Ramandeep sandhu

Ramandeep sandhu awareness of social issues

05/08/2025

ਕੁਦਰਤ ਦਾ ਕਹਿਰ

“ਮੈਂ ਹਨੇਰੇ ਨੂੰ ਵੰਗਾਰਦਾਂ ਹਾਂ , ਜੇ ਹੋਰ ਕੁਝ ਨਾ ਕਰ ਸਕਿਆ, ਤਾਂ ਰੌਸ਼ਨੀ ਨਾਲ ਘੱਟੋ-ਘੱਟ ਆਪਣੇ ਆਲੇ ਦੁਆਲੇ ਦਾ ਹਨੇਰਾ ਖਤਮ ਕਰਾਂਗਾ ।” – ਜਸਵੰ...
12/07/2025

“ਮੈਂ ਹਨੇਰੇ ਨੂੰ ਵੰਗਾਰਦਾਂ ਹਾਂ , ਜੇ ਹੋਰ ਕੁਝ ਨਾ ਕਰ ਸਕਿਆ, ਤਾਂ ਰੌਸ਼ਨੀ ਨਾਲ ਘੱਟੋ-ਘੱਟ ਆਪਣੇ ਆਲੇ ਦੁਆਲੇ ਦਾ ਹਨੇਰਾ ਖਤਮ ਕਰਾਂਗਾ ।” – ਜਸਵੰਤ ਸਿੰਘ ਖਾਲੜਾ

ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਭਗਤ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ......
11/06/2025

ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਭਗਤ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ...ਪੁੱਤਰ ਜਦ ਕਿਸ਼ੇ ਦਾ ਕੌਈ ਰਿਸਤੇਦਾਰ ਸਬੰਧੀ ਚਲਾਣਾ ਕਰ ਜਾਦੇਂ ਤਾਂ ਸਮਸਾਨਘਾਟ ਜਾਂਦੇ ਹਨ..ਤੂੰ ਤਾਂ ਰੌਜ ਹੀ ਚਲਾ ਜ਼ਾਦਾ ਏ...ਤਾਂ ਭਗਤ ਕਬੀਰ ਜੀ ਕਹਿਣ ਲੱਗੇ ਮਾਂ ਉਥੇ ਬੜੇ ਰਤਨ ਬਿਖਰੇ ਪਏ ਹੁੰਦੇ ਨੇ..ਲੌਕੀਂ ਮੌਹ ਦੇ ਮਾਰੇ ਅਗਿਆਨਤਾ ਦੇ ਮਾਰੇ ਉਨਾ ਰਤਨਾਂ ਨੂੰ ਉਥੇ ਛੱਡ ਕੇ ਚਲੇ ਜਾਦੇਂ ਹਨ । ਆਪਾਂ ਹਰ ਰੌਜ਼ ਉਥੌ ਝੌਲੀਆਂ ਭਰ ਕੇ ਲਿਆਉਦੇਂ ਹਾਂ । ਮਾਂ ਹੱਸ ਪਈ ਤੇ ਕਹਿਣ ਲੱਗੀ ਪੁੱਤਰ ਲਗਦਾ ਤੂੰ ਸੁਦਾਈ ਹੌ ਗਿਆ । ਘਰ ਵਿੱਚ ਤਾਂ ਕੁਛ ਖਾਣ ਨੂੰ ਨਹੀ..ਤੇ ਤੂੰ ਕਿਹੜੀ ਰਤਨਾਂ ਦੀ ਪੰਡ ਉਥੌ ਬੰਨ ਕੇ ਲਿਆਉਦਾਂ ਏ..
ਪਰ ਜਿਸ ਰਹੱਸ ਦੀ ਗੱਲ ਭਗਤ ਕਬੀਰ ਜੀ ਕਰ ਰਿਹਾ ਹੈ । ਉਸਨੂੰ ਸਮਝਣ ਵਾਸਤੇ ਭਗਤ ਕਬੀਰ ਵਰਗਾ ਹੀ ਹਿਰਦਾ ਚਾਹੀਦਾ ਹੈ । ਤਾਂ ਹੀ ਭਗਤ ਕਬੀਰ ਜੀ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ ।
ਇੱਕ ਦਿਨ ਮਾਂ ਨੇ ਪਿੱਛਾ ਕੀਤਾ । ਕੀ ਦੇਖਦੀ ਹੈ ਕਿ ਭਗਤ ਕਬੀਰ ਜੀ ਸਤਿਨਾਮ ਦੀ ਧੁਨ ਵਿੱਚ ਮਸਤ ਹੈ । ਅਨੇਕਾਂ ਹੀ ਮੁਰਦੇ ਸ਼ਮਸਾਨਘਾਟ ਤੇ ਜਲ ਰਹੇ ਸਨ । ਮਾਂ ਨੇ ਡਾਟਦਿਆਂ ਹੌਇਆ ਕਿਹਾ,ਪੁੱਤਰ ਤੂੰ ਤਾਂ ਕਹਿੰਦਾ ਸੀ ਮੈ ਤਾ ਰਤਨ ਚੁਨਣ ਆਉਦਾਂ ਹਾਂ,,,ਮੌਤੀ ਚੁਨਣ ਆਉਣਾਂ ਹਾਂ, ਇੱਥੇ ? ਕਿਹੜੀ ਮੌਤੀਆ ਦੀ ਖਾਨ ਹੈ ਇੱਥੇ ? ਜੌ ਤੂੰ ਕੱਢ ਕੇ ਲਿਆਂਦਾ ਹੈ ਰੌਜ । ਕਿੱਥੇ ਨੇ ਮੌਤੀ ਕਿੱਥੇ ਨੇ ਰਤਨ ।
ਤਾਂ ਭਗਤ ਕਬੀਰ ਜੀ ਕਹਿੰਦੇ ਨੇ ਮਾਂ ਜੌ ਮੇਰੀ ਰਸਨਾ ਸਤਿਨਾਮ ਸਤਿਨਾਮ ਜਪਦੀ ਪਈ ਏ,ਹਿਰਦੇ ਦੀ ਖਾਣ ਵਿੱਚੌਂ ਜੌ ਰਤਨ ਤੇ ਮੌਤੀ ਮੈਂ ਕੱਢ ਰਿਹਾ ਹਾਂ,ਇਹ ਤੈਨੂੰ ਦਿਖਾਈ ਨਹੀ ਦੇ ਰਹੇ ? ਮਾਂ ਆਖਿਰ ਮਾਂ ਸੀ,ਕਹਿਣ ਲੱਗੀ ਪੁੱਤਰ ਇਹ ਤਾਂ ਤੂੰ ਘਰ ਵੀ ਕਰ ਸਕਦਾ ਏਂ । ਭਗਤ ਕਬੀਰ ਜੀ ਕਹਿੰਦੇ ਨਹੀ ਮਾਂ ਘਰ ਵਿੱਚ ਮਨ ਨਹੀ ਮੰਨਦਾ..ਪਰਮਾਤਮਾ ਯਾਦ ਵੀ ਨਹੀ ਆਉਦਾਂ । ਕਿਉਕਿ ਘਰ ਵਿੱਚ ਜਿੰਦਗੀ ਯਾਦ ਆਉਦੀ ਹੈ,.ਪਰਿਵਾਰ ਯਾਦ ਆਉਦਾਂ ਏ... ਅਤੇ ਇੱਥੇ ਮੌਤ ਯਾਦ ਆਉਦੀਂ ਹੈ । ਮਾਂ ਜਦ ਮੈਂ ਜਲਦੇ ਹੌਏ ਮੁਰਦੇ ਵੇਖਦਾਂ ਹਾਂ ਤਾਂ ਆਪਣੇ ਮਨ ਨੂੰ ਸਮਝਾਉਦਾਂ ਹਾਂ ।
ਕਹਤ ਕਬੀਰ ਸੁਨਹੁ ਮਨ ਮੇਰੇ ।।
ਇਹੀ ਹਵਾਲ ਹੌਹਿਗੇ ਤੇਰੇ ।। (ਅੰਗ 330)
ਜਦ ਮੈਂ ਜਲਦੇ ਹੌਏ ਮੁਰਦੇ ਵੇਖਦਾਂ ਹਾਂ,,ਮੈਨੂੰ ਲੱਗਦਾ ਹੈ ਇੱਕ ਦਿਨ ਮੇਰਾ ਵੀ ਇਹੌ ਹਾਲ ਹੌਣਾ ਹੈ,ਤਾਂ ਮੈਂ ਇੱਕ ਦਮ ਸਤਿਨਾਮ ਦੀ ਧੁਨ ਨਾਲ ਜੁੜ ਜਾਦਾਂ ਹਾਂ। ਆਪਣਾ ਅੰਤ ਦਿਖਾਈ ਦਿੰਦਿਆਂ ਹੀ ਸੁਰਤ ਬੇਅੰਤ ਨਾਲ ਜੁੜ ਜਾਦੀਂ ਹੈ।

ਜਿਨ੍ਹਾਂ ਕੋਲ ਹਥਿਆਰ ਹਨ ~ ਗੁਰਭਜਨ ਗਿੱਲ ਜਿੰਨ੍ਹਾਂ ਕੋਲ ਹਥਿਆਰ ਹਨ,ਉਹ ਜਿਊਣਾ ਨਹੀਂ ਜਾਣਦੇ,ਸਿਰਫ਼ ਮਰਨਾ ਤੇ ਮਾਰਨਾ ਜਾਣਦੇ ਹਨ ।ਖੇਡਣਾ ਨਹੀਂ ਜਾਣ...
31/05/2025

ਜਿਨ੍ਹਾਂ ਕੋਲ ਹਥਿਆਰ ਹਨ ~ ਗੁਰਭਜਨ ਗਿੱਲ

ਜਿੰਨ੍ਹਾਂ ਕੋਲ ਹਥਿਆਰ ਹਨ,
ਉਹ ਜਿਊਣਾ ਨਹੀਂ ਜਾਣਦੇ,
ਸਿਰਫ਼ ਮਰਨਾ
ਤੇ ਮਾਰਨਾ ਜਾਣਦੇ ਹਨ ।

ਖੇਡਣਾ ਨਹੀਂ ਜਾਣਦੇ,
ਖੇਡ ਵਿਗਾੜਨੀ ਜਾਣਦੇ ਹਨ ।
ਸ਼ਿਕਾਰ ਖੇਡਦੇ ਖੇਡਦੇ,
ਖੂੰਖ਼ਾਰ ਸ਼ਿਕਾਰੀ ।
ਹਰ ਪਲ ਸ਼ਿਕਾਰ ਲੱਭਦੇ ।

ਜਿੰਨ੍ਹਾਂ ਕੋਲ ਹਥਿਆਰ ਹਨ,
ਉਨ੍ਹਾਂ ਕੋਲ ਬਹੁਤ ਕੁਝ ਹੈ,
ਖੁਸ਼ੀਆਂ ਖੇੜਿਆਂ ਚਾਵਾਂ ਤੋਂ ਸਿਵਾ ।

ਹਥਿਆਰਾਂ ਵਾਲਿਆਂ ਕੋਲ,
ਪੰਡਾਂ ਦੀਆਂ ਪੰਡਾਂ ਹੈਂਕੜ ਹੈ ।
ਹੰਕਾਰ ਹੈ ਬੇਮੁਹਾਰ ।
ਜਾਂਗਲੀ ਵਿਹਾਰ ਹੈ ।
ਜਾਨ ਲੈਣਾ ਕਿਰਦਾਰ ਹੈ ।
ਰਹਿਮ ਤੋਂ ਸਿਵਾ ।

ਉਹ ਨਹੀਂ ਜਾਣਦੇ,
ਹਥਿਆਰ ਦਾ ਮੂੰਹ ਕਾਲ਼ਾ ਹੁੰਦੈ ।
ਤੇ ਮੌਤ ਤੋਂ ਸਿਵਾ ਉਹ,
ਕੁਝ ਵੀ ਵੰਡਣ ਦੇ ਕਾਬਲ ਨਹੀਂ ਹੁੰਦੇ ।
ਬੇਰਹਿਮ ਦਰਿੰਦੇ ਜਹੇ ।
ਹਥਿਆਰਾਂ ਦੇ ਵਣਜਾਰੇ ।
ਅੰਤਰ ਰਾਸ਼ਟਰੀ ਹਤਿਆਰੇ ।
ਆਦਮਖ਼ੋਰ ਵਰਤਾਰੇ ।
ਜ਼ਿੰਦਗੀ ਤੋਂ ਕੋਹਾਂ ਦੂਰ ।

ਹਥਿਆਰਾਂ ਵਾਲਿਆਂ ਕੋਲ
ਸ਼ਬਦ ਨਹੀਂ ਹੁੰਦੇ ।
ਧਮਕੀਆਂ ਹੁੰਦੀਆਂ ਹਨ ।
ਮਰਨ ਮਾਰਨ ਦੀਆਂ ।
ਹੌਂਕਦੀਆਂ ਜੀਭਾਂ ਹੁੰਦੀਆਂ ਹਨ ।
ਉਨ੍ਹਾਂ ਕੋਲ ਝਾਂਜਰਾਂ ਨਹੀਂ ਹੁੰਦੀਆਂ
ਚਾਵਾਂ ਦੇ ਪੈਰੀਂ ਪਾਕੇ ਨੱਚਣ ਲਈ ।

ਛਣਕਾਰ ਉਨ੍ਹਾਂ ਦੇ
ਸ਼ਬਦਕੋਸ਼ ਦਾ
ਹਿੱਸਾ ਨਹੀਂ ਬਣਦਾ ਕਦੇ ।
ਧਰਤੀ ਤੇ ਵਿਛੀ ਵਿਛਾਈ
ਰਹਿ ਜਾਂਦੀ ਹੈ,
ਫੁੱਲਾਂ ਕੱਢੀ ਚਾਦਰ ।
ਹੋਰ ਕੁਝ ਨਹੀਂ ਹੁੰਦਾ
ਉਨ੍ਹਾਂ ਕੋਲ
ਜਿੰਨ੍ਹਾਂ ਕੋਲ ਹਥਿਆਰ ਹੁੰਦੇ ਨੇ।

31/03/2024

I got 49 reactions and 6 replies on my recent top post! Thank you all for your continued support. I could not have done it without you. 🙏🤗🎉

ਦੱਸੋ ਇਹ ਕਿਹੜਾ ਗੁਰਦੁਆਰਾ ਹੈ
10/03/2024

ਦੱਸੋ ਇਹ ਕਿਹੜਾ ਗੁਰਦੁਆਰਾ ਹੈ

Address

New Subash Nagar
Ludhiana
141007

Telephone

+919888352133

Website

https://www.facebook.com/profile.php?id=1000894

Alerts

Be the first to know and let us send you an email when Ramandeep sandhu posts news and promotions. Your email address will not be used for any other purpose, and you can unsubscribe at any time.

Contact The Business

Send a message to Ramandeep sandhu:

Share