ਦਿਲ ਦਾ ਦਰਦ

ਦਿਲ ਦਾ ਦਰਦ I just want to share something about my own dairy with my fnds and some others heartache patient.i h

02/08/2025
ਕਿੰਨੇ ਤੇਰੇ ਤਰਲੇ ਕੀਤੇ ਮੈਂ ਪੈਰੀਂ ਪੈਣ ਲਈ ਵੀ ਤਿਆਰ ਸੀ ਪਤਾ ਨਹੀਂ ਤੈਨੂੰ ਕਿਉੰ ਨਜ਼ਰ ਨਹੀਂ ਆਇਆ  ਡਰਾਮਾ ਨਹੀਂ ਮੇਰਾ ਪਿਆਰ ਸੀ ਕਦੋਂ ਤੇ ਕਿੱਥ...
28/07/2025

ਕਿੰਨੇ ਤੇਰੇ ਤਰਲੇ ਕੀਤੇ ਮੈਂ
ਪੈਰੀਂ ਪੈਣ ਲਈ ਵੀ ਤਿਆਰ ਸੀ
ਪਤਾ ਨਹੀਂ ਤੈਨੂੰ ਕਿਉੰ ਨਜ਼ਰ ਨਹੀਂ ਆਇਆ
ਡਰਾਮਾ ਨਹੀਂ ਮੇਰਾ ਪਿਆਰ ਸੀ

ਕਦੋਂ ਤੇ ਕਿੱਥੇ ਨਹੀਂ ਖੜਿਆ
ਮੈਂ ਤੇਰੇ ਨਾਲ
ਛੱਡਕੇ ਜਾਣ ਵਾਲੀ ਗੱਲ
ਤੇ ਕਿੰਨਾ ਲੜਿਆ ਸੀ ਮੈਂ ਤੇਰੇ ਨਾਲ

ਕਿਉੰ ਮੈਨੂੰ ਛੱਡਕੇ ਤੁਰ ਗਈ
ਕਿੱਦਾਂ ਲੰਘੇ ਦਿਨ, ਮਹੀਨੇ,ਸਾਲ ਤਾਂ ਦੇਖ
ਕੀ ਹੁੰਦਾ ਸੀ ਮੈਂ ਕੀ ਬਣ
ਗਿਆ ਇਕ ਵਾਰ ਆਕੇ ਮੇਰਾ ਹਾਲ ਤਾਂ ਦੇਖ

ਤੇਰੇ ਤੋਂ ਬਾਅਦ ਵੀ ਮੇਰਾ
ਦਿਲ ਝੱਲਾ ਤੈਨੂੰ ਹੀ ਚਾਹੁੰਦਾ ਏ
ਇਕ ਵਾਰ ਬਸ ਇਕ ਵਾਰ
ਤੈਨੂੰ ਦੇਖਣ ਦੀ ਦੁਹਾਈ ਪਾਉਂਦਾ ਏ

ਜਿੰਨਾ ਵੱਧ ਤੋਂ ਵੱਧ ਹੋ ਸਕਿਆ
ਤੇਰਾ ਦਿੱਤਾ ਦੁੱਖ ਮੈਂ ਸਹਿ ਜਾਣਾ
ਤੂੰ ਮੰਨ ਜਾਂ ਨਾ ਮੰਨ ਤੇਰੇ ਗੰਮ
ਨੇ ਮੈਨੂੰ ਲੈਕੇ ਬਹਿ ਜਾਣਾ

ਅਹਿਸਾਨ ਫਰਮੋਸ਼

19/07/2025

ਕੀ ਤੁਹਾਡੇ ਨਾਲ਼ ਵੀ ਇਸ ਤਰਾਂ ਕਦੇ ਹੋਇਆ?

ਮੇਰੇ ਨਾਲ ਬਹੁਤ ਕੁੱਝ ਅਜਿਹਾ ਵਾਪਰਿਆ ਜਾਂ ਵਾਪਰਦਾ ਰਹਿੰਦਾ ਹੈ ਜਿਹੜਾ ਮੈਨੂੰ ਕਈ ਕਈ ਰਾਤਾਂ ਸੋਚਣ ਨੂੰ ਮਜ਼ਬੂਰ ਕਰਦਾ ਹੈ ਜੀਹਦੇ ਕਰਕੇ ਮੈਂ ਕਈ ਵਾਰ ਸੌਂਦਾ ਵੀ ਨਹੀਂ ਉਹਨਾਂ ਵਿਚੋਂ ਇਕ ਗੱਲ ਤੁਹਾਡੇ ਨਾਲ਼ ਸਾਂਝੀ ਕਰ ਰਿਹਾਂ ਹੈਂ ਮੇਰਾ ਇਕ ਮਿੱਤਰ ਜੋ ਕਿ ਜੰਮੂ ਵਿੱਚ ਰਹਿੰਦਾ ਹੈ ਜਿਸ ਨੂੰ ਮਿਲਿਆਂ ਮੈਨੂੰ 10 ਕੁ ਸਾਲ ਤਾਂ ਬੀਤ ਹੀ ਚੁੱਕੇ ਸੀ ਕੱਲ ਮੈਂ ਲਾਗਲੇ ਮਾਲ ਵਿੱਚ ਘੁੰਮਣ ਗਿਆ ਤਾਂ ਮੈਂ ਦੇਖਿਆ ਅਚਾਨਕ ਇਕ ਵਿਅਕਤੀ ਮੇਰੇ ਨਜ਼ਰੀਂ ਪਿਆ ਮੇਰਾ ਧਿਆਨ ਉਸ ਤੇ ਇਸ ਕਰਕੇ ਟਿਕ ਗਿਆ ਕਿਉਂਕਿ ਉਹ ਹੂ ਬ ਹੂ ਮੇਰੇ ਜੰਮੂ ਵਾਲੇ ਮਿੱਤਰ ਦੀ ਤਰਾਂ ਦਿਸਦਾ ਸੀ ਮੈਂ ਘੜੀ ਪਲ ਉਸ ਨੂੰ ਵੇਖ ਕੇ ਰੁੱਕ ਗਿਆ ਤੇ ਜਦੋਂ ਮੈਨੂੰ ਯਕੀਨ ਹੋਇਆ ਕੇ ਇਹ ਉਹ ਨਹੀਂ ਹੈ ਮੈਂ ਤੁਰ ਪਿਆ ਤੇ ਆਪਣੇ ਉਸ ਜੰਮੂ ਵਾਲੇ ਮਿੱਤਰ ਬਾਰੇ ਸੋਚਣ ਲੱਗ ਪਿਆ ਹਜੇ ਸੋਚਦਾ ਸੋਚਦਾ ਤੁਰਿਆ ਜਾ ਹੀ ਰਿਹਾ ਸਾਂ ਅਗਲੇ ਪੰਜਾਂ ਮਿੰਟਾਂ ਬਾਅਦ ਮੇਰੇ ਸਾਹਮਣੇ ਉਹ ਜੰਮੂ ਵਾਲਾ ਮਿੱਤਰ ਸੱਚੀਓਂ ਖੜਾ ਸੀ ਮੈਂ ਉਹਨੂੰ ਵੇਖਿਆ ਤੇ ਜੱਫ਼ੀ ਪਾਕੇ ਮਿਲਿਆ ਵੀ ਉਹ ਆਪਣੇ ਕਿਸੇ ਰਿਸ਼ਤੇਦਾਰ ਨਾਲ ਆਇਆ ਸੀ ਉਸ ਦੀ ਰਾਤ ਨੂੰ ਦਿੱਲੀ ਤੋਂ ਫਲਾਈਟ ਸੀ ਇਸ ਲਈ ਉਸ ਨੂੰ ਜਾਣਾ ਪਿਆ ਮੈਂ ਘਰ ਆ ਕੇ ਇਸ ਬਾਰੇ ਬਹੁਤ ਸੋਚਿਆ ਇਹ ਕਿਵੇਂ ਹੋ ਸਕਦਾ ਹੈ ਜਿਸ ਨੂੰ ਮੈਂ 10 ਸਾਲ ਤੋਂ ਮਿਲਿਆ ਨਹੀਂ ਸੀ ਤੇ ਤਕਰੀਬਨ 4 ਸਾਲ ਫੋਨ ਤੇ ਗੱਲ ਕੀਤੀ ਨੂੰ ਵੀ ਬੀਤ ਚੁੱਕੇ ਸੀ ਉਸ ਦੇ ਮਿਲਣ ਤੋਂ ਪਹਿਲਾਂ ਇਹ ਸੰਕੇਤ ਕਿਸ ਤਰਾਂ ਮਿਲਿਆ ਤੇ ਉਹ ਰਹਿਣ ਵਾਲਾ ਵੀ ਕਿੰਨੀ ਦੂਰ ਦਾ ਸੀ ਜੇਕਰ ਉਹ ਲੋਕਲ ਹੁੰਦਾ ਤਾਂ ਸ਼ਾਇਦ ਇਹ ਗੱਲ ਏਨੀ ਸੋਚਣ ਵਾਲੀ ਨਾ ਵੀ ਹੁੰਦੀ ਪਰ ਇਹ ਕੀ ਸੀ ਤੇ ਮੇਰੇ ਨਾਲ ਇਸ ਤਰਾਂ ਅੱਜ ਤੱਕ ਤਿੰਨ ਵਾਰ ਹੋ ਚੁੱਕਿਆ ਹੈ। ਕੁੱਝ ਵੀ ਨਾ ਸਮਝ ਲੱਗਣ ਤੇ ਮੈਂ ਸੋਚਿਆ ਕਿਉੰ ਨਾ ਇਹ ਗੱਲ ਫੇਸਬੁੱਕ ਫੈਮਲੀ ਨਾਲ਼ ਸਾਂਝੀ ਕੀਤੀ ਜਾਵੇ।

ਅਹਿਸਾਨ ਫ਼ਰਾਮੋਸ਼

ਜਖਮਾਂ ਨੂੰ ਮੈਂ ਅਜੇ ਵੀ ਅੱਲੇ ਰੱਖਿਆ ਏ ਮਲਿਆ ਨਹੀਂ ਮੈਂ ਮੱਲ੍ਹਮ ਪੱਲੇ ਰੱਖਿਆ ਏ ਹੋ ਨਾ ਜਾਵਾਂ ਕੱਲਾ ਤਾਹੀਓਂ ਡਰਦਾ ਹਾਂ ਏਸੇ ਲਈ ਮੈਂ ਖੁਦ ਨੂੰ ...
17/07/2025

ਜਖਮਾਂ ਨੂੰ ਮੈਂ ਅਜੇ ਵੀ ਅੱਲੇ ਰੱਖਿਆ ਏ
ਮਲਿਆ ਨਹੀਂ ਮੈਂ ਮੱਲ੍ਹਮ ਪੱਲੇ ਰੱਖਿਆ ਏ

ਹੋ ਨਾ ਜਾਵਾਂ ਕੱਲਾ ਤਾਹੀਓਂ ਡਰਦਾ ਹਾਂ
ਏਸੇ ਲਈ ਮੈਂ ਖੁਦ ਨੂੰ ਕੱਲੇ ਰੱਖਿਆ ਏ

ਲਿਖਿਆ ਨਹੀ ਜੋ ਮੈਂ ਲਿਖਣਾ ਚਾਹੁੰਦਾ ਹਾਂ
ਕਾਗ਼ਜ਼ ਕਲਮ ਦਵਾਤ ਹੱਲੇ ਰੱਖਿਆ ਏ

ਅਕਲਾਂ ਵਾਲੇ ਸੌਦਾ ਨਫੇ ਦਾ ਕਰਦੇ ਨੇ
ਤਾਹੀਓਂ ਆਪਣੇ ਆਪ ਨੂੰ ਝੱਲੇ ਰੱਖਿਆ ਏ

ਮੇਰੇ ਕੋਲੇ ਦੁੱਖ ਸੀ ਸਾਰੇ ਸਾਂਭ ਲਏ
ਸਾਰਾ ਸੁੱਖ ਮੈਂ ਤੇਰੇ ਵੱਲੇ ਰੱਖਿਆ ਏ

ਚਾਹ ਮੈਂ ਸਾਂਝੀ ਤੇਰੇ ਨਾਲ ਹੀ ਕਰਦਾ ਹਾਂ
ਖਾਲੀ ਕੱਪ ਮੈਂ ਏਸੇ ਗੱਲੇ ਰੱਖਿਆ ਏ

ਅਹਿਸਾਨ ਫ਼ਰਾਮੋਸ਼

Address

Street No. 9
Ludhiana
141002

Website

Alerts

Be the first to know and let us send you an email when ਦਿਲ ਦਾ ਦਰਦ posts news and promotions. Your email address will not be used for any other purpose, and you can unsubscribe at any time.

Share