ਪੰਜਾਬ ਦਾ ਇਤਿਹਾਸ ਅਤੇ ਪੁਰਾਣੀਆਂ ਇਮਾਰਤਾਂ

  • Home
  • India
  • Ludhiana
  • ਪੰਜਾਬ ਦਾ ਇਤਿਹਾਸ ਅਤੇ ਪੁਰਾਣੀਆਂ ਇਮਾਰਤਾਂ

ਪੰਜਾਬ ਦਾ ਇਤਿਹਾਸ ਅਤੇ ਪੁਰਾਣੀਆਂ ਇਮਾਰਤਾਂ ਏਹ ਪੇਜ ਪੰਜਾਬ ਦੀਆ ਇਤਿਹਾਸਿਕ ਇਮਾਰਤਾਂ ਅਤੇ ਪੰਜਾਬ ਦੇ ਇਤਿਹਾਸ ਦੇ ਵਾਸਤੇ ਬਣਾਇਆ ਗਿਆ ਹੈ ਇਸ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਅਤੇ ਪੋਸਟਾਂ ਲਾਇਕ ਕਰੋ ਧੰਨਵਾਦ ਜੀ

True Colour Photograph of Gurudwara Dehra Sahib, Lahore, taken by Stephane Passet, c.1914 Guru Arjan Sahib, after enduri...
12/06/2024

True Colour Photograph of Gurudwara Dehra Sahib, Lahore, taken by Stephane Passet, c.1914

Guru Arjan Sahib, after enduring the torture on the orders of Jahangir, wished to take a bath in the river Ravi, but he never came out of the river.

In 1800s, Maharaja Ranjit Singh, to commemorate his martyrdom, built Gurudwara Dehra Sahib, adjacent to then river Ravi (course changed with time) and near Badshahi Masjid in Lahore.

First true colour photograph of Gurudwara by French photographer Passet.

ਸਟੀਫਨ ਪਾਸਟ ਦੁਆਰਾ ਲਈ ਗਈ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਦੀ ਸੱਚੀ ਰੰਗੀਨ ਫੋਟੋ, ਸੀ.1914

ਗੁਰੂ ਅਰਜਨ ਸਾਹਿਬ ਨੇ ਮੁਗਲਾਂ ਦੇ ਤਸ਼ੱਦਦ ਸਹਿਣ ਤੋਂ ਬਾਅਦ, ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਦੀ ਇੱਛਾ ਕੀਤੀ, ਪਰ ਉਹ ਕਦੇ ਵੀ ਦਰਿਆ ਤੋਂ ਬਾਹਰ ਨਹੀਂ ਆਏ।

1800 ਦੇ ਦਹਾਕੇ ਵਿੱਚ, ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸ਼ਹਾਦਤ ਦੀ ਯਾਦ ਵਿੱਚ, ਉਸ ਸਮੇਂ ਦੇ ਰਾਵੀ ਨਦੀ (ਸਮੇਂ ਦੇ ਨਾਲ ਬਦਲਿਆ ਗਿਆ ਰਾਹ) ਦੇ ਨਾਲ ਲੱਗਦੇ ਅਤੇ ਲਾਹੌਰ ਵਿੱਚ ਬਾਦਸ਼ਾਹੀ ਮਸਜਿਦ ਦੇ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਬਣਾਇਆ।

ਫਰਾਂਸੀਸੀ ਫੋਟੋਗ੍ਰਾਫਰ ਪਾਸੇਟ ਦੁਆਰਾ ਗੁਰਦੁਆਰੇ ਦੀ ਪਹਿਲੀ ਅਸਲੀ ਰੰਗੀਨ ਫੋਟੋ।

11/06/2024

ਪੰਜਾਬੀ ਲਿਖੋ - ਪੰਜਾਬੀ ਬੋਲੋ - ਪੰਜਾਬੀ ਪੜੋ -ਪੰਜਾਬੀ ਦਾ ਸਿਤਕਾਰ ਕਰੋ.
ੳ - ਅ-ੲ - ਸ - ਹਕ - ਖ - ਗ - ਘ - ਙਚ - ਛ - ਜ - ਝ - ਞ-ਟ - ਠ - ਡ - ਢ - ਣ -ਤ - ਥ - ਦ - ਧ - ਨ -ਪ - ਫ - ਬ - ਭ - ਮ-ਯ - ਰ - ਲ - ਵ - ੜ-ਸ਼ - ਖ਼- ਗ਼ - ਜ਼ - ਫ਼ - ਲ਼

ਨੈਟ ਤੇ ਪੰਜਾਬੀਲਿਖਣਾ-ਪੜਨਾ ਵਧੀਆ ਲੱਗਦਾ ਕੇ ਨਹੀ

08/06/2024

ਆਹੋ ਜਿੱਦਾ ਤੇਰੀ ਭੈਣ ਨੂੰ ਮਿਲਦੀਆਂ ਸੀ ਰਕਮਾਂ ਪਹਿਲਾਂ ਚੰਡੀਗੜ੍ਹ ਚ, ਕੰਧਾ ਟੱਪਣ ਦੇ,, ਫੇਰ ਪਿਉ ਦੀ ਉਮਰ ਦੇ ਆਦਿਤਿਆ ਪੰਚੋਲੀ ਤੋੰ,, ਫੇਰ ਕਦੇ ਸੇਖਰ ਸੁਮਨ ਦੇ ਮੁੰਡੇ ਤੋਂ ਰਕਮ ਲੈਂਦੀ ਸੀ ਵਿਚਾਰੇ ਦਾ ਕੈਰੀਅਰ ਤਬਾਹ ਕਰਤਾ,, ਫੇਰ ਰਿਤਿਕ ਰੋਸ਼ਨ ਨੇ ਚੰਗੀ ਰਕਮ ਦਿੱਤੀ,, ਦਲਜੀਤ ਤੋਂ ਰਕਮ ਭਾਲਦੀ ਸੀ ਪਰ ਉਹਨੇ ਗੰਦ ਨੂੰ ਮੂੰਹ ਨਹੀ ਲਾਇਆ ਤਾਂ ਹੀ ਮੱਚੀ ਪਈ ਪੰਜਾਬ ਆਲਿਆ ਤੇਂ,,

ਭਾਰਤ ਇਕ ਮੂਰਖ ਲੋਕਾਂ ਦਾ ਦੇਸ਼ ਹੈ ਇੱਥੇ ਅਨਪੜ੍ਹਾਂ ਨਾਲੋ ਜਿਆਦਾ ਮੂਰਖ ਪੜ੍ਹੇ ਲਿਖ ਲੋਕ ਹਨ ਜੇ ਵੋਟ ਪਾਉਣ ਤੋ ਬਾਅਦ ਆਪਣੀ ਉਂਗਲ ਤੇ ਲੱਗੇ ਨਿਸ਼ਾਨ ...
31/05/2024

ਭਾਰਤ ਇਕ ਮੂਰਖ ਲੋਕਾਂ ਦਾ ਦੇਸ਼ ਹੈ ਇੱਥੇ ਅਨਪੜ੍ਹਾਂ ਨਾਲੋ ਜਿਆਦਾ ਮੂਰਖ ਪੜ੍ਹੇ ਲਿਖ ਲੋਕ ਹਨ ਜੇ ਵੋਟ ਪਾਉਣ ਤੋ ਬਾਅਦ ਆਪਣੀ ਉਂਗਲ ਤੇ ਲੱਗੇ ਨਿਸ਼ਾਨ ਦੀਆ ਫੋਟੋਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹਨ ਪਰ ਇਨਾਂ ਮੂਰਖਾਂ ਦੇ ਟੋਲੇ ਨੂੰ ਏਹ ਨਹੀਂ ਪਤਾ ਕਿ ਸਾਡੀ ਉਂਗਲ ਤੇ ਨਿਸ਼ਾਨ ਇਸੀ ਕਰਕੇ ਲਗਾਇਆ ਜਾਂਦਾ ਹੈ ਕੀ ਭਾਰਤ ਦੇ ਲੋਕ ਬੇਈਮਾਨ ਹਨ ਤੇ ਏਹ ਦੁਬਾਰਾ ਆ ਕੇ ਹੋਰ ਕਿਸੇ ਦੀ ਵੋਟ ਪਾ ਜਾਂਦੇ ਹਨ ਏਹ ਯਕੀਨ ਕਰਨ ਦੇ ਕਾਬਿਲ ਨਹੀਂ ਕਨੈਡਾ ਆਸਟਰੀਆ, ਆਸਟ੍ਰੇਲੀਆ ਵਰਗੇ ਦੇਸ਼ਾਂ ਚ ਨਿਸ਼ਾਨ ਬਿਲਕੁਲ ਨਹੀਂ ਲਗਾਇਆ ਜਾਂਦਾ ਕਿਉਂਕਿ ਉਥੇ ਦੇ ਲੋਕ ਇਮਾਨਦਾਰ ਹਨ ਅਤੇ ਉਥੇ ਦੀ ਚੋਣ ਕਮਿਸ਼ਨ ਲੋਕਾਂ ਉਪਰ ਯਕੀਨ ਕਰਦੀ ਹੈ ਪਰ ਸਾਡੇ ਪੜ੍ਹੇ ਲਿਖੇ ਲੋਕ ਗਵਾਰ ਹਨ ਜੋ ਆਪਣੇ ਬੇਈਮਾਨ ਹੋਣ ਦਾ ਸਬੂਤ ਸ਼ਰੇਆਮ ਲੋਕਾਂ ਨੂੰ ਦਿਖਾ ਕੇ ਖੁਸ਼ ਹੁੰਦੇ ਹਨ ਹੁਣ ਕੱਲ ਦੇਖੇਓ ਲੋਕ ਉਂਗਲਾ ਦੇ ਨਿਸ਼ਾਨਾ ਦੀਆ ਫੋਟੋਆਂ ਨਾਲ ਫੇਸਬੁੱਕ instagram ਭਰਦੇ

ਪੰਜਾਬੀ ਵਿਰਾਸਤੀ ਸਾਜ਼ - ਪੰਜਾਬ ਦੇ ਲੋਕ ਗੀਤ ਅਤੇ ਲੋਕ ਨਾਚ ਇਨਾਂ ਲੋਕ ਸਾਜ਼ਾਂ ਬਿਨ੍ਹਾਂ ਅਧੂਰੇ ਹਨ l ਅਤੇ ਤੁਸੀਂ ਇਹ ਸਾਰੇ ਸਾਜ਼ ਦੇਖ ਸਕਦੇ ਹੋ ਸਾ...
30/05/2024

ਪੰਜਾਬੀ ਵਿਰਾਸਤੀ ਸਾਜ਼ - ਪੰਜਾਬ ਦੇ ਲੋਕ ਗੀਤ ਅਤੇ ਲੋਕ ਨਾਚ ਇਨਾਂ ਲੋਕ ਸਾਜ਼ਾਂ ਬਿਨ੍ਹਾਂ ਅਧੂਰੇ ਹਨ l ਅਤੇ ਤੁਸੀਂ ਇਹ ਸਾਰੇ ਸਾਜ਼ ਦੇਖ ਸਕਦੇ ਹੋ ਸਾਡਾ ਪਿੰਡ, ਅੰਮ੍ਰਿਤਸਰ ਵਿਖੇ |

Punjabi Traditional Instruments - Folk songs and folk dances of Punjab are incomplete without these instruments.

And, you can see all these instruments at Sadda Pind, Amritsar.

ਇਸ ਗੁੰਜਲਦਾਰ ਸਿਸਟਮ ਦੀਆਂ ਤਾਰਾਂ ਜੋੜਨ ਵਾਲਾ ਮਹਾਨ ਹੈ। ਇਸ ਨੂੰ 70, 80 ਸਾਲ ਚੱਲਦਾ ਰੱਖਣ ਲਈ ਹਰ ਪੁਰਜਾ ਬਹੁਤ ਧਿਆਨ ਨਾਲ ਫਿੱਟ ਕੀਤਾ।ਇਹ ਸਰੀਰ...
26/05/2024

ਇਸ ਗੁੰਜਲਦਾਰ ਸਿਸਟਮ ਦੀਆਂ ਤਾਰਾਂ ਜੋੜਨ ਵਾਲਾ ਮਹਾਨ ਹੈ। ਇਸ ਨੂੰ 70, 80 ਸਾਲ ਚੱਲਦਾ ਰੱਖਣ ਲਈ ਹਰ ਪੁਰਜਾ ਬਹੁਤ ਧਿਆਨ ਨਾਲ ਫਿੱਟ ਕੀਤਾ।

ਇਹ ਸਰੀਰ ਅਚਾਨਕ ਨਹੀਂ ਬਣਿਆ, ਧੰਨਵਾਦ ਕਰਿਆ ਕਰੋ ਉਸਦਾ, ਜਿਸ ਨੇ ਐਨੇ ਪੁਰਜੇ ਫਿੱਟ ਕਰਨ ਤੋਂ ਬਾਅਦ ਗੋਰੀ, ਕਾਲੀ ਚਮੜੀ ਦੇ ਕਪੜੇ ਨਾਲ ਢੱਕ ਦਿੱਤਾ।
🙏

ਸਲਾਮ ਉਸ ਨਾਸਤਿਕ ਸੋਚ ਆਲੇ ਮੂਰਖ ਪ੍ਰਾਣੀਆ ਨੂੰ ਜੇਹੜੇ ਉਸ ਅਕਾਲ ਪੁਰਖ ਦੀ ਹੋਂਦ ਤੋਂ ਮੁਨਕਰ ਹੋਏ ਆਪਣੇ ਨੂੰ ਸਾਰੇ ਕਾਸੇ ਦਾ ਕਰਤਾ ਧਰਤਾ ਸਮਝਦੇ। ਵਾਹਿਗੁਰੂ ਤੁਹਾਨੂੰ ਸਮੁੱਤ ਬਖਸ਼ੇ

21/05/2024
Takanini Gurudwara Sahib ਦੀ ਨਵੀਂ ਕਿਚਨ ਬਣ ਕੇ ਤਿਆਰ, ਅੱਜ ਹੋਵੇਗਾ ਉਦਘਾਟਨ:  ਇਸ ਵਿੱਚ 300 ਕਿਲੋ ਦਾ ਪਤੀਲਾ ਸਪੈਸ਼ਲ ਲਵਾਇਆ ਗਿਆ ਹੈ ਜੋ 3...
26/04/2024

Takanini Gurudwara Sahib ਦੀ ਨਵੀਂ ਕਿਚਨ ਬਣ ਕੇ ਤਿਆਰ, ਅੱਜ ਹੋਵੇਗਾ ਉਦਘਾਟਨ: ਇਸ ਵਿੱਚ 300 ਕਿਲੋ ਦਾ ਪਤੀਲਾ ਸਪੈਸ਼ਲ ਲਵਾਇਆ ਗਿਆ ਹੈ ਜੋ 3 ਕਵਿੰਟਲ਼ ਚੌਲ, ਖੀਰ, ਦਾਲ ਜਾਂ ਸਬਜੀ ਇੱਕ ਘੰਟੇ ਚ ਬਣੇਗੀ ਅਤੇ ਇਹ ਸਾਰਾ ਇਲੈਕਟਰੌਨਿਕ ਹੈ ਅਤੇ ਕੋਈ ਵੀ ਚੀਜ਼ ਬਿਨਾਂ ਹਲਵਾਈ ਦੇ ਬਣਾਈ ਜਾ ਸਕੇਗੀ ਅਤੇ ਪਾਣੀ ਸਮੇਤ ਸਭ ਮਸਾਲੇ ਮਸ਼ੀਨ ਆਪ ਦੱਸੇਗੀ । ਇਹ ਮਸ਼ੀਨ $90,000 ਡਾਲਰ ਦੀ ਲੱਗੀ ਹੈ ਅਤੇ WCT ਲੋਕਲ ਬੋਰਡ ਤੇ ਕੌਸਲ ਵਲੋ ਸਾਰਾ $345,000 ਖਰਚ ਕੀਤਾ ਗਿਆ ਹੈ । ਏਸੇ ਕਿਚਨ ਨੇ ਕੌਵਿਡ ਵਿੱਚ ਲੱਖਾਂ ਲੋਕਾਂ ਨੂੰ ਭੋਜਨ ਛਕਾਇਆ ਸੀ ਤੇ ਹਾਲਾਤ ਕਾਫੀ ਖਸਤਾ ਸਨ। ਹੁਣ ਇੱਕ ਵਾਰ ਫਿਰ ਨਵੇਂ ਨਕੋਰ ਰੂਪ ਵਿੱਚ ਇਹ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ।

19/04/2024
ਸਾਰੀ ਸੰਗਤ ਅੱਜ ਦੀ ਖਾਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ""ਬਾਬਾ ਸ੍ਰੀ ਚੰਦਰ ਜੀ ਤੋਂ ਵਰੋਸਾਏ ਉਦਾਸੀਨ ਸੰਪਰਦਾ ਦੇ ਮੁਖੀ ਬਾਬਾ ਗੁਰਦਿੱ...
15/04/2024

ਸਾਰੀ ਸੰਗਤ ਅੱਜ ਦੀ ਖਾਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ
""ਬਾਬਾ ਸ੍ਰੀ ਚੰਦਰ ਜੀ ਤੋਂ ਵਰੋਸਾਏ ਉਦਾਸੀਨ ਸੰਪਰਦਾ ਦੇ ਮੁਖੀ ਬਾਬਾ ਗੁਰਦਿੱਤਾ ਜੀ ਦਾ ਇਤਿਹਾਸ""
ਬਾਬਾ ਗੁਰਦਿਤਾ ਜੀ ਦਾ ਜਨਮ 15 ਨਵੰਬਰ
1613 ਨੂੰ ਡਰੋਲੀ ਭਾਈ ਵਿੱਚ ਹੋਇਆ
ਆਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਾਰ ਪੁੱਤਰਾ ਵਿੱਚੋਂ ਸਭ ਤੋ ਵੱਡੇ ਪੁੱਤਰ ਸਨ।
ਬਾਬਾ ਗੁਰਦਿੱਤਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਸ੍ਰੀ ਚੰਦ ਜੀ ਨੂੰ ਭੇਟ ਕਰ ਦਿੱਤਾ ਸੀ।ਸਿੱਖੀ ਦੇ ਪ੍ਰਚਾਰ ਲਈ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਉਦਾਸੀਨ ਸੰਪਰਦਾ ਦਾ ਮੁਖੀ ਥਾਪ ਦਿੱਤਾ ਅਤੇ ਵਰ ਦਿੱਤਾ ""ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ "" ਬਾਬਾ ਗੁਰਦਿੱਤਾ ਜੀ ਨੇ ਹੀ ਸਿੱਖੀ ਦੇ ਪ੍ਰਚਾਰ ਲਈ ਚਾਰ ਧੂਣਿਆਂ ਦੀ ਸਥਾਪਨਾ ਬਾਬਾ ਸ੍ਰੀ ਚੰਦ ਜੀ ਦੇ ਹੁਕਮ ਨਾਲ ਕੀਤੀ ਸੀ।
ਆਪ ਜੀ ਬਾਬਾ ਸ੍ਰੀ ਚੰਦਰ ਜੀ ਦੇ ਹੁਕਮ ਅਤੇ ਪਿਤਾ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਕ੍ਰਿਪਾ ਨਾਲ ਗੁਰ ਸਿੱਖੀ ਦਾ ਪ੍ਰਚਾਰ ਵਧ ਚੜ੍ਹ ਕੇ ਕਰਦੇ ਰਹੇ ਸਨ।
ਇਤ੍ਹਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ, ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ, ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ।।
ਚੌਥੀ ਉਦਾਸੀ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਕੁਲੂ-ਮਨਾਲੀ ਦੀ ਯਾਤਰਾ ਕਰਦੇ ਹੋਏ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਡੇਰੇ ‘ਤੇ ਪਧਾਰੇ ਉਸ ਵਕਤ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਨਾਲ ਸਨ। ਮਹਿਮਾਨਵਾਜ਼ੀ ਵਜੋਂ ਸਾਈਂ ਜੀ ਨੇ ਬਕਰੀਆਂ ਦੇ ਦੁਧ ਦੀ ਚਿਪੀ ਭਰ ਕੇ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤਾ, ਦੁਧ ਦੀ ਚਿਪੀ ਵੇਖ ਕੇ ਗੁਰੂ ਜੀ ਸਾਈਂ ਜੀ ਨੂੰ ਆਖਣ ਲਗੇ ਠਸਾਈਂ ਜੀ ਦੁਧ ਸਾਨੂੰ ਪ੍ਰਵਾਨ ਹੈ ਪਰ ਅਸੀਂ ਹੁਣ ਨਹੀਂ ਛਕਣਾ ਇਹ ਦੁਧ ਅਸੀਂ ਛੇਂਵੇਂ ਜ਼ਾਮੇ ’ਚ ਛਕਾਂਗੇ’’ ਸਾਈਂ ਜੀ ਆਖਣ ਲਗੇ ਮੇਰੀ ਤਾਂ ਪਹਿਲਾਂ ਹੀ ਐਨੀ ਉਮਰ ਹੋ ਚੁਕੀ ਹੈ ਛੇਂਵੇਂ ਜਾਮੇ ਤਕ ਨਾ ਇਹ ਸੁਧ ਰਹਿਣੀ ਤੇ ਨਾ ਇਹ ਦੁਧ ਰਹਿਣਾ, ਇਹ ਗਲ ਸੁਣ ਕੇ ਗੁਰੂ ਜੀ ਆਖਣ ਲੱਗੇ ਸਾਈਂ ਜੀ ਛੇਂਵੇਂ ਜ਼ਾਮੇ ਤਕ ਇਹ ਸੁਧ-ਬੁਧ ਤੇ ਦੁਧ ਇਸੇ ਤਰਾਂ ਹੀ ਰਹਿਣਗੇ ਐਨਾ ਵਚਨ ਕਰ ਕੇ ਗੁਰੂ ਜੀ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਅਗਲੀ ਯਾਤਰਾ ਵਲ ਚਲ ਪਏ। ਸਾਈਂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਮਾਨਤ ਦੁਧ ਨੂੰ ਆਪਣੇ ਧੂਣੇ ਨੂੰ ਇਹ ਆਖ ਕੇ ਦਬਾ ਦਿਤਾ ਕੇ ਇਹ ਅਮਾਨਤ ਧੰਨ ਨਿਰੰਕਾਰ ਦੀ ਹੈ ਸਾਂਭ ਕੇ ਰਖੀ, ਤੇ ਆਪ ਛੇਂਵੇਂ ਜ਼ਾਮੇ ਦੀ ਉਡੀਕ ਕਰਨ ਲਗੇ। ਸਮਾਂ ਬੀਤਦਾ ਗਿਆ ਛੇਂਵੇਂ ਪਾਤਸ਼ਾਹੀ ਦਾ ਸਮਾਂ ਆ ਗਿਆ ਛੇਂਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਪੁਤਰ ਬਾਬਾ ਗੁਰਦਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ‘ਚ ਆਪਣੀ ਰਖੀ ਅਮਾਨਤ ਦੁਧ ਦੀ ਮੰਗ ਸਾਈਂ ਬਾਬਾ ਬੁਢਣ ਸ਼ਾਹ ਜੀ ਤੋਂ ਆਣ ਕੀਤੀ, ਉਸ ਸਮੇਂ ਸਾਈਂ ਜੀ ਦੀ ਉਮਰ ਐਨੀ ਹੋ ਚੁਕੀ ਸੀ ਕੇ ਉਨ੍ਹਾਂ ਦੇ ਪਾਲਕਾਂ ਦੇ ਵਾਲ ਵੀ ਧਰਤੀ ਨਾਲ ਲਗ ਰਹੇ ਸਨ, ਸਾਈਂ ਜੀ ਨੇ ਧੂਣੇ ’ਚ ਰਖਿਆ ਦੁਧ 121 ਸਾਲ ਬਾਅਦ ਕਢਿਆ, ਉਹ ਦੁਧ ਜਿਵੇਂ ਕਚਾ ਰਖਿਆ ਸੀ ਉਸੇ ਤਰਾਂ ਕਚਾ ਨਿਕਲਿਆ ਤੇ ਉਹ ਦੁਧ ਬਾਬਾ ਗੁਰਦਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ‘ਚ ਛਕਿਆ ਸੀ। ਇੱਕ ਦਿਨ ਬਾਬਾ ਗੁਰਦਿਤਾ ਜੀ ਆਪਣੇ ਕੁੱਝ ਦੋਸਤਾਂ ਦੇ ਨਾਲ ਸ਼ਿਕਾਰ ਖੇਡਣ ਗਏ ਹੋਏ ਸਨ ਕਿ ਜੰਗਲ ਵਿੱਚ ਭੁੱਲ ਵਲੋਂ ਇੱਕ ਭੂਰੀ ਗਾਂ ਨੂੰ ਮਿਰਗ ਸੱਮਝਕੇ ਇੱਕ ਸਾਥੀ ਨੇ ਤੀਰ ਮਾਰ ਦਿੱਤਾ, ਜਿਸਦੇ ਨਾਲ ਉਹ ਮਰ ਗਈ। ਉਸੀ ਸਮੇਂ ਉਸ ਗਾਂ ਦਾ ਮਾਲਿਕ ਆ ਅੱਪੜਿਆ ਅਤੇ ਉਹ ਗਾਂ ਹੱਤਿਆ ਦੀ ਦੁਹਾਈ ਦੇਣ ਲਗਾ। ਇਸ ਉੱਤੇ ਬਾਬਾ ਗੁਰੂਦਿਤਾ ਜੀ ਨੇ ਉਸਨੂੰ ਸਮੱਝਾਇਆ: ਭਾਈ ਇਸਦਾ ਮੁੰਹ ਮੰਗਿਆ ਮੁੱਲ ਲੈ ਲਓ, ਪਰ ਉਹ ਨਹੀਂ ਮੰਨਿਆ। ਉਸ ਸਮੇਂ ਬਾਬਾ ਗੁਰੂਦਿਤਾ ਜੀ ਦੁਵਿਧਾ ਵਿੱਚ ਉਲਝ ਗਏ। ਮਕਾਮੀ ਲੋਕਾਂ ਨੇ ਗਾਂ ਹੱਤਿਆ ਦਾ ਇਲਜ਼ਾਮ ਲਗਾਇਆ। ਇਸ ਉੱਤੇ "ਬਾਬਾ ਗੁਰੂਦਿਤਾ ਜੀ" ਨੇ
"ਆਤਮਸ਼ਕਤੀ" ਦਾ ਪ੍ਰਯੋਗ ਕਰ, ਉਸ ਗਾਂ ਦੇ ਉੱਤੇ ਸਤਿਨਾਮ ਵਾਹਿਗੁਰੂ ਕਹਿਕੇ ਪਾਣੀ ਦੇ ਛੀਂਟੇ ਦੇ ਦਿੱਤੇ। ਗਾਂ ਜਿੰਦਾ ਹੋ ਗਈ ਅਤੇ ਘਾਹ ਚਰਣ ਲੱਗੀ। ਇਹ ਘਟਨਾ ਜੰਗਲ ਵਿੱਚ ਅੱਗ ਦੀ ਤਰ੍ਹਾਂ ਲੋਕਾਂ ਦੀ ਚਰਚਾ ਦਾ ਵਿਸ਼ਾ ਬੰਨ ਗਈ। ਜਦੋਂ ਇਹ ਚਰਚਾ ਗੁਰੂ ਜੀ ਦੇ ਕੰਨਾਂ ਵਿੱਚ ਪਹੁੰਚੀ ਤਾਂ ਉਹ ਬਹੁਤ ਹੀ ਨਰਾਜ ਹੋਏ। ਉਨ੍ਹਾਂਨੇ ਤੁਰੰਤ ਗੁਰੂਦਿਤਾ ਜੀ ਨੂੰ ਬੁਲਾਇਆ ਅਤੇ ਕਿਹਾ ਕਿ: ਤੁਸੀ ਹੁਣ ਪਰਮ ਪਿਤਾ ਰੱਬ ਦੇ ਪ੍ਰਤੀਦਵੰਦਵੀ ਬੰਨ ਗਏ ਹੋ। ਉਹ ਜਿਸਨੂੰ ਮੌਤ ਦਿੰਦਾ ਹੈ, ਉਸਨੂੰ ਤੂੰ ਜੀਵਨ ਦੇਣ ਦਾ ਠੇਕਾ ਲੈ ਲਿਆ ਹੈ ? ਬਸ ਇਹ ਡਾਂਟ ਸੁਣਦੇ ਹੀ ਗੁਰੂਦਿਤਾ ਜੀ ਪਰਤ ਆਏ ਅਤੇ ਪਿਤਾ ਜੀ ਦਾ ਅਸ਼ੀਰਵਾਦ ਲੈ ਬਾਬਾ ਗੁਰਦਿਤਾ ਜੀ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਕੋਲ ਆ ਗਏ ਤੇ ਸਾਈਂ ਜੀ ਨੂੰ ਆਖਣ ਲਗੇ ਸਾਈਂ ਮੈਨੂੰ ਤੁਹਾਡਾ ਸਥਾਨ ਚਾਹੀਦਾ ਮੈਂ ਆਪਣਾ ਸ਼ਰੀਰ ਤਿਆਗਣਾ ਹੈ, ਤੁਸੀਂ ਆਪਣਾ ਡੇਰਾ ਅਗਲੀ ਪਹਾੜੀ ਤੇ ਲਗਾ ਲਉ, ਐਨੀ ਗਲ ਸੁਣ ਕੇ ਸਾਈਂ ਜੀ ਆਖਣ ਲਗੇ ਬਾਬਾ ਜੀ ਇਹ ਜਗਾਹ ਵੀ ਤੁਹਾਡੀ ਤੇ ਇਹ ਸ਼ਰੀਰ ਵੀ ਤੁਹਾਡਾ ਪਰੰਤੂ ਕਲ ਨੂੰ ਸੰਗਤਾਂ ਨੇ ਮੈਨੂੰ ਲਭਦਿਆਂ ਐਥੇ ਆਉਣਾ ਤੇ ਐਥੇ ਹੀ ਮਥਾ ਟੇਕ ਕੇ ਵਾਪਸ ਚਲੇ ਜਾਣਾ ਮੇਰੇ ਕੋਲ ਅਗਲੀ ਪਹਾੜੀ ਤੇ ਕੌਣ ਆਵੇਗਾ, ਇਹ ਗਲ ਸੁਣ ਕੇ ਬਾਬਾ ਗੁਰਦਿਤਾ ਜੀ ਆਖਣ ਲਗੇ ਸਾਈਂ ਜੀ ਮੇਰਾ ਘਰ ਸੋ ਤੇਰਾ,ਤੇਰਾ ਘਰ ਸੋ ਮੇਰਾ’’ ਭਾਵ ਕਿ ਮੇਰੇ ਅਤੇ ਤੁਹਾਡੇ ਘਰ ਵਿਚ ਕੋਈ ਅੰਤਰ ਨਹੀਂ ਹੈ। ਜੋ ਸੰਗਤਾਂ ਆਇਆ ਕਰਨਗੀਆਂ। ਉਨ੍ਹਾਂ ਦੀ ਯਾਤਰਾ ਤੁਹਾਡੇ ਦਰਬਾਰ ਉਤੇ ਮਥਾ ਟੇਕ ਕੇ ਹੀ ਸਫ਼ਲ ਹੋਵੇਗੀ ਐਨਾ ਵਚਨ ਮੰਨ ਕੇ ਸਾਈਂ ਜੀ ਸ਼ੇਰ, ਕੁਤਾ ਤੇ ਬਕਰੀਆਂ ਨਾਲ ਲੈਕੇ ਅਗਲੀ ਪਹਾੜੀ ਤੇ ਚਲੇ ਗਏ। ਉਹਨਾਂ ਦੇ ਸਥਾਨ ਤੇ ਬਾਬਾ ਗੁਰਦਿਤਾ ਜੀ ਨੇ 1638 ਈ: ਵਿਚ ਉਹੀ ਨਿੰਮ ਦੀ ਛਟੀ ਸਿਰਹਾਣੇ ਗਡ ਕੇ ਆਪ ਆਤਮ ਬਲ ਨਾਲ ਜੋਤੀ-ਜੋਤ ਸਮਾਂ ਗਏ, ਇਸੇ ਸਥਾਨ ਤੇ ਗੁਰਦੁਆਰਾ ਬਾਬਾ ਗੁਰਦਿਤਾ ਜੀ ਬਣਿਆ ਹੋਇਆ ਹੈ, ਦੂਜੇ ਪਾਸੇ ਸਾਈਂ ਜੀ ਵੀ ਅੰਤਿਮ ਸਮੇਂ 802 ਸਾਲ 13 ਦਿਨ ਦੀ ਲੰਮੀ ਉਮਰ ਭੋਗ ਕੇ ਜੋਤੀ-ਜੋਤ ਸਮਾਂ ਗਏ। ਦਸਿਆ ਜਾਂਦਾ ਹੈ ਕੇ ਸ਼ੇਰ, ਕੁਤਾ ਤੇ ਬਕਰੀਆਂ ਵੀ ਉਥੇ ਹੀ ਸਮਾਂ ਗਏ ਸਨ। ਜਦੋਂ ਇਹ ਖ਼ਬਰ ਛੇਂਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲਗੀ ਤਾਂ ਉਨ੍ਹਾਂ ਨੇ ਬਾਬਾ ਗੁਰਦਿਤਾ ਜੀ ਦਾ ਅੰਤਿਮ ਸੰਸਕਾਰ ਕੀਤਾ। ਜਦੋਂ ਸਾਈਂ ਬਾਬਾ ਬੁਢਣ ਸ਼ਾਹ ਜੀ ਵੀ ਜੋਤੀ-ਜੋਤ ਸਮਾਂ ਗਏ ਤਾਂ ਉਨ੍ਹਾਂ ਦਾ ਵੀ ਪੂਰੇ ਮੁਸਲਿਮ ਰੀਤੀ ਰਿਵਾਜਾਂ ਅਨੂੰਸਾਰ ਆਪਣੇ ਹਥੀਂ ਦਫ਼ਨਾਇਆ ਤੇ ਚਾਦਰ ਭੇਂਟ ਕੀਤੀ। ਅਜ ਵੀ ਸਾਰੇ ਧਰਮਾਂ ਦੇ ਲੋਗ ਬੜੀ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ।

ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ' ਤੇ ਖ਼ੁਦਾ ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋ...
15/04/2024

ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ' ਤੇ ਖ਼ੁਦਾ ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ - ਕਸ਼ਮੀਰ,ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ।

ਇਤਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ,ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ , ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ। ਸਾਈਂ ਜੀ ਭਗਤੀ 'ਚ ਲੀਨ ਹੋ ਗਏ ਅਤੇ ਤਪੱਸਿਆ ਕਰਨ 'ਚ ਰੁੱਝੇ ਰਹਿੰਦੇ। ਉਨ੍ਹਾਂ ਭਾਰੀ ਤਪੱਸਿਆ ਕੀਤੀ, ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਵਿਖੇ ਸੁਸ਼ੋਭਿਤ ਸਨ ਤਾਂ ਉਨ੍ਹਾਂ ਪਾਸ ਇਕ ਵਿਅਕਤੀ ਦਰਸ਼ਨਾਂ ਨੂੰ ਆਇਆ, ਜਿਸ ਦੀ ਫਰਿਆਦ ਸੁਣਦਿਆਂ ਹੀ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਕੀਰਤਪੁਰ ਸਾਹਿਬ ਵਿਖੇ ਬੜੇ ਹੀ ਚਿਰਾਂ ਤੋਂ ਇਕ ਪ੍ਰੇਮੀ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਕੋਲ ਬੈਠੇ ਵਿਅਕਤੀ ਨੇ ਪੁੱਛਿਆ ਕਿ ਇੰਨੀ ਦੂਰ ਤੁਹਾਨੂੰ ਕੌਣ ਯਾਦ ਕਰ ਰਿਹਾ ਹੈ ਤਾਂ ਬਾਬਾ ਬੁੱਢਣ ਸ਼ਾਹ ਦਾ ਨਾਮ ਲੈ ਕੇ ਆਪ ਨੇ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਜਦੋਂ ਸਾਈਂ ਜੀ 671 ਸਾਲ ਦੇ ਹੋ ਗਏ ਤਾਂ ਅਚਾਨਕ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਥੇ ਆਏ, ਜਿਥੇ ਸਾਈਂ ਜੀ ਤਪੱਸਿਆ ਕਰ ਰਹੇ ਸਨ। ਜਿਉਂ ਹੀ ਸਾਈਂ ਜੀ ਦੀ ਸਮਾਧੀ ਖੁੱਲ੍ਹੀ ਤਾਂ ਕੀ ਵੇਖਿਆ ਕਿ ਗੁਰੂ ਨਾਨਕ ਸਾਹਿਬ ਤੇ ਨਾਲ ਉਨ੍ਹਾਂ ਦੇ ਦੋ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਬੜੇ ਅਡੋਲ ਸੁਸ਼ੋਭਿਤ ਹਨ।

ਸਾਈਂ ਜੀ ਨੇ ਉਨ੍ਹਾਂ ਦੀ ਆਓਭਗਤ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋ ਕੇ ਗੁਰੂ ਨਾਨਕ ਸਾਹਿਬ ਨੂੰ ਪੀਣ ਲਈ ਭੇਟ ਕੀਤਾ ਅਤੇ ਕਿਹਾ ਕਿ ਇਹੋ ਕੁਝ ਹੀ ਅਸੀਂ ਖੁਦ ਪੀਂਦੇ ਹਾਂ ਅਤੇ ਤੁਸੀਂ ਵੀ ਮੇਰਾ ਇਹ ਦੁੱਧ ਪ੍ਰਵਾਨ ਕਰੋ। ਤਦ ਗੁਰੂ ਜੀ ਅੱਗੋਂ ਬੋਲੇ ਕਿ ਅੱਜ ਤਾਂ ਅਸੀਂ ਤ੍ਰਿਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ ਤਾਂ ਸਾਈਂ ਜੀ ਨੇ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮੇਰਾ ਇਹ ਦੁੱਧ ਮੇਰੀ ਸ਼ਰਧਾ ਹੈ, ਇਸ ਲਈ ਮੇਰੀ ਸ਼ਰਧਾ ਨੂੰ ਸਵੀਕਾਰ ਕਰੋ, ਨਹੀਂ ਤਾਂ ਮੇਰੀ ਸ਼ਰਧਾ ਟੁੱਟ ਜਾਣੀ ਹੈ। ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸ਼ਰਧਾ, ਸ਼ਰਧਾ ਹੀ ਬਣੀ ਰਹੇਗੀ ਪਰ ਇਹ ਦੁੱਧ ਅੱਜ ਨਹੀਂ ਪੀਣਾ, ਸਗੋਂ ਛੇਵੇਂ ਜਾਮੇ 'ਚ ਆ ਕੇ ਜ਼ਰੂਰ ਪੀਆਂਗੇ। ਇਹ ਸਾਡੀ ਅਮਾਨਤ ਹੈ,ਸਾਈਂ ਜੀ ਇਸ ਨੂੰ ਸਾਂਭ ਕੇ ਰੱਖਿਓ। ਸਾਈਂ ਜੀ ਆਸ ਦੀ ਕਿਰਨ ਲੈ ਕੇ ਅੱਗੋਂ ਕਹਿਣ ਲੱਗੇ ਕਿ ਗੁਰੂ ਜੀ ਤੁਹਾਡਾ ਕਿਹਾ ਸਿਰ ਮੱਥੇ ਪਰ ਹੁਣ ਮੇਰੀ ਉਮਰ 671 ਸਾਲ ਦੀ ਹੋ ਗਈ ਹੈ, ਹੁਣ ਕਿਤਨੀ ਦੇਰ ਮੈਨੂੰ ਹੋਰ ਜਿਊਣ ਲਈ ਮਜਬੂਰ ਕਰੋਗੇ। ਸਾਂਈਂ ਜੀ ਨੇ ਗੁਰੂ ਜੀ ਦੀ ਆਗਿਆ ਨੂੰ ਮੰਨਦੇ ਹੋਏ, ਉਸ ਦੁੱਧ ਦੇ ਛੰਨੇ ਨੂੰ ਆਪਣੇ ਧੂਣੇ ਵਿਚ ਦੱਬਾ ਕਿ ਰੱਖ ਦਿੱਤਾ, ਜੋ ਕਿ 121 ਸਾਲ ਤਕ ਧੂਣੇ ਵਿੱਚ ਦੱਬਿਆ ਰਿਹਾ।

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਬੇਟੇ ਗੁਰੂਦਿਤਾ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀ ਹਿਮਾਲਾ ਪਹਾੜ ਦੇ ਤਰਾਈ ਖੇਤਰ ਵਿੱਚ ਇੱਕ ਨਗਰ ਵਸਾਓ ਅਤੇ ਉੱਥੇ ਅਗਲੇ ਜੀਵਨ ਵਿੱਚ ਨਿਵਾਸ ਥਾਂ ਬਣਾਓ। ਗੁਰੂਦਿਤਾ ਜੀ ਨੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਆਗਰਹ ਕੀਤਾ ਕਿ ਕ੍ਰਿਪਾ ਕਰਕੇ ਤੁਸੀ ਉਸ ਵਿਸ਼ੇਸ਼ ਸਥਾਨ ਦਾ ਚੋਣ ਕਰਕੇ ਦਿਓ। ਇਸ ਪ੍ਰਕਾਰ ਪਿਤਾ ਅਤੇ ਪੁੱਤ ਪਹਾੜ ਸਬੰਧੀ ਖੇਤਰ ਦੀ ਤਲਹਟੀ ਵਿੱਚ ਵਿਚਰਨ ਕਰਣ ਲੱਗੇ।

ਇਸ ਵਿੱਚ ਗੁਰੂ ਜੀ ਨੇ ਆਪਣੇ ਬੇਟੇ ਗੁਰੂਦਿਤਾ ਜੀ ਨੂੰ ਦੱਸਿਆ: ਅਸੀ "ਪਹਿਲੇ ਜਾਮੇ" (ਸ਼ਰੀਰ) ਵਿੱਚ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਇੱਥੇ ਪ੍ਰਚਾਰ ਲਈ ਵਿਚਰਨ ਕਰ ਰਹੇ ਸੀ ਤਾਂ ਉਨ੍ਹਾਂ ਦਿਨਾਂ ਇੱਥੇ ਇੱਕ ਸਾਂਈ ਬੁਡਣ ਸ਼ਾਹ ਨਿਵਾਸ ਕਰਦਾ ਸੀ, ਜਿਨੂੰ ਇਬਾਦਤ ਕਰਣ ਦੀ ਤੇਜ ਇੱਛਾ ਸੀ, ਇਸਲਈ ਉਹ ਲੰਮੀ ਉਮਰ ਦੀ ਇੱਛਾ ਰੱਖਦਾ ਸੀ, ਜਦੋਂ ਸਾਡੇ ਤੋਂ ਉਸਨੇ ਇਹ ਮਨੋਕਾਮਨਾ ਪੁਰੀ ਕਰਣ ਦੀ ਇੱਛਾ ਜ਼ਾਹਰ ਕੀਤੀ।ਤਾਂ ਅਸੀਂ ਉਸਨੂੰ ਕਿਹਾ: ਅਜਿਹਾ ਹੀ ਹੋਵੇਗਾ ਅਸੀ ਆਪ ਜੀ ਦੁਆਰਾ ਭੇਂਟ ਕੀਤਾ ਗਿਆ "ਦੁੱਧ" ਦਾ ਕਟੋਰਾ ਛੇਵੇਂ ਜਾਮੇ (ਸ਼ਰੀਰ) ਵਿੱਚ ਸਵੀਕਾਰ ਕਰਾਂਗੇ, ਜਦੋਂ ਤੁਹਾਡੇ ਸ੍ਵਾਸਾਂ ਦੀ ਪੂਂਜੀ ਖ਼ਤਮ ਹੋਣ ਵਾਲੀ ਹੋਵੇਗੀ। "ਹੁਣ ਉਹੀ ਸਮਾਂ ਆ ਗਿਆ ਹੈ", ਸਾਨੂੰ "ਬੁੱਢਣ ਸ਼ਾਹ" ਫਕੀਰ ਵਲੋਂ ਭੇਂਟ ਕਰਕੇ ਉਸਦਾ ਦੁੱਧ ਦਾ ਕਟੋਰਾ ਸਵੀਕਾਰ ਕਰਣਾ ਹੈ। ਗੁਰੂ ਜੀ ਨੇ ਇੱਕ ਪਹਾੜ ਸਬੰਧੀ ਗਰਾਮ ਵਿੱਚ ਬੁਡਣ ਸ਼ਾਹ ਨੂੰ ਖੋਜ ਲਿਆ। ਬੁੱਢਣ ਸ਼ਾਹ ਨੇ ਗੁਰੂ ਜੀ ਦਾ ਹਾਰਦਿਕ ਸਵਾਗਤ ਕੀਤਾ, ਉਹ ਕਹਿਣ ਲਗਾ: ਇਹ ਤਾਂ ਠੀਕ ਹੈ ਕਿ ਤੁਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਹੋ, ਉਹੀ ਸਭ ਤੇਜਸਵ ਹੈ ਪਰ ਕ੍ਰਿਪਾ ਕਰਕੇ ਮੈਨੂੰ ਸ਼ਾਹੀ ਠਾਠ–ਬਾਠ ਵਲੋਂ ਹਟਕੇ ਉਸੀ ਰੂਪ ਵਿੱਚ ਦਰਸ਼ਨ ਦਿਓ। ਤੱਦ ਗੁਰੂ ਜੀ ਨੇ ਬਾਬਾ ਗੁਰੂਦਿਤਾ ਜੀ ਨੂੰ ਆਦੇਸ਼ ਦਿੱਤਾ: ਕਿ ਉਹ ਤੁਰੰਤ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਇਸਨਾਨ ਕਰਕੇ ਪਰਤ ਆਵੋ। ਗੁਰਦਿੱਤਾ ਜੀ ਨੇ ਅਜਿਹਾ ਹੀ ਕੀਤਾ। ਜਦੋਂ ਪਰਤ ਕੇ ਬੁਡਣ ਸ਼ਾਹ ਦੇ ਸਨਮੁਖ ਹੋਏ ਤਾਂ ਬੁੱਢਣ ਸ਼ਾਹ ਨੂੰ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਦਿਸਣਯੋਗ ਹੋਇਆ। ਉਹ ਉਨ੍ਹਾਂ ਦੇ ਚਰਣਾਂ ਵਿੱਚ ਡਿੱਗ ਪਿਆ। ਅਤੇ ਦੁੱਧ ਦਾ ਕਟੋਰਾ ਭੇਂਟ ਕਰਦੇ ਹੋਏ ਬੋਲਿਆ: ਕ੍ਰਿਪਾ ਕਰਕੇ ਤੁਸੀ ਮੇਰੇ ਜੰਮਣ–ਮਰਣ ਦਾ ਚੱਕਰ ਖ਼ਤਮ ਕਰ ਦਿਓ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰੂਦਿਤਾ ਜੀ ਨੇ ਕਿਹਾ: ਤੁਹਾਡੀ ਇੱਛਾ ਪੁਰੀ ਹੋਈ । ਕੀਰਤਪੁਰ ਸਾਹਿਬ ' ਚ ਹੀ ਬਾਬਾ ਬੁੱਢਣ ਸ਼ਾਹ ਜੀ ਨੇ ਅੰਤਮ ਸਾਹ ਲਏ ਅਤੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਹੀ ਉਨ੍ਹਾਂ ਨੂੰ ਦਫਨਾ ਕੇ ਦਰਗਾਹ ਬਣਵਾਈ ਅਤੇ ਇਸ ਅਸਥਾਨ ' ਤੇ ਮੁਸਲਮਾਨ ਹੀ ਨਹੀਂ ਸਿੱਖ ਵੀ ਪੂਰੀ ਸ਼ਰਧਾ ਭਾਵਨਾ ਨਾਲ ਸੀਸ ਨਿਵਾਉਂਦੇ ਨੇ । ਇਸੇ ਅਸਥਾਨ ਤੋਂ ਥੋੜੀ ਦੂਰੀ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਵੀ ਬਣਿਆ ਹੋਇਆ ਹੈ। ਦਰਗਾਹ ਦੇ ਅੰਦਰ ਬਾਬਾ ਬੁੱਢਣ ਸ਼ਾਹ ਜੀ ਦੇ ਨਾਲ - ਨਾਲ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਨੇ ।

Address

Ludhiana

Website

Alerts

Be the first to know and let us send you an email when ਪੰਜਾਬ ਦਾ ਇਤਿਹਾਸ ਅਤੇ ਪੁਰਾਣੀਆਂ ਇਮਾਰਤਾਂ posts news and promotions. Your email address will not be used for any other purpose, and you can unsubscribe at any time.

Share