21/07/2025
ਅੱਜ, ਡੀ.ਜੀ.ਪੀ.ਪੰਜਾਬ ਵੱਲੋਂ ਐਮ.ਆਰ.ਐਸ. ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿਖੇ ਸਾਰੇ ਰੇਂਜ ਡੀ.ਆਈ.ਜੀ., ਐਸ.ਐਸ.ਪੀ. ਅਤੇ ਸੀ.ਪੀ. ਨਾਲ ਰਾਜ ਪੱਧਰੀ ਕਾਨੂੰਨ-ਵਿਵਸਥਾ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿੱਚ ਰਾਜ ਵਿੱਚ ਕਾਨੂੰਨ-ਵਿਵਸਥਾ ਹਾਲਾਤ ਅਤੇ ਅੰਦਰੂਨੀ ਸੁਰੱਖਿਆ ਦਾ ਮੁਲਾਂਕਣ ਕੀਤਾ ਗਿਆ।
ਸਪੈਸ਼ਲ ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ, ਸਪੈਸ਼ਲ ਡੀ.ਜੀ.ਪੀ. ਇੰਟੈਲੀਜੈਂਸ, ਵਧੀਕ ਡੀ.ਜੀ.ਪੀ. ਏ.ਐਨ.ਟੀ.ਐਫ., ਵਧੀਕ ਡੀ.ਜੀ.ਪੀ. ਏ.ਜੀ.ਟੀ.ਐਫ. ਅਤੇ ਵਧੀਕ ਡੀ.ਜੀ.ਪੀ. ਕਾਊਂਟਰ ਇੰਟੈਲੀਜੈਂਸ ਵੱਲੋਂ ਫੀਲਡ ਅਧਿਕਾਰੀਆਂ ਨੂੰ ਨਸ਼ਾ ਤਸਕਰੀ ਦੇ ਨਵੇਂ ਟਰੈਂਡ, ਪਾਕ ਪ੍ਰੋਤਸਾਹਿਤ ਦਹਿਸ਼ਤਗਰਦੀ, ਸੰਗਠਿਤ ਅਪਰਾਧ ਅਤੇ ਰਾਜ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮੁੱਦਿਆਂ ਬਾਰੇ ਸੰਬੋਧਨ ਕੀਤਾ ਗਿਆ।
ਮੀਟਿੰਗ ਦਾ ਮੁੱਖ ਫੋਕਸ ਚੱਲ ਰਹੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ (1 ਮਾਰਚ, 2025 ਤੋਂ) ਦੀ ਵਿਸਥਾਰਪੂਰਵਕ ਸਮੀਖਿਆ ਸੀ - ਜਿਸ ਵਿੱਚ 13,665 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, 18,424 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ, ਅਤੇ 900 ਕਿਲੋਗ੍ਰਾਮ ਹੈਰੋਇਨ, 332 ਕਿਲੋਗ੍ਰਾਮ ਅਫੀਮ, 13 ਕਿਲੋਗ੍ਰਾਮ ਚਰਸ, 6 ਕਿਲੋਗ੍ਰਾਮ ਆਈਸ, ਅਤੇ 11.5 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ। 90% ਸਜ਼ਾ ਦਰ ਹਾਸਲ ਹੋਈ, 162 ਜਾਇਦਾਦਾਂ ਢਾਹ ਦਿੱਤੀਆਂ ਗਈਆਂ ਅਤੇ 220 ਦੋਸ਼ੀਆਂ ‘ਤੇ NDPS ਐਕਟ ਹੇਠ ਕਾਰਵਾਈ ਕੀਤੀ ਗਈ।
ਸੰਗਠਿਤ ਅਪਰਾਧ ਅਤੇ ਅੱਤਵਾਦੀ ਮਾਡਿਊਲਾਂ ਵਿਰੁੱਧ ਕਾਰਵਾਈ ਦੀ ਵੀ ਸਮੀਖਿਆ ਕੀਤੀ - ਸਾਰੇ ਵੱਡੇ ਗੈਂਗਸਟਰ ਕੇਸਾਂ ਦਾ ਪਤਾ ਲਗਾਇਆ ਗਿਆ ਹੈ, ਅਤੇ 100% ਅੱਤਵਾਦੀ ਕੇਸ ਹੱਲ ਕੀਤੇ ਗਏ ਹਨ।
ਯੁੱਧ ਨਸ਼ਿਆਂ ਵਿਰੁਧ ਮੁਹਿੰਮ ਵਿੱਚ ਸਾਡੀ ਰਣਨੀਤੀ ਸਖ਼ਤ ਕਾਰਵਾਈ ਅਤੇ ਕਮਿਉਨਿਟੀ ਅਧਾਰਿਤ ਰੋਕਥਾਮ ‘ਤੇ ਆਧਾਰਿਤ ਹੈ, ਤਾਂ ਜੋ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ। ਡੀ.ਜੀ.ਪੀ.ਪੰਜਾਬ ਵੱਲੋਂ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਅਤੇ ਅਤੇ ਯੂਨਿਟਾਂ ਨੂੰ ਇੱਕ ਸੁਰੱਖਿਅਤ, ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਅਪੀਲ ਕੀਤੀ ਗਈ। ਸਾਡਾ ਸਾਂਝਾ ਮਿਸ਼ਨ ਹੈ – ਸੁਰੱਖਿਅਤ, ਸਿਹਤਮੰਦ ਅਤੇ ਨਸ਼ਾ-ਮੁਕਤ ਪੰਜਾਬ।
Today, DGP Punjab chaired a State Level Law & Order Meeting with all Range DIGs, SSPs, and CPs at M.R.S. Punjab Police Academy, Phillaur, to review the drug law enforcement in ongoing Yudh Nashian Virudh, the law & order situation and internal security scenario in the state.
Special DGP Law & Order,Special DGP Intelligence,Additional DGP ANTF, Additional DGP AGTF and Additional DGP Counter Intelligence addressed the field officers about the latest trends in drug trafficking, Pak sponsored terrorism, Organised Crime and important issues impacting law & order in the state.
A key focus was a detailed review of the ongoing campaign (since March 1, 2025) – during which 13,665 FIRs have been registered, 18,424 arrests made, and 900 Kg he**in, 332 Kg o***m, 13 Kg charas, 6 Kg ice, and ₹11.5 crore drug money seized. A 90% conviction rate has been achieved, 162 properties have been demolished as per law.
We also reviewed action against organized crime and terror modules – all major gangster cases have been traced, and 100% of terror cases have been solved.
Our strategy in emphasizes both intensified enforcement and robust community-based prevention to effectively tackle drug abuse across . I urge all officers and units of Punjab Police to continue working with dedication, integrity, and a proactive spirit for a safer, healthier, and drug-free Punjab.