01/09/2025
ਜੰਡਾਲ਼ੀ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਤੇ ਦੁਮਾਲਾ ਮੁਕਾਬਲੇ ਕਰਵਾਏ
ਦਸਤਾਰ ਦੀ ਸਲਾਮਤੀ ਲਈ ਸਿੱਖਾਂ ਨੇ ਬੇਜੋੜ ਕੁਰਬਾਨੀਆਂ ਦਿੱਤੀਆਂ-ਗਿਆਨੀ ਗਗਨਦੀਪ ਸਿੰਘ
ਅਜੋਕੀ ਪੀੜ੍ਹੀ ਨੂੰ ਦਸਤਾਰ ਦੀ ਮਹਾਨਤਾ ਦਰਸਾਉਣਾ ਬਹੁਤ ਜਰੂਰੀ- ਡਾ. ਮਨਦੀਪ ਸਿੰਘ ਖੁਰਦ
ਲੁਧਿਆਣਾ , (ਪਰਮਜੀਤ ਸਿੰਘ ਬਾਗੜੀਆ)
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ‘ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਦਸਤਾਰ-ਏ-ਦਰਬਾਰ’ ਮੁਕਾਬਲਾ ਕੁਟੀਆ ਨਿਰਮਲ ਆਸ਼ਰਮ ਜੰਡਾਲ਼ੀ (ਅਹਿਮਦਗੜ੍ਹ) ਵਿਖੇ ਕਰਵਾਇਆ ਗਿਆ ਜਿਸ ਵਿਚ ਜੂਨੀਅਰ ਅਤੇ ਸੀਨੀਅਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਬੱਚਿਆਂ ਅਤੇ ਨੌਜਵਾਨਾਂ ਵਿਚ ਦਸਤਾਰ ਮੁਕਾਬਲੇ ਦਾ ਏਨਾ ਉਤਸ਼ਾਹ ਸੀ ਕਿ ਵਰ੍ਹਦੇ ਮੀਂਹ ਵੀ ਦਸਤਾਰਾਂ ਸਜਾਉਣ ਵਾਲਿਆਂ ਦਾ ਜੋਸ਼ ਮੱਠਾ ਨਹੀਂ ਪਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮਤਿ ਸੇਵਾ ਸੁਸਾਇਟੀ ਦੇ ਪਰਧਾਨ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਦੱਸਿਆ ਕਿ ਦਸਤਾਰ ਮੁਕਾਬਲੇ ਦਾ ਉਦਘਾਟਨ ਡਾ. ਮਨਦੀਪ ਸਿੰਘ ਖੁਰਦ ਪ੍ਰਧਾਨ ‘ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ’ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਹਨਾਂ ਦੱਸਿਆ ਕਿ ਸੁੰਦਰ ਦਸਤਾਰ ਮੁਕਾਬਲੇ ਦੌਰਾਨ 300 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਦਸਤਾਰ ਮੁਕਾਬਲੇ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਸੀ। ਜਿਸ ਵਿਚ ਜੂਨੀਅਰ ਵਰਗ 10 ਤੋਂ 14 ਸਾਲ ਅਤੇ ਸੀਨੀਅਰ ਵਰਗ 15 ਤੋਂ 20 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ। ਦਸਤਾਰ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਹਜ਼ਾਰਾਂ ਰੁਪਏ ਦੇ ਨਗਦ ਇਨਾਮਾਂ ਨਾਲ਼ ਸਨਮਾਨਤ ਕੀਤਾ ਗਿਆ ਅਤੇ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸੁੰਦਰ ਟਰਾਫੀਆਂ ਨਾਲ ਸਨਮਾਨ ਕੀਤਾ ਗਿਆ ।ਇਸ ਸਮਾਗਮ ਵਿਚ ਗਿਆਨੀ ਗਗਨਦੀਪ ਸਿੰਘ ਪਰਧਾਨ ਦੀ ਅਗਵਾਈ ਵਿਚ ਸੰਸਥਾ ਦੇ ਸਮੂਹ ਅਹੁਦੇਦਾਰਾਂ, ਪ੍ਰੀਤਮੋਹਿੰਦਰ ਸਿੰਘ ਬੇਦੀ ਜਨਰਲ ਸੈਕਰੇਟਰੀ , ਸੁਖਦੇਵ ਸਿੰਘ ਕੈਸ਼ੀਅਰ, ਮਾਸਟਰ ਹਰਜੀਤ ਸਿੰਘ ਵਾਇਸ ਪਰਧਾਨ , ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ ਲੀਗਲ ਐਡਵਾਈਸਰ, ਪਰਮਜੀਤ ਸਿੰਘ ਪਾਂਗਲੀਆਂ ਮੀਡੀਆ ਐਡਵਾਈਜਰ, ਗੁਰਪਰੀਤ ਸਿੰਘ ਮੈਨੇਜਰ , ਡਾ. ਦਿਲਪ੍ਰੀਤ ਕੌਰ ਐਡਵਾਈਜਰ,ਰਾਜਿੰਦਰ ਸਿੰਘ ਐਡਵਾਈਜਰ, ਜਸਵੰਤ ਸਿੰਘ ਐਡਵਾਈਜਰ, ਸਿਮਰਜੀਤ ਸਿੰਘ ਐਡਵਾਈਜਰ, ਜਥੇਦਾਰ ਸੁਖਦੀਪ ਸਿੰਘ ਪ੍ਰੀਤ, ਪ੍ਰਗਟ ਸਿੰਘ, ਬਾਬਾ ਜੀਤ ਸਿੰਘ,ਰਾਗੀ ਗੁਰਮੀਤ ਸਿੰਘ, ਲਖਵੀਰ ਸਿੰਘ, ਪਾਠੀ ਕੁਲਦੀਪ ਸਿੰਘ ਫੋਜੀ, ਅਮ੍ਰਿਤਪਾਲ ਸਿੰਘ, ਜਥੇਦਾਰ ਪਲਵਿੰਦਰ ਸਿੰਘ ਘੁੰਮਣ ਯੂ.ਐਸ.ਏ., ਕੁਲਵਿੰਦਰ ਸਿੰਘ ਆਇਰਲੈਂਡ ਅਤੇ ਮਨਜਿੰਦਰ ਸਿੰਘ ਲਲਹੇੜੀ ਦਾ ਵੀ ਬਹੁਤ ਸਹਿਯੋਗ ਰਿਹਾ।
ਇਸ ਮੌਕੇ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਕਿਹਾ ਕਿ ਦਸਤਾਰ ਦੀ ਸਲਾਮਤੀ ਲਈ ਸਿੱਖਾਂ ਨੇ ਬੇਜੋੜ ਕੁਰਬਾਨੀਆਂ ਦਿੱਤੀਆਂ ਹਨ ਇਸ ਲਈ ਨੌਜਵਾਨ ਪੀੜ੍ਹੀ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨਾ ਅਜੋਕੇ ਸਮੇਂ ਦੀ ਬਹੁਤ ਵੱਡੀ ਲੋੜ ਹੈ, ਇਸ ਤਰਾਂ ਦੇ ਉਪਰਾਲੇ ਹਰ ਪਿੰਡ ਅਤੇ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਹਨ ਜਿਸ ਨਾਲ਼ ਨੌਜਵਾਨ ਪੀੜ੍ਹੀ ਨੂੰ ਬਾਣੀ ਅਤੇ ਬਾਣੇ ਨਾਲ਼ ਜੋੜਿਆ ਜਾ ਸਕੇ।ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਸਕੱਤਰ ਗੁਰਵਿੰਦਰ ਸਿੰਘ, ਇੰਟਰਨੈਸ਼ਨਲ ਦਸਤਾਰ ਕੋਚ ਸੁਖਚੈਨ ਸਿੰਘ ਭੈਣੀ, ਹਰਵਿੰਦਰ ਸਿੰਘ ਅਮਰਗੜ ਹਰਪ੍ਰੀਤ ਸਿੰਘ ਚੀਮਾ, ਧਰਮਪ੍ਰੀਤ ਸਿੰਘ ਦੁੱਲਮਾ, ਅਵਤਾਰ ਸਿੰਘ ਖਾਲਸਾ, ਗੁਰਵਿੰਦਰ ਸਿੰਘ ਘਵੱਦੀ, ਪ੍ਰਭਪਿੰੰਦਰ ਸਿੰਘ ਬਾਠਾਂ, ਜਸ਼ਨਦੀਪ ਸਿੰਘ ਮਲੌਦ, ਗੁਰਪ੍ਰੀਤ ਸਿੰਘ ਜੋਤੀ, ਗੁਰਵਿੰਦਰ ਸਿੰਘ ਸਿਆੜ, ਸੁਖਮਨਪ੍ਰੀਤ ਸਿੰਘ ਲੁਹਾਰਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸੁਖਬੀਰ ਸਿੰਘ ਫਲੌਂਡ, ਚਰਨਪ੍ਰੀਤ ਸਿੰਘ ਮੌਹੋਰਾਣਾ, ਤਰਨਵੀਰ ਸਿੰਘ , ਸੁਖਜਿੰਦਰ ਸਿੰਘ ਅਤੇ ਸਹਿਜ, ਮਹਿਕ, ਜਸ਼ਨ, ਹਰਮਨ ਅਤੇ ਜੋਬਨ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲੇ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ.ਮਨਦੀਪ ਸਿੰਘ ਖੁਰਦ ਤੇ ਪ੍ਰਬੰਧਕ।