Amrickie

Amrickie Contact information, map and directions, contact form, opening hours, services, ratings, photos, videos and announcements from Amrickie, Digital creator, Ludhiana.

ਆਪੇ ਆਪ ਨੂੰ ਲੱਭਣ ਖਾਤਰ..
ਜੋ ਅੰਦਰ ਦੱਬਿਆ ਕੱਢਣ ਖਾਤਰ ,
ਮਾਂ ਪਿਓ, ਪੁੱਤਰ ਜੀਵਨਸਾਥਣ
ਛੱਡ ਕੇ ਸਭ ਦੀ ਮੋਹ ਮਾਇਆ ਨੂੰ
ਜੰਗਲਾ ਵਿਚ ਬੇਸੁੱਧ ਹੋ ਜਾਣਾ
ਕੀ ਏਨਾ ਸੋਖਾ ਬੁੱਧ ਹੋ ਜਾਣਾ?

27/07/2025

ਖਡੂਰ ਸਾਹਿਬ, ਤਰਨਤਾਰਨ ਦੀ ਗੁਰਪ੍ਰੀਤ ਕੌਰ ਨੇ ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ਦੇ ਬਾਹਰ ਇੱਕ ਵੀਡੀਓ ਸਾਂਝੀ ਕੀਤੀ, ਜਿੱਥੇ ਉਸਨੂੰ judiciary exam ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਸਨੇ ਆਪਣਾ ਧਾਰਮਿਕ ਪਹਿਰਾਵਾ ਪਾਇਆ ਹੋਇਆ ਸੀ।

ਪੱਛਮੀ ਬੰਗਾਲ ਦੇ ਦੱਖਣੀ 24 ਪਰਗਣਾਂ ਜ਼ਿਲ੍ਹੇ ਦਾ ਰਹਿਣ ਵਾਲ਼ਾ ਇਹ ਆਦਮੀ ਛੇ ਸਾਲ ਪਹਿਲਾਂ ਆਪਣੇ 15 ਸਾਥੀਆਂ ਨਾਲ਼ ਬੰਗਾਲ ਦੀ ਖਾੜੀ ਵਿੱਚ ਹਲਦੀਆ ਨੇ...
19/07/2025

ਪੱਛਮੀ ਬੰਗਾਲ ਦੇ ਦੱਖਣੀ 24 ਪਰਗਣਾਂ ਜ਼ਿਲ੍ਹੇ ਦਾ ਰਹਿਣ ਵਾਲ਼ਾ ਇਹ ਆਦਮੀ ਛੇ ਸਾਲ ਪਹਿਲਾਂ ਆਪਣੇ 15 ਸਾਥੀਆਂ ਨਾਲ਼ ਬੰਗਾਲ ਦੀ ਖਾੜੀ ਵਿੱਚ ਹਲਦੀਆ ਨੇੜੇ ਮੱਛੀਆਂ ਫੜਨ ਗਿਆ ਸੀ। ਫ਼ਿਰ ਅਚਾਨਕ ਸਮੁੰਦਰ ਦੀ ਦਿਸ਼ਾ ਬਦਲ ਗਈ, ਤੇਜ਼ ਤੂਫ਼ਾਨ ਉੱਠਿਆ, ਲਹਿਰਾਂ ਕਾਬੂ ਤੋਂ ਬਾਹਰ ਹੋ ਗਈਆਂ ਅਤੇ ਟਰੋਲਰ ਪਲਟ ਗਿਆ। ਸਾਰੇ ਸਮੁੰਦਰ ਦੀਆਂ ਵਿਸ਼ਾਲ ਲਹਿਰਾਂ ਵਿੱਚ ਵਹਿ ਗਏ, ਰਬਿੰਦਰਨਾਥ ਵੀ।
ਪਰ ਉਹ ਡਰਨ ਵਾਲ਼ਾ ਨਹੀਂ ਸੀ। ਪੇਸ਼ੇ ਤੋਂ ਮਛੇਰਾ ਹੋਣ ਕਰਕੇ, ਪਾਣੀ ਉਸਦਾ ਦੁਸ਼ਮਣ ਨਹੀਂ ਸੀ, ਸਗੋਂ ਉਸਦਾ ਸਾਥੀ ਸੀ। ਉਸਨੇ ਹਾਰ ਨਹੀਂ ਮੰਨੀ। ਉਹ ਤੈਰਦਾ ਰਿਹਾ, ਤੈਰਦਾ ਰਿਹਾ! ਉੱਪਰ ਆਸਮਾਨ, ਹੇਠਾਂ ਅਸੀਮਿਤ ਪਾਣੀ। ਘੰਟੇ ਬੀਤ ਗਏ, ਦਿਨ ਬੀਤ ਗਏ।
ਰਬਿੰਦਰਨਾਥ 5 ਦਿਨ ਸਮੁੰਦਰ ਵਿੱਚ ਇਕੱਲਾ ਤੈਰਿਆ, ਨਾਂ ਖਾਣਾਂ, ਨਾਂ ਪੀਣ ਵਾਲ਼ਾ ਪਾਣੀ, ਬੱਸ ਬਚਣ ਦੀ ਜ਼ਿੱਦ। ਜਦੋਂ ਮੀਂਹ ਪੈਂਦਾ ਹੈ, ਤਾਂ ਉਹ ਮੀਂਹ ਦਾ ਪਾਣੀ ਪੀਂਦਾ ਅਤੇ ਆਪਣੇ ਆਪ ਨੂੰ ਜ਼ਿੰਦਾ ਰੱਖਦਾ। ਮੌਤ ਹਰ ਪਲ ਨੇੜੇ ਸੀ, ਪਰ ਹਿੰਮਤ ਹੋਰ ਵੀ ਮਜ਼ਬੂਤ ਸੀ।
ਦਿਨ 5! ਇੱਕ ਜਹਾਜ਼ 'ਐਮਵੀ ਜਵਾਦ' ਬੰਗਲਾਦੇਸ਼ ਦੇ ਕੁਤੁਬਦੀਆ ਟਾਪੂ ਦੇ ਨੇੜੇ ਲੱਗਭੱਗ 600 ਮੀਟਰ ਦੂਰ ਲੰਘ ਰਿਹਾ ਸੀ। ਜਹਾਜ਼ ਦੇ ਕਪਤਾਨ ਨੇ ਦੂਰੋਂ ਸਮੁੰਦਰ ਵਿੱਚ ਕੁਝ ਹਿੱਲਦਾ ਦੇਖਿਆ। ਧਿਆਨ ਨਾਲ਼ ਦੇਖਿਆ, ਕੋਈ ਤੈਰ ਰਿਹਾ ਸੀ! ਕੈਪਟਨ ਨੇ ਲਾਈਫ ਜੈਕੇਟ ਸੁੱਟੀ, ਪਰ ਇਹ ਰਬਿੰਦਰਨਾਥ ਤੱਕ ਨਹੀਂ ਪਹੁੰਚੀ। ਫ਼ਿਰ ਵੀ ਕਪਤਾਨ ਨਹੀਂ ਰੁਕਿਆ! ਉਨ੍ਹਾਂ ਨੇ ਸਿਰਫ਼ ਇੱਕ ਚੀਜ਼ ਵੇਖੀ ਜੋ ਸੀਮਾਵਾਂ, ਧਰਮਾਂ, ਜਾਤਾਂ ਦੀਆਂ ਰੇਖਾਵਾਂ ਨੂੰ ਭੁੱਲ ਗਈ, ਮਨੁੱਖਤਾ।
ਰਬਿੰਦਰਨਾਥ ਕੁਝ ਦੂਰੀ 'ਤੇ ਦੁਬਾਰਾ ਨਜ਼ਰ ਆਇਆ ਹੋਇਆ ਅਤੇ ਇਸ ਵਾਰ ਕਪਤਾਨ ਨੇ ਜਹਾਜ਼ ਨੂੰ ਮੋੜ ਦਿੱਤਾ। ਲਾਈਫ ਜੈਕੇਟ ਸੁੱਟ ਦਿੱਤੀ, ਅਤੇ ਇਸ ਵਾਰ ਰਬਿੰਦਰਨਾਥ ਫੜਨ ਵਿੱਚ ਕਾਮਯਾਬ ਹੋ ਗਿਆ। ਉਸਨੂੰ ਇੱਕ ਕ੍ਰੇਨ ਤੋਂ ਉੱਪਰ ਖਿੱਚਿਆ। ਥੱਕਿਆ ਹੋਇਆ ਪਰ ਜ਼ਿੰਦਾ। ਜਦੋਂ ਉਹ ਜਹਾਜ਼ 'ਤੇ ਚੜ੍ਹਿਆ, ਤਾਂ ਪੂਰੇ ਜਹਾਜ਼ ਦੇ ਮਲਾਹ ਖੁਸ਼ੀ ਨਾਲ ਚੀਕ ਉੱਠੇ। ਉਹ ਮਨੁੱਖਤਾ ਨੂੰ ਜ਼ਿੰਦਾ ਦੇਖ ਰਹੇ ਸਨ, ਸਿਰਫ਼ ਇੱਕ ਮਨੁੱਖ ਨੂੰ ਨਹੀਂ। ਉਸ ਪਲ ਦੀ ਵੀਡੀਓ ਜਹਾਜ਼ 'ਤੇ ਇੱਕ ਮਲਾਹ ਦੁਆਰਾ ਰਿਕਾਰਡ ਕੀਤੀ ਗਈ ਸੀ ਅਤੇ ਇਹ ਦ੍ਰਿਸ਼ ਅਜੇ ਵੀ ਦਰਸ਼ਕਾਂ ਦੀ ਰੂਹ ਨੂੰ ਹਿਲਾ ਦਿੰਦਾ ਹੈ।
ਧੰਨਵਾਦ, ਉਸ ਜਹਾਜ਼ ਦੇ ਹਰ ਮਲਾਹ ਦਾ। ਤੁਸੀਂ ਸਿਰਫ਼ ਇੱਕ ਜਾਨ ਨਹੀਂ ਬਚਾਈ, ਤੁਸੀਂ ਸਾਨੂੰ ਯਾਦ ਦਿਵਾਇਆ ਕਿ ਮਨੁੱਖਤਾ ਅਜੇ ਵੀ ਜ਼ਿੰਦਾ ਹੈ। ਕਈ ਵਾਰ ਇੱਕ ਆਦਮੀ ਦੀ ਜ਼ਿੱਦ, ਅਤੇ ਦੂਜੇ ਆਦਮੀ ਦੀ ਹਮਦਰਦੀ, ਪੂਰੀ ਦੁਨੀਆਂ ਨੂੰ ਬਿਹਤਰ ਬਣਾ ਸਕਦੀ ਹੈ। 👏

ਅਗਿਆਤ

11/07/2025

ਪੰਜਾਬ ਚ ਰਹਿ ਕੇ ਕਿਵੇਂ ਕਮਾਏ ਜਾ ਸਕਦੇ ਕਰੋੜਾਂ ਰੁੱਪਏ
ਲੁਧਿਆਣੇ ਬਾਰੇ ਕੀ ਕਿਹਾ ਰਾਣਾ ਗੁਰਜੀਤ ਜੀ ਨੇ

ਕੋਈ ਰਹਿ ਤਾਂ ਨਹੀਂ ਗਿਆ ਜੀਹਨੇ ਆਹ ਹਲਦੀ ਵਾਲਾ ਜਾਦੂ ਨਾ ਕੀਤਾ ਹੋਵੇ 🤣
20/06/2025

ਕੋਈ ਰਹਿ ਤਾਂ ਨਹੀਂ ਗਿਆ ਜੀਹਨੇ ਆਹ ਹਲਦੀ ਵਾਲਾ ਜਾਦੂ ਨਾ ਕੀਤਾ ਹੋਵੇ 🤣

15/06/2025

ਜਹਾਜ਼ ਵਿੱਚ ਚੜਨ ਲਈ ਪੈਸਾ ਹੋਣਾ ਚਾਹੀਦਾ ਤੇ
ਉਤਰਣ ਲਈ ਕਿਸਮਤ

14/06/2025

ਜਿਸ ਦੇਸ਼ ਵਿੱਚ 15 ਸਾਲ ਪੁਰਾਣੀ ਗੱਡੀ ਸੜਕ ਤੇ ਨਹੀ ਦੌੜ ਸਕਦੀ ਉਸੇ ਦੇਸ਼ ਚ ਕਾਰਪੋਰੇਟਾ ਦੇ 15-20 ਸਾਲ ਪੁਰਾਣੇ ਜ਼ਹਾਜ ਅਸਮਾਨਾ ਤੇ ਉੱਡ ਰਹੇ ਹਨ, ਊਂ ਗੱਲ ਏ ਇੱਕ

12/06/2025

Air India ਜਹਾਜ਼ ਹਾਦਸੇ ਚ ਮਰੇ 241 ਵਿਅਕਤੀ ,
ਇੱਕੋ ਇੱਕ ਮੁਸਾਫ਼ਿਰ ਜ਼ਿੰਦਾ ਬਚਿਆ



Amrickie

03/06/2025

Ho gya kaand
Sarpanch saab out 😐

Address

Ludhiana

Website

Alerts

Be the first to know and let us send you an email when Amrickie posts news and promotions. Your email address will not be used for any other purpose, and you can unsubscribe at any time.

Contact The Business

Send a message to Amrickie:

Share