DAILY SURAJ

DAILY SURAJ News channel

17/06/2025

ਅੰਮ੍ਰਿਤਪਾਲ ਸਿੰਘ ਮਾਹਿਰੋ ਵਰਗੇ ਗੁੰਡਿਆਂ ਕਾਰਨ ਬਦਨਾਮ ਹੋ ਰਿਹਾ ਸਿੱਖ ਧਰਮ-ਹਰੀਸ਼ ਸਿੰਗਲਾ,ਸਰਕਾਰ ਨੇ ਔਨਲਾਈਨ ਅਸ਼ਲੀਲ ਸਮੱਗਰੀ ਨੂੰ ਰੋਕਣ ਲਈ ਕੀ ਕੀਤਾ?ਸ਼ਿਵ ਸੈਨਾ ਸ਼ਿੰਦੇ ਦੇ ਸੂਬਾ ਮੁਖੀ ਨੇ ਸਰਕਾਰਾਂ ਨੂੰ ਪੁੱਛਿਆ ਸਵਾਲ

29/05/2025

खन्ना के गलवड्डी इलाके से 3 नाबालिग लड़कियों के लापता होने का मामला सामने आया है। इस घटना से पूरे इलाके में चिंता का माहौल बना हुआ है। और लोग अपनी बेटियों की सुरक्षा को लेकर चिंता से घिरे हुए हैं । लापता लड़कियों की उम्र 7 से 13 वर्ष के बीच है और सभी प्रवासी परिवार की लड़कियां हैं । परिवार के मुताबिक 2 लड़कियां आपस में सगी बहने हैं और तीसरी 7 वर्षीय पड़ोस में रहने वाली लड़की उनके साथ घर से चली गई

18/02/2025

खन्ना के ललहेड़ी रोड फ्लाईओवर पर हुए दर्दनाक हादसे में 34 साल की महिला की मौत हो गई है। महिला अपने बच्चे को स्कूल छोड़कर घर वापिस आ रही थी।

19/11/2024

ਸ਼੍ਰੀ ਸਿੱਧ ਜੋਗੀ ਬਾਬਾ ਬਾਲਕ ਨਾਥ ਪ੍ਰਭਾਤ ਮੰਦਿਰ ਵਿੱਖੇ 43ਵਾਂ ਭਗਵਤੀ ਜਾਗਰਣ ਧੂਮਧਾਮ ਨਾਲ ਕਰਵਾਇਆ । *ਗੱਦੀ ਨਸ਼ੀਨ ਭਗਤ ਪ੍ਰਵੀਨ ਠਾਕੁਰ ਜੀ*

02/11/2024

ਲੁਧਿਆਣਾ ਦੇ ਪਿੰਡ ਗੜ੍ਹੀ ਫਾਜਲ ਵਿਖੇ ਧੰਨ ਧੰਨ ਬਾਬਾ ਕਾਲੀਆ ਜੀ ਦਾ 23ਵਾਂ ਸਾਲਾਨਾ ਜੋੜ ਮੇਲਾ ਬੜੀ ਧੂਮ-ਧਾਮ ਅਤੇ ਸ਼ਰਧਾਂ ਨਾਲ ਕਰਵਾਇਆ

22/08/2024
22/08/2024

ਮੰਗਾਂ ਮੰਨਣ ਤੋਂ ਭੱਜੀ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮਨੇਜਮੈਂਟ ਖਿਲਾਫ਼ ਪੰਜਾਬ ਭਰ 'ਚ ਗੇਟ ਰੈਲੀਆਂ,22 ਦੀ ਮੀਟਿੰਗ ਬੇਸਿੱਟਾ ਰਹੀ ਤਾਂ 1 ਸਤੰਬਰ ਨੂੰ ਕਰਾਂਗੇ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ : ਰਾਮਗੜ੍ਹ, ਮਹਿਦੂਦਾਂ

ਬ੍ਰਾਜ਼ੀਲ: ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 61 ਲੋਕਾਂ ਦੀ ਮੌਤਵਿਨਹੇਡੋ, 10 ਅਗਸਤਬ੍ਰਾਜ਼ੀਲ ਦੇ ਸਾਓ ਪਾਓਲੋ ਵਿੱਚ ਸ਼ੁੱਕਰਵਾਰ ਨੂੰ ਇੱਕ ...
10/08/2024

ਬ੍ਰਾਜ਼ੀਲ: ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 61 ਲੋਕਾਂ ਦੀ ਮੌਤ
ਵਿਨਹੇਡੋ, 10 ਅਗਸਤ

ਬ੍ਰਾਜ਼ੀਲ ਦੇ ਸਾਓ ਪਾਓਲੋ ਵਿੱਚ ਸ਼ੁੱਕਰਵਾਰ ਨੂੰ ਇੱਕ ਯਾਤਰੀ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਡਿੱਗਣ ਕਾਰਨ ਸਵਾਰ ਸਾਰੇ 61 ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸਾਓ ਪਾਓਲੋ ਦੇ ਮਹਾਨਗਰ ਤੋਂ ਲਗਭਗ 80 ਕਿਲੋਮੀਟਰ ਉੱਤਰ-ਪੱਛਮ ਵਿੱਚ ਵਿਨਹੇਡੋ ਸ਼ਹਿਰ ਵਿੱਚ ਜਹਾਜ਼ ਡਿੱਗਣ ਦੀ ਘਟਨਾ ਵਾਪਰੀ ਹੈ, ਹਾਲਾਂਕਿ ਉਥੇ ਹੋਏ ਜਾਨੀ-ਮਾਲੀ ਨੁਕਸਾਨ ਬਾਰੇ ਹਾਲੇ ਸੂਚਨਾ ਨਹੀਂ ਮਿਲ ਸਕੀ ਹੈ। ਮੌਕੇ ‘ਤੇ ਮੌਜੂਦ ਵਿਅਕਤੀਆਂ ਨੇ ਕਿਹਾ ਕਿ ਸਥਾਨਕ ਨਿਵਾਸੀਆਂ ਵਿੱਚ ਕੋਈ ਪੀੜਤ ਨਹੀਂ ਸੀ।

ਏਅਰਲਾਈਨ ਵੋਏਪਾਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸਦਾ ਜਹਾਜ਼ ਏਟੀਆਰ 72 ਟਵਿਨ-ਇੰਜਣ ਟਰਬੋਪ੍ਰੌਪ ਸਾਓ ਪਾਓਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਗੁਆਰੁਲਹੋਸ ਲਈ ਜਾ ਰਿਹਾ ਸੀ, ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਵਾਈ ਜਹਾਜ਼ ਵਿਚ ਵਿੱਚ 57 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ।

ਏਅਰਲਾਈਨ ਨੇ ਕਿਹਾ ਕਿ ਉਹ ਪੀੜਤਾਂ ਦੇ ਪਰਿਵਾਰਾਂ ਨੂੰ ਬੇਰੋਕ ਸਹਾਇਤਾ ਦੇ ਪ੍ਰਬੰਧ ਨੂੰ ਤਰਜੀਹ ਦੇ ਰਿਹਾ ਹੈ ਅਤੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰ ਰਿਹਾ ਹੈ।

ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਮੋਰ-ਲੇਸਤੇ ਪੁੱਜੀ ਰਾਸ਼ਟਰਪਤੀ ਦਰੋਪਦੀ ਮੁਰਮੂਦਿਲੀ (ਤਿਮੋਰ-ਲੇਸਤੇ), 10 ਅਗਸਤਭਾਰਤ ਦੀ ਰਾਸ਼ਟਰਪਤੀ ਦਰੋਪਦ...
10/08/2024

ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਮੋਰ-ਲੇਸਤੇ ਪੁੱਜੀ ਰਾਸ਼ਟਰਪਤੀ ਦਰੋਪਦੀ ਮੁਰਮੂ

ਦਿਲੀ (ਤਿਮੋਰ-ਲੇਸਤੇ), 10 ਅਗਸਤ

ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਪੜਾਅ ਤਹਿਤ ਸ਼ਨਿੱਚਰਵਾਰ ਨੂੰ ਦੱਖਣੀ ਪੂਰਬੀ ਏਸ਼ੀਆਈ ਦੇਸ਼ ਤਿਮੋਰ-ਲੇਸਤੇ ਪੁੱਜੇ ਹਨ। ਇਸ ਤੋਂ ਪਹਿਲਾਂ ਉਹ ਨਿਉਜ਼ਿਲੈਂਡ ਅਤੇ ਫਿਜੀ ਦੀ ਯਾਤਰਾ ’ਤੇ ਸਨ। ਦਰੋਪਦੀ ਮੁਰਮੂ ਤਿਮੋਰ-ਲੇਸਤੇ ਦੀ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਰਾਸ਼ਟਰਪਤੀ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ਪੋਸਟ ਵਿਚ ਕਿਹਾ ਕਿ ਦਿੱਲੀ ਤੋਂ ਦਿਲੀ ਦੇ ਸਬੰਧਾਂ ਨੂੰ ਹੋ ਅੱਗੇ ਵਧਾਉਂਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਭਾਰਤ ਤੋ ਤਿਮੋਰ-ਲੇਸਤੇ ਦੀ ਪਹਿਲੀ ਰਾਸ਼ਟਰਪਤੀ ਪੱਧਰ ਦੀ ਯਾਤਰਾ ਤਹਿਤ ਦਿਲੀ ਪੁੱਜੇ ਹਨ, ਜਿੱਥੇ ਰਾਸ਼ਟਰਪਤੀ ਜੋਸੇ ਰਾਮੋੋਸ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੋਰਾਨ ਮੁਰਮੂ ਤਿਮੋਰ-ਲੇਸਤੇ ਦੇ ਪ੍ਰਧਾਨ ਮੰਤਰੀ ਜਾਨਾਨਾ ਗੁਸਮਾਓ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਮੁਰਮੂ ਤਿਮੋਰ-ਲੇਸਤੇ ਵਿੱਚ ਭਾਰਤੀਆਂ ਅਤੇ ‘ਫ੍ਰੈਂਡਜ਼ ਆਫ ਇੰਡੀਆ’ ਦੁਆਰਾ ਆਯੋਜਿਤ ਇੱਕ ਭਾਈਚਾਰਕ ਸਮਾਗਮ ਵਿੱਚ ਸ਼ਾਮਲ ਹੋਣਗੇ। ਮੁਰਮੂ ਦੇ ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਭਾਰਤ ਛੇਤੀ ਹੀ ਦਿਲੀ ਵਿੱਚ ਇੱਕ ਦੂਤਾਵਾਸ ਸਥਾਪਤ ਕਰੇਗਾ। ਜ਼ਿਕਰਯੋਗ ਹੈ ਕਿ ਕਰੀਬ 7 ਮਹੀਨੇ ਪਹਿਲਾਂ ਤਿਮੋਰ ਲੇਸਤੇ ਦੇ ਰਾਸ਼ਟਰਪਤੀ ਨੇ ਵੀ ਭਾਰਤ ਦਾ ਦੌਰਾ ਕੀਤਾ ਸੀ

ਦਿੱਲੀ ਪੁੱਜਣ ’ਤੇ ਭਾਰਤੀ ਹਾਕੀ ਟੀਮ ਦਾ ਧੂਮਧਾਮ ਨਾਲ ਸਵਾਗਤਨਵੀਂ ਦਿੱਲੀ, 10 ਅਗਸਤਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁ...
10/08/2024

ਦਿੱਲੀ ਪੁੱਜਣ ’ਤੇ ਭਾਰਤੀ ਹਾਕੀ ਟੀਮ ਦਾ ਧੂਮਧਾਮ ਨਾਲ ਸਵਾਗਤ

ਨਵੀਂ ਦਿੱਲੀ, 10 ਅਗਸਤ

ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਟੀਮ ਸਮੇਤ ਸ਼ਨਿੱਚਵਾਰ ਨੂੰ ਪੈਰਿਸ ਤੋਂ ਭਾਰਤ ਪੁੱਜੇ। ਹਾਲਾਂਕਿ ਸਮਾਪਤੀ ਸਮਾਰੋਹ ਦੇ ਮੱਦੇਨਜ਼ਰ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਦੇ ਸਾਰੇ ਮੈਂਬਰ ਹਾਲੇ ਵਾਪਸ ਨਹੀਂ ਆਏ ਹਨ। ਹਰਮਨਪ੍ਰੀਤ ਅਤੇ ਟੀਮ ਦੇ ਮੈਂਬਰਾਂ ਦਾ ਸਵੇਰੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਹਾਰਾਂ ਅਤੇ ਢੋਲ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਰਮਨਪ੍ਰੀਤ ਨੇ ਕਿਹਾ ਕਿ ਸਾਨੂੰ ਹਰ ਤਰ੍ਹਾਂ ਦਾ ਸਮਰਥਨ ਮਿਲਿਆ ਹੈ ਮੈਂ ਸੱਚਮੁੱਚ ਧੰਨਵਾਦ ਕਰਨਾ ਚਾਹੁੰਦਾ ਹਾਂ, ਅਸੀਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਟੀਮ ਦੇ ਮੈਂਬਰਾਂ ਨੇ ਭੰਗੜਾ ਵੀ ਪਾਇਆ

ਅੱਜ ਵਾਇਨਾਡ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀਨਵੀਂ ਦਿੱਲੀ, 10 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਰਲ ਦੇ ਵਾਇਨਾਡ ਦਾ ਦੌਰਾ ਕਰਨਗੇ...
10/08/2024

ਅੱਜ ਵਾਇਨਾਡ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 10 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਰਲ ਦੇ ਵਾਇਨਾਡ ਦਾ ਦੌਰਾ ਕਰਨਗੇ। ਉਹ ਜ਼ਮੀਨ ਖ਼ਿਸਕਣ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਜਾਣਗੇ ਅਤੇ ਪੀੜਤਾਂ ਨਾਲ ਵੀ ਮੁਲਾਕਾਤ ਕਰਨਗੇ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸਵੇਰੇ 11:30 ਵਜੇ ਕਨੂਰ ਪੁੱਜਣਗੇ ਅਤੇ ਇਸ ਤੋਂ ਬਾਅਦ ਪ੍ਰਭਾਵਿਤ ਖ਼ੇਤਰਾਂ ਦਾ ਹਵਾਈ ਦੌਰਾ ਕਰਨਗੇ। ਦੁਪਹਿਰ 12 ਵਜੇ ਤੋਂ ਬਾਅਦ ਉਹ ਪ੍ਰਭਾਵਿਤ ਇਲਾਕਿਆਂ ਦਾ ਜ਼ਮੀਨੀ ਦੌਰਾ ਕਰਨਗੇ ਤੇ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਰਾਹਤ ਸ਼ਿਵਰਾਂ ਅਤੇ ਉਨ੍ਹਾਂ ਹਸਪਤਾਲਾਂ ਦਾ ਵੀ ਦੌਰਾ ਕਰਨਗੇ, ਜਿਥੇ ਪ੍ਰਭਾਵਿਤ ਲੋਕਾਂ ਨੂੰ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਹ ਇਕ ਸਮੀਖਿਆ ਮੀਟਿੰਗ ਵੀ ਕਰਨਗੇ। ਪ੍ਰਧਾਨ ਮੰਤਰੀ ਕੇਰਲ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰ ਵਾਇਨਾਡ ਵਿਚ ਵਾਪਰੀ ਤ੍ਰਾਸਦੀ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕਰਨ ਬਾਰੇ ਵਿਚਾਰ ਕਰਨਗੇ।

ਤਾਜ਼ਾ ਖ਼ਬਰਾਂਪੈਰਿਸ ਉਲੰਪਿਕ: ਅੱਜ ਕੁਆਰਟਰ ਫਾਈਨਲ ਮੁਕਾਬਲੇ ਲਈ ਖ਼ੇਡੇਗੀ ਪਹਿਲਵਾਨ ਰਿਤਿਕਾ ਹੁੱਡਾਫ਼ਰਾਂਸ, 10 ਅਗਸਤ- ਪੈਰਿਸ ਉਲੰਪਿਕ ਦੇ ਅੱਜ 15ਵ...
10/08/2024

ਤਾਜ਼ਾ ਖ਼ਬਰਾਂ
ਪੈਰਿਸ ਉਲੰਪਿਕ: ਅੱਜ ਕੁਆਰਟਰ ਫਾਈਨਲ ਮੁਕਾਬਲੇ ਲਈ ਖ਼ੇਡੇਗੀ ਪਹਿਲਵਾਨ ਰਿਤਿਕਾ ਹੁੱਡਾ
ਫ਼ਰਾਂਸ, 10 ਅਗਸਤ- ਪੈਰਿਸ ਉਲੰਪਿਕ ਦੇ ਅੱਜ 15ਵੇਂ ਦਿਨ ਮਹਿਲਾ ਪਹਿਲਵਾਨ ਰਿਤਿਕਾ ਹੁੱਡਾ 75 ਕਿੱਲੋ ਫ੍ਰੀ ਸਟਾਈਲ ਦੇ ਕੁਆਰਟਰ ਫਾਈਨਲ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਰਿਤਿਕਾ ਦਾ ਆਖ਼ਰੀ 16ਵੇਂ ਦੌਰ ਵਿਚ ਮੁਕਾਬਲਾ ਹੰਗਰੀ ਦੀ ਬੇਨਾਰਡੇਟ ਨਾਗੀ ਨਾਲ ਹੋਵੇਗਾ। ਇਸ ਤੋਂ ਇਲਾਵਾ ਗੋਲਫ਼ਰ ਅਦਿਤੀ ਅਸ਼ੋਕ ਅਤੇ ਦੀਕਸ਼ਾ ਡਾਗਰ ਵੀ ਸਿੰਗਲ ਵਰਗ ਵਿਚ ਚੁਣੌਤੀ ਪੇਸ਼ ਕਰਨਗੀਆਂ।

Address

Ludhiana

Alerts

Be the first to know and let us send you an email when DAILY SURAJ posts news and promotions. Your email address will not be used for any other purpose, and you can unsubscribe at any time.

Contact The Business

Send a message to DAILY SURAJ:

Share