13/09/2025
ਵਿਸ਼ਾ: ਸਾਲਾਨਾ ਕਨਵੋਕੇਸ਼ਨ ਸਮਾਰੋਹ 2025 ਆਯੋਜਿਤ
ਡੀਐਮਸੀਐਂਡਐਚ ਨੇ ਅੱਜ ਐਮਬੀਬੀਐਸ ਬੈਚ 2019 ਦਾ ਕਨਵੋਕੇਸ਼ਨ ਸਮਾਰੋਹ ਆਯੋਜਿਤ ਕੀਤਾ, ਜਿਸ ਵਿੱਚ 80 ਐਮਬੀਬੀਐਸ ਡਿਗਰੀਆਂ, 67 ਸਰਟੀਫਿਕੇਟ ਅਤੇ 16 ਤਮਗੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ।
ਸਮਾਰੋਹ ਦੇ ਮੁੱਖ ਅਤੀਥੀ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਮੰਤਰੀ, ਪੰਜ਼ਾਬ, ਡਾ. ਬਲਬੀਰ ਸਿੰਘ ਸਨ ਅਤੇ ਵਿਸ਼ੇਸ਼ ਅਤੀਥੀ ਬੀਐਫਯੂਐਚਐਸ, ਫਰੀਦਕੋਟ ਦੇ ਚੇਅਰਪਰਸਨ ਡੀਨ ਕਾਲਜ ਡਿਵੈਲਪਮੈਂਟ, ਡਾ. ਦੀਪਕ ਜੌਨ ਭੱਟੀ ਸਨ।
ਇਸ ਮੌਕੇ ‘ਤੇ ਡੀਐਮਸੀਐਂਡਐਚ ਮੈਨੇਜਿੰਗ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਕਾਂਤ ਮੁੰਜਾਲ, ਸਕੱਤਰ ਸ਼੍ਰੀ ਬਿਪਿਨ ਗੁਪਤਾ, ਖਜਾਨਚੀ ਸ਼੍ਰੀ ਮੁਕੇਸ਼ ਵਰਮਾ, ਪ੍ਰਿੰਸਿਪਲ ਡਾ. ਜੀ.ਐਸ. ਵੰਡਰ, ਡੀਨ ਅਕੈਡਮਿਕਸ ਡਾ. ਸੰਦੀਪ ਕੌਸ਼ਲ, ਮੈਡੀਕਲ ਸੁਪਰਿੰਟੈਂਡੈਂਟ ਡਾ. ਅਸ਼ਵਨੀ ਕੇ. ਚੌਧਰੀ ਅਤੇ ਡਾ. ਸੰਦੀਪ ਸ਼ਰਮਾ, ਚੀਫ ਕਾਰਡੀਓਲੌਜਿਸਟ ਅਤੇ ਐਚਡੀਐਚਆਈ ਕੋ-ਆਰਡੀਨੇਟਰ ਡਾ. ਬਿਸ਼ਵ ਮੋਹਨ ਅਤੇ ਐਡਿਸ਼ਨਲ ਮੈਡੀਕਲ ਸੁਪਰਿੰਟੈਂਡੈਂਟ ਡਾ. ਡਾ. ਅਸ਼ੀਮਾ ਤਨੇਜਾ ਵੀ ਹਾਜ਼ਰ ਸਨ।
ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਅਕੈਡਮਿਕ ਪ੍ਰੋਸੇਸ਼ਨ ਨਾਲ ਹੋਈ।
ਡਾ. ਪੀ.ਐਲ. ਗੌਤਮ (ਪ੍ਰੋਫੈਸਰ ਅਤੇ ਮੁਖੀ, ਡਿਪਾਰਟਮੈਂਟ ਆਫ ਕ੍ਰਿਟੀਕਲ ਕੇਅਰ ਮੈਡੀਸਿਨ, ਡੀਐਮਸੀਐਂਡਐਚ) ਨੇ ਮੁੱਖ ਅਤੀਥੀ ਅਤੇ ਵਿਸ਼ੇਸ਼ ਅਤੀਥੀ ਦਾ ਪਰੀਚਯ ਦਿਵਾਇਆ ਅਤੇ ਨਵੇਂ ਗ੍ਰੈਜੂਏਟਸ ਨੂੰ ਵਧਾਈ ਦਿੱਤੀ।
ਸਵਾਗਤੀ ਭਾਸ਼ਣ ‘ਚ ਸਕੱਤਰ ਸ਼੍ਰੀ ਬਿਪਿਨ ਗੁਪਤਾ ਨੇ ਮੁੱਖ ਅਤੀਥੀ, ਅਤੀਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਰੋਗੀ ਸੰਭਾਲ ਦੇ ਖੇਤਰ ਵਿੱਚ ਕਾਬਲਿਯਤ ਸਾਬਤ ਕਰਨ ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਡਿਗਰੀ ਪ੍ਰਦਾਨ ਸਮਾਰੋਹ ਸਾਡੇ ਗ੍ਰੈਜੂਏਟਸ ਦੀ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ। ਇਹ ਵਿਦਿਆਰਥੀ ਸਿਰਫ਼ ਦਵਾਈ ਦੀ ਵਿਗਿਆਨ ਹੀ ਨਹੀਂ ਸਿੱਖੇ, ਸਗੋਂ ਸੇਵਾ ਅਤੇ ਦਇਆ ਦੇ ਮੁੱਲ ਵੀ ਅਪਣਾਏ ਹਨ।
ਪ੍ਰਿੰਸਿਪਲ ਡਾ. ਜੀ.ਐਸ. ਵੰਡਰ ਨੇ ‘ਸਾਲਾਨਾ ਕਾਲਜ ਰਿਪੋਰਟ’ ਪੇਸ਼ ਕੀਤੀ ਅਤੇ ਵਿਦਿਆਰਥੀਆਂ ਦੀਆਂ ਸਫਲਤਾਵਾਂ ‘ਤੇ ਮਾਣ ਜਤਾਇਆ।
ਡੀਐਮਸੀਐਂਡਐਚ ਮੈਨੇਜਿੰਗ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਕਾਂਤ ਮੁੰਜਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟੈਕਨਾਲੋਜੀ ਸਹੀ ਨਤੀਜੇ ਦੇ ਸਕਦੀ ਹੈ ਪਰ ਡਾਕਟਰ ਦੀ ਦਇਆਭਾਵਨਾ ਨੂੰ ਕੋਈ ਮਸ਼ੀਨ ਨਹੀਂ ਬਦਲ ਸਕਦੀ। ਦਿਲ ਦੀ ਧੜਕਨ ਸੁਣਾਉਣ ਵਾਲਾ ਸਟੈਥੋਸਕੋਪ ਅਸਲ ਵਿੱਚ ਦਇਆ ਨੂੰ ਵੀ ਵਧਾਉਂਦਾ ਹੈ। ਇਕ ਚੰਗਾ ਡਾਕਟਰ ਕੇਵਲ ਕਾਬਲ ਨਹੀਂ ਹੁੰਦਾ, ਸਗੋਂ ਚੰਗਾ ਮਨੁੱਖ ਵੀ ਹੁੰਦਾ ਹੈ।
ਮੁੱਖ ਭਾਸ਼ਣ ਦੌਰਾਨ ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਉਪਲਬਧੀਆਂ ‘ਤੇ ਵਧਾਈ ਦਿੱਤੀ। ਸਿਹਤ, ਰੋਕਥਾਮੀ ਇਲਾਜ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਟੈਕਨਾਲੋਜੀ ਦਾ ਸਹੀ ਉਪਯੋਗ ਕਰੋ।
ਇਸ ਸਾਲ ਨਵੇਂ ਇਨਾਮ ਵੀ ਸ਼ੁਰੂ ਕੀਤੇ ਗਏ। ਖੇਡਾਂ ਲਈ ਕਾਲਜ ਕਲਰ ਇਨਾਮ ਡਾ. ਅਭਾਏਵ ਪ੍ਰਤਾਪ ਸਿੰਘ ਸੋਢੀ ਨੂੰ ਦਿੱਤਾ ਗਿਆ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਕਾਲਜ ਕਲਰ ਇਨਾਮ ਡਾ. ਇਸ਼ਿਤਾ ਗੁਪਤਾ ਨੂੰ ਪ੍ਰਦਾਨ ਕੀਤਾ ਗਿਆ।
‘ਡਾ. ਸ਼ੁਭਮ ਮੁੰਜਾਲ’ ਨੂੰ ਬੈਸਟ ਗ੍ਰੈਜੂਏਟ ਅਤੇ ਬੈਸਟ ਆਲ ਰਾਊਂਡਰ ਘੋਸ਼ਿਤ ਕੀਤਾ ਗਿਆ, ਜਦੋਂਕਿ ‘ਡਾ. ਇਸ਼ਿਤਾ ਗੁਪਤਾ’ ਨੂੰ ਸੈਕਿੰਡ ਬੈਸਟ ਗ੍ਰੈਜੂਏਟ ਦਾ ਖ਼ਿਤਾਬ ਮਿਲਿਆ।
ਸਮਾਰੋਹ ਦਾ ਸੰਪੂਰਨ ਧੰਨਵਾਦ ਭਾਸ਼ਣ ਡੀਨ ਅਕੈਡਮਿਕਸ ਡਾ. ਸੰਦੀਪ ਕੌਸ਼ਲ ਨੇ ਕੀਤਾ।
DMC Dayanand Medical College & Hospital