23/08/2026
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਾਰਟੀ ਟਿਕਟਾਂ ਨੂੰ ਲੈ ਕੇ ਸਪੱਸ਼ਟ ਸੰਦੇਸ਼ ਦਿੰਦਿਆਂ ਕਿਹਾ ਕਿ ਟਿਕਟਾਂ ਦਾ ਅੰਤਿਮ ਫੈਸਲਾ ਰਾਹੁਲ ਗਾਂਧੀ ਕਰਨਗੇ, ਪਰ ਹਰ ਉਮੀਦਵਾਰ ਦੀ ਵਕਾਲਤ ਉਹ ਖੁਦ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪਰਿਵਾਰ ਨੂੰ ਸਿਰਫ਼ ਇੱਕ ਹੀ ਟਿਕਟ ਮਿਲੇਗੀ, ਇਸ ਲਈ ਦੋ ਟਿਕਟਾਂ ਦੀ ਉਮੀਦ ਰੱਖਣ ਵਾਲੇ ਆਪਣੇ ਸੁਪਨੇ ਛੱਡ ਦੇਣ। ਉਨ੍ਹਾਂ ਦੇ ਇਸ ਬਿਆਨ ਨੇ ਸਿਆਸੀ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।