10/09/2025
*ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਖੋਹ ਦੀ ਵਾਰਦਾਤ ਟਰੇਸ, 28,59,500/- ਰੁਪਏ ਬਰਾਮਦ*
ਲੁਧਿਆਣਾ ( ਨਵੀਨ ਕਪੂਰ ) ਮਾਣਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਅਤੇ ਸ਼੍ਰੀ ਰੁਪਿੰਦਰ ਸਿੰਘ ਆਈ.ਪੀ.ਐਸ/ ਡੀ.ਸੀ.ਪੀ ਸ਼ਹਿਰੀ ਅਤੇ ਰੂਰਲ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਡਵੀਜਨ ਨੰਬਰ 6, ਦੀ ਪੁਲਿਸ ਟੀਮ ਵੱਲੋਂ ਖੋਹ ਦੀ ਵਾਰਦਾਤ ਟਰੇਸ, ਲੁੱਟ ਦੀ ਰਕਮ 28,59,500/- ਰੁਪਏ ਬਰਾਮਦ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਕਰਨਵੀਰ ਸਿੰਘ ਪੀ.ਪੀ.ਐਸ./ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿਆਣਾ ਅਤੇ ਸ਼੍ਰੀ ਸਤਵਿੰਦਰ ਸਿੰਘ ਵਿਰਕ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀ ਏਰੀਆ-ਬੀ, ਲੁਧਿਆਣਾ ਜੀ ਨੇ ਦੱਸਿਆ ਕਿ ਐੱਸ.ਆਈ. ਬਲਵੰਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਪਾਰਟੀ ਨੇ ਮਿਤੀ 29.08.2025 ਨੂੰ ਏ ਐਚ ਅਲਾਇਜ ਰੋਲਿੰਗ ਮਿੱਲ, ਦੁਰਗਾ ਕਲੋਨੀ, ਫੋਕਲ ਪੁਆਇੰਟ, ਫੇਸ-7, ਲੁਧਿਆਣਾ ਵਿਖੇ ਹੋਈ 47,50,000/- ਰੁਪਏ ਦੀ ਖੋਹ ਦੀ ਵਾਰਦਾਤ ਮੁਕਦਮਾ ਨੰਬਰ 203 ਮਿਤੀ 30-8-25 ਅ/ਧ 307 ਬੀ.ਐਨ.ਐਸ ਥਾਣਾ ਡਵੀਜ਼ਨ ਨੰਬਰ-6, ਲੁਧਿਆਣਾ ਨੂੰ ਸਫਲਤਾ ਪੂਰਵਕ ਟਰੇਸ ਕਰਕੇ ਕੁੱਲ 28,59,500/- ਰੁਪਏ ਬਰਾਮਦ ਕੀਤੇ ਗਏ ਹਨ। ਤਫਤੀਸ਼ ਦੌਰਾਨ ਮੁੱਖ ਦੋਸ਼ੀ ਰਾਘਵ ਕੱਕੜ ਨੂੰ ਨੇੜੇ ਮਿਲਟਰੀ ਕੈਂਪ ਸ਼ੇਰਪੁਰ ਤੋਂ ਗ੍ਰਿਫਤਾਰ ਕਰਕੇ ਮੋਕਾ ਵਾਰਦਾਤ ਸਮੇਂ ਵਰਤਿਆ ਗਿਆ ਚਾਕੂ ਤੇ ਐਕਟਿਵਾ ਬਰਾਮਦ ਕੀਤੀ ਗਈ ਅਤੇ ਉਸ ਦੀ ਨਿਸ਼ਾਨਦੇਹੀ 'ਤੇ 20,49,500/- ਰੁਪਏ, ਸਾਥੀ ਦੋਸ਼ਣ ਹਰਮਨਜੋਤ ਕੌਰ (ਜਿਸ ਤੋਂ ਪਹਿਲਾਂ ਹੀ 1,60,000/- ਰੁਪਏ ਬਰਾਮਦ ਕੀਤੇ ਗਏ ਸਨ) ਅਤੇ ਉਸ ਦੇ ਮਾਮੇ ਕਰਮਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ 6,50,000/- ਰੁਪਏ ਬਰਾਮਦ ਕੀਤੇ ਗਏ। ਇਸ ਤਰ੍ਹਾਂ ਕੁੱਲ 28,59,500/- ਰੁਪਏ ਬਰਾਮਦ ਹੋਏ। ਦੋਸ਼ੀ ਰਾਘਵ ਕੱਕੜ ਵਾਸੀ ਭਿੱਖੀਵਿੰਡ ਜਿਲਾ ਤਰਨਤਾਰਨ, ਕਰਮਜੀਤ ਸਿੰਘ ਵਾਸੀ ਭੁੱਲ ਮਾਜਰਾ, ਜਿਲਾ ਫਤਿਹਗੜ੍ਹ ਸਾਹਿਬ ਅਤੇ ਹਰਮਨਜੋਤ ਕੌਰ ਵਾਸੀ ਭੁੱਲ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਦੇ ਵਸਨੀਕ ਹਨ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।