Ludhiana 24 News

Ludhiana 24 News News & media website

*ਵਿਧਾਇਕ ਛੀਨਾ ਨੇ ਵਾਰਡ ਨੰਬਰ 32 'ਚ ਸੜਕ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ*ਲੁਧਿਆਣਾ ( ਮੋਹਣ ਸਿੰਘ) - ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ...
25/10/2025

*ਵਿਧਾਇਕ ਛੀਨਾ ਨੇ ਵਾਰਡ ਨੰਬਰ 32 'ਚ ਸੜਕ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ*

ਲੁਧਿਆਣਾ ( ਮੋਹਣ ਸਿੰਘ) - ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਸਥਾਨਕ ਵਾਰਡ ਨੰਬਰ 32 ਅਧੀਨ ਚੰਬਲਘਾਟੀ ਦੀਆਂ ਤਿੰਨ ਗਲੀਆਂ ਦੀ 6 ਇੰਚ ਆਰ ਐਮ ਸੀ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ।

ਵਿਧਾਇਕ ਛੀਨਾ ਨੇ ਕਿਹਾ ਕਿ ਲੋਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ।

ਵਿਧਾਇਕ ਛੀਨਾ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਹਾਲਤ ਬਹੁਤ ਮਾੜੀ ਸੀ, ਪਿਛਲੇ 30 ਸਾਲਾਂ ਤੋਂ ਸੜਕਾਂ 'ਤੇ ਸਿਰਫ਼ ਪੈਚ ਦਾ ਕੰਮ ਹੀ ਕੀਤਾ ਜਾ ਰਿਹਾ ਸੀ ਅਤੇ ਬਰਸਾਤ ਦੇ ਮੌਸਮ ਵਿੱਚ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਲ ਹੋ ਗਿਆ ਸੀ।

ਵਿਧਾਇਕ ਛੀਨਾ ਨੇ ਦੱਸਿਆ ਕਿ ਇੱਕ ਉਦਯੋਗਿਕ ਖੇਤਰ ਹੋਣ ਕਰਕੇ, ਇੱਥੇ ਛੋਟੇ ਅਤੇ ਭਾਰੀ ਵਾਹਨਾਂ ਦੀ ਬਹੁਤ ਜ਼ਿਆਦਾ ਆਵਾਜਾਈ ਹੁੰਦੀ ਹੈ, ਪੈਦਲ ਚੱਲਣ ਵਾਲੇ ਅਕਸਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਸਨ। ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਨਾ ਸਿਰਫ਼ ਆਉਣ-ਜਾਣ ਨੂੰ ਸੌਖਾ ਹੋਵੇਗਾ ਸਗੋਂ ਵਿਕਾਸ ਦਾ ਰਾਹ ਵੀ ਪੱਧਰਾ ਹੋਵੇਗਾ।

ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰ ਰਹੀ ਹੈ ਤਾਂ ਜੋ ਪੰਜਾਬ ਵਿੱਚ ਬੁਨਿਆਦੀ ਸਹੂਲਤਾਂ ਦੀ ਪੂਰਤੀ ਕੀਤੀ ਜਾ ਸਕੇ।

25/10/2025

ਲੁਧਿਆਣਾ ਵਾਸੀਓ ਸੰਭਲ ਜਾਓ ਹੁਣ ਲਾਲ ਬੱਤੀ ਟੱਪਣ 'ਤੇ ਔਨਲਾਈਨ ਚਲਾਨ ! ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਏਸੀਪੀ ਟ੍ਰੈਫਿਕ-2 ਨੇ ਨਾਗਰਿਕਾਂ ਨੂੰ #ਕਾਰੋਬਾਰ #ਲੁਧਿਆਣਾਪੁਲਿਸ
#ਟ੍ਰੈਫਿਕਪੁਲਿਸ
#ਚਲਾਨ ਸੂਚਿਤ ਕੀਤਾ ਕਿ ਜ਼ੈਬਰਾ ਕਰਾਸਿੰਗ 'ਤੇ ਖੜ੍ਹੇ ਹੋਣ ਤੇ ਵੀ ਹੋਵੇਗਾ ਚਲਾਨ , ਬਾਕੀ ਤੁਸੀਂ ਵੀ ਸੁਣ ਲਓ

*ਹੜ ਪੀੜਤਾਂ ਦੀ ਸਹਾਇਤਾ ਲਈ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਰਜਾਈਆਂ ਭੇਜੀਆਂ ਗਈਆਂ* ਲੁਧਿਆਣਾ ( ਮੋਹਣ ਸਿੰਘ) ਮਾਨਯੋਗ ਸ਼੍ਰੀ ਸਵਪਨ ਸ਼ਰਮਾ ਆ...
24/10/2025

*ਹੜ ਪੀੜਤਾਂ ਦੀ ਸਹਾਇਤਾ ਲਈ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਰਜਾਈਆਂ ਭੇਜੀਆਂ ਗਈਆਂ*

ਲੁਧਿਆਣਾ ( ਮੋਹਣ ਸਿੰਘ) ਮਾਨਯੋਗ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ., ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ਼੍ਰੀ ਰੁਪਿੰਦਰ ਸਿੰਘ ਆਈ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ, ਸਿਟੀ/ਦਿਹਾਤੀ ਲੁਧਿਆਣਾ ਵੱਲੋਂ ਸਤਿਗੁਰੂ ਰਵਿਦਾਸ ਵੈਲਫੇਅਰ ਅਤੇ ਐਜੁਕੇਸ਼ਨਲ ਸੁਸਾਇਟੀ ਲੁਧਿਆਣਾ ਅਤੇ ਭਗਵਾਨ ਮਹਾਂਵੀਰ ਸੇਵਾ ਸੰਸਥਾਨ ਲੁਧਿਆਣਾ ਦੇ ਸਹਿਯੋਗ ਨਾਲ ਇੱਕ ਰਜਾਈਆਂ ਨਾਲ ਭਰਿਆ ਟਰੱਕ ਹੜ ਪੀੜਤਾ ਦੀ ਸਹਾਇਤਾ ਲਈ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਭਾਵਿਤ ਪਿੰਡਾਂ ਦੇ ਲੋੜਵੰਦ ਲੋਕਾਂ ਲਈ ਦਫ਼ਤਰ ਕਮਿਸ਼ਨਰ ਪੁਲਿਸ ਲੁਧਿਆਣਾ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ‘ਤੇ ਗੁਰਦੇਵ ਸਿੰਘ ਮੁੱਖ ਕਲਰਕ, ਏ.ਐਸ.ਆਈ ਕੁਲਦੀਪ ਸਿੰਘ, ਏ.ਐਸ.ਆਈ ਸੁਖਦੇਵ ਸਿੰਘ, ਕਮਲ ਕੁਮਾਰ ਕਟਾਰੀਆ, ਕਰਮਜੀਤ ਸਿੰਘ, ਰਾਕੇਸ਼ ਜੈਨ ਅਤੇ ਤਜਿੰਦਰ ਸਿੰਘ ਮੌਜੂਦ ਸਨ। ਜਿਨ੍ਹਾਂ ਨੇ ਹੜ ਪੀੜਤਾਂ ਪ੍ਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਹਿਯੋਗ ਦੇ ਜਜ਼ਬੇ ਦਾ ਪ੍ਰਗਟਾਵਾ ਕੀਤਾ।

*ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਕਰਾਇਮ ਬ੍ਰਾਂਚ ਵੱਲੋਂ 100 ਗ੍ਰਾਮ ਹੈਰੋਇਨ ਅਤੇ ਨਜਾਇਜ਼ ਅਸਲਾ ਸਮੇਤ 02 ਦੋਸ਼ੀ ਕਾਬੂ* ਲੁਧਿਆਣਾ ( ਮੋਹਣ ਸਿੰਘ)...
24/10/2025

*ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਕਰਾਇਮ ਬ੍ਰਾਂਚ ਵੱਲੋਂ 100 ਗ੍ਰਾਮ ਹੈਰੋਇਨ ਅਤੇ ਨਜਾਇਜ਼ ਅਸਲਾ ਸਮੇਤ 02 ਦੋਸ਼ੀ ਕਾਬੂ*

ਲੁਧਿਆਣਾ ( ਮੋਹਣ ਸਿੰਘ) ਮਾਨਯੋਗ ਸ਼੍ਰੀ ਸਵਪਨ ਸ਼ਰਮਾ IPS ਕਮਿਸ਼ਨਰ ਪੁਲਿਸ, ਲੁਧਿਆਣਾ ਅਤੇ ਸ਼੍ਰੀ ਹਰਪਾਲ ਸਿੰਘ PPS ਡੀ,ਸੀ.ਪੀ ਇੰਵੈਸਟਿਗੇਸ਼ਨ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਕਰਾਇਮ ਬ੍ਰਾਂਚ ਵੱਲੋਂ ਕਾਰਵਾਈ ਕਰਦਿਆਂ ਹੋਇਆਂ 100 ਗ੍ਰਾਮ ਹੈਰੋਇਨ ਅਤੇ ਨਜਾਇਜ਼ ਅਸਲਾ ਸਮੇਤ 02 ਦੋਸ਼ੀ ਕਾਬੂ ਕੀਤੇ ਗਏ।

ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਅਮਨਦੀਪ ਸਿੰਘ ਬਰਾੜ PPS ਏ.ਡੀ.ਸੀ.ਪੀ./ ਇੰਵੈਸਟਿਗੇਸ਼ਨ ਅਤੇ ਦੀਪ ਕਰਨ ਸਿੰਘ PPS ਏ.ਸੀ.ਪੀ ਡਿਟੈਕਟਿਵ–2 ਜੀ ਨੇ ਦੱਸਿਆ ਕਿ ਇੰਸਪੈਕਟਰ ਬੇਅੰਤ ਜਨੇਜਾ ਇਨਚਾਰਜ ਕ੍ਰਾਈਮ ਬਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਏ.ਐਸ.ਆਈ ਜੋਗਿੰਦਰ ਸਿੰਘ ਨੇ ਉੱਚੀ ਮੰਗਲੀ ਰੋਡ ‘ਸੂਆ ਪੁੱਲੀ’ ਵਿਖੇ ਚੈਕਿੰਗ ਦੌਰਾਨ ਦੋ ਮੋਨੇ ਨੌਜਵਾਨਾਂ ਵਿਸ਼ਾਲ ਪੁੱਤਰ ਸੁਰੇਸ਼ ਕੁਮਾਰ ਅਤੇ ਹਰਮਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ — ਨੂੰ ਪੈਦਲ ਆਉਂਦੇ ਵੇਖਕੇ ਸਾਥੀ ਕਰਮਚਾਰੀਆਂ ਦੀਆਂ ਮਦਦ ਨਾਲ ਰੋਕਿਆ। ਜਿਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ, 315-ਬੋਰ ਦਾ ਇੱਕ ਦੇਸੀ ਕੱਟਾ ਅਤੇ ਇੱਕ ਜਿੰਦਾ ਰੋਂਦ 315-ਬੋਰ ਬ੍ਰਾਮਦ ਹੋਇਆ। ਜਿਸ ਕਰਕੇ ਇਹਨਾਂ ਦੋਵਾਂ ਦੇ ਖਿਲਾਫ ਮੁਕੱਦਮਾ ਨੰ. 159 ਮਿਤੀ 23-10-2025 ਅ/ਧ 21.61.85 NDPS ਐਕਟ ਅਤੇ 25-54-59 ARMS ਐਕਟ ਤਹਿਤ ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿੱਚ ਦਰਜ ਰਜਿਸਟਰ ਕੀਤਾ ਗਿਆ। ਮਾਨਯੋਗ ਅਦਾਲਤ ਜੀ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਬ੍ਰਾਮਦਾ ਨਸ਼ਾ–ਅਸਲਾ ਕਿਸ ਤੋਂ ਕਿਸ ਤੋਂ ਖਰੀਦ ਕੀਤਾ ਹੋਣ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ। ਵਿਸ਼ਾਲ ਦੇ ਖਿਲਾਫ ਪਹਿਲਾ ਵੀ ਇੱਕ ਕਤਲ ਦਾ ਮੁਕਦਮਾ ਅਤੇ ਹਰਵਿੰਦਰ ਸਿੰਘ ਦੇ ਖਿਲਾਫ ਇੱਕ ਛੇੜ ਛਾੜ ਅਤੇ ਦੂਜਾ ਐਨਡੀਪੀਐਸ ਐਕਟ ਦਾ ਮੁਕਦਮਾ ਲੁਧਿਆਣਾ ਵਿੱਚ ਦਰਜ ਹਨ।

23/10/2025

ਲੁਧਿਆਣਾ ਦੇ ਇੰਦਰਾ ਕਲੋਨੀ ਵਿਖੇ ਘਰ ਵਿੱਚ ਬਣ ਰਹੇ ਪਟਾਕੇ ਚ ਹੋਇਆ ਬਲਾਸਟ, 8 ਤੋਂ 10 ਲੋਕ ਹੋਏ ਜ਼ਖਮੀ,,ਪੰਜ ਨੂੰ ਕਿੱਤਾ ਰਜਿੰਦਰਾ ਹਸਪਤਾਲ ਰੈਫਰ #ਦਿਵਾਲੀ

22/10/2025

ਲੁਧਿਆਣਾ ਵਿਖੇ ਮਨਾਇਆ ਗਿਆ ਵਿਸ਼ਵਕਰਮਾ ਦਿਵਸ! ਕ੍ਰਿਸਟਲਸ ਵਿੱਚ ਗੇਅਰ ਕੰਪਨੀ ਦੇ ਚੇਅਰਮੈਨ ਸੁਰਜੀਤ ਸਿੰਘ ਚੱਗਰ ਅਤੇ ਕੰਪਨੀ ਦੇ ਐਮਡੀ ਮਨਮੋਹਨ ਸਿੰਘ ਚੱਗਰ ਨੇ ਦੇਸ਼ ਵਾਸੀਆਂ ਦਿੱਤੀਆਂ ਵਧਾਈਆਂ #ਦਿਵਾਲੀ #ਲੁਧਿਆਣਾ #ਕਾਰੋਬਾਰ

22/10/2025
22/10/2025

ਨੌਜਵਾਨ ਨੇ ਆਪਣੇ ਪਿਓ ਤੇ ਲਾਏ ਗੰਭੀਰ ਆਰੋਪ , ਪਿਓ ਵੱਲੋਂ ਆਪਣੇ ਉੱਪਰ ਲੱਗੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ

21/10/2025

*ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋਡ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀਓ।*
*ਪਰਮਾਤਮਾ ਦੀ ਅਪਾਰ ਕਿਰਪਾ ਨਾਲ਼, ਦੀਵਿਆਂ ਦੀਆਂ ਰੌਣਕਾਂ ਦਾ ਤਿਉਹਾਰ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਖੇੜੇ-ਤੰਦਰੁਸਤੀ-ਤਰੱਕੀ-ਰੌਸ਼ਨੀ-ਖੁਸ਼ਹਾਲੀ ਲੈ ਕੇ ਆਵੇ।ਆਪ ਜੀ ਦੇ ਸਾਰੇ ਪਰਿਵਾਰ ਨੂੰ ਮੇਰੇ ਤੇ ਮੇਰੇ ਪਰਿਵਾਰ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਇਕ ਵਾਰ ਫ਼ੇਰ ਲੱਖ ਲੱਖ ਵਧਾਈਆਂ ਜੀ।🕯️🕯️🪔🪔🕯️🕯️🪔🪔🕯️🕯️
*🕯️ਦੀਵਾਲੀ ਮੁਬਾਰਕ🕯️*

20/10/2025

ਚੇਅਰਮੈਨ ਹੇਮਰਾਜ ਰਾਜੀ ਨੇ ਸਮੂਹ ਦੇਸ਼ਵਾਸੀਆਂ ਨੂੰ ਦਿੱਤੀਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ #ਦਿਵਾਲੀ #ਲੁਧਿਆਣਾ24ਨਿਊਜ਼

ਦੀਵਾਲੀ ਮੌਕੇ ਸਿੱਧੂ ਮੂਸੇਵਾਲਾ ਦੀ ਟੀਮ ਨੇ ਸਾਂਝੀ ਕੀਤੀ ਛੋਟੇ ਸਿੱਧੂ ਦੀ ਆਹ ਦਸਤਾਰ ਵਾਲੀ ਤਸਵੀਰ ਵੇਖੋ ਕਿੰਨੀ ਪਿਆਰੀ... ਫਿਰ ਆਈ ਕਿ ਨਹੀਂ ਤੁਹ...
20/10/2025

ਦੀਵਾਲੀ ਮੌਕੇ ਸਿੱਧੂ ਮੂਸੇਵਾਲਾ ਦੀ ਟੀਮ ਨੇ ਸਾਂਝੀ ਕੀਤੀ ਛੋਟੇ ਸਿੱਧੂ ਦੀ ਆਹ ਦਸਤਾਰ ਵਾਲੀ ਤਸਵੀਰ ਵੇਖੋ ਕਿੰਨੀ ਪਿਆਰੀ... ਫਿਰ ਆਈ ਕਿ ਨਹੀਂ ਤੁਹਾਨੂੰ ਵੀ ਆ ਸਿੱਧੂ ਮੂਸੇਵਾਲੇ ਦੀ ਯਾਦ?


ਦੀਵਾਲੀ ਮੌਕੇ ਸਿੱਧੂ ਮੂਸੇਵਾਲਾ ਦੀ ਟੀਮ ਨੇ ਸਾਂਝੀ ਕੀਤੀ ਛੋਟੇ ਸਿੱਧੂ ਦੀ ਤਸਵੀਰ

19/10/2025

ਰੀਅਲ ਸਟੇਟ ਦੇ ਕਾਰੋਬਾਰੀ ਗੁਲਸ਼ਨ ਕੁਮਾਰ ਟੋਨੀ ਵੱਲੋਂ ਅਤੇ ਜੀਕੇ ਵੈਲੀ ਦੀ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਦਿਵਾਲੀ ਮਨਾਈ ਗਈ, ਇਸ ਮੌਕੇ ਤੇ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ

Address

Kot Mangal Singh. Street No27
Ludhiana
141003

Alerts

Be the first to know and let us send you an email when Ludhiana 24 News posts news and promotions. Your email address will not be used for any other purpose, and you can unsubscribe at any time.

Contact The Business

Send a message to Ludhiana 24 News:

Share