ਕਲਮ ਪੰਜਾਬ ਦੀ - Kalam Punjab Di

ਕਲਮ ਪੰਜਾਬ ਦੀ - Kalam Punjab Di Kalam Punjab Di is an initiative to share motivational stories, speeches, quotes, poems in Punjabi

ਇਸ ਪੇਜ ਦਾ ਮਕਸਦ ਲਿਖਤਾਂ ਰਾਹੀ ਇੱਕ ਵਧੀਆ ਸੁਨੇਹਾ ਦੇਣਾ ਹੈ,ਚੰਗੀ ਸੋਚ ਵਾਲਿਆ ਦਾ ਅਸੀਂ ਇਸ ਪੇਜ ਉੱਤੇ ਸਵਾਗਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਲਿਖਤਾ ਰਾਹੀ ਦਿੱਤੇ ਜਾਂਦੇ ਸੁਨੇਹਿਆ ਨੂੰ ਆਪ ਜੀ ਅੱਗੇ ਸ਼ੇਅਰ ਕਰਦੇ ਰਹੋਗੇ...

ਸਰਬੱਤ ਦੇ ਭਲੇ ਦੀ ਅਰਦਾਸ 🙏
09/05/2025

ਸਰਬੱਤ ਦੇ ਭਲੇ ਦੀ ਅਰਦਾਸ 🙏

09/05/2025
ਵਾਹਿਗੁਰੂ ਜੀ ਮਿਹਰ ਕਰਨ, ਡੱਲੇਵਾਲ ਜੀ ਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ਣ।ਸੁਣਨ ਚ ਆਇਆ ਹੈ ਕਿ ਇਹਨਾ ਦੀ ਅੱਜ ਸਿਹਤ ਵਿਗੜ ਗਈ ਹੈ।   ਇਸ ਵਕਤ ...
19/12/2024

ਵਾਹਿਗੁਰੂ ਜੀ ਮਿਹਰ ਕਰਨ, ਡੱਲੇਵਾਲ ਜੀ ਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ਣ।

ਸੁਣਨ ਚ ਆਇਆ ਹੈ ਕਿ ਇਹਨਾ ਦੀ ਅੱਜ ਸਿਹਤ ਵਿਗੜ ਗਈ ਹੈ। ਇਸ ਵਕਤ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ, ਸੰਸਥਾਵਾਂ ਅਤੇ ਲੋਕਾਂ ਨੂੰ ਇੱਕ ਸੁਰ ਹੋਣ ਦੀ ਲੋੜ ਹੈ। ਸਭਨਾ ਦੇ ਏਕੇ ਬਿਨਾ ਸਰਕਾਰ ਨੇ ਇਸ ਮਸਲੇ ਨੂੰ ਇਸੇ ਤਰ੍ਹਾਂ ਠੰਡੇ ਬਸਤੇ ਪਾਈ ਰੱਖਣਾ ਜਿਵੇਂ ਹੁਣ ਤੱਕ ਪਾਅ ਕੇ ਰੱਖਿਆ ਹੈ। ਸਰਕਾਰ ਦਾ ਲੋਕ ਵਿਰੋਧੀ ਚਿਹਰਾ ਤਾਂ ਇਥੋਂ ਜਾਹਿਰ ਹੋ ਰਿਹਾ ਹੈ ਕਿ ਇੱਕ ਪਾਸੇ ਡੱਲੇਵਾਲ ਜੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ, ਦੂਜੇ ਪਾਸੇ ਸਰਕਾਰ ਨਵੇਂ ਤਰੀਕੇ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਾਜਿਸ਼ਾਂ ਘੜੀ ਜਾ ਰਹੀ ਹੈ।
ਇਸ ਬਹਿਰੀ ਸਰਕਾਰ ਨੂੰ ਸਿਰਫ ਆਮ ਲੋਕਾਂ ਦੀ ਏਕਤਾ ਦੀ ਅਵਾਜ ਸੁਣਦੀ ਹੈ।

ਅੱਜ ਇੱਕ ਵੀਰ ਜੀ ਦੀ ਰੀਲ ਦੇਖ ਰਿਹਾ ਸੀ , ਜੀਹਦੇ ਵਿਚ ਉਹ ਦੱਸ ਰਹੇ ਸਨ ਕਿ ਜਦੋਂ ਕੋਈ ਤੁਹਾਨੂੰ ਫੋਨ ਕਰਕੇ ਅਚਾਨਕ ਕਹੇ ਕਿ ਯਾਰ ਤੂੰ ਬਹੁਤ ਚੰਗਾ ...
11/12/2024

ਅੱਜ ਇੱਕ ਵੀਰ ਜੀ ਦੀ ਰੀਲ ਦੇਖ ਰਿਹਾ ਸੀ , ਜੀਹਦੇ ਵਿਚ ਉਹ ਦੱਸ ਰਹੇ ਸਨ ਕਿ ਜਦੋਂ ਕੋਈ ਤੁਹਾਨੂੰ ਫੋਨ ਕਰਕੇ ਅਚਾਨਕ ਕਹੇ ਕਿ ਯਾਰ ਤੂੰ ਬਹੁਤ ਚੰਗਾ ਏਂ , ਮੈਂ ਤੈਨੂੰ ਬਹੁਤ ਪਿਆਰ ਕਰਦੈਂ ... ।'' ਇਹ ਕਿਸੇ ਦੇ ਜ਼ਹਿਨ 'ਚ ਖੁਦ ਨੂੰ ਮੁਕਾਉਣ ਵਾਲੇ ਵਿਚਾਰਾਂ ਦੇ ਚੱਲ ਰਹੇ ਪ੍ਰਵਾਹ ਦਾ ਹਿੱਸਾ ਹੋ ਸਕਦਾ ਹੈ । ਮੇਰੇ ਕੋਲ ਕੱਲ੍ਹ ਇੱਕ ਵਿਅਕਤੀ ਸਾਡੇ ਆਫਿਸ ਮਿਲਣ ਆਇਆ । ਆਪਣਿਆਂ ਹੱਥੋਂ ਧੋਖਾ ਖਾਈ ਫਿਰਦਾ ਇਹ ਬੇਹੱਦ ਨਿਰਾਸ਼ ਤੇ ਗਰੀਬ ਵਿਅਕਤੀ ਜਦੋਂ ਉੱਠ ਕੇ ਜਾਣ ਲੱਗਾ ਤਾਂ ਮੈਂ ਉਸ ਨੂੰ ਕਿਹਾ - 'ਜ਼ਰਾ ਮੇਰੇ ਵੀ ਦੁੱਖ ਸੁਣ'ਜਾ... ।'
ਜਦੋਂ ਮੈਂ ਉਸ ਨੂੰ ਓਸੇ ਨਾਲ ਮਿਲਦੀ ਆਵਦੀ ਗੱਲ ਕੁਝ ਸਕਿੰਟ 'ਚ ਦੱਸੀ ਤਾਂ ਉਹ ਹੱਸਦਾ-ਹੱਸਦਾ ਵਿਦਾ ਹੋਇਆ । ਇਹ ਗੱਲ ਮੇਰੇ ਇੱਕ ਭਰਾ (ਦੋਸਤ) ਨੇ ਸਮਝਾਈ ਸੀ ਕਿ ਕਿਸੇ ਨੂੰ ਦੁੱਖ 'ਚੋਂ ਕੱਢਣਾ ਹੋਵੇ ਤਾਂ ਆਪਣਾ ਦੁੱਖ ਉਸ ਨੂੰ ਵਧਾ ਕੇ ਦੱਸ ਦਿਓ, ਦੂਜੇ ਨੂੰ ਆਪਣਾ ਦੁੱਖ ਛੋਟਾ ਲੱਗਣ ਲੱਗੇਗਾ । ਪਰ ਦਿੱਕਤ ਹੈ ਕਿ ਅੱਜ ਵਿਹਲੇ ਤਾਂ ਹਾਂ ਪਰ ਸਾਡੇ ਕੋਲ ਕਿਸੇ ਜੋਗਾ ਸਮਾਂ ਨਹੀਂ ਹੈ ।
ਮੈਂ ਪਿਛਲੇ ਦਿਨੀਂ ਇੱਕ ਸੱਚ ਘਟਨਾ ਪੜ੍ਹੀ । ਇੱਕ ਲੜਕੀ ਜ਼ਹਿਨੀ (ਮਾਨਸਿਕ) ਪ੍ਰੇਸ਼ਾਨੀ ਦੇ ਚੱਲਦਿਆਂ ਯਾਰਕਸ਼ਾਇਰ ਸਟੇਸ਼ਨ ਤੋਂ ਥੋੜ੍ਹਾ ਜਿਹਾ ਅੱਗੇ ਟਰੇਨ ਦੇ ਇੰਤਜ਼ਾਰ 'ਚ ਖੜ੍ਹ ਗਈ ਕਿ ਸਾਰੇ ਦੁੱਖ 'ਕੱਟੇ' ਜਾਣਗੇ । ਡਰਾਈਵਰ ਨੇ ਦੂਰੋਂ ਦੇਖਿਆ ਤਾਂ ਉਸ ਨੇ ਗੱਡੀ ਰੋਕ ਲਈ - ਤੇ ਫੇਰ ਉਤਰ ਕੇ ਲੜਕੀ ਵੱਲ ਆ ਗਿਆ । ਕੁੜੀ ਨੂੰ ਲੱਗਿਆ ਇਹ ਮੈਨੂੰ ਡਾਂਟੇਗਾ । ਪਰ ਉਸ ਨੇ ਕੋਲ ਆ ਕੇ ਨਿਮਰ ਸੁਰ ਨਾਲ ਕਿਹਾ- 'ਹੈਲੋ ! ਮੇਰਾ ਨਾਮ ਡੇਵ ਹੈ, ਕੀ ਤੁਹਾਨੂੰ ਕੋਈ ਪ੍ਰੇਸ਼ਾਨੀ ਹੈ ...?'
'ਹਾਂ ! ਮੈਂ ਸਟਰੈਸ ਕਾਰਨ ਪ੍ਰੇਸ਼ਾਨ ਹਾਂ'- ਸ਼ਾਰਲੇਟ ਨਾਂਅ ਦਾ ਕੁੜੀ ਨੇ ਜੁਆਬ ਦਿੱਤਾ ।
'ਚਲੋ ਮੈਂ ਉਦੋਂ ਤੱਕ ਤੁਹਾਡੇ ਕੋਲ ਬੈਠਦਾ ਹਾਂ ਜਦੋਂ ਤੱਕ ਆਪਾਂ ਪ੍ਰੇਸ਼ਾਨੀ ਦਾ ਹੱਲ ਨਹੀਂ ਲੱਭਦੇ'- ਡੇਵ ਨੇ ਪਿਆਰ ਨਾਲ ਕਿਹਾ ।
ਦੋਵੇਂ ਕਰੀਬ ਅੱਧਾ ਘੰਟਾ ਗੱਲਾਂ ਕਰਦੇ ਰਹੇ ਤੇ ਫੇਰ ਹੌਲੇ ਮਨਾਂ ਨਾਲ ਆਪੋ-ਆਪਣੀ ਮੰਜ਼ਲ ਵੱਲ ਵੱਧ ਗਏ । ਅਗਲੇ ਦਿਨ ਸ਼ਾਰਲੇਟ ਨੇ ਉਸ ਪਿਆਰੇ ਜਿਹੇ ਬੰਦੇ ਦਾ ਧੰਨਵਾਦ ਤੇ ਕੁਝ ਖ਼ਿਆਲਾਤ ਸਾਂਝੇ ਕਰਨ ਲਈ ਆਪਣੇ ਫੇਸਬੁੱਕ ਅਕਾਊਂਟ ਤੋਂ ਪੋਸਟ ਪਾਈ ਕਿ ਇਸ ਨੂੰ ਲੱਭਣ 'ਚ ਮੇਰੀ ਇਮਦਾਦ ਕਰੋ । ਜਲਦ ਡੇਵ ਦਾ ਨੰਬਰ ਮਿਲ ਗਿਆ । ਗੱਲਬਾਤ ਤੋਂ ਪ੍ਰੇਮ ਸ਼ੁਰੂ ਹੋਇਆ ਤੇ ਫੇਰ ਸ਼ਾਦੀ । BBC ਅਨੁਸਾਰ 2020 'ਚ ਡੇਵ ਨੂੰ ਪਿੱਠ ਦਰਦ ਹੋਇਆ । ਉਹ ਲਗਾਤਾਰ ਇਸ ਨੂੰ ਅਣਗੌਲਿਆਂ ਕਰ ਰਿਹਾ ਸੀ ਪਰ ਪਤਨੀ ਉਸ ਨੂੰ ਧੱਕੇ ਨਾਲ ਡਾਕਟਰ ਕੋਲ ਲੈ ਗਈ । ਡਾਕਟਰਾਂ ਚੈਕ ਕੀਤਾ ਤਾਂ ਡੇਵ ਨੂੰ ਟੈਸਟੀਕੁਲਰ ਕੈਂਸਰ ਸੀ । ਡੇਵ ਨੇ ਘਰਵਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਅਸਲ 'ਚ ਮੈਂ ਤੇਰੀ ਨਹੀਂ , ਤੂੰ ਮੇਰੀ ਜਾਨ ਬਚਾਈ ਹੈ ।'
ਯਾਨੀ - ਮੇਰੇ ਲਈ ਵੀ ਸਬਕ ਹੈ ਕਿ ਕੋਈ ਆਪਣੀ ਗੱਲ ਦੱਸਣਾ ਚਾਹੇ ਤਾਂ ਸੁਣ ਲੈਣੀ ਚਾਹੀਦੀ ਹੈ, ਕੀ ਪਤਾ ਕੱਲ੍ਹ ਨੂੰ ਅਸੀਂ ਉਹੋ ਜਿਹੀ ਸਥਿਤੀ ਵਿਚ ਹੋਈਏ ਜਿਥੇ ਅੱਜ ਦੂਜਾ ਖੜ੍ਹਾ ਹੈ । ਉਲਟਾ ਅਸੀਂ ਤਾਂ ਅੱਜਕੱਲ ਇਹੋ ਜਿਹਾ ਮਾਹੌਲ ਬਣਾ ਲਿਆ ਹੈ ਯਾਰ-ਬੇਲੀ ਜਾਂ ਰਿਸ਼ਤੇਦਾਰ ਵੀ ਰਿਕਾਰਡਿੰਗ ਤੋਂ ਡਰਦਾ ਫੋਨ 'ਤੇ ਰੋਂਦਾ ਵੀ ਨਹੀਂ ਹੈ !!!
- ਮਿੰਟੂ ਗੁਰੂਸਰੀਆ

ਚੋਣਾਂ ਹਰ ਪੰਜ ਸਾਲ ਬਾਅਦ ਫਿਰ ਮੁੜ ਆਉਣੀਆਂ ਨੇ। ਪਰ ਇੱਕ ਮਾਂ ਨੂੰ ਆਪਣਾ ਪੁੱਤ ਨਹੀਂ ਮਿਲਣਾ ਮੁੜ ਕਦੇ। ਜਿਹੜੇ ਇਸ ਵਾਰ ਹਾਰ ਜਾਣਗੇ ਉਹਨਾਂ ਨੂੰ ਹ...
07/10/2024

ਚੋਣਾਂ ਹਰ ਪੰਜ ਸਾਲ ਬਾਅਦ ਫਿਰ ਮੁੜ ਆਉਣੀਆਂ ਨੇ। ਪਰ ਇੱਕ ਮਾਂ ਨੂੰ ਆਪਣਾ ਪੁੱਤ ਨਹੀਂ ਮਿਲਣਾ ਮੁੜ ਕਦੇ। ਜਿਹੜੇ ਇਸ ਵਾਰ ਹਾਰ ਜਾਣਗੇ ਉਹਨਾਂ ਨੂੰ ਹੋ ਸਕਦਾ ਅਗਲੀ ਵਾਰ ਮਿਲਜੇ ਸਰਪੰਚੀ/ਮੈਂਬਰੀ ਪਰ ਇੱਕ ਪਿਉ ਨੂੰ ਉਸਦਾ ਹੀਰਿਆ ਵਰਗਾ ਪੁੱਤ ਹੁਣ ਕਦੇ ਵੀ ਨਹੀਂ ਮਿਲਣਾ।

ਇੰਨੀ ਵੀ ਵੱਡੀ ਗੱਲ ਨਹੀਂ ਹੁੰਦੀ ਯਰ ਇਹ ਸਰਪੰਚੀ-ਮੈਂਬਰੀ, ਜਿੰਨੀ ਕੁਝ ਛੋਟੀ ਸੋਚ ਵਾਲਿਆਂ ਨੇ ਇਸਨੂੰ ਬਣਾ ਰੱਖਿਆ ਹੈ। ਜਿਹਨਾਂ ਨੂੰ ਇਹ ਇੱਜ਼ਤ ਦਾ ਸਵਾਲ ਲਗਦਾ ਫੇਰ ਉਹਨਾਂ ਨੂੰ ਲੋੜ ਹੀ ਕੀ ਸੀ ਆਪਣੀ ਇੱਜ਼ਤ ਦਾਅ ਤੇ ਲਾਉਣ ਦੀ। ਮਿੱਤਰੋ ਇਹ ਕਿਸੇ ਖੇਡ ਵਾਂਗ ਬਸ ਇੱਕ ਮੁਕਾਬਲਾ ਹੀ ਹੈ, ਜਿਸ ਚ ਜਿੱਤਣਾ ਕਿਸੇ ਇੱਕ ਨੇ ਹੀ ਹੁੰਦਾ ਤੇ ਦੂਜਿਆਂ ਨੂੰ ਹਾਰ ਦੇਖਣੀ ਹੀ ਪੈਂਦੀ ਹੈ। ਜੇ ਮੈਦਾਨ ਚ ਉੱਤਰ ਆਏ ਹੋ ਫੇਰ ਮਰਦਾ ਵਾਂਗ ਜਿੱਤਣ ਤੇ ਨਿਮਰਤਾ ਦਿਖਾਇਓ ਤੇ ਹਾਰ ਜਾਣ ਤੇ ਹਾਰ ਨੂੰ ਕਬੂਲਣ ਦਾ ਜਿਗਰਾ।

ਇਸ ਮੁੰਡੇ ਨੂੰ ਮਾਰਨ ਵਾਲੇ ਕਿੰਨੇ ਕਾਇਰ ਕਿਸਮ ਦੇ ਲੋਕ ਹੋਣਗੇ, ਜੇ ਇਹਨਾ ਅੰਦਰ ਸਰਪੰਚੀ ਦੀ ਇੱਛਾ ਸੀ ਤਾਂ ਇਹ ਪਿੰਡ ਦੇ ਇਕੱਠ ਚ ਬੋਲਦੇ। ਪਿੰਡ ਦੇ ਇਕੱਠ ਚ ਕਹਿੰਦੇ ਕੇ ਅਸੀਂ ਸਰਪੰਚੀ ਲੈਣੀ ਹੈ। ਸਰਬਸਮਤੀ ਚ ਨਾ ਸਹਿਮਤ ਹੁੰਦੇ। ਜਿਹੜੇ ਹੌਂਸਲੇ ਨਾਲ ਗੋਲੀਆਂ ਚਲਾ ਦਿੱਤੀਆਂ , ਅਗਰ ਇਹੀ ਹੌਂਸਲਾ ਸਰਬਸਮਤੀ ਸਮੇਂ ਆਪਣੇ ਮਨ ਦੀ ਗੱਲ ਸਭ ਅੱਗੇ ਰੱਖਣ ਲਈ ਵਰਤ ਲੈਂਦੇ ਤਾਂ 4 ਘਰ ਉਜੜਨੋ ਬਚ ਜਾਂਦੇ ਇੱਕ ਇਸ ਨੌਜਵਾਨ ਦਾ, ਦੂਜਾ ਇਸਨੂੰ ਮਾਰਨ ਵਾਲੇ ਤਿੰਨੇ ਕਾਤਲਾਂ ਦੇ ਕਿਉਂਕਿ ਫੜੇ ਤਾਂ ਜਾਣਾ ਹੀ ਹੈ ਉਹਨਾਂ ਨੇ ਵੀ ਘਰ ਤਾਂ ਆਪਣੇ ਵੀ ਉਜਾੜ ਹੀ ਲਏ ਮੂਰਖਾ ਨੇ।

ਪੰਜਾਬ ਦੇ ਹਰੇਕ ਪਿੰਡ ਵਾਲਿਓ, ਸਿਰਫ 8 ਦਿਨ ਰਹਿਗੇ, ਥੋੜਾ ਸਬਰ, ਸਿਆਣਪ ਅਤੇ ਨਿਮਰਤਾ ਨਾਲ ਕੱਢ ਲਵੋ। ਇਹ ਪੰਚੀ ਸਰਪੰਚੀ ਹਰ ਪੰਜ ਸਾਲਾਂ ਬਾਅਦ ਆਉਂਦੀ ਰਹਿਣੀ ਹੈ। ਜੇ ਨੀਅਤ ਸੱਚੀ ਸਾਫ ਹੈ ਆਪਣੇ-ਆਪਣੇ ਪਿੰਡ ਨੂੰ ਵਧੀਆ ਬਣਾਉਣ ਦੀ ਸੋਚ ਹੈ ਤਾਂ ਸਭ ਤੋਂ ਪਹਿਲਾ ਆਪਣੇ ਵਿਵਹਾਰ ਚ ਪਿੰਡ ਦੇ ਏਕੇ ਬਚਾਉਣ ਦੀ ਮਿਸਾਲ ਸੈਟ ਕਰਕੇ ਚੱਲੋ। ਕਿਸੇ ਹੋਰ ਕੈਂਡੀਡੇਟ ਅੱਗੇ ਚੱਕਵੀਂ, ਹੋਸ਼ੀ ਤੇ ਫੁਕਰੀ ਵਾਲੀ ਗੱਲ ਕਰਨ ਤੋਂ ਗ਼ੁਰੇਜ਼ ਕਰੋ। ਭਾਵੇਂ ਤੁਸੀ ਖੁਦ ਮੈਂਬਰੀ ਸਰਪੰਚੀ ਦੇ ਦਾਅਵੇਦਾਰ ਹੋ, ਭਾਵੇਂ ਤੁਹਾਡਾ ਕੋਈ ਹੋਰ ਨਜ਼ਦੀਕੀ ਦਾਅਵੇਦਾਰ ਆ, ਇਹਨਾ 8 ਦਿਨਾਂ ਪਿੱਛੇ ਐਵੇਂ ਉਮਰ ਭਰ ਦੇ ਵੈਰ ਨਾ ਪਾਅ ਲਿਓ। ਕਿਉਂਕਿ ਕਈ ਵਾਰ ਇਹ ਵੈਰ ਘਰਾਂ ਚ ਵੈਣ ਜੰਮ ਦਿੰਦੇ ਨੇ।

ਮਾਲਿਕ ਭਲੀ ਕਰੇ, ਪੂਰੇ ਪੰਜਾਬ ਚ ਮੁੜ ਕਿਸੇ ਮਾਂ ਦਾ ਪੁੱਤ ਇਸ ਰਾਜਨੀਤੀ ਦੀ ਭੇਟ ਨਾ ਚੜ੍ਹੇ। ਮੁੜ ਅਜਿਹੀ ਕੋਈ ਖ਼ਬਰ ਨਾ ਪੜ੍ਹਨ ਨੂੰ ਮਿਲੇ। ਮਾਲਿਕ ਇਸ ਵੀਰ ਦੀ ਵਿਛੜੀ ਰੂਹ ਨੂੰ ਸਕੂਨ ਦੇਵੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।

ਜਗਮੀਤ ਸਿੰਘ ਹਠੂਰ

Address

Ludhiana
Ludhiana

Alerts

Be the first to know and let us send you an email when ਕਲਮ ਪੰਜਾਬ ਦੀ - Kalam Punjab Di posts news and promotions. Your email address will not be used for any other purpose, and you can unsubscribe at any time.

Contact The Business

Send a message to ਕਲਮ ਪੰਜਾਬ ਦੀ - Kalam Punjab Di:

Share