11/10/2025
ਕੈਬਨਿਟ ਮੰਤਰੀ ਅਮਨ ਅਰੋੜਾ ਹੋਣਗੇ ‘ਦੀਵਾਲੀ ਮਹੋਤਸਵ ਜੈਸਮੀਨ 2025’ ਦੇ ਮੁੱਖ ਮਹਿਮਾਨ
ਰੋਟਰੀ ਕਲੱਬ ਸੁਨਾਮ ਦੀ ਮੀਟਿੰਗ ‘ਚ ਤਿਆਰੀਆਂ ਤੇਜ਼, ਵੱਖ-ਵੱਖ ਕਮੇਟੀਆਂ ਦਾ ਗਠਨ ਪੂਰਾ
ਸੁਨਾਮ (ਰਾਕੇਸ਼ ਕੁਮਾਰ ਗਾਗੀ )
ਰੋਟਰੀ ਕਲੱਬ ਸੁਨਾਮ ਵੱਲੋਂ 15 ਅਕਤੂਬਰ ਨੂੰ ਮਹਾਰਾਜਾ ਪੈਲੇਸ ਵਿਖੇ ਆਯੋਜਿਤ ਕੀਤੇ ਜਾ ਰਹੇ ‘ਦੀਵਾਲੀ ਮਹੋਤਸਵ ਜੈਸਮੀਨ 2025’ ਦੀਆਂ ਤਿਆਰੀਆਂ ਨੂੰ ਹੋਰ ਤੇਜ਼ ਕਰਦਿਆਂ ਕਲੱਬ ਦੀ ਇਕ ਮਹੱਤਵਪੂਰਨ ਮੀਟਿੰਗ ਪ੍ਰਧਾਨ ਜਗਦੀਪ ਭਾਰਦਵਾਜ ਦੀ ਅਗਵਾਈ ਹੇਠ ਅਰਬਨ ਕ੍ਰੇਵ ਰੈਸਟੋਰੈਂਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਕਲੱਬ ਜਰਨਲ ਸਕੱਤਰ ਵਿਜੈ ਮੋਹਨ ਨੇ ਕੀਤੀ।
ਪ੍ਰਧਾਨ ਭਾਰਦਵਾਜ ਨੇ ਦੱਸਿਆ ਕਿ ਸਮਾਰੋਹ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਹੋਣਗੇ, ਜਦਕਿ ਪੀਡੀਜੀ ਘਨਸ਼ਿਆਮ ਕਾਂਸਲ ਤੇ ਡੀਜੀਐਨ ਅਮਿਤ ਸਿੰਗਲਾ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਮਹਿਮਾਨਾਂ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ, ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ, ਅਤੇ ਪਲੈਨਿੰਗ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਅਤੇ ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖੈਰਾ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹਿਣਗੇ।
ਇਸ ਦੇ ਨਾਲ ਐਮ.ਡੀ. ਅਗਰਵਾਲ ਹੋਮਜ਼ ਚੰਡੀਗੜ੍ਹ ਤਰਸੇਮ ਕਾਂਸਲ ਅਤੇ ਐਮ ਡੀ ਸਿਮਰਨ ਟੈਕਸਟਾਈਲਜ਼ ਪ੍ਰਿੰਸ ਕਾਂਬੋਜ ਵਿਸ਼ੇਸ਼ ਇਨਵਾਇਟੀ ਮਹਿਮਾਨ ਹੋਣਗੇ।
ਪ੍ਰਧਾਨ ਭਾਰਦਵਾਜ ਨੇ ਦੱਸਿਆ ਕਿ ਪ੍ਰੋਜੈਕਟ ਚੇਅਰਮੈਨ ਵਜੋਂ ਯਸ਼ਪਾਲ ਮੰਗਲਾ ਦੀ ਨਿਯੁਕਤੀ ਕੀਤੀ ਗਈ ਹੈ।
ਸਵਾਗਤ ਕਮੇਟੀ ਵਿੱਚ ਸੁਮਿਤ ਬੰਦਲਿਸ਼, ਵਿਕਰਮ ਗਰਗ, ਡਾ. ਅਮਨਦੀਪ ਸ਼ਰਮਾ, ਡਾ. ਹਰਦੀਪ ਸਿੰਘ ਬਾਵਾ, ਡਾ. ਰੋਮਿਤ ਗੁਪਤਾ, ਪ੍ਰਮੋਦ ਹੋਡਲਾ, ਸੰਦੀਪ ਜੈਨ, ਮਨਪ੍ਰੀਤ ਬਾਂਸਲ, ਅਨਿਲ ਜੁਨੇਜਾ, ਦਵਿੰਦਰਪਾਲ ਸਿੰਘ ਰਿੰਪੀ ਅਤੇ ਹਰੀਸ਼ ਗਖੜ ਨੂੰ ਸ਼ਾਮਲ ਕੀਤਾ ਗਿਆ ਹੈ।
ਰਿਸੈਪਸ਼ਨ ਕਮੇਟੀ ਵਿੱਚ ਵਿਨੀਤ ਗਰਗ, ਪ੍ਰਭਾਤ ਜਿੰਦਲ, ਸੰਜੀਵ ਸਿੰਗਲਾ ਤੇ ਹਰੀਸ਼ ਗੋਇਲ ਸ਼ਾਮਲ ਹਨ।
ਮਨੋਰੰਜਨ ਕਮੇਟੀ ਦੀ ਜ਼ਿੰਮੇਵਾਰੀ ਅਨੂਪ ਗੋਇਲ, ਸੰਦੀਪ ਦੀਪਾ, ਰਾਜੇਸ਼ ਗੋਇਲ ਅਤੇ ਰਾਜੀਵ ਸਿੰਗਲਾ ਨੂੰ ਸੌਂਪੀ ਗਈ ਹੈ।
ਜਲਪਾਨ ਕਮੇਟੀ ਵਿੱਚ ਅਤੁਲ ਗੁਪਤਾ, ਪੁਨੀਤ ਬੰਸਲ ਅਤੇ ਵਿਨੋਦ ਗਰਗ ਸ਼ਾਮਲ ਹਨ।
ਮੰਚ ਸੰਚਾਲਨ ਦਾ ਕਾਰਜ ਸ਼ਿਵ ਜਿੰਦਲ, ਆਰ.ਐਨ. ਕਾਂਸਲ ਅਤੇ ਰਾਜੇਸ਼ ਗਰਗ ਸੰਭਾਲਣਗੇ।
ਪ੍ਰੋਗਰਾਮ ਦੌਰਾਨ ਪੰਚੁਆਲਟੀ ਇਨਾਮ, ਲਕੀ ਚਾਈਲਡ, ਲਕੀ ਮੈਂਬਰ, ਲਕੀ ਕਪਲ, ਦੀਵਾਲੀ ਬੰਪਰ ਇਨਾਮ ਅਤੇ ਪ੍ਰਸ਼ਨੋਤਰੀ ਮੁਕਾਬਲੇ ਵਰਗੀਆਂ ਰੁਚਿਕਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਇਸ ਮੌਕੇ ਆਈ.ਪੀ.ਪੀ. ਦਵਿੰਦਰਪਾਲ ਸਿੰਘ ਰਿੰਪੀ ਨੂੰ ਰੋਟਰੀ ਜ਼ਿਲ੍ਹਾ 3090 ਵਿੱਚ ਡਾਇਮੰਡ ਕੈਟੇਗਰੀ ਬੈਸਟ ਪ੍ਰੈਜ਼ੀਡੈਂਟ ਐਵਾਰਡ ਮਿਲਣ ਉੱਤੇ ਸਨਮਾਨਿਤ ਕੀਤਾ ਗਿਆ। ਨਾਲ ਹੀ ਪਿਛਲੇ ਸਾਲ ਰੋਟਰੀ ਜ਼ਿਲ੍ਹਾ 3090 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਆਈਪੀਡੀਜੀ ਡਾ. ਸੰਦੀਪ ਚੌਹਾਨ ਵੱਲੋਂ ਪ੍ਰਧਾਨ ਜਗਦੀਪ ਭਾਰਦਵਾਜ, ਜਰਨਲ ਸਕੱਤਰ ਵਿਜੈ ਮੋਹਨ, ਰਾਜਨ ਸਿੰਗਲਾ, ਰਜਨੀਸ਼ ਰਿੰਕੂ, ਹਰੀਸ਼ ਗੋਇਲ, ਹਨੀਸ਼ ਸਿੰਗਲਾ, ਨਿਤਿਨ ਜਿੰਦਲ ਤੇ ਹਰੀਸ਼ ਗਖੜ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਮੀਟਿੰਗ ਵਿੱਚ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਸਿੱਧ ਉਦਯੋਗਪਤੀ ਜਸਵੰਤ ਕਮਬਾਈਨਜ਼ ਦੇ ਐਮ.ਡੀ. ਸੁਖਵਿੰਦਰ ਸਿੰਘ ਬਿੰਦਰ ਨੂੰ ਰੋਟਰੀ ਕਲੱਬ ਸੁਨਾਮ ਦਾ ਨਵਾਂ ਮੈਂਬਰ ਬਣਾਇਆ ਗਿਆ।
ਮੀਟਿੰਗ ਦੇ ਅੰਤ ‘ਤੇ ਕਲੱਬ ਮੈਂਬਰਾਂ ਨੇ ਇਹ ਫੈਸਲਾ ਲਿਆ ਕਿ ‘ਦੀਵਾਲੀ ਮਹੋਤਸਵ ਜੈਸਮੀਨ 2025’ ਨੂੰ ਇਤਿਹਾਸਕ ਅਤੇ ਯਾਦਗਾਰ ਬਣਾਇਆ ਜਾਵੇਗਾ।