਜਰੂਰਤਮੰਦ #ਪਰਿਵਾਰਾ #ਸਮਾਜ #ਸੇਵਾ

Address

97/11 Jawahar Nagar , Near Ludhiana Bus Stand
Ludhiana Industrial Area B
141002

Telephone

+917837101022

Website

Alerts

Be the first to know and let us send you an email when Social Media Punjab posts news and promotions. Your email address will not be used for any other purpose, and you can unsubscribe at any time.

Contact The Business

Send a message to Social Media Punjab:

Share