ਪੰਜਾਬ ਬੋਲਦਾ

ਪੰਜਾਬ ਬੋਲਦਾ Social worker

27/07/2025

गुरु साहिब ने Mandi Gobindgarh को दिया था वरदान, "यहाँ कभी खत्म नहीं होगा लोहा"
Arshdeep Singh Samar की व्यापारियों से विशेष बातचीत


ਜਿਵੇਂ ਤਾਜ ਮਹਿਲ ਬਣਾਉਣ ਵਾਲ਼ੇ ਬੰਦਿਆਂ ਦੇ ਹੱਥ ਵੱਢ ਦਿੱਤੇ ਸੀ, ਉਵੇਂ ਇਸ ਫਿਲਮ ਨੂੰ ਬਣਾਉਣ ਵਾਲਿਆਂ ਨਾਲ਼ ਹੋਣਾਂ ਚਾਹੀਦਾ ਤਾਂ ਮੁੜ ਐਸੀ ਵਾਹਿਯਾਤ...
27/07/2025

ਜਿਵੇਂ ਤਾਜ ਮਹਿਲ ਬਣਾਉਣ ਵਾਲ਼ੇ ਬੰਦਿਆਂ ਦੇ ਹੱਥ ਵੱਢ ਦਿੱਤੇ ਸੀ, ਉਵੇਂ ਇਸ ਫਿਲਮ ਨੂੰ ਬਣਾਉਣ ਵਾਲਿਆਂ ਨਾਲ਼ ਹੋਣਾਂ ਚਾਹੀਦਾ ਤਾਂ ਮੁੜ ਐਸੀ ਵਾਹਿਯਾਤ ਫਿਲਮ ਨਾ ਬਣਾ ਸਕਣ। ਫਿਲਮ ਦਾ ਸਮਾਂ ਦਿਖਾਇਆ ਜਦੋਂ ਬੰਦੇ ਨੂੰ ਘਰਵਾਲੀ ਦਾ ਮੂੰਹ ਸੁਹਾਗਰਾਤ ਨੂੰ ਦੇਖਣ ਨੂੰ ਮਿਲ਼ਦਾ ਸੀ। ਇਧਰ ਸਾਡੇ ਫਿਲਮ ਵਾਲ਼ੇ ਕੱਠੇ ਘੁੰਮਦੇ ਦਿਖਾਈ ਜਾਂਦੇ। ਕਮਲਿਓ ਜੇ ਫਿਲਮ ਦੀ ਪਿੱਠਭੂਮੀ 1930 ਦੇ ਆਸ ਪਾਸ ਆ ਤਾਂ ਸੰਗੀਤ ਵੀ ਉਸੇ ਤਰਾਂ ਦਾ ਬਣਾਓ ਪਰ ਨਹੀਂ ਗਾਣੇ ਅੱਜ ਦੇ ਮਾਹੌਲ ਵਾਲ਼ੇ ਚੱਲੀ ਜਾਂਦੇ। ਮੈਂ 1990 ਤੱਕ ਆਪ ਦੇਖਿਆ ਕੇ ਜਨਾਨੀਆਂ ਘਰਵਾਲੇ ਦਾ ਨਾਮ ਨਹੀਂ ਲੈਂਦੀਆਂ ਪਰ ਨਿਰਦੇਸ਼ਕ ਸਾਬ੍ਹ ਇਥੇ ਗੱਜਣ ਗੱਜਣ ਅਖਵਾਈ ਜਾਂਦੇ। ਗਿੱਪੀ ਪਹਿਲੀ ਵਾਰ ਆਪਣੇ ਕਿਰਦਾਰ ਨਾਲ਼ ਇਨਸਾਫ਼ ਕਰਦਾ ਦਿਖਿਆ, ਫਿਲਮ ਵਿਚ ਉਸਨੂੰ ਲੁੱਚਾ ਆਖਦੇ ਸੱਚੀਂ ਉਸਨੇ ਬੜੀ ਲੁੱਚੀ ਅਦਾਕਾਰੀ ਕਿਤੀ ਹੈ। ਧੂਤਾ ਐਮੀ ਵਿਰਕ ਦਾ ਫੁਫੜ ਦਿਖਾਇਆ ਪਰ ਐਮੀ ਉਸ ਨਾਲੋਂ ਵੱਡਾ ਲੱਗੀ ਜਾਂਦਾ ਉਮਰ ਵਿਚ। ਸਰਗੁਣ ਮਹਿਤਾ ਫਿਲਮ ਵਿਚ ਕਵਾਰੀ ਕੁੜੀ ਘੱਟ ਛੜੀ ਜਨਾਨੀ ਵੱਧ ਲਗਦੀ। ਨਿਮਰਤ ਆਪਣੇ ਆਪ ਵਿਚ ਉਲਝੀ ਰਹੀ। ਐਕਸ਼ਨ ਐਡਾ ਬਚਕਾਨਾ ਕੇ ਦਿਲ ਕਰਦਾ ਜਾਂ ਆਪਣਾ ਸਿਰ ਪਾੜ ਲਈਏ ਜਾਂ ਸਟੰਟ ਡਾਇਰੈਕਟਰ ਦਾ ਪਾੜ ਦੇਈਏ। ਗੁੱਗੂ ਗਿੱਲ ਨੂੰ ਜਿਉਣਾ ਮੋੜ ਦਿਖਾਉਣ ਦੇ ਚੱਕਰ ਵਿਚ ਚੱਜ ਨਾਲ਼ ਸਰਦਾਰਾ ਵੀ ਨਹੀਂ ਬਣਨ ਦਿੱਤਾ। ਕੁੱਲ ਮਿਲਾ ਕੇ ਫਿਟੇਮੁਹ ਈ ਆ ਦਰਸ਼ਕਾਂ ਦਾ ਜਿਹੜੇ ਫੇਰ ਬੂਥਾ ਚੁੱਕ ਦੇਖਣ ਚਲੇ ਜਾਂਦੇ।

24/07/2025
16/06/2025

ਖਿਡਾਰੀਆਂ ਨੂੰ ਗੋਲੀਆਂ ਤੇ ਗੰਦੇ ਨਚਾਰਾਂ ਨੂੰ ਸਿਕਉਰਟੀ
ਵਾਹ ਪੰਜਾਬ ਸਰਕਾਰ

Ryt Dhindsa ji
10/06/2025

Ryt Dhindsa ji

ਨਿੰਬੂ ਪਾਣੀ ਛੱਡ ਕੋਲਡ ਡਰਿੰਕ ਨਾਲ ਜ਼ਿੰਦਗੀ ’ਚ ਜ਼ਹਿਰ ਘੋਲ ਰਹੇ ਹੋ

ਨਿੰਬੂ ਪਾਣੀ ਅਤੇ ਕੋਲਡ ਡਰਿੰਕਸ, ਦੋਵੇਂ ਹੀ ਗਰਮੀਆਂ ਦੇ ਮੌਸਮ ਵਿੱਚ ਪਸੰਦ ਕੀਤੇ ਜਾਂਦੇ ਹਨ। ਪਰ ਜੇਕਰ ਅਸੀਂ ਸਿਹਤ ਦੇ ਨਜ਼ਰੀਏ ਤੋਂ ਇਨ੍ਹਾਂ ਦੀ ਤੁਲਨਾ ਕਰੀਏ, ਤਾਂ ਨਿੰਬੂ ਪਾਣੀ ਅਤੇ ਕੋਲਡ ਡਰਿੰਕਸ ਵਿੱਚ ਬਹੁਤ ਅੰਤਰ ਹੈ। ਇਸ ਲੇਖ ਵਿੱਚ ਅਸੀਂ ਨਿੰਬੂ ਪਾਣੀ ਦੇ ਫਾਇਦਿਆਂ ਅਤੇ ਕੋਲਡ ਡਰਿੰਕਸ ਦੇ ਨੁਕਸਾਨਾਂ ਬਾਰੇ ਗੱਲ ਕਰਾਂਗੇ।
ਨਿੰਬੂ ਪਾਣੀ ਦੇ ਫਾਇਦੇ
ਨਿੰਬੂ ਪਾਣੀ ਇੱਕ ਕੁਦਰਤੀ ਅਤੇ ਸਿਹਤਮੰਦ ਪੀਣ ਵਾਲਾ ਪਦਾਰਥ ਹੈ, ਜੋ ਸਰੀਰ ਨੂੰ ਤਾਜ਼ਗੀ ਦਿੰਦਾ ਹੈ। ਇਸ ਦੇ ਕੁਝ ਮੁੱਖ ਫਾਇਦੇ ਹਨ:
1 ਵਿਟਾਮਿਨ ਸੀ ਦਾ ਸਰੋਤ: ਨਿੰਬੂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਇਹ ਸਰਦੀ-ਜ਼ੁਕਾਮ ਅਤੇ ਇਨਫੈਕਸ਼ਨਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ।
2 ਹਾਈਡ੍ਰੇਸ਼ਨ: ਗਰਮੀਆਂ ਵਿੱਚ ਸਰੀਰ ਨੂੰ ਪਾਣੀ ਦੀ ਲੋੜ ਵਧ ਜਾਂਦੀ ਹੈ। ਨਿੰਬੂ ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਇਸ ਵਿੱਚ ਮੌਜੂਦ ਇਲੈਕਟ੍ਰੋਲਾਈਟਸ ਸਰੀਰ ਦੀ ਊਰਜਾ ਨੂੰ ਬਣਾਈ ਰੱਖਦੇ ਹਨ।
3 ਪਾਚਨ ਵਿੱਚ ਸੁਧਾਰ: ਨਿੰਬੂ ਪਾਣੀ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਂਦਾ ਹੈ। ਇਹ ਕਬਜ਼, ਐਸਿਡਿਟੀ ਅਤੇ ਅਪਚ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
4 ਵਜ਼ਨ ਘਟਾਉਣ ਵਿੱਚ ਮਦਦ: ਨਿੰਬੂ ਪਾਣੀ ਵਿੱਚ ਕੈਲੋਰੀਜ਼ ਬਹੁਤ ਘੱਟ ਹੁੰਦੀਆਂ ਹਨ ਅਤੇ ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜੋ ਵਜ਼ਨ ਘਟਾਉਣ ਵਿੱਚ ਸਹਾਇਕ ਹੁੰਦਾ ਹੈ।
5 ਚਮੜੀ ਲਈ ਫਾਇਦੇਮੰਦ: ਨਿੰਬੂ ਦੇ ਐਂਟੀਆਕਸੀਡੈਂਟ ਗੁਣ ਚਮੜੀ ਨੂੰ ਸਾਫ ਅਤੇ ਚਮਕਦਾਰ ਬਣਾਉਂਦੇ ਹਨ। ਇਹ ਮੁਹਾਸਿਆਂ ਅਤੇ ਝੁਰੜੀਆਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
6 ਕੁਦਰਤੀ ਅਤੇ ਸਸਤਾ: ਨਿੰਬੂ ਪਾਣੀ ਘਰ ਵਿੱਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਇਸ ਵਿੱਚ ਕੋਈ ਨਕਲੀ ਤੱਤ ਨਹੀਂ ਹੁੰਦੇ।
ਕੋਲਡ ਡਰਿੰਕਸ ਦੇ ਨੁਕਸਾਨ
ਕੋਲਡ ਡਰਿੰਕਸ ਭਾਵੇਂ ਸਵਾਦ ਵਿੱਚ ਚੰਗੇ ਲੱਗਦੇ ਹਨ, ਪਰ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਨ੍ਹਾਂ ਦੇ ਕੁਝ ਮੁੱਖ ਨੁਕਸਾਨ ਹਨ:
1 ਜ਼ਿਆਦਾ ਖੰਡ: ਕੋਲਡ ਡਰਿੰਕਸ ਵਿੱਚ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਹੈ, ਜੋ ਮੋਟਾਪੇ, ਸ਼ੂਗਰ (ਡਾਇਬਟੀਜ਼) ਅਤੇ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।
2 ਕੈਲੋਰੀਜ਼ ਦੀ ਵਧੇਰੇ ਮਾਤਰਾ: ਇਹ ਪੀਣ ਵਾਲੇ ਪਦਾਰਥਾਂ ਵਿੱਚ ਖਾਲੀ ਕੈਲੋਰੀਜ਼ ਹੁੰਦੀਆਂ ਹਨ, ਜੋ ਸਰੀਰ ਨੂੰ ਕੋਈ ਪੋਸ਼ਣ ਨਹੀਂ ਦਿੰਦੀਆਂ ਅਤੇ ਵਜ਼ਨ ਵਧਾਉਂਦੀਆਂ ਹਨ।
3 ਕੈਮੀਕਲ ਅਤੇ ਨਕਲੀ ਤੱਤ: ਕੋਲਡ ਡਰਿੰਕਸ ਵਿੱਚ ਨਕਲੀ ਸੁਆਦ, ਰੰਗ ਅਤੇ ਪ੍ਰੀਜ਼ਰਵੇਟਿਵਜ਼ ਹੁੰਦੇ ਹਨ, ਜੋ ਸਰੀਰ ਦੇ ਅੰਗਾਂ, ਜਿਵੇਂ ਗੁਰਦਿਆਂ ਅਤੇ ਜਿਗਰ, ਨੂੰ ਨੁਕਸਾਨ ਪਹੁੰਚਾ ਸਕਦੇ ਹਨ।
4 ਐਸਿਡਿਟੀ ਅਤੇ ਦੰਦਾਂ ਦੀ ਸਮੱਸਿਆ: ਕੋਲਡ ਡਰਿੰਕਸ ਵਿੱਚ ਮੌਜੂਦ ਕਾਰਬੋਨਿਕ ਐਸਿਡ ਅਤੇ ਸ਼ੂਗਰ ਦੰਦਾਂ ਦੇ ਐਨਮਲ ਨੂੰ ਖਰਾਬ ਕਰਦੇ ਹਨ ਅਤੇ ਐਸਿਡਿਟੀ ਦੀ ਸਮੱਸਿਆ ਵਧਾਉਂਦੇ ਹਨ।
5 ਪਾਣੀ ਦੀ ਕਮੀ: ਕੋਲਡ ਡਰਿੰਕਸ ਸਰੀਰ ਨੂੰ ਹਾਈਡਰੇਟ ਨਹੀਂ ਕਰਦੇ, ਸਗੋਂ ਕੈਫੀਨ ਅਤੇ ਸ਼ੂਗਰ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਪੈਦਾ ਕਰ ਸਕਦੇ ਹਨ।
6 ਨਸ਼ੇ ਦੀ ਆਦਤ: ਕੋਲਡ ਡਰਿੰਕਸ ਵਿੱਚ ਮੌਜੂਦ ਸ਼ੂਗਰ ਅਤੇ ਕੈਫੀਨ ਸਰੀਰ ਨੂੰ ਇਨ੍ਹਾਂ ਦੀ ਆਦਤ ਪਾ ਸਕਦੇ ਹਨ, ਜੋ ਲੰਬੇ ਸਮੇਂ ਵਿੱਚ ਸਿਹਤ ਲਈ ਨੁਕਸਾਨਦਾਇਕ ਹੈ।
ਤੁਲਨਾ ਅਤੇ ਸੁਝਾਅ
ਨਿੰਬੂ ਪਾਣੀ ਅਤੇ ਕੋਲਡ ਡਰਿੰਕਸ ਵਿੱਚੋਂ ਨਿੰਬੂ ਪਾਣੀ ਸਿਹਤ ਲਈ ਵਧੇਰੇ ਫਾਇਦੇਮੰਦ ਹੈ। ਜਿੱਥੇ ਨਿੰਬੂ ਪਾਣੀ ਕੁਦਰਤੀ, ਸਸਤਾ ਅਤੇ ਪੋਸ਼ਟਿਕ ਹੈ, ਉੱਥੇ ਕੋਲਡ ਡਰਿੰਕਸ ਸਿਰਫ਼ ਸਵਾਦ ਦਿੰਦੇ ਹਨ ਪਰ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਗਰਮੀਆਂ ਵਿੱਚ ਜੇਕਰ ਤੁਸੀਂ ਤਾਜ਼ਗੀ ਅਤੇ ਸਿਹਤ ਦੋਵੇਂ ਚਾਹੁੰਦੇ ਹੋ, ਤਾਂ ਨਿੰਬੂ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ, ਸ਼ੱਕਰ ਜਾਂ ਸ਼ਹਿਦ ਮਿਲਾ ਕੇ ਪੀਓ। ਇਹ ਨਾ ਸਿਰਫ਼ ਤੁਹਾਨੂੰ ਤਰੋਤਾਜ਼ਾ ਰੱਖੇਗਾ, ਸਗੋਂ ਸਰੀਰ ਨੂੰ ਜਰੂਰੀ ਪੋਸ਼ਕ ਤੱਤ ਵੀ ਪ੍ਰਦਾਨ ਕਰੇਗਾ।

ਜੇਕਰ ਸੰਭਵ ਹੋਵੇ, ਤਾਂ ਕੁਦਰਤੀ ਪੀਣ ਵਾਲੇ ਪਦਾਰਥ ਜਿਵੇਂ ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਛਾਹ ਵਰਗੇ ਵਿਕਲਪ ਅਪਣਾਓ। ਸਿਹਤ ਹੀ ਸਭ ਤੋਂ ਵੱਡਾ ਧਨ ਹੈ, ਇਸ ਲਈ ਸਹੀ ਚੋਣ ਕਰਕੇ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖੋ।
ਸਿੱਟਾ: ਨਿੰਬੂ ਪਾਣੀ ਸਿਹਤ ਦਾ ਖਜ਼ਾਨਾ ਹੈ, ਜਦਕਿ ਕੋਲਡ ਡਰਿੰਕਸ ਸਿਹਤ ਲਈ ਖਤਰਾ ਬਣ ਸਕਦੇ ਹਨ। ਸਿਆਣਪ ਨਾਲ ਚੋਣ ਕਰੋ ਅਤੇ ਕੁਦਰਤੀ ਪੀਣ ਵਾਲੇ ਪਦਾਰਥਾਂ ਨੂੰ ਅਪਣਾਓ।

ਰੂਪਿੰਦਰ ਚੌਂਦਾ


1. � #ਨਿੰਬੂਪਾਣੀਜ਼ਿੰਦਗੀ
2. � #ਸੇਟੂਕੋਲਡਡਰਿੰਕਸ
3. � #ਹੈਲਥੀਨਿੰਬੂਪਾਣੀ
4. � #ਕੋਲਡਡਰਿੰਕਜ਼ਹਿਰ
5. � #ਪੰਜਾਬੀਹੈਲਥਚੋਇਸ
6. � #ਸਵਿੱਚਟੂਨਿੰਬੂਪਾਣੀ
7. � #ਨਿੰਬੂਪਾਣੀਬੈਨੀਫਿਟ � #ਕੋਲਡਡਰਿੰਕਹਾਰਮ
� #ਸਟੇਫਰੈਸ਼ਵਿਦਨਿੰਬੂ � #ਹੈਲਥੀਪੰਜਾਬੀਡਰਿੰਕਸ

ਜਦੋਂ ਗੱਲ ਇਨਸਾਨੀਅਤ ਦਖੌਣ ਦੀ ਆਂਉਦੀ ਐ... ਤਾਂ ਦੁਨੀਆਂ ਤੇ ਵੱਡੇ ਤੋਂ ਵੱਡੇ ਦਿਲ ਆਲ਼ੇ ਲੋਕ ਬੈਠੇ ਨੇ... ਆਹ ਫੋਟੋਆਂ ਦੁਬਈ ਦੇ ਇੱਕ ਸ਼ੇਖ ਦੀ ਗ...
07/06/2025

ਜਦੋਂ ਗੱਲ ਇਨਸਾਨੀਅਤ ਦਖੌਣ ਦੀ ਆਂਉਦੀ ਐ... ਤਾਂ ਦੁਨੀਆਂ ਤੇ ਵੱਡੇ ਤੋਂ ਵੱਡੇ ਦਿਲ ਆਲ਼ੇ ਲੋਕ ਬੈਠੇ ਨੇ... ਆਹ ਫੋਟੋਆਂ ਦੁਬਈ ਦੇ ਇੱਕ ਸ਼ੇਖ ਦੀ ਗੱਡੀ ਦੀਆਂ ਨੇ... ਹੋਇਆ ਇੰਝ ਕਿ ਸ਼ੇਖ ਆਪਣੀ ਗੱਡੀ ਪਾਰਕਿੰਗ ਚ ਲਾ ਕੇ ਕਿਤੇ ਚਲੇ ਗਿਆ...ਸ਼ੈਦ ਕੁਝ ਦਿਨ ਵਾਸਤੇ...

ਜਦ ਮੁੜਕੇ ਆਇਆ...ਤਾਂ ਦੇਖਿਆ ਗੱਡੀ ਤੇ ਘੁੱਗੀ ਨੇ ਆਲਣਾ ਪਾਇਆ ਹੋਇਆ ਸੀ...ਸ਼ੈਦ ਵਿੱਚ ਆਂਡੇ ਵੀ ਹੋਣਗੇ...ਮਨ ਚ ਸੋਚਿਆ ਵੀ ਜੇ ਗੱਡੀ ਤੋਰਲੀ...ਘੁੱਗੀ ਦਾ ਘਰ ਉੱਜੜ ਜਾਣਾ...ਫੈਸਲਾ ਕੀਤਾ..ਗੱਡੀ ਸੀਲ ਕਰਤੀ...ਕਿ ਜਦ ਤੱਕ ਘੁੱਗੀ ਆਂਡਿਆਂ ਚੋਂ ਬੱਚੇ ਨੀ ਕੱਢ ਲੈਂਦੀ... ਕੋਈ ਗੱਡੀ ਦੇ ਨੇੜੇ ਨੀ ਜਾਊ... ਏਹ ਕੁਦਰਤ ਨਾਲ਼ ਪਿਆਰ ਦਾ ਸਿਖਰ ਐ... ਏਹ ਧਰਮਾਂ ਜਾਤਾਂ ਰੰਗਾਂ ਨਸਲਾਂ ਤੋਂ ਉੱਤੇ ਦੇ ਇਸ਼ਕ ਨੇ...ਦੁਨੀਆਂ ਤੇ ਕਿਤੇ ਵੀ ਵਸਣ ਵਾਲ਼ੀਆਂ ਏਹੋ ਜਿਹੀਆਂ ਰੂਹਾਂ ਤੇ ਕੁਦਰਤ ਪਰਮਾਤਮਾ ਹਮੇਸ਼ਾ ਮਿਹਰਬਾਨ ਰਹੇ...!!!!!

ਸਾਨੂੰ ਸਭ ਤੋਂ ਪਹਿਲਾਂ ਸਾਡਾ ਪੰਜਾਬ ਆ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਕੋਈ ਨੁਕਸਾਨ ਹੋਵੇ 🙏 ਪੰਜਾਬ ਹੱਸਦਾ ਵੱਸਦਾ ਖੁਸ਼ਹਾਲ ਰਹੇ
07/05/2025

ਸਾਨੂੰ ਸਭ ਤੋਂ ਪਹਿਲਾਂ ਸਾਡਾ ਪੰਜਾਬ ਆ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਕੋਈ ਨੁਕਸਾਨ ਹੋਵੇ 🙏 ਪੰਜਾਬ ਹੱਸਦਾ ਵੱਸਦਾ ਖੁਸ਼ਹਾਲ ਰਹੇ

01/05/2025

ਅਫਸਰ ਛੁੱਟੀ ਤੇ ਮਜ਼ਦੂਰ ਕੰਮ ਤੇ 😔ਹੈਪੀ ਲੇਬਰ ਡੇ

26/04/2025

ਜਿਹੜੇ ਨੇ ਕੋਠੇ ਤੇ ਕਣਕ ਬੀਜੀ ਸੀ ਭਲਾ ਪਤਾ ਹੋਵੇ ਕਿਸੇ ਨੂੰ ਓਹਨੇ ਵਡ ਲਈ ਕ ਨਾਂ 🤔

09/04/2025
09/04/2025

Adresse

Democratic Republic Of The

Site Web

https://youtube.com/@Punjab0026?feature=shared

Notifications

Soyez le premier à savoir et laissez-nous vous envoyer un courriel lorsque ਪੰਜਾਬ ਬੋਲਦਾ publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager