18/11/2025
ਸਹਾਇਕ ਸਿਵਲ ਸਰਜਨ, ਮਾਨਸਾ ਦੇ ਅੜੀਅਲ ਰਵੱਈਏ ਉਸ ਵਿਰੁੱਧ ਕਾਰਵਾਈ ਨਾ ਹੋਣ ਦੇ ਰੋਸ ਵੱਜੋ ਦਫਤਰ ਸਿਵਲ ਸਰਜਨ ਮਾਨਸਾ ਅਤੇ ਬਲਾਕ ਪੱਧਰ ਤੇ ਸਮੂਹ ਸਟਾਫ ਵੱਲੋਂ (ਸਿਵਾਏ ਐਮਰਜੈਸੀ ਸੇਵਾਵਾ) ਮਕੁੰਮਲ ਕੰਮ ਕਾਜ ਠੱਪ ਕਰਕੇ ਦਿੱਤਾ ਗਿਆ ਰੋਸ ਧਰਨਾਂ ਅਤੇ ਕੀਤਾ ਪਿੱਟ ਸਿਆਪਾ ।
ਦਫਤਰ ਸਿਵਲ ਸਰਜਨ, ਮਾਨਸਾ ਵਿਖੇ ਤੈਨਾਤ ਡਾ ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਮਾਨਸਾ ਦੇ ਖਿਲਾਫ ਮਿਤੀ 13/9/25 ਤੋ ਦਫਤਰ ਸਿਵਲ ਸਰਜਨ, ਮਾਨਸਾ ਦੇ ਸਮੂਹ ਸਟਾਫ ਵੱਲੋ ਸਿਕਾਇਤ ਕੀਤੀ ਗਈ ਸੀ ਕਿ ਡਾ ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਮਾਨਸਾ ਕਾਫੀ ਲੰਬੇ ਸਮੇ ਤੋ ਦਫਤਰੀ ਸਟਾਫ ਨਾਲ ਦੁਰਵਿਵਹਾਰ ਕਰਨ ਅਤੇ ਦਫਤਰੀ ਕੰਮਾ ਵਿੱਚ ਬੇਲੋੜੇ ਇਤਰਾਜ ਲਗਾਉਣ ਜਿਵੇਕਿ ਆਮ ਪਬਲਿਕ ਦੇ ਕੰਮ, ਕਰੋਨਿਕ ਡਜੀਜ਼ ਸਰਟੀਫਕੇਟ, ਅਪੰਗਤਾ ਸਰਟੀਫਿਕੇਟ ਅਤੇ ਦਫਤਰੀ ਕੰਮਾ ਦਾ ਨਿਪਟਾਰਾ ਵੀ ਸਮੇ ਸਿਰ ਨਾ ਕਰਨ ਕਰਕੇ ਆਮ ਲੋਕਾ ਲਈ ਸਰਕਾਰ ਵੱਲੋ ਚਲਾਈਆ ਜਾ ਰਹੀਆ ਸਿਹਤ ਸਹੂਲਤਾ ਦਾ ਲਾਭ ਪ੍ਰਾਪਤ ਨਾ ਕਰ ਸਕਣ ਅਤੇ ਇਸ ਅਧਿਕਾਰੀ ਦੇ ਮਾੜੇ ਰਵੱਈਏ ਅਤੇ ਕੰਮ ਨਾ ਕਰਨ ਕਰਕੇ ਵੱਖ ਵੱਖ ਵਿਭਾਗ ਦੇ ਰਿਟਾਇਰੀ ਅਤੇ ਮੋਜੂਦਾ ਅਧਿਕਾਰੀਆ/ਕਰਮਚਾਰੀਆ ਵੱਲੋ ਮਿਤੀ 14/09/25 ਤੋ ਇੱਕ ਹਫਤਾ ਹਰ ਰੋਜ਼ ਇੱਕ ਘੰਟੇ ਦਾ ਰੋਸ ਧਰਨਾ ਦਿੱਤਾ ਗਿਆ ਅਤੇ ਇਸ ਤੋ ਬਾਅਦ ਵੀ ਇਸ ਅਧਿਕਾਰੀ ਖਿਲਾਫ ਕੋਈ ਵੀ ਕਾਰਵਾਈ ਨਾ ਹੋਣ ਤੇ ਉੱਚ ਅਧਿਕਾਰੀਆ ਨੂੰ ਨੋਟਿਸ ਦੇਣ ਉਪਰੰਤ ਸਿਹਤ ਵਿਭਾਗ ਦੇ ਮੁਲਾਜਮਾ ਅਤੇ ਰਿਟਾਇਰੀਆ ਦੀਆ ਸਮੂਹ ਜਥੇਬੰਦੀਆ ਵੱਲੋ ਇੱਕ ਵਿਸਾਲ ਰੋਸ ਧਰਨਾ ਮਿਤੀ 28/10/25 ਨੂੰ ਦਫਤਰ ਸਿਵਲ ਸਰਜਨ, ਮਾਨਸਾ ਵਿਖੇ ਦਿੱਤਾ ਗਿਆ। ਪ੍ਰਸਾਸਨਿਕ ਅਧਿਕਾਰੀਆ ਵੱਲੋ ਜਥੇਬੰਦੀਆ ਨੂੰ ਜਲਦ ਹੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ, ਭਰੋਸੇ ਉਪਰੰਤ ਇਹ ਧਰਨਾ ਕੁਝ ਦਿਨਾ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਮਿਤੀ 30—10—25 ਨੂੰ ਡਾ ਰਵਿੰਦਰ ਸਿੰਗਲਾ ਖਿਲਾਫ ਕੀਤੀ ਗਈ ਸਿਕਾਇਤ ਦੀ ਪੜਤਾਲ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ ਜੀ ਵੱਲੋ ਆਪਣੇ ਦਫਤਰ ਦੇ ਡਿਪਟੀ ਡਾਇਰੈਕਟਰ ਅਤੇ ਅਸਿਸਟੈਟ ਡਾਇਰੈਕਟਰ ਨੂੰ ਪੜਤਾਲ ਲਈ ਸਿਵਲ ਸਰਜਨ ਦਫਤਰ, ਮਾਨਸਾ ਵਿਖੇ ਭੇਜਿਆ ਗਿਆ।ਪੜਤਾਲ ਦੋਰਾਨ ਜਥੇਬਦੀਆ ਦੇ ਆਗੂ ਸਾਹਿਬਾਨ, ਦਫਤਰੀ ਸਟਾਫ, ਪੈਨਸ਼ਨਰਾ ਅਤੇ ਆਮ ਲੋਕਾ ਦੇ ਬਿਆਨ ਪੜਤਾਲੀਆ ਅਫਸਰ ਵੱਲੋ ਕਲਮਬੰਦ ਕੀਤੇ ਗਏ ਅਤੇ ਇਸ ਅਧਿਕਾਰੀ ਖਿਲਾਫ ਜਲਦ ਹੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ।
ਪ੍ਰੰਤੂ ਹੁਣ ਲਗਭਗ 2 ਮਹੀਨੇ ਬੀਤ ਜਾਣ ਤੇ ਇਸ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀ ਹੋਈ। ਜਿਸ ਕਾਰਨ ਸਿਹਤ ਵਿਭਾਗ ਦੀਆ ਸਮੂਹ ਜਬੇਦੀਆ, ਪੈਨਸ਼ਨਰਾ ਅਤੇ ਸਮੂਹ ਮੁਲਾਜਮਾ ਵੱਲੋਂ ਸਿਹਤ ਮੁਲਾਜਮ ਤਾਲਮੇਲ ਕਮੇਟੀ ਵੱਲੋਂ ਮਿਤੀ 10/11/2025 ਨੂੰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆ ਅਤੇ ਜਿਲ੍ਹਾ ਪ੍ਰਸਾਸਨ ਨੂੰ ਨੋਟਿਸ ਦਿੱਤਾ ਗਿਆ ਪ੍ਰੰਤੂ ਇਸ ਅਧਿਕਾਰੀ ਖਿਲਾਫ ਕੋਈ ਵੀ ਬਣਦੀ ਕਾਰਵਾਈ ਨਹੀ ਕੀਤੀ ਗਈ। ਜਿਸ ਦੇ ਰੋਸ ਵੱਜੋ ਅੱਜ ਮਿਤੀ 18/11/2025 ਨੂੰ ਦਫਤਰ ਸਿਵਲ ਸਰਜਨ ਮਾਨਸਾ, ਸਿਹਤ ਬਲਾਕ ਬੁਢਲਾਡਾ, ਸਰਦੂਲਗੜ੍ਹ, ਸਿਵਲ ਹਸਪਤਾਲ ਮਾਨਸਾ ਅਤੇ ਖਿਆਲਾ ਕਲਾਂ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਸਿਵਾਏ ਐਮਰਜੈਸੀ ਸੇਵਾਵਾ ਤੋਂ ਸਾਰਾ ਕੰਮਕਾਜ ਮੁਕੰਮਲ ਠੱਪ ਕਰਕੇ ਪਿੱਟ ਸਿਆਪਾ ਕੀਤਾ ਗਿਆ। ਜਿਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਕਿਹਾ ਗਿਆ ਕਿ ਜੇਕਰ ਇਸ ਅਧਿਕਾਰੀ ਖਿਲਾਫ ਅਜੇ ਵੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸਿਹਤ ਮੁਲਾਜਮ ਤਾਲਮੇਲ ਕਮੇਟੀ ਦੇ ਬੈਨਰ ਹੇਠ ਸਿਹਤ ਵਿਭਾਗ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਮੁਕੰਮਲ ਕੰਮਕਾਜ (ਸਿਵਾਏ ਐਮਰਜੈਸੀ ਸੇਵਾਵਾ) ਠੱਪ ਕਰਕੇ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਜਿਲ੍ਹਾਂ ਪੱਧਰੀ ਧਰਨਾ ਦਿੱਤਾ ਜਾਵੇਗਾ ਜਿਸਦੀ ਜਿੰਮੇਵਾਰੀ ਪ੍ਰਸਾਸਨਿਕ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆ ਦੀ ਹੋਵੇਗੀ। ਇਸ ਮੌਕੇ ਸਮੂਹ ਸਟਾਫ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਪ੍ਰਧਾਨ ਸਿਹਤ ਵਿਭਾਗ ਸ੍ਰੀ ਸੰਦੀਪ ਸਿੰਘ, ਪ੍ਰਤਾਪ ਸਿੰਘ, ਜਨਰਲ ਸਕੱਤਰ, ਰਵਿੰਦਰ ਕੁਮਾਰ, ਪ੍ਰਧਾਨ ਐਨ.ਐਚ.ਐਮ. ਯੂਨੀਅਨ, ਅਵਤਾਰ ਸਿੰਘ, ਅਮਨਦੀਪ ਸਿੰਘ, ਲਲਿਤ ਕੁਮਾਰ, ਵਿਸ਼ਵ ਸਿੰਗਲਾ, ਗੀਤਾ ਗੁਪਤਾ, ਸੈਲੀ ਰਾਣੀ, ਗੁਰਪ੍ਰੀਤ ਕੌਰ, ਜ਼ਸਪ੍ਰੀਤ ਕੌਰ, ਬਲਾਕ ਪੱਧਰ ਬੁਢਲਾਡਾ ਵਿਖੇ ਸ੍ਰੀ ਗੁਰਪ੍ਰੀਤ ਸਿੰਘ ਪ੍ਰਧਾਨ, ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ, ਬਲਕਾਰ ਰਾਮ, ਬਲਾਕ ਸਰਦੂਲਗੜ੍ਹ ਵਿਖੇ ਸ੍ਰੀ ਨਿਰਮਲ ਸਿੰਘ, ਪ੍ਰਧਾਨ, ਤਿਰਲੋਕ ਸਿੰਘ, ਰੁਪਿੰਦਰ ਸਿੰਘ, ਬਲਾਕ ਖਿਆਲਾ ਕਲਾਂ ਵਿਖੇ ਮਲਕੀਤ ਸਿੰਘ ਬਲਾਕ ਪ੍ਰਧਾਨ , ਸਕੱਤਰ ਸ੍ਰੀ ਜਗਦੀਸ਼ ਸਿੰਘ, ਭੋਲਾ ਸਿੰਘ, ਜਗਦੇਵ ਸਿੰਘ, ਜ਼ਸਪਾਲ ਸਿੰਘ, ਬਲਜਿੰਦਰ ਸਿੰਘ ਆਦਿ ਹਾਜਰ ਸਨ।