Times News 24

Times News 24 ਖ਼ਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ

02/06/2025
10/04/2025

ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਗ੍ਰੰਥਗੜ੍ਹ ਵਿੱਚ ਊਸ ਵੇਲੇ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਇਕ ਮੋਟਰਸਾਈਕਲ ਤੇ ਸਵਾਰ ਤਿੰਨ ਲੋਕਾਂ ਵਿਚੋਂ ਦੋ ਨੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਘਰ ਤੇ ਅੰਨੇਵਾਹ ਗੋਲੀਆਂ ਚਲਾ ਦਿਤੀਆਂ ।ਇਸ ਘਟਨਾ ਦੀ cctv ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਨਜਰ ਆ ਰਿਹਾ ਹੈ ਕਿ ਮੋਟਰਸਾਈਕਲ ਸਵਾਰਾ ਪਹਿਲਾਂ ਘਰ ਦੇ ਬਾਹਰ ਰੈਕੀ ਕਰਕੇ ਚਲੇ ਜਾਂਦੇ ਹਨ ਤੇ ਕੀਤੀ ਫਿਰ ਵਾਪਸ ਆਉਂਦੇ ਹਨ ਜਿਨਾਂ ਵਿੱਚੋਂ ਦੋ ਮੋਟਰਸਾਈਕਲ ਤੋਂ ਉਤਰ ਕੇ ਪੈਦਲ ਆਉਂਦੇ ਹਨ ਅਤੇ ਘਰ ਦੇ ਸਾਹਮਣੇ ਸੜਕ ਤੇ ਖਲੋ ਕੇ ਗੋਲੀਆਂ ਚਲਾਕੇ ਫਰਾਰ ਹੋ ਜਾਂਦੇ ਹਨ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਗੁਰਪ੍ਰੀਤ ਸਿੰਘ ਅਤੇ ਉਸਦੇ ਚਚੇਰੇ ਭਰਾ ਨੇ ਨਵਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੀ ਪੁਰਾਣੀ ਰੰਜਿਸ਼ ਵੀ ਚੱਲ ਰਹੀ ਹੈ ।ਉਹਨਾਂ ਨੇ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਹੈ ਲੇਕਿਨ ਇਸ ਘਟਨਾ ਨਾਲ ਪਰਿਵਾਰ ਚ ਦਹਿਸ਼ਤ ਦਾ ਮਾਹੌਲ ਹੈ। ਓਹਨਾਂ ਇਨਸਾਫ ਦੀ ਗੁਹਾਰ ਲਗਾਈ ਹੈ ਉਧਰ ਦੂਸਰੇ ਪਾਸੇ ਬਟਾਲਾ ਪੁਲਿਸ ਦੇ ਡੀ ਐਸ ਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 2025-26 ਲਈ ₹2.36 ਲੱਖ ਕਰੋੜ ਦਾ ਬਜਟ ਪੇਸ਼ ਕੀਤਾ, ਜਿਸ ਵਿੱਚ GSDP ਵਿੱਚ 10% ਵਾਧੇ ਦਾ ਅਨੁਮਾਨ...
26/03/2025

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 2025-26 ਲਈ ₹2.36 ਲੱਖ ਕਰੋੜ ਦਾ ਬਜਟ ਪੇਸ਼ ਕੀਤਾ, ਜਿਸ ਵਿੱਚ GSDP ਵਿੱਚ 10% ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ। ਬਜਟ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਪੰਜਾਬ ਦੀ ਪਹਿਲੀ ਡਰੱਗ ਜਨਗਣਨਾ ਹੈ, ਜਿਸ ਵਿੱਚ ਹਰ ਘਰ ਨੂੰ ਨਸ਼ੀਲੇ ਪਦਾਰਥਾਂ ਦੇ ਪ੍ਰਚਲਨ ਅਤੇ ਨਸ਼ਾ ਛੁਡਾਊ ਕੇਂਦਰ ਦੀ ਵਰਤੋਂ ਦਾ ਵਿਸ਼ਲੇਸ਼ਣ ਕਰਨ ਲਈ ਕਵਰ ਕੀਤਾ ਜਾਵੇਗਾ, ਜਿਸ ਲਈ 150 ਕਰੋੜ ਡਾਲਰ ਅਲਾਟ ਕੀਤੇ ਗਏ ਹਨ।
ਚੀਮਾ ਨੇ ਇੱਕ ਮਜ਼ਬੂਤ ​​ਤਸਕਰੀ ਵਿਰੋਧੀ ਰਣਨੀਤੀ ਦਾ ਵੀ ਐਲਾਨ ਕੀਤਾ, ਜਿਸ ਵਿੱਚ BSF ਦੇ ਨਾਲ 5,000 ਹੋਮ ਗਾਰਡ ਤਾਇਨਾਤ ਕੀਤੇ ਜਾਣਗੇ ਅਤੇ ਉੱਨਤ ਡਰੋਨ ਵਿਰੋਧੀ ਪ੍ਰਣਾਲੀਆਂ ਵਿੱਚ *110 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ। "ਅਸੀਂ ਸਰਹੱਦ ਪਾਰ ਨਸ਼ਿਆਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਾਂਗੇ," ਉਨ੍ਹਾਂ ਪੁਸ਼ਟੀ ਕੀਤੀ। ਇਨ੍ਹਾਂ ਉਪਾਵਾਂ ਨਾਲ, ਪੰਜਾਬ ਦਾ ਉਦੇਸ਼ ਆਰਥਿਕ ਵਿਕਾਸ ਨੂੰ ਮਜ਼ਬੂਤ ​​ਕਰਦੇ ਹੋਏ ਆਪਣੇ ਡਰੱਗ ਸੰਕਟ ਨਾਲ ਵਿਗਿਆਨਕ ਢੰਗ ਨਾਲ ਨਜਿੱਠਣਾ ਹੈ।

12/03/2025
11/03/2025

ਪੱਤਰਕਾਰ - ਲਵਪ੍ਰੀਤ ਸਿੰਘ ਖੁਸ਼ੀ ਪੁਰ

ਲੰਬੇ ਸਮੇਂ ਤੋਂ ਨੈਸ਼ਨਲ ਹਾਈਵੇ ਦਿਲੀ ਜੰਮੂ ਕਟਰਾ ਐਕਸਪਰੇ ਦਾ ਕੰਮ ਰੁੱਕਿਆ ਹੋਇਆ ਹੈ ਕਿਉਕਿ ਕੁਝ ਕਿਸਾਨਾਂ ਵਲੋਂ ਆਪਣੀ ਜਮੀਨ ਨਹੀਂ ਦਿਤੀ ਜਾ ਰਹੀ ਅਤੇ ਸਮੇ ਸਮੇ ਨਾਲ ਕਿਸਾਨਾਂ ਵਲੋਂ ਉਸ ਜਗ੍ਹਾ ਤੇ ਰੋਸ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ ਅੱਜ ਸ਼੍ਰੀਹਰਗੋਬਿੰਦਪੁਰ ਦੇ ਭਰਥ ਨੰਗਲ ਝੌਰ ਅਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਤੜਕਸਾਰ ਸਵੇਰੇ 4 ਵਜੇ ਨੈਸ਼ਨਲ ਹਾਈਵੇ ਦਿੱਲੀ ਜੰਮੂ ਕਟੜਾ ਐਕਸਪਰੇ ਦੇ ਅਧੀਨ ਆਉਂਦੀ ਜਮੀਨ ਦਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਵਿਰੋਧ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਵੱਖ-ਵੱਖ ਜੋਨਾਂ ਤੋ ਕਰੀਬ ਲਗਭਗ 25 ਕਿਸਾਨ ਮੌਕੇ ਤੇ ਪਹੁੰਚੇ ਉਥੇ ਹੀ ਕਿਸਾਨਾਂ ਅਤ ਪੁਲਿਸ ਵਿੱਚ ਤਕਰਾਰ ਹੋਈ ਜਿਸ ਵਿੱਚ 7 ਦੇ ਕਰੀਬ ਕਿਸਾਨ ਜਖਮੀ ਹੋਏ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ | ਵਿਓ.....ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ 24 ਫਰਵਰੀ ਨੂੰ ਵੀ ਇਸੇ ਤਰ੍ਹਾਂ ਪਿੰਡ ਚੀਮਾ ਖੁੱਡੀ ਭਰਥ ਮੇਤਲੇ ਨੰਗਲ ਚੌਰ ਦੀਆਂ ਜਮੀਨਾਂ ਦੇ ਵਿੱਚ ਕਬਜ਼ਾ ਲੈਣ ਦੀ ਵੱਡੀ ਕੋਸ਼ਿਸ਼ ਕੀਤੀ ਗਈ ਸੀ ਜਥੇਬੰਦੀ ਦੀ ਨੀਤੀ ਦੇ ਅਨੁਸਾਰ ਕਿ ਜਿਹੜੇ ਕਿਸਾਨਾਂ ਨੂੰ ਪੂਰੀ ਰਕਮ ਮਿਲ ਗਈ ਹੈ ਜਾਂ ਜੋ ਲੋਕ ਪ੍ਰਸ਼ਾਸਨ ਦੇ ਨਾਲ ਸਹਿਮਤ ਹੋ ਕੇ ਜਮੀਨਾਂ ਛੱਡ ਰਹੇ ਹਨ ਉਹਨਾਂ ਦੇ ਲਈ ਜਥੇਬੰਦੀ ਅੜਿਕਾ ਨਹੀਂ ਬਣੇਗੀ ਪਰ ਸਾਰੀ ਪੋਲਸੀ ਡੀਸੀ ਗੁਰਦਾਸਪੁਰ ਉਮਾ ਸ਼ੰਕਰ ਜੀ ਨਾਲ ਤੈ ਹੋਈ ਸੀ ਇਸ ਦੀਆਂ ਉੱਚ ਪੱਧਰੀ ਮੀਟਿੰਗਾਂ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਡੀਸੀ ਗੁਰਦਾਸਪੁਰ ਡਿਵੀਜ਼ਨਲ ਕਮਿਸ਼ਨਰ ਜਲੰਧਰ ਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਦੇ ਨਾਲ ਕਈ ਵਾਰ ਤੈਅ ਹੋ ਕੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਇਹ ਤਹਿ ਹੋਇਆ ਸੀ ਕਿ ਬਿਨਾਂ ਪੈਸੇ ਦਿੱਤੀਆਂ ਕਿਸਾਨਾਂ ਦੀਆਂ ਜਮੀਨਾਂ ਦੇ ਉੱਤੇ ਕਬਜ਼ੇ ਨਹੀਂ ਕੀਤੇ ਜਾਣਗੇ | ਉਹਨਾਂ ਕਿਹਾ ਅੱਜ 11 ਮਾਰਚ ਨੂੰ ਤੜਕ ਸਵੇਰ ਵੱਡੀਆਂ ਫੋਰਸਾਂ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਮੁੜ ਕਬਜ਼ਾ ਲੈਣਾ ਸ਼ੁਰੂ ਕੀਤਾ ਅਤੇ ਕਿਸਾਨ ਮਜ਼ਦੂਰ ਬੀਬੀਆਂ ਦੇ ਉੱਤੇ ਅੰਨਾ ਤਸ਼ਦਦ ਕੀਤਾ ਜਿਸ ਦੇ ਵਿੱਚ ਕਿਸਾਨਾਂ ਦੇ ਵਿਹੀਕਲ ਵੀ ਭੰਨੇ ਗਏ ਉਹਨਾਂ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖੇ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ ਅਤੇ ਜਮੀਨ ਦੇ ਪੂਰੇ ਮੁਆਵਜੇ ਨਾ ਮਿਲਣ ਤੱਕ ਨਹੀਂ ਛੱਡੇ ਜਾਣਗੇ ਜਮੀਨਾਂ ਦੇ ਕਬਜੇ |

ਪੰਜਾਬ ਅਧਿਕਾਰੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਤਿਉਹਾਰ ਦੌਰਾਨ ਟਰੈਕਟਰ-ਟਰਾਲੀਆਂ, ਟਰੱਕਾਂ ਅਤੇ ਮੋ...
11/03/2025

ਪੰਜਾਬ ਅਧਿਕਾਰੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਤਿਉਹਾਰ ਦੌਰਾਨ ਟਰੈਕਟਰ-ਟਰਾਲੀਆਂ, ਟਰੱਕਾਂ ਅਤੇ ਮੋਟਰਸਾਈਕਲਾਂ ‘ਤੇ ਲਗਾਏ ਜਾਣ ਵਾਲੇ ਲਾਊਡਸਪੀਕਰਾਂ ‘ਤੇ ਪਾਬੰਦੀ ਲਗਾਈ ਹੈ। ਇਸ ਫੈਸਲੇ ਦਾ ਉਦੇਸ਼ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਅਤੇ ਸ਼ਾਂਤੀ ਬਣਾਈ ਰੱਖਣਾ ਹੈ।
ਇਹ ਪਾਬੰਦੀ ਦੋਵਾਂ ਪਵਿੱਤਰ ਸ਼ਹਿਰਾਂ ਵਿੱਚ 10 ਮਾਰਚ ਤੋਂ 15 ਮਾਰਚ ਤੱਕ ਲਾਗੂ ਹੈ। ਐਸਐਸਪੀ ਰੂਪਨਗਰ, ਗੁਰਮੀਤ ਸਿੰਘ ਖੁਰਾਣਾ (ਪੀਐਸ) ਨੇ ਕਿਹਾ ਕਿ ਸਾਰੇ ਜ਼ਿਲ੍ਹਾ ਪੁਲਿਸ ਸਟੇਸ਼ਨਾਂ ਨੂੰ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਨੂੰ ਵੀ ਜਸ਼ਨਾਂ ਦੌਰਾਨ ਵਾਹਨਾਂ ‘ਤੇ ਲਾਊਡਸਪੀਕਰ ਲਗਾਉਣ ਜਾਂ ਪ੍ਰੈਸ਼ਰ ਹਾਰਨ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉੱਚੀ ਆਵਾਜ਼ ਕਾਰਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਜਨਤਕ ਅਸੁਵਿਧਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

10/03/2025

ਕਿਸਾਨ ਜੱਥੇਬੰਦੀਆ ਵਲੋ ਦਿੱਤੇ ਸੱਦੇ ਤੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋ ਬਟਾਲਾ ਚ ਐਮ ਐਲ ਏ ਬਟਾਲਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਘਰ ਦਾ ਘਿਰਾਓ ਕਰ ਆਪਣਿਆ ਮੰਗਾਂ ਨੂੰ ਲੈਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਉੱਥੇ ਹੀ ਕਿਸਾਨ ਆਗੂਆ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਚ ਸੱਤਾ ਚ ਆਉਣ ਤੋ ਪਹਿਲਾਂ ਤਾ ਕਿਸਾਨਾਂ ਨਾਲ ਖੜੀ ਹੋਣ ਦਾ ਦਾਅਵਾ ਕਰਦੀ ਰਹੀ ਲੇਕਿਨ ਜਦ ਹੁਣ ਸੱਤਾ ਚ ਹੈ ਕਿ ਕਿਸਾਨਾਂ ਦੇ ਹੱਕ ਚ ਖੜਨ ਦੀ ਜਗ੍ਹਾ ਉਹਨਾ ਦੀਆ ਮੰਨਿਆ ਮੰਗਾਂ ਤੋ ਮੁਨਕਰ ਹੋ ਰਹੀ ਹੈ ਅਤੇ ਉਲਟ ਉਹਨਾ ਨਾਲ ਗਲਤ ਵਤੀਰਾ ਕੀਤਾ ਜਾ ਰਿਹਾ ਹੈ ਓਹਨਾ ਮੰਗ ਕੀਤੀ ਕਿ ਜੋ ਕਿਸਾਨਾਂ ਅਤੇ ਮਜਦੂਰਾਂ ਦੀਆ ਜਾਇਜਾ ਮੰਗਾਂ ਹਨ ਓਹਨਾ ਨੂੰ ਸਰਕਾਰ ਜਲਦ ਪੂਰਾ ਕਰੇ ਨਹੀਂ ਤਾਂ ਆਉਣ ਵਾਲੇ ਸਮੇ ਚ ਉਹਨਾਂ ਵਲੋ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ।

Address

Ludhiana

Alerts

Be the first to know and let us send you an email when Times News 24 posts news and promotions. Your email address will not be used for any other purpose, and you can unsubscribe at any time.

Share