23/07/2025
ਗਮਲਿਆਂ ਵਿੱਚ ਧਨੀਆ ਤੇ ਬਨੇਰਿਆਂ ਤੇ ਕੱਦੂ ਤੋਰੀਆਂ ਦੀਆਂ ਬੇਲਾਂ ਚੜਾਉਣ ਵਾਲਿਆਂ ਨੂੰ ਕੀ ਪਤਾ ਲੈਂਡ ਪੁਲਿੰਗ ਪਾਲਿਸੀ ਦੇ ਨੁਕਸਾਨ ਵਾਰੇ।
ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜ਼ਮੀਨਾਂ ਬਣਾਈਆਂ ਨੇ, ਅਤੇ ਮਾਂ ਦਾ ਦਰਜਾ ਦਿੱਤਾ ਹੈ।
ਤੇ ਇਹ ਮਾਂ ਜਦੋਂ ਪੁੱਤ ਕਿਸੇ ਔਖੇ ਸਮੇਂ ਵਿੱਚ ਹੁੰਦਾ ਹੈ ਤੇ ਕਨਾਲ ਵੇਚ ਕੇ ਮੁਸੀਬਤ ਵਿੱਚੋ ਨਿਕਲ ਦਾ ਵਿਚਾਰ ਬਣਾਉਂਦਾ ਤਾਂ ਇਹ ਮਾਂ ਹਾਕ ਮਾਰਕੇ ਕਹਿੰਦੀ ਹੈ।
ਬੇ ਦੇਖੀਂ ਪੁੱਤਰਾ ਕਿਤੇ ਕੋਈ ਅਜਿਹਾ ਕਦਮ ਨਾਂ ਚੱਕ ਲਵੀਂ ਜੋ ਤੇਰੇ ਪਿਓ ਦਾਦਿਆਂ ਨੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ, ਘੱਟ ਖਾ ਲਵੀਂ, ਭੁੱਖਾਂ ਰਹਿ ਲਵੀਂ ਪਰ ਕੋਈ ਗ਼ਲਤ ਕਦਮ ਨਾਂ ਚੁੱਕੀ, ਮੇਹਨਤ ਕਰ ਮੈਂ ਤਾਂ ਤੈਨੂੰ ਛੜਾ ਲਵਾਂਗੀ ਤੇ ਤੇਰੇ ਮੈਂ ਨਹੀਂ ਛੁੱਟਣੀ।
ਸੋ ਇੱਕ ਹੋ ਜਾਓ ਇਸ ਪਾਲਿਸੀ ਦਾ ਵਿਰੋਧ ਕਰੋ ਤੇ ਜਿਹੜੇ ਇਸ ਦੀਆਂ ਸਿਫਤਾਂ ਦੇ ਪੁੱਲ ਬੰਨ੍ਹਦੇ ਨੇਂ ਉਨ੍ਹਾਂ ਨੂੰ ਵੀ ਯਾਦ ਰੱਖਿਓ, ਤੇ ਸਮਾਂ ਆਉਣ ਤੇ ਜਵਾਬ ਦਿਓ ,
ਸੋ ਏਕਤਾ ਜਦੋਂ ਮੋਦੀ ਜਿਹੇ ਅੜੀਅਲ ਨੂੰ ਫੈਸਲਾ ਵਾਪਸ ਲੈਣ ਲਈ ਮਜ਼ਬੂਰ ਕਰ ਸਕਦੀ ਹੈ ਫੇਰ ਇਹ ਤਾਂ ਚੀਜ਼ਾਂ ਹੀ ਛੋਟੀਆਂ ਨੇਂ!