18/07/2025
ਲੈਂਡ ਪੂਲਿੰਗ
-------
ਭਰਾਵੋ ! ਦਸ ਵਾਰ ਸੋਚਿਆ ਵਿਚਾਰਿਆ ਜੇ ਅਤੇ ਗਿਆਰਾਂ ਵਾਰ ਪਾਂਧਾ ਪੁੱਛਿਆ ਜੇ , ਫਿਰ ਫੈਸਲਾ ਕਰਿਆ ਜੇ ।
---------------------------
-- ਪੂਲਿੰਗ ਰਾਹੀਂ ਜੋ ਜ਼ਮੀਨ ਤੁਹਾਡੇ ਕੋਲੋਂ ਲਈ ਜਾਏਗੀ , ਉਹ ਖੱਟੀ ਕਮਾਈ ਵਾਸਤੇ ਲਈ ਜਾਵੇਗੀ ਭਾਂਵੇ ਸਰਕਾਰ ਆਪ ਕਰੇ ਜਾਂ ਕਿਸੇ ਕੰਪਨੀ ਦੇ ਜ਼ਰੀਏ ਕਰਵਾਏ ।
-- ਜੋ ਵੀ ਮੁਨਾਫ਼ਾ ਹੋਵੇਗਾ ਉਸ ਦਾ ਇੱਕ ਵੱਡਾ ਹਿੱਸਾ ਉਹ ਆਪਣੇ ਕੋਲ ਰੱਖਣਗੇ ਅਤੇ ਬਾਕੀ ਬਚਿਆ ਹੋਇਆ ਥੋੜਾ ਜਿਹਾ ਉਹ ਪੂਲ ਧਾਰਕਾਂ ਨੂੰ ਦੇਣਗੇ ।
-- ਇਹ ਪੂਲਿੰਗ ਕੋਈ ਇੱਕ ਅੱਧ ਸਾਲ ਵਾਸਤੇ ਨਹੀਂ ਘੱਟੋ ਘੱਟ ਪੰਦਰਾਂ ਵੀਹਾਂ ਸਾਲਾਂ ਵਾਸਤੇ ਹੋਵੇਗੀ , ਜਿਸ ਚ ਇੱਕ ਅੱਧ clause ਜੇ ਉਨ੍ਹਾਂ ਇਹੋ ਜਿਹੀ ਸ਼ਾਮਿਲ ਕਰ ਲਈ ਜਿਸ ਰਾਹੀਂ ਇਸ aggreement ਨੂੰ ਉਹ ਦਸ ਸਾਲ ਵਾਸਤੇ ਆਪਣੇ ਆਪ ਵਧਾ ਸਕਦੇ ਹੋਏ ਤਾਂ ਸਮਝੋ ਜ਼ਮੀਨ ਤੁਹਾਡੇ ਹੱਥੋਂ ਗਈ । ਤੁਹਾਡੇ ਕੋਲ ਤਾਂ ਪਾਰਟਨਰ ਸ਼ਿਪ ਹੋਏਗੀ,ਮਲਕੀਅਤ ਨਹੀਂ। ਤੁਸੀਂ ਜ਼ਮੀਨ ਨੂੰ ਵੇਚ ਵੱਟ ਨਹੀਂ ਸਕਦੇ , ਸਿਰਫ ਉਹ ਮੁਨਾਫ਼ਾ ਮਿਲੇਗਾ ਜਿਹੜਾ ਸਾਲ ਬਾਅਦ ਤੁਹਾਨੂੰ ਮਿਲੇਗਾ ।
-- ਸਮਾਂ ਬੀਤਣ ਬਾਅਦ ਵੀ ਤੁਸੀਂ ਇਸਨੂੰ ਖਾਲੀ ਨਹੀਂ ਕਰਵਾ ਸਕੋਗੇ ਕਿਉਂ ਕਿ aggreement ਦੀਆਂ ਸ਼ਰਤਾਂ ਹੀ ਐਨੀਆਂ ਪੇਚੀਦਾ ਹੋਣਗੀਆਂ ਜਿਹੜੀਆਂ ਕਿਤੇ ਨਾਂ ਕਿਤੇ ਤੁਹਾਡੇ ਵਿਰੁੱਧ ਜਾਂਦੀਆਂ ਹੋਣ ਗੀਆਂ । ਤੁਸੀਂ ਨਿਆਂ ਪ੍ਰਾਪਤੀ ਵਾਸਤੇ ਅਦਾਲਤਾਂ ਦੇ ਦਰਵਾਜ਼ੇ ਖੜਕਾਉਣ ਜੋਗੇ ਰਹਿ ਜਾਵੋਗੇ ਅਤੇ ਸਰਕਾਰ ਜਿਸ ਕੋਲ ਨਾਂ ਪੈਸੇ ਦੀ ਕਮੀਂ ਨਾਂ ਵਕੀਲਾਂ ਦੀ ਤੁਹਾਨੂੰ ਵਰ੍ਹਿਆਂ ਬੱਧੀ ਅਦਾਲਤਾਂ ਚ ਧੂਹਣ ਗੇ ।
-- ਮੈ ਤਾਂ ਮੁਕਤ ਭੋਗੀ ਹਾਂ ਅਤੇ ਸਰਕਾਰ ਵੱਲੋਂ ਆਪਣੀ ਹੀਰਿਆ ਵਰਗੀ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਅਦਾਲਤੀ ਪ੍ਰਕ੍ਰਿਆ ਸ਼ਾਮਿਲ ਹੋਣ ਹੀ ਵਾਲਾ ਹਾਂ ।
ਹਾਂ NRIs ਨੂੰ ਥੋੜਾ ਫਾਇਦਾ ਭਾਂਵੇ ਹੋਵੇ । ਜਿਨ੍ਹਾਂ ਦੀ ਹਿੱਸੇ ਦੀ ਪਾਰਟਨਰ ਸ਼ਿਪ ਪਿੰਡ ਚ safe ਪਈ ਰਹੇ ਅਤੇ ਪਿੰਡ ਚ ਨਾਂ ਚੱਲਦਾ ਰਹੇ।
ਬਾਕੀ ਭਾਈ ਜਿਵੇਂ ਤੁਹਾਡੀ ਮਰਜ਼ੀ।