
12/07/2023
ਪੰਜਾਬ_ਡੁੱਬ_ਰਿਹਾ_ਰਾਜਸਥਾਨ_ਨੂੰ_ਜਾਦੀਆਂ_ਸਾਰੀਆਂ_ਨਹਿਰਾਂ_ਬੰਦ_ਕਿਓ
ਇਹ ਹਰੀਕੇ ਹੈੱਡ ਵਰਕਸ ਤੋਂ ਨਿਕਲਣ ਵਾਲੀ ਭਾਰਤ ਦੀ ਸਭ ਤੋਂ ਲੰਮੀ ਨਹਿਰ (600 ਕਿ: ਮੀ: ਲੰਬੀ) ਰਾਜਸਥਾਨ ਫੀਡਰ ਹੈ । ਇਸਦੀ ਕਪੈਸਟੀ 18000 ਕਿਊਸਿਕ ਪਾਣੀ ਲਿਜਾਣ ਦੀ ਹੈ । ਪੰਜਾਬ ਦਾ ਲੁੱਟਿਆ ਪਾਣੀ ਰਾਜਸਥਾਨ ਦੇ ਟਿੱਬਿਆਂ ਤੇ ਛੱਡ ਦਿੱਤਾ ਜਾਂਦਾ।
ਪਰ ਅੱਜ ਜਦੋਂ ਪੰਜਾਬ ਚ ਹੜਾਂ ਨੇ ਤਬਾਹੀ ਮਚਾਈ ਹੋਈ ਆ ਫਲੱਡ ਗੇਟ ਖੋਲ ਦਿੱਤੇ ਗਏ ਹਨ ਤਾਂ ਰਾਜਸਥਾਨ ਨੂੰ ਜਾਂਦੀ ਇਹ ਨਹਿਰ ਬਿਲਕੁਲ ਬੰਦ ਕਰ ਦਿੱਤੀ ਗਈ ਹੈ । ਜਦੋਂ ਲੋੜ ਹੋਵੇ ਪਾਣੀ ਦੀ ਫੇਰ ਪੰਜਾਬ ਤੋਂ ਖੋਹ ਕੇ ਵੀ ਬਾਹਰਲੇ ਸੂਬਿਆਂ ਨੂੰ ਦੇਣਾ । ਜਦੋਂ ਨੁਕਸਾਨ ਝੱਲਣ ਦੀ ਵਾਰੀ ਆਈ ਫੇਰ ਝੱਲੇ ਇਕੱਲਾ ਪੰਜਾਬ ।
ਇਸੇ ਕਰਕੇ ਕਿਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਪੰਜਾਬ ਦੇ ਪਾਣੀਆਂ ਦਾ ਫੈਸਲਾ ਰਿਪੇਰੀਅਨ ਸਿਧਾਂਤ ਮੁਤਾਬਕ ਹੱਲ ਕਰੋਂ ਬਾਹਰ ਜਾਂਦੇ ਪਾਣੀਆਂ ਦੀ ਰਾਇਲਟੀ ਦਿਓ ।