Tales Of Punjab

Tales Of Punjab "ਜੜ ਮੂਲ – ਪਛਾਣ, ਮਿੱਟੀ, ਹੱਕ!"
"ਸਾਡੀ ਮਿੱਟੀ, ਸਾਡਾ ਹੱਕ!"

24/07/2025
24/07/2025

ਸਾਡੇ ਪੰਜਾਬ ਵਾਸਤੇ ਸਭ ਤੋਂ ਦੁਖਦ ਸਮਾਂ 1947 ਦਾ ਬਟਵਾਰਾ ਸੀ। ਪੱਛਮੀ ਪੰਜਾਬ (ਹੁਣ ਪਾਕਿਸਤਾਨ) ਤੋਂ ਜਿਹੜੇ ਪੰਜਾਬੀ ਆਪਣੇ ਘਰ-ਬਾਰ ਛੱਡ ਕੇ ਪੰਜਾਬ ਦੇ ਭਾਗ ਵਿੱਚ ਆਏ, ਉਨ੍ਹਾਂ ਨੇ ਆਪਣਾ ਵਸੇਬਾ, ਮਾਲ, ਧਰਤੀ ਗੁਆ ਕੇ ਇੱਥੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ।

ਫਿਰ 1966 ਵਿੱਚ ਪੰਜਾਬ ਨੇ ਦੁਬਾਰਾ ਕੁਰਬਾਨੀਆਂ ਦੇ ਕੇ ਆਪਣਾ ਵਜੂਦ ਬਣਾਇਆ। ਇਹ ਵਜੂਦ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਅਸਮੀਤਾ ਦੀ ਰੱਖਿਆ ਵਾਸਤੇ ਹੋਈ ਕੁਰਬਾਨੀ ਦਾ ਨਤੀਜਾ ਸੀ।

ਇਸ ਇਤਿਹਾਸਕ ਪਿਛੋਕੜ ਦੇ ਆਧਾਰ 'ਤੇ ਅਸੀਂ ਮੰਨਦੇ ਹਾਂ ਕਿ:

> ਜਿਹੜੇ ਪਰਿਵਾਰ 1947 ਤੋਂ ਬਾਅਦ ਪੱਛਮੀ ਪੰਜਾਬ ਤੋਂ ਉਜੜ ਕੇ ਇੱਥੇ ਆਏ ਅਤੇ ਜਿਹੜੇ ਲੋਕ 1966 ਤੋਂ ਪਹਿਲਾਂ ਤੋਂ ਪੰਜਾਬ ਵਿੱਚ ਵੱਸਦੇ ਆ ਰਹੇ ਹਨ — ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਬਜ਼ੁਰਗਾਂ ਨੇ 1966 ਤੋਂ ਪਹਿਲਾਂ ਪੰਜਾਬ ਵਿੱਚ ਵੋਟਾਂ ਪਾਈਆਂ — ਉਹੀ ਪੰਜਾਬ ਦੇ ਅਸਲੀ ਮੂਲ ਨਿਵਾਸੀ ਹਨ।

ਇਸੇ ਆਧਾਰ ਤੇ ਮੂਲ ਨਿਵਾਸੀ ਦੀ ਪਛਾਣ ਹੋਵੇ ਅਤੇ ਡੋਮੀਸਾਈਲ ਐਕਟ ਲਾਗੂ ਕੀਤਾ ਜਾਵੇ।

---

🎯 ਸਾਡਾ ਮਕਸਦ:

"ਪੰਜਾਬ ਵਿੱਚ ਪਹਿਲਾ ਹੱਕ ਪੰਜਾਬ ਦੇ ਮੂਲ ਨਿਵਾਸੀਆਂ ਦਾ ਹੋਵੇ।"

ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਲੋਕ ਸਦੀਆਂ ਤੋਂ ਪੰਜਾਬ ਦੀ ਧਰਤੀ 'ਤੇ ਰਹਿ ਰਹੇ ਹਨ —
ਜਿਹੜੇ ਇੱਥੇ ਪੈਦਾ ਹੋਏ, ਇੱਥੇ ਵਧੇ, ਇੱਥੇ ਕੰਮ ਕਰਦੇ ਹਨ — ਉਹੀ ਸਭ ਤੋਂ ਪਹਿਲਾਂ ਹੱਕਦਾਰ ਹਨ:

ਸਰਕਾਰੀ ਨੌਕਰੀਆਂ ਵਿੱਚ

ਸਿੱਖਿਆ ਅਤੇ ਸਕਾਲਰਸ਼ਿਪਾਂ ਵਿੱਚ

ਸਥਾਨਕ ਸਰੋਤਾਂ 'ਤੇ ਫੈਸਲਿਆਂ ਵਿੱਚ

ਜਮੀਨ, ਪਾਣੀ, ਤੇ ਹੋਰ ਸਰਕਾਰੀ ਵੰਡਾਂ ਵਿੱਚ

---

⚖️ ਸਾਡੀਆਂ ਮੁੱਖ ਮੰਗਾਂ:

1. ✅ ਪੰਜਾਬ ਡੋਮੀਸਾਈਲ ਐਕਟ ਤਿਆਰ ਕੀਤਾ ਜਾਵੇ ਅਤੇ ਲਾਗੂ ਕੀਤਾ ਜਾਵੇ।

2. ✅ ਸਰਕਾਰੀ ਨੌਕਰੀਆਂ ਵਿੱਚ ਰਾਖਵੇ ਹਿੱਸੇ ਮੂਲ ਨਿਵਾਸੀਆਂ ਲਈ ਨਿਰਧਾਰਤ ਹੋਣ।

3. ✅ ਸਿੱਖਿਆ ਤੇ ਸਕਾਲਰਸ਼ਿਪਾਂ ਵਿੱਚ ਪਹਿਲੀ ਤਰਜੀਹ ਮੂਲ ਨਿਵਾਸੀਆਂ ਨੂੰ ਮਿਲੇ।

4. ✅ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਪਛਾਣ ਦੀ ਸੰਵਿਧਾਨਕ ਰੱਖਿਆ ਹੋਵੇ।

5. ✅ ਬਾਹਰੀ ਅਣਨਿਯੰਤ੍ਰਿਤ ਬਸਤੀਕਰਨ ਉੱਤੇ ਰੋਕ ਲੱਗੇ ਅਤੇ ਨਿਯਮ ਬਣੇ।

---

🌱 ਸਾਡੀ ਦਿਸ਼ਾ:

“ਜੜ ਮੂਲ” ਮੁਹਿੰਮ ਕਿਸੇ ਦੇ ਖਿਲਾਫ਼ ਨਹੀਂ, ਇਹ ਅਸਲ ਨਿਆਂ ਦੀ ਮੰਗ ਹੈ।
ਇਹ ਸੰਘਰਸ਼ ਕਿਸੇ ਸਮੂਹ ਨੂੰ ਹਟਾਉਣ ਲਈ ਨਹੀਂ, ਸਗੋਂ ਆਪਣੀ ਮਿਟੀ ਨਾਲ ਜੁੜੇ ਹੱਕਾਂ ਦੀ ਪ੍ਰਾਪਤੀ ਵਾਸਤੇ ਹੈ।

ਅਸੀਂ ਸੰਵਿਧਾਨਿਕ ਅਤੇ ਗੈਰ-ਹਿੰਸਕ ਤਰੀਕਿਆਂ ਨਾਲ:

ਲੋਕ ਜਾਗਰੂਕਤਾ ਫੈਲਾਵਾਂਗੇ

ਕਾਨੂੰਨੀ ਰਾਹ ਅਪਣਾਵਾਂਗੇ

ਸਮਾਜਿਕ ਇਕਜੁੱਟਤਾ ਰਾਹੀਂ ਹੱਕ ਦੀ ਆਵਾਜ਼ ਬਨਾਵਾਂਗੇ

---

🧭 ਸਾਡਾ ਸਲੋਗਨ:
"ਜੜ ਮੂਲ – ਪਛਾਣ, ਮਿੱਟੀ, ਹੱਕ!"
"ਸਾਡੀ ਮਿੱਟੀ, ਸਾਡਾ ਹੱਕ!"

---

🤝 ਤੁਹਾਡਾ ਸਾਥ ਹੀ ਸਾਡੀ ਤਾਕਤ ਹੈ!

ਜੇ ਤੁਸੀਂ ਵੀ ਇਹ ਮੰਨਦੇ ਹੋ ਕਿ ਪੰਜਾਬ ਵਿੱਚ ਪਹਿਲਾ ਹੱਕ ਉਹਨਾਂ ਦਾ ਹੋਣਾ ਚਾਹੀਦਾ ਜੋ ਇੱਥੇ ਜੰਮੇ, ਪਲੇ, ਤੇ ਵੱਸਦੇ ਆ ਰਹੇ ਹਨ —
ਤਾਂ “ਜੜ ਮੂਲ” ਦੀ ਆਵਾਜ਼ ਨਾਲ ਜੁੜੋ।

🙏🏼

26/01/2025

ਰਾਜਾਸਾਂਸੀ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ ਮਾਪਿਆਂ ਦਾ 'ਇਕਲੌਤਾ', ਦਾਦਾ-ਦਾਦੀ ਕੋਲ ਰਹਿੰਦਾ ਸੀ 7 ਸਾਲਾ ਮ੍ਰਿਤਕ ਬੱਚਾ ਸ਼ਹਿਬਾਜ਼ ਸਿੰਘ

04/07/2024

Documentary: In The Name Of Faith Healing: Rapid Growth of Christianity in Punjab #...

30/12/2023

26 ਜੂਨ 1849 ਨੂੰ ਮਹਾਰਾਜਾ ਰਣਜੀਤ ਦੇ ਅਕਾਲ ਚਲਾਣੇ ਦੇ ਨੌ ਸਾਲ ਬਾਅਦ ਅੰਗਰੇਜ਼ਾਂ ਨੇ ਹਰਿਮੰਦਰ ਸਾਹਿਬ ਨੂੰ ਚਰਚ ਬਣਾਉਣ ਦੇ ਹੁਕਮ ਦੇ ਦਿੱਤੇ ਸੀ ਅਤੇ ਜਦੋਂ ਨਿਹੰਗ ਮਿਸਲਾਂ ਨੂੰ ਪਤਾ ਲੱਗਿਆ ਤਾਂ ਨਿਹੰਗ ਮਿਸਲਾਂ ਨੇ 17 ਅੰਗਰੇਜ਼ ਅਫਸਰਾਂ ਦਾ ਕਤਲ ਕਰ ਦਿੱਤਾ ਅਤੇ ਜਿਸ ਨਾਲ ਪੰਜਾਬ ਦੇ ਵਿੱਚ ਬਹੁਤ ਵੱਡਾ ਖੜਕਾ ਹੋ ਗਿਆ ਅੱਜ ਵੀ ਇਸਾਈ ਤਾਕਤਾਂ ਦੀ ਇਹ ਸਾਜਿਸ਼ ਜਾਰੀ ਹੈ
ਅੰਮ੍ਰਿਤ ਪਾਲ ਸਿੰਘ ਦੇ ਨਾਲ ਬਹੁਤ ਲੋਕਾਂ ਦੀ ਵਿਚਾਰਧਾਰਾ ਨਹੀਂ ਮਿਲਦੀ ਹੋਵੇਗੀ ਪਰ ਇਸ ਬੰਦੇ ਨੇ ਜੁਰਤ ਵਿਖਾਈ ਹੈ ਪੰਜਾਬ ਦੇ ਵਿੱਚ ਇਸਾਈ ਮਿਸ਼ਨਰੀਆਂ ਦੀ ਚਾਲਾਕੀਆਂ ਨੂੰ ਵੰਗਾਰਨ ਦੀ

महाराजा रणजीत की मृत्यु के नौ साल बाद 26 जून, 1849 को अंग्रेजों ने हरमंदिर साहिब को चर्च के रूप में बनाने का आदेश दिया। ईसाई ताकतों की यह साजिश आज भी जारी है
अमृतपाल सिंह की विचारधारा से भले ही कई लोग सहमत न हों, लेकिन इस शख्स ने पंजाब में ईसाई मिशनरियों की चालों को उजागर करने का साहस दिखाया है.

24/12/2023

बाबा पेलता रहा चेला झेलता रहा 🤣🤣

08/12/2023

ਨੈਣਸੀ ਗਰੇਵਾਲ ( ਸੁਨੀਤਾ ਅਗਨੀਹੋਤਰੀ )
ਕਹਿੰਦੀ ਮੈਂ ਵੀ ਇੰਦਰਾ ਗਾਂਧੀ ਵਾਂਗੂੰ ਹੀ ਕਰੂਗੀ

"ਬਾਬਾ, ਊਂ ਮੁਸਲਮਾਨ ਏਂ ਤੇ ਨਾਂ ਮਈਆਦਾਸ! ਇਹ ਕੀ ਮਾਜ਼ਰਾ ਏ, ਉੱਤੇ ਮਸੀਤ ਤੇ ਹੇਠਾਂ ਮੰਦਰ? " #ਵਾਹਿਗੁਰੂਜੀ"ਓਏ ਭਾਈ ਕਾਕਾ, ਲੋਕ ਪੀਂਦੇ ਆ ਇੱਕ ...
14/11/2023

"ਬਾਬਾ, ਊਂ ਮੁਸਲਮਾਨ ਏਂ ਤੇ ਨਾਂ ਮਈਆਦਾਸ! ਇਹ ਕੀ ਮਾਜ਼ਰਾ ਏ, ਉੱਤੇ ਮਸੀਤ ਤੇ ਹੇਠਾਂ ਮੰਦਰ? "
#ਵਾਹਿਗੁਰੂਜੀ
"ਓਏ ਭਾਈ ਕਾਕਾ, ਲੋਕ ਪੀਂਦੇ ਆ ਇੱਕ ਮਾਂ ਦਾ ਦੁੱਧ! ਮੈਂ ਦੋਂਹ-ਦੋਂਹ ਦਾ ਪੀਤਾ ਹੋਇਆ ਏ!"

"ਓਹ ਕਿਵੇਂ ਬਾਬਾ?"
#ਵਾਹਿਗੁਰੂਜੀ
"ਜਦੋਂ ਮੈਂ ਜੰਮਿਆ ਸੀ ਤਾਂ ਮੇਰੀ ਮਾਂ ਦੇ ਮਹੀਨੇ ਕੁ ਬਾਅਦ ਦੁੱਧ ਆਉਣੋਂ ਹਟ ਗਿਆ ਸੀ। ਸਾਡੇ ਘਰਦਿਆਂ ਨੇ ਮੈਨੂੰ ਬੱਕਰੀ ਦੇ ਦੁੱਧ 'ਤੇ ਲਾਉਣ ਦੀ ਕੋਸ਼ਟ ਕੀਤੀ ਪਰ ਮੈਂ ਓਪਰੇ ਦੁੱਧ ਵੱਲ ਮੂੰਹ ਨਾ ਕਰਾਂ। ਜਿੰਨ੍ਹਾਂ ਨਾਲ਼ ਸਾਡੇ ਘਰ ਦੀ ਕੰਧ ਸਾਂਝੀ ਸੀ ਉਹ ਹਿੰਦੂ ਬਰਾਦਰੀ ਦੇ ਸਨ। ਉਹਨਾਂ ਦੀ ਨੂੰਹ ਦਾ ਨਾਂ ਗੁਜਰੀ ਸੀ, ਮਾਂ ਦੀ ਹਾਨਣ ਸੀ, ਬੜੀ ਬਣਦੀ ਸੀ ਉਹਨਾਂ ਦੀ ਆਪਸ 'ਚ। ਉਹਦੇ ਮੁੰਡਾ ਹੋ ਕੇ ਤਿੰਨ ਮਹੀਨਿਆਂ ਦਾ ਪੂਰਾ ਹੋ ਗਿਆ ਸੀ, ਇਹ ਉਹਦੀ ਇਉਂ ਫ਼ੌਤ ਹੋਈ ਤੀਜੀ ਔਲਾਦ ਸੀ। ਮੇਰੀ ਮਾਂ ਨੇ ਉਹਦੇ ਅੱਗੇ ਗੁਹਾਰ ਲਾਈ ਤਾਂ ਉਹ ਝੱਟ ਮੈਨੂੰ ਦੁੱਧ ਚੁੰਘਾਉਣਾ ਮੰਨ ਗਈ ਤੇ ਮੰਨੀ ਹੀ ਨਹੀਂ ਸਗੋਂ ਅੱਖਾਂ ਭਰਕੇ ਮਾਂ ਦੇ ਗਲੇ ਲੱਗ ਗਈ ਸੀ। ਮੈਂ ਉਸ ਹਿੰਦੂ ਮਾਂ ਦਾ ਤਿੰਨ ਸਾਲ ਦੁੱਧ ਚੁੰਘਿਆ। ਏਤਰ੍ਹਾਂ ਉਹਦੀ ਮਮਤਾ ਦੀ ਤ੍ਰੇਹ ਨੂੰ ਵੀ ਕੁਝ ਠੱਲ੍ਹ ਪੈ ਗਈ। ਉਹ ਸਾਰਾ-ਸਾਰਾ ਦਿਨ ਮੈਨੂੰ ਕੁੱਛੜੋਂ ਨੀ ਲਾਹੁੰਦੀ ਸੀ। ਦੱਸਦੇ ਸੀ ਉਹ ਮੈਨੂੰ ਪਿਆਰ ਨਾਲ਼ ਮਈਆਦਾਸ ਕਿਹਾ ਕਰਦੀ ਸੀ ਤੇ ਇਉਂ ਮੇਰਾ ਨਾਂ ਪੱਕ ਗਿਆ। ਵੈਸੇ ਆਂਢ-ਗਵਾਂਢ ਆਲ਼ੇ ਤਾਂ ਮੈਨੂੰ ਗੁਜਰੀ ਆਲ਼ਾ ਆਖਿਆ ਕਰਦੇ ਸਨ। ਉਹਦੇ ਮੂੰਹ 'ਚੋਂ ਅੱਠੋ-ਪਹਿਰ 'ਜੈ ਸ੍ਰੀ ਰਾਮ', 'ਜੈ ਸ੍ਰੀ ਰਾਮ' ਨਿੱਕਲਦਾ ਰਹਿੰਦਾ ਸੀ। ਪੂਜਾ-ਪਾਠ ਕਰਕੇ ਉਹ ਮੇਰੇ ਮੱਥੇ 'ਤੇ ਲਾਲ ਟਿੱਕਾ ਵੀ ਲਾ ਦਿੰਦੀ ਸੀ, ਮੇਰੇ ਘਰਦਿਆਂ ਨੂੰ ਕੋਈ ਇਤਰਾਜ ਨਹੀਂ ਸੀ। ਇਉਂ ਸੀ ਉਹਨਾਂ ਜ਼ਮਾਨਿਆਂ 'ਚ ਭਾਈ-ਭਰੱਪਾ।
#ਵਾਹਿਗੂਰੂ
ਸਭ ਚੰਗੇ-ਭਲ਼ੇ ਇੱਕ-ਦੂਜੇ ਦੀਆਂ ਖ਼ੈਰਾਂ ਮੰਗਦੇ-ਮਨਾਉਂਦੇ ਵਸਦੇ ਸਨ। ਸੰਨ ਸੰਤਾਲ਼ੀ ਭੁੱਖੀ ਡੈਣ ਵਾਂਗ ਸਾਨੂੰ ਟੱਕਰਿਆ।
#ਵਾਹਿਗੁਰੂਜੀ
ਉਹਨੇ ਬੜੇ ਮਿੰਨਤਾਂ-ਤਰਲੇ ਕੀਤੇ ਸਾਡੇ ਟੱਬਰ ਦੇ,"ਕੋਈ ਨੀਂ ਕਹਿੰਦਾ ਥੋਨੂੰ ਚੰਗਾ-ਮੰਦਾ, ਟਿਕੇ ਰਹੋ, ਹੱਥ ਜੋੜਦੀ ਆਂ, ਮੈਨੂੰ ਮੇਰੇ ਮਈਆਦਾਸ ਤੋਂ ਨਾ ਵਿਛੋੜੋ!" ਤੁਰਨ ਲੱਗਿਆਂ ਮੈਂ ਉਹਦੀਆਂ ਲੱਤਾਂ ਨੂੰ ਚੰਬੜ ਗਿਆ ਸਾਂ ਤੇ ਉਹਨੇ ਘੁੱਟਕੇ ਮੈਨੂੰ ਆਪਣੀ ਜੱਫੀ 'ਚ ਲੈ ਲਿਆ ਸੀ। ਪਰ ਜਦੋਂ ਕਿਸੇ ਨੇ ਉਹਨੂੰ ਦੱਸਿਆ ਕਿ ਪਿੱਛੇ ਰਹਿ ਗਏ ਲੁਹਾਰਾਂ ਦੇ ਮੁੰਡੇ ਬਰਕੀ ਨੂੰ ਗੰਡੇ ਬਦਮਾਸ਼ ਨੇ ਖੂਹ ਕੋਲ ਬਰਛਾ ਮਾਰਕੇ ਮਾਰ ਦਿੱਤਾ ਏ ਤਾਂ ਉਹ ਮਜ਼ਬੂਰ ਹੋ ਗਈ। ਇਉਂ ਅਜਾਦੀ ਨੇ ਓਹਤੋਂ ਉਹਦੀ ਚੌਥੀ ਔਲਾਦ ਖੋਹ ਲਈ ਪਰ ਉਹਦੀ ਇੱਕ ਨਾ ਚੱਲੀ।
#ਵਾਹਿਗੂਰੂਜੀ
ਉਹਨੂੰ ਨਾਲ ਤਾਂ ਮੈਂ ਨੀਂ ਲਿਆ ਸਕਿਆ ਪਰ ਉਹਦੇ ਧਰੇ ਨਾਂ ਨੂੰ ਮੈਂ ਕਦੇ ਪਿੱਠ ਨੀਂ ਦਖਾਈ। ਮਈਆਦਾਸ ਬੁਲਾਏ ਜਾਣ 'ਤੇ ਮੈਨੂੰ ਕਦੇ ਵੀ ਹੇਠੀ ਨੀਂ ਮਸੂਸ ਹੋਈ!
#ਵਾਹਿਗੂਰੂਜੀਉ
ਏਧਰ ਆ ਕੇ ਉਹਦੇ ਬਗੈਰ ਮੇਰੀ ਭੁੱਖ ਮਰ ਗਈ, ਮੈਂ ਵੀ ਮਰਦਾ-ਮਰਦਾ ਬਚਿਆ। ਮੁੱਛ-ਫੁੱਟ ਹੋਇਆ ਤਾਂ ਉਹ ਖ਼ਾਬਾਂ 'ਚ ਮੈਨੂੰ ਵਾਜਾਂ ਮਾਰਦੀ ਦੀਂਹਦੀ। ਮੈਂ ਕਈ ਵਾਰ ਵੀਜੇ ਦੀ ਦਰਖ਼ਾਸਤ ਦਿੱਤੀ ਪਰ ਮਨਜ਼ੂਰ ਨਾ ਹੋਈ। ਗੰਦੀ ਸਿਆਸਤ ਨੇ ਸਾਨੂੰ ਫੱਟ ਵੀ ਦਿੱਤੇ ਜੇ ਅਸੀਂ ਮੱਲ੍ਹਮ-ਪੱਟੀ ਕਰਨੀ ਚਾਹੀ, ਲੂਣ-ਮਿਰਚਾਂ ਭੁੱਕਣ ਦਾ ਮੌਕਾ ਵੀ ਹੱਥੋਂ ਨਾ ਜਾਣ ਦਿੱਤਾ। ਬਹਿਜੇ ਬੇੜਾ ਇਹਦਾ!
#ਵਾਹਿਗੁਰੂਜੀਉ
ਮਸਾਂ ਜਾ ਕੇ ਤੀਹਾਂ ਸਾਲਾਂ ਬਾ'ਦ ਆਪਣੇ ਜੱਦੀ ਪਿੰਡ ਪਰਤਣ ਦੀ ਵਿਧ ਬਣੀ। ਸਾਰਾ ਪਰਿਵਾਰ ਖ਼ਤਮ ਹੋ ਗਿਆ ਸੀ ਪਰ ਮਾਂ ਗੁਜਰੀ ਨੇ ਜਿਵੇਂ ਮੇਰੀ ਡੀਕ 'ਚ ਪ੍ਰਾਣ ਨੀਂ ਤਿਆਗੇ, ਦੀਦੇ ਜ਼ਰੂਰ ਅੰਨ੍ਹੇ ਹੋ ਗਏ ਸਨ। ਮੇਰੇ ਹੱਥ, ਮੂੰਹ, ਸਿਰ ਟੋਂਹਦੀ ਨੇ ਰੋ-ਰੋ ਕੇ ਚੁੰਨੀ ਭਿਉਂ ਛੱਡੀ, ਬੜਾ ਪਿੱਟਿਆ ਉਹਨੇ ਸੰਨ ਸੰਤਾਲ਼ੀ ਨੂੰ।
#ਵਾਹਿਗਰੂਜੀਉ
"ਮੈਨੂੰ ਯਕੀਨ ਸੀ ਮੇਰਾ ਮਈਆਦਾਸ ਆਊਗਾ! ਨਿਗ੍ਹਾ ਦੀ ਕੀ ਗੱਲ ਏ ਹੁਣ ਭਾਵੇਂ ਰੱਬ ਮੇਰੀ ਜਾਨ ਕੱਢ ਲਵੇ, ਮੇਰੀਆਂ ਅੱਖਾਂ ਦਾ ਚਾਨਣ ਆ ਗਿਆ ਏ!"

ਮੇਰੇ ਕੋਲ ਚਾਰ ਮਹੀਨੇ ਦਾ ਵੀਜਾ ਸੀ, ਮੁੜਣ ਤੋਂ ਹਫ਼ਤਾ ਕੁ ਪਹਿਲਾਂ ਇੱਕ ਦਿਨ ਦੇਰ ਰਾਤ ਤਾਈਂ ਅਸੀਂ ਮਾਂ-ਪੁੱਤ ਗੱਲਾਂ ਕਰਦੇ ਰਹੇ, ਮਾਂ ਦੀਆਂ, ਉਹਨਾਂ ਜ਼ਮਾਨਿਆਂ ਦੀਆਂ। ਮਾਂ ਗੁਜਰੀ ਆਪਣੇ ਕੰਨਾਂ 'ਚੋਂ ਵਾਲ਼ੀਆਂ ਲਾਹ ਕੇ ਕਹਿੰਦੀ,"ਆਹ, ਮੇਰੀ ਨੂੰਹ ਨੂੰ ਮੇਰੀ ਨਿਸ਼ਾਨੀ ਦੇ ਦੇਵੀਂ! ਆਉਂਦਾ-ਜਾਂਦਾ ਵੀ ਰਵੀਂ!" ਗੱਲਾਂ ਕਰਦਿਆਂ ਪਤਾ ਈ ਨੀ ਲੱਗਿਆ ਕਦੋਂ ਉਹਦੀ ਅੱਖ ਲੱਗ ਗਈ।
#ਵਾਹਿਗੁਰੂਜੀਓ
ਅਗਲੀ ਸੁਬਹਾ ਜਦੋਂ ਜਾਗ ਖੁੱਲ੍ਹੀ ਤਾਂ ਦੇਖਿਆ ਮਾਂ ਗੁਜਰੀ ਗੁਜ਼ਰ ਗਈ ਸੀ। ਇਸ ਵਾਰ ਜਿਉਂਦੇ-ਜੀ ਉਹ ਪੁੱਤ ਦਾ ਵਿਛੋੜਾ ਝੱਲਣ ਤੋਂ ਨਾਬਰ ਹੋ ਗਈ।

11/11/2023

Address

Ludhiana

Website

Alerts

Be the first to know and let us send you an email when Tales Of Punjab posts news and promotions. Your email address will not be used for any other purpose, and you can unsubscribe at any time.

Share

Category