02/09/2022
ਸਾਸ਼ਤਰੀ ਨਗਰ ਜਗਰਾਓਂ ਵਿਖੇ ਦਿਨ ਦਿਹਾੜੇ ਘਰ ਅੰਦਰ ਦਾਖ਼ਲ ਹੋ ਪਿਸਤੌਲ ਦੀ ਨੋਕ ਤੇ ਨੌਜਵਾਨ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ।
ਅੱਜ ਮਿਤੀ 01.09.22 ਸਮਾਂ 05.30 ਵਜੇ ਸਾਮ ਨੂੰ ਗਲੀ ਨੰ. 01 ਸਾਸਤਰੀ ਨਗਰ ਅਨੂਵਰਤ ਸਕੂਲ ਵਾਲੀ ਗਲੀ ਜਗਰਾਉਂ ਜਿਲ੍ਹਾ ਲੁਧਿਆਣਾ ਵਿਖੇ ਇੱਕ ਨੌਜਵਾਨ ਜਿਸ ਦਾ ਮੂੰਹ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ, ਘਰ ਵਿੱਚ ਦਾਖ਼ਲ ਹੋ ਗਿਆ ਅਤੇ ਪਿਸਤੌਲ ਦਾ ਡਰ ਦਿਖਾ ਕੇ ਦੋ ਔਰਤਾਂ ਸੱਸ ਅਤੇ ਨੂੰਹ ਦੇ ਪਾਏ ਹੋਏ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਿਆ ਹੈ। ਪੀੜਤ ਮਹਿਲਾਵਾਂ ਅਤੇ ਆਸ ਪਾਸ ਦੀਆਂ ਔਰਤਾਂ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।