28/04/2023
ਸਰਕਾਰ ਦੀ ਕਿਸੇ ਵੀ ਚਾਲ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ:- ਚਰਨ ਸਿੰਘ ਨੂਰਪੁਰਾ
ਲੁਧਿਆਣਾ (ਮਨਪ੍ਰੀਤ ਸਿੰਘ ਅਰੋੜਾ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਭਾਰਤ ਮਾਲਾ ਯੋਜਨਾ ਤਹਿਤ ਬਣ ਰਹੀਆਂ ਸੜਕਾਂ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ, ਲੁਧਿਆਣਾ ਰੋਪੜ ਰੋਡ, ਬੱਲੋਵਾਲ -ਬਠਿਡਾ ਗਰੀਨ-ਫੀਲਡ ਅਤੇ ਸਾਊਥਨ -ਬਾਈਪਾਸ ਦੇ ਵਿਰੋਧ ਵਿਚ ਸੜਕਾਂ ਲਈ ਜ਼ਮੀਨਾਂ ਨੂੰ ਘੱਟ ਰੇਟ ਵਿਚ ਐਕਵਾਇਰ ਕਰਨ ਦੇ ਰੋਸ ਵਿੱਚ ਚੱਲ ਰਹੇ ਪੱਕਾ ਮੋਰਚਾ ਕੋਟ-ਆਗਾਂ (ਬਲਾਕ ਪੱਖੋਵਾਲ) ਜ਼ਿਲਾ ਲੁਧਿਆਣਾ ਵਿਖੇ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਆਗੂਆਂ ਨੇ ਅਹਿਦ ਕੀਤਾ ਕਿ ਸਰਕਾਰ ਦੀ ਟੀਰੀ ਅੱਖ ਨੂੰ ਜਥੇਬੰਦੀ ਚੰਗੀ ਤਰ੍ਹਾਂ ਪਛਾਣ ਦੀ ਹੈ। ਸਰਕਾਰ ਦੀ ਕਿਸੇ ਵੀ ਚਾਲ ਨੂੰ ਲੋਕਾਂ ਦੇ ਏਕੇ ਨਾਲ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਜਿਨ੍ਹਾਂ ਚਿਰ ਜਥੇਬੰਦੀਆਂ ਨਾਲ ਮਿਲ ਬੈਠ ਕੇ ਐਕਵਾਇਰ ਕੀਤੀਆ ਜਾ ਰਹੀਆ ਜ਼ਮੀਨਾਂ ਦਾ ਠੀਕ ਮੁਆਵਜ਼ਾ ਤੈਅ ਨਹੀਂ ਹੁੰਦਾ ਉਹਨਾਂ ਚਿਰ ਪ੍ਰਸ਼ਾਸ਼ਨ ਨੂੰ ਜ਼ਮੀਨਾਂ ਵਿਚ ਪੈਰ ਨਹੀਂ ਪਾਉਣ ਦਿੱਤਾ ਜਾਵੇਗਾ। 29 ਅਪ੍ਰੈਲ ਨੂੰ ਜ਼ਿਲਾ ਕਮੇਟੀ ਦੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।ਜਿਸ ਵਿਚ ਬਲਾਕਾਂ ਦੇ ਪ੍ਰਧਾਨ- ਸਕੱਤਰ, ਅਗਜੈਕਟਿਵ ਕਮੇਟੀ ਦੀ ਵੱਡੇ ਪੱਧਰ ਤੇ ਹਾਜ਼ਰੀ ਹੋਵੇਗੀ ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਰੋਡ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟ ਆਗਾਂ, ਬਲਾਕ ਪ੍ਰਧਾਨ ਪੱਖੋਵਾਲ ਕੁਲਦੀਪ ਸਿੰਘ ਗੁੱਜਰਵਾਲ, ਬਲਾਕ ਸਕੱਤਰ ਕਰਮਜੀਤ ਸਿੰਘ ਕੋਟ ਆਗਾਂ, ਰਾਏਕੋਟ ਬਲਾਕ ਸਕੱਤਰ ਕਮਿੱਕਰ ਸਿੰਘ, ਮਨਜੀਤ ਸਿੰਘ ਰਾਏਕੋਟ,ਮੀਤ ਪ੍ਰਧਾਨ ਬਲਾਕ ਪੱਖੋਵਾਲ ਗੁਰਿੰਦਰ ਸਿੰਘ ਜੁੜਾਹਾਂ, ਰੋਡ ਸੰਘਰਸ਼ ਕਮੇਟੀ ਜ਼ਿਲ੍ਹਾ ਖਜਾਨਚੀ ਰਮਾਇਣਜੀਤ ਸਿੰਘ ਬੱਲੋਵਾਲ, ਦਲਜੀਤ ਸਿੰਘ ਗੁੱਜਰਵਾਲ,ਹਰੀਪਾਲ ਸਿੰਘ ਧਾਂਦਰਾ ਆਦਿ ਆਗੂ ਹਾਜ਼ਰ ਸਨ।