24/12/2025
ਵੋ ਜਬ ਯਾਦ ਆਏ , ਬਹੁਤ ਯਾਦ ਆਏ ।
ਸੰਗੀਤ ਦੇ ਬੇਤਾਜ ਬਾਦਸ਼ਾਹ ਉਸਤਾਦਾ ਦੇ ਉਸਤਾਦ ਸਤਿਕਾਰਯੋਗ ਸ਼੍ਰੀ ਮੁਹੰਮਦ ਰਫੀ ਸਾਹਿਬ ਜੀ ਨੂੰ ਯਾਦ ਕਰਦਿਆ ।
ਸ਼ੁਭ ਜਨਮਦਿਨ ਅੱਜ
ਅੱਜ ਦੇ ਦਿਨ ਪੰਜਾਬ ਦੇ ਜਿਲਾ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਵਿਸ਼ਵ ਪ੍ਰਸਿੱਧ ਮਹਾਨ ਧੰਨਤੰਤਰ ਫੰਕਾਰ ਅਤੇ ਸੰਗੀਤ ਦਾ ਬੇਤਾਜ ਬਾਦਸ਼ਾਹ , ਜਿਸ ਨੇ ਸੰਗੀਤ ਦੇ ਬ੍ਰਹਿਮੰਡ ਵਿੱਚ ਧਰੂਵ ਤਾਰੇ ਵਾਂਗ ਅਮਿੱਟ ਹੋਦ ਸਥਾਪਿਤ ਕੀਤੀ ਹੈ । ਉਹ ਮਯਾਨਾਜ ਹਸਤੀ ਯਨਾਬ ਮੁਹਮੰਦ ਰਫੀ ਸਾਹਿਬ ਜੀ ਸੰਨ 1924 ਨੂੰ ਪੈਦਾ ਹੋਏ ਸਨ । ਇਸ ਸਦਾਬਹਾਰ ਹਰਮਨ ਪਿਆਰੇ ਧਨੰਤਰ ਗਵਈਏ ਦੀ ਸੁਰੀਲੀ , ਮਧੁਰ ਅਤੇ ਮਖਮੱਲੀ ਅਵਾਜ ਨੇ ਦੁਨੀਆ ਦੇ ਸਭ ਸੰਗੀਤ ਪ੍ਰੇਮੀਆਂ ਦੇ ਦਿੱਲਾਂ ਤੇ ਰਾਜ ਕੀਤਾ ਹੈ । ਇਸ ਮੂਆਜਿਜ ਮਹਾਨ ਗਾਇਕ ਨੇ ਕਈ ਭਾਸ਼ਵਾ ਵਿੱਚ ਗੀਤ ਗਾ ਕੇ ਵਡੇਰੀ ਮਕਬੂਲੀਅਤ ਹਾਸਲ ਕੀਤੀ ਹੈ । ਇਹ ਗੌਰਵਮਈ ਸਖਸ਼ੀਅਤ ਨੇ ਸੰਗੀਤ ਦੇ ਹਰ ਰਸ ਨੂੰ ਬਹੁਤ ਨਾਲ ਵਾਖੂਬੀ ਗਾਇਆ ਹੈ । ਕਈ ਬਾਲੀਵੁੱਡ ਦੇ ਸੁਪਰ ਸਟਾਰਾ ਦੀ ਵਿਸ਼ੇਸ਼ ਮੰਗ ਹੁੰਦੀ ਸੀ । ਉਨਾ ਲਈ ਪਿੱਠ ਵਰਤੀ ਗਾਇਕ ਸਤਿਕਾਰਯੋਗ ਸ਼੍ਰੀ ਰਫੀ ਸਾਹਿਬ ਹੀ ਹੋਣੇ ਚਾਹੀਦੇ ਹਨ । ਨਿਰਦੇਸ਼ਕ ਅਤੇ ਨਿਰਮਾਤਾ ਉੰਨਾ ਨੂੰ ਐਡਵਾਂਸ ਬੁਕ ਕਰ ਲੈਦੇ ਸਨ ।
ਇਸ ਮਹਾਨ ਧੰਨਤੰਤਰ ਗਵਈਏ ਨੂੰ ਭਾਰਤ ਸਰਕਾਰ ਨੇ ਦੇਸ਼ ਦਾ ਗੌਰਵਮਈ ਸਨਮਾਨ ਪੁਰਸਕਾਰ " ਪਦੱਮ ਸ਼੍ਰੀ ਪੁਰਸਕਾਰ " ਨਾਲ ਸਤਿਕਾਰ ਸਹਿਤ ਸਨਮਾਨ ਭੇਂਟ ਕਰਕੇ ਨਿਵਾਜਿਆ ਗਿਆ ਹੈ । ਬਾਲੀਵੁੱਡ ਨੇ ਇਸ ਮਹਾਨ ਫੰਕਾਰ ਨੂੰ ਪਲੈ ਬੈਂਕ ਸਿੰਗਰ ਦਾ " ਫਿਲਮ ਫੇਅਰ ਪੁਰਸਕਾਰ " ਨਾਲ ਸਨਮਾਨ ਕੀਤਾ ਹੈ । ਭਾਰਤ ਸਰਕਾਰ ਨੇ ਇਸ ਮਯਨਾਜ ਧਨੰਤਰ ਗਵਈਏ ਦੀ ਯਾਦ ਵਿੱਚ ਭਾਰਤੀ ਡਾਕ ਵਿਭਾਗ ਵਲੋ ਇਕ ਦਿਲਕਸ਼ ਵਿਲੱਖਣ ਟਿਕਟ ਜਾਰੀ ਕਰਕੇ ਸਤਿਕਾਰ ਨਾਲ ਸਨਮਾਨਿਤ ਕੀਤਾ ਹੈ । ਸਤਿਕਾਰਯੋਗ ਰਫੀ ਸਾਹਿਬ ਵਰਗੇ ਮਹਾਨ ਧੰਨਤੰਤਰ ਗਵਈਏ ਇਸ ਮਾਤ ਲੋਕ ਤੇ ਵਰਦਾਨ ਹੁੰਦੇ ਹਨ । ਜੋ ਕਿਸੇ ਕਿਸੇ ਯੁੱਗ ਵਿੱਚ ਆ ਕੇ ਸੰਗੀਤ ਦੀਆ ਸੁਗੰਦੀਆ ਦੀ ਅਮ੍ਰਿਤ ਵਰਖਾ ਵਰਸਾੳਦੇ ਹਨ । ਅੱਜ ਦੇ ਦਿਨ ਇਹ ਸੰਗੀਤ ਦੇ ਮਹਾਂਕੰਭ ਦਾ ਨਿਰਮਲ ਝਰਨੇ ਦੇ ਵਹਾਅ ਵਗੱਣ ਦਾ ਪੰਜਾਬ ਲਈ ਬਹੁਤ ਮਾਣ ਹੈ । ਇਸ ਹਰਦਿਲ ਅਜੀਜ ਫੰਕਾਰ ਨੇ ਆਪਣੇ ਪਿੰਡ ਦਾ ਨਾਮ ਵਿਸ਼ਵ ਦੇ ਸੰਗੀਤ ਵਾਲੇ ਨਕਸ਼ੇ ਵਿੱਚ ਲਿਆਉਣ ਦਾ ਵਡੇਰਾ ਗੌਰਵਮਈ ਕਾਰਜ ਕੀਤਾ ਹੈ । ਮੈ ਅੱਜ ਸੰਗੀਤ ਦੀ ਜਗਦੀ ਮਘਦੀ ਲਾਟ ਨੂੰ ਸਿਰ ਨਿਵਾ ਕੇ ਪ੍ਰਣਾਮ ਕਰਦਾ ਹਾਂ । ਸੰਗੀਤ ਦੇ ਮਾਨਸਰੋਵਰ ਦੇ ਸੱਤਰੰਗੇ ਨੱਗ ਸਤਿਕਾਰਯੋਗ ਮਰਹੂਮ ਸ਼੍ਰੀ ਮੁਹੰਮਦ ਰਫੀ ਸਾਹਿਬ ਜੀ ਦੇ ਸ਼ੁਭ ਜਨਮਦਿਨ ਤੇ ਉੰਨਾ ਦੇ ਪ੍ਰੀਵਾਰ ਸਮੇਤ ਦੇਸ਼-ਵਿਦੇਸ਼ ਵਿੱਚ ਵਸਦੇ ਸਰੋਤਿਆ , ਪ੍ਰਸ਼ੰਸਕਾ ਅਤੇ ਉਪਾਸ਼ੰਕਾਂ ਗੰਜਾਂ ਦੇ ਗੰਜ ਵਧਾਈਆ ਦਿੰਦਾ ਹਾਂ । ਰੱਬ ਰਾਖਾ । ਆਮੀਨ ।