
28/07/2025
ਲੜਾਈ ਬੜਾ ਨਾਕਰਤਮਕ ਸ਼ਬਦ ਲਗਦਾ । ਫਿਰ ਵੀ ਇਹ ਜਿੰਦਗੀ ਚੋਂ ਮੁੱਕਦੀ ਨਹੀਂ । ਪੈਦਾ ਹੋਣ ਤੋਂ ਮਰਨ ਤੱਕ ਸਿਰਫ਼ ਇਕ ਲੜਾਈ ਹੈ । ਗਰੀਬੀ ਚ ਜੰਮੇ , ਸੁਧਾਰ ਲਈ ਲੜਾਈ , ਅਮੀਰ ਓ , ਅਮੀਰ ਰਹਿਣ ਦੀ ਲੜਾਈ । ਨਹੀਂ ਪੜ੍ਹੇ ਲਿੱਖੇ , ਪੜ੍ਹਨ ਲਿਖਣ ਦੀ ਲੜਾਈ , ਸੋਹਣੇ ਓ ਤਾਂ ਅੱਖਾਂ ਤੋਂ ਬਚਣ ਦੀ ਤੇ ਜੇ ਸੋਹਣੇ ਨਹੀਂ ਤਾਂ ਸੋਹਣੇ ਲੱਗਣ ਦੀ ਲੜਾਈ । ਸੱਚੇ ਓ ਤਾਂ ਝੂਠੇ ਨਾ ਹੋਣ ਦੀ ਲੜਾਈ । ਪਰ ਸੱਚ ਇਹ ਹੈ ਕੀ ਸਾਬਿਤ ਕਰਨ ਦੀ ਦੌੜ ਤੋਂ ਬਚੋ । ਅਸਲੀ ਲੜਾਈ ਆਪ੍ਣੇ ਆਪ ਨਾਲ ਹੁੰਦੀ ਆ । ਡਟੇ ਰਹੋ । ਅੱਪਣੇ ਆਪ ਤੇ ਭਰੋਸਾ ਰੱਖੋ ।