23/10/2025
‘ਮੇਰਾ ਇੱਕੋ ਪੁੱਤ ਸੀ, ਜੋ 2007 ‘ਚ ਗਲਤ ਸੰਗਤ ‘ਚ ਪੈ ਗਿਆl ਭਾਰਤ ਦੇ ਸਭ ਤੋਂ ਵਧੀਆ ਸਕੂਲ ‘ਚ ਭੇਜਿਆl ਉਥੋਂ ਹੀ ਮਾੜੇ ਸੰਗ ‘ਚ ਪਿਆl ਅਸੀਂ 18 ਸਾਲ ਜੂਝੇl ਕਦੇ ਉਹਨੂੰ ਨਸ਼ਾ ਛੁਡਾਊ ਕੇਂਦਰ, ਕਦੇ ਪੁਲਿਸ ਕਸਟੱਡੀ, ਕਦੇ ਕਿਤੇ-ਕਦੇ ਕਿਤੇ ਲੈ ਕੇ ਗਏl ਉਹ ਅਕਸਰ ਨਸ਼ੇ ‘ਚ ਹਿੰਸਕ ਹੋ ਜਾਂਦਾ ਸੀl ਇੱਕ ਵਾਰ ਮੇਰੀ ਨੂੰਹ ਮੁਸ਼ਕਿਲ ਨਾਲ ਬਚੀl ਮੈਂ ਖੁਦ ਉਹਨੂੰ ਪੁਲਿਸ ਹਵਾਲੇ ਕੀਤਾl ਪਰ ਮਾਂ ਤੇ ਭੈਣ ਪਿਘਲ ਗਈਆਂl ਰਾਤ ਤੱਕ ਵਾਪਸ ਲੈ ਆਂਦਾl ਬਹੁਤ ਵਾਰ ਏਵੇਂ ਹੋਇਆl 2024 ‘ਚ ਮੇਰੇ ਪੁੱਤ ਨੇ ਨਸ਼ਾ ਕੀਤਾl ਜਿਨ੍ਹਾਂ ਨੇ ਦਿੱਤਾ ਸੀ, ਉਹਨਾਂ ਨੂੰ ਵੀ ਫੜਾਇਆl ਅਕੀਲ ਮਾਨਸਿਕ ਰੋਗੀ ਹੋ ਗਿਆ ਸੀl’
ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੀਆਂ ਇਹ ਗੱਲਾਂ ਪੰਜਾਬ, ਜਵਾਨੀ, ਨਸ਼ੇ ਤੇ ਹਾਲਾਤ ਨੂੰ ਬਿਆਨ ਕਰਦੀਆਂl ਕੇਸ ਦਾ ਕੀ ਬਣੂ, ਪਤਾ ਨਹੀਂl ਪਰ ਏਨਾ ਜ਼ਰੂਰ ਪਤਾ ਲੱਗ ਗਿਆ ਕਿ ਨਸ਼ੇ ਨੇ ਹਰ ਵਰਗ ਖਾਧਾl ਨਸ਼ੇ ਦੀ ਮਾਰ ਨੇ ਵੱਡਾ-ਛੋਟਾ ਨਹੀਂ ਦੇਖਿਆl ਝਾੜੀਆਂ ‘ਚ ਵੀ ਟੀਕੇ ਲੱਗਦੇ ਤੇ ਵੱਡਿਆਂ ਦੀਆਂ ਮਹਿਫ਼ਲਾਂ ‘ਚ ਵੀl ਨਸ਼ਾ ਓਦੋਂ ਵੀ ਸੀ, ਜਦੋਂ ਮੁਸਤਫ਼ਾ ਡੀਜੀਪੀ ਸੀ ਤੇ ਅੱਜ ਵੀ ਹੈl ਨਸ਼ੇ ਨੇ ਮੰਤਰੀ ਦਾ ਪੁੱਤ ਵੀ ਮਾਰਿਆ ਤੇ ਮਹਾਤੜ ਦਾ ਵੀl
ਹੱਲ ਓਦੋਂ ਵੀ ਨਹੀਂ ਨਿਕਲਿਆ ਤੇ ਹੁਣ ਵੀ ਨਹੀਂl
#ਵਾਹਿਗੁਰੂ #ਜੀ 🙏🙏