India24 Infoline News

India24 Infoline News The best of India24 Infoline News video from the India and around the world. India24 Infoline News is a 24-hour news and current affairs channel.
(1)

It covers the latest news on Politics, Entertainment, Sports, Business, Ground Breaking, Documentaries and In

Breaking News ਲੈਂਡ ਪੋਲਿੰਗ ਪਾਲਸੀ ਨੂੰ ਲੈ ਕੇ ਵੱਡੀ ਅਪਡੇਟ,  ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਸਕੀਮ ਲਈ ਵਾਪਸ।
11/08/2025

Breaking News ਲੈਂਡ ਪੋਲਿੰਗ ਪਾਲਸੀ ਨੂੰ ਲੈ ਕੇ ਵੱਡੀ ਅਪਡੇਟ, ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਸਕੀਮ ਲਈ ਵਾਪਸ।

11/08/2025

ਗੜ੍ਹੀ ਬੇਟ ਹੋਇਆ ਐਕਸੀਡੈਂਟ ਜਾਨੀ ਨੁਕਸਾਨ ਤੋਂ ਰਿਹਾ ਬਚਾਓ

10/08/2025

ਸਰਕਾਰ ਦੀ ਰੋਕ ਦੇ ਬਾਵਜੂਦ ਬੇਖੌਫ ਹੋਏ ਰੇਤ ਮਾਫੀਆ ਰਾਤ ਬੜੇ ਹਨੇਰੇ ਚ ਧੜੱਲੇ ਨਾਲ ਕਰਦੇ ਨੇ ਮਾਈਨਿੰਗ।

ਇਹ ਜੋ ਤੁਸੀਂ ਰੇਤੇ ਦੀਆਂ ਟਰਾਲੀਆਂ ਦੇਖ ਰਹੇ ਹੋ ਸਤਲੁਜ ਦਰਿਆ ਤੋਂ ਪਾਰ ਭਰ ਕੇ ਮਾਛੀਵਾੜਾ ਸਾਹਿਬ ਰੋਡ ਤੇ ਸਮਰਾਲੇ ਨੂੰ ਦੇਰ ਰਾਤ ਜਾਂਦੀਆਂ ਜਦੋਂ ਇਹ ਟਰਾਲੀਆਂ ਰੋਕੀਆਂ ਤੇ ਪੁੱਛ ਗਿਛ ਕੀਤੀ ਤਾਂ ਇਹਨਾਂ ਨੂੰ ਪੁੱਛਿਆ ਕਿ ਇਹ ਟਰਾਲੀਆਂ ਦੋ ਯਾ ਇੱਕ ਨੰਬਰ ਚ ਭਰ ਕੇ ਲਿਆਏ ਹੋ ਕਹਿੰਦੇ ਹਾਂਜੀ ਦੋ ਨੰਬਰ ਚ ਹੀ ਲਿਆਂਦੀਆਂ ਨੇ ਜਦੋਂ ਰੇਤ ਮਾਫੀਆ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਗਾਲੀ ਗਲੋਜ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਟਰਾਲੀਆਂ ਰੋਕ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਅੱਜ ਤਰਨਤਾਰਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ  ਸਰਹੱਦ ਪਾਰ ਤੋਂ ਹੁੰਦੀ ਨਸ਼ਾ ਤਸਕਰੀ ਨਾਲ ਨਜਿੱਠਣ ਲਈ 51.4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ...
09/08/2025

ਅੱਜ ਤਰਨਤਾਰਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਹੱਦ ਪਾਰ ਤੋਂ ਹੁੰਦੀ ਨਸ਼ਾ ਤਸਕਰੀ ਨਾਲ ਨਜਿੱਠਣ ਲਈ 51.4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ 'ਬਾਜ਼ ਅੱਖ' ਐਂਟੀ ਡਰੋਨ ਪ੍ਰਣਾਲੀ ਨੂੰ ਲਾਂਚ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸਾਰਾ ਸਰਹੱਦੀ ਖੇਤਰ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਵੇਗਾ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਹੈ। ਜਿਸ ਨਾਲ ਸਰਹੱਦੀ ਸੁਰੱਖਿਆ ਨੂੰ ਹੋਰ ਮਜਬੂਤੀ ਮਿਲੇਗੀ। ਇਸ ਸਿਸਟਮ ਨੂੰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਸਰਹੱਦ ਪਾਰੋਂ ਡਰੋਨਾਂ ਰਾਹੀਂ ਸੂਬੇ 'ਚ ਆਉਂਦੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਰੋਕਣਾ ਹੈ। ਅੱਤਵਾਦ ਅਤੇ ਨਸ਼ਿਆਂ ਦੇ ਗੱਠਜੋੜ ਨੂੰ ਜੜ੍ਹੋਂ ਪੁੱਟਣਾ ਸਾਡੀ ਤਰਜੀਹ ਹੈ।

09/08/2025

Happy Raksha Bandhan 🎉💕👫

06/08/2025

ਬਹੁਤ ਹੀ ਨਿੰਦਨਯੋਗ ਘਟਨਾ।
ਆਹ ਦੇਖੋ ਪੁਲਿਸ ਦੇ ਦੋ ਸਬ ਇੰਸਪੈਕਟਰਾਂ ਨੇ ਬਟਾਲਾ ਵਿੱਚ ਇੱਕ ਪੱਤਰਕਾਰ ਦੀ ਬੁ. ਰੀ ਤਰ੍ਹਾਂ ਕੀਤੀ ਕੁੱ. ਟ ਮਾ. ਰ, ਪੱਤਰਕਾਰ ਦੀ ਹਾਲਾਤ ਗੰ. ਭੀ. ਰ ।

ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ।                                    ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ।                 ...
06/08/2025

ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ। ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ। ਜ਼ਿਲਾ ਪ੍ਰੋਗਰਾਮ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੰਜੂ ਭੰਡਾਰੀ ਦੀ ਅਗਵਾਈ ਹੇਠ ਆਂਗਣਵਾੜੀ ਸੈਂਟਰ ਨੰਬਰ 122 ਵਿੱਚ ਆਂਗਣਵਾੜੀ ਕੁਲਵੰਤ ਕੌਰ ਨੀਲੋਂ ਵਲੋਂ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਜਾਗਰੂਕ ਕੀਤਾ ਗਿਆ। ਆਂਗਣਵਾੜੀ ਵਰਕਰ ਕੁਲਵੰਤ ਕੌਰ ਨੀਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਹਫ਼ਤਾ ਮਨਾਇਆ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਨਵੇਂ ਜੰਮੇ ਬੱਚੇ ਨੂੰ ਇੱਕ ਘੰਟੇ ਅੰਦਰ ਸਿਰਫ ਮਾਂ ਦਾ ਦੁੱਧ ਦਿੱਤਾ ਜਾਵੇ।ਇਸ ਤੋਂ ਇਲਾਵਾ ਬੱਚੇ ਨੂੰ ਸ਼ਹਿਦ , ਪਾਣੀ,ਗੂੜਤੀ ਨਹੀਂ ਦਿੱਤਾ ਜਾਣਾ ਚਾਹੀਦਾ। ਮਾਂ ਦਾ ਪੀਲਾ ਤੇ ਗਾੜਾ ਦੁੱਧ ਕੋਲਾਸਟਰਮ ਖ਼ਾਸਕਰ ਪਹਿਲੇ ਤਿੰਨ ਦਿਨ ਬੱਚੇ ਨੂੰ ਪਿਲਾਉਣ ਨਾਲ ਰੋਗਾ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ,ਬੋਤਲ ਦਾ ਜਾਂ ਓਪਰਾ ਦੁੱਧ ਪਿਲਾਉਣ ਨਾਲ ਬੱਚੇ ਨੂੰ ਐਲਰਜੀ ਅਤੇ ਡਾਇਰੀਆ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਆਂਗਣਵਾੜੀ ਵਰਕਰ ਕੁਲਵੰਤ ਕੌਰ ਨੇ ਕਿਹਾ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਤੋਂ ਇਨਫੈਕਸ਼ਨ ਹੋ ਸਕਦੀ । ਨਵੇਂ ਜੰਮੇ ਬੱਚੇ ਲਈ ਮਾਂ ਦਾ ਦੁੱਧ ਅਮ੍ਰਿਤ ਅਤੇ ਕੁਦਰਤੀ ਵਰਦਾਨ ਹੈ। ਦੁੱਧ ਦੀ ਮਹੱਤਤਾ ਬਾਰੇ ਪੋਸਟਰਾਂ ਵੀ ਬਣਾਏ ਗਏ।ਇਸ ਸਮੇਂ ਹੈਲਪਰ ਗੁਰਪ੍ਰੀਤ ਕੌਰ, ਕਿਰਨਜੀਤ ਕੌਰ, ਹਰਜੀਤ ਕੌਰ,ਮਲਕੀਤ ਕੌਰ, ਰਾਣੀ, ਕੁਲਵਿੰਦਰ ਕੌਰ, ਰੇਸ਼ਮਾ ਰਾਣੀ,ਅੰਜੂ ਸਿੰਘ,ਬੇਬੀ, ਪੂਜਾ ਰਾਣੀ ਆਦਿ ਹਾਜ਼ਰ ਸਨ।

05/08/2025

Breking news / ਅੱਧੀ ਰਾਤ ਨੂੰ ਪੁਲਿਸ ਨੇ ਲਿਆ ਵੱਡਾ ਐਕਸ਼ਨ / ਪਿੰਡ ਚੱਕ ਲੋਹਟ ਵਾਲੀ ਘਟਨਾ ਤੇ ਸੁਪਾਰੀ ਕਿਲਰ ਦਾ ਕੀਤਾ ਪੁਲਿਸ ਨੇ ਐ+ਨ+ਕਾ+ਊਂਟਰ।

ਸਰਕਾਰੀ ਡਾਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਦੀ ਦਵਾਈ ਨਾ ਲਿਖਣ 'ਤੇ ਕੀ - ਕੀ ਹੋਇਆ ? - ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਰਕਾਰ...
02/08/2025

ਸਰਕਾਰੀ ਡਾਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਦੀ ਦਵਾਈ ਨਾ ਲਿਖਣ 'ਤੇ ਕੀ - ਕੀ ਹੋਇਆ ?

- ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਰਕਾਰੀ ਡਾਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਦੀ ਦਵਾਈ ਨਾ ਲਿਖਣ 'ਤੇ ਕੀ - ਕੀ ਹੋਇਆ ? ਹੇਠਾਂ ਤੁਸੀ ਵੀ ਪੜ੍ਹੋ ਕਿ ਡਾਕਟਰ ਸਾਬ੍ਹ ਦੇ ਵਿਚਾਰ,,,,,,

ਜੇ ਮੇਰੀ ਜਮੀਰ ਮਰੀ ਹੁੰਦੀ ਤਾਂ ਸ਼ਾਇਦ ਮੈਂ ਵੀ ਬਹੁੱਤੇ ਸਰਕਾਰੀ ਡਾਕਟਰਾਂ ਵਾਂਗ ਗ਼ਰੀਬਾਂ ਨੂੰ ਬਾਹਰਲੇ ਮੈਡੀਕਲ ਸਟੋਰਾਂ ਤੋਂ ਦਵਾਈਆਂ ਲਿਖ ਕੇ ਅਤੇ ਬਾਹਰਲੇ ਮਹਿੰਗੇ ਟੈਸਟ ਲਿਖ ਕੇ ਲੁੱਟ ਕਰਦਾ ਤੇ ਸ਼ਾਮ ਨੂੰ ਆ ਕੇ ਫ਼ੇਰ ਨਿੱਜੀ ਕਲੀਨਿਕ 'ਤੇ ਕਰ ਲੁੱਟਦਾ ਤੇ "MBBS" ਦੀ ਡਿਗਰੀ ਨੂੰ ਲੋਕਾਂ ਨੂੰ ਲੁੱਟਣ ਦਾ ਸਰਟੀਫਿਕੇਟ ਬਣਾਈ ਫਿਰਦਾ ..ਪਰ ਹਰਾਮ ਦਾ ਕਮਾਇਆ ਪੈਸਾ ਨਿੱਕਲਦਾ ਬਹੁਤ ਔਖਾ, ਸ਼ੁਕਰ ਵਾਹਿਗੁਰੂ ਦਾ ਇਹ ਗੱਲ ਮੈਨੂੰ ਨੌਕਰੀ ਚੜਨ ਤੋਂ ਪਹਿਲਾਂ ਹੀ ਸਮਝ ਆ ਚੁੱਕੀ ਸੀ, ਤਾਹੀਂ ਨੌਕਰੀ ਚੜਨ ਵੇਲ਼ੇ ਹੀ ਇਹ ਪਰਚੀ ਕਮਰੇ ਬਾਹਰ ਲਗਾ ਕੇ ਸੇਵਾ ਸ਼ੁਰੂ ਕੀਤੀ ਸੀ.. ਕੇ "ਇੱਥੇ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਨਹੀਂ ਲਿੱਖੀ ਜਾਂਦੀ, ਸਾਰੀਆਂ ਦਵਾਈਆਂ ਹਸਪਤਾਲ ਅੰਦਰੋਂ ਫ਼ਰੀ ਮਿਲ਼ਦੀਆਂ".. ਤੁਹਾਨੂੰ ਕੀ ਲਗਦਾ ਇਹ ਪਰਚੀ ਲਿੱਖਣ ਤੋਂ ਬਾਅਦ ਮੇਰੀ ਨੌਕਰੀ ਬਹੁਤ ਸੌਖੀ ਰਹੀ ਹੋਵੇਗੀ.. ਸਾਥੀਓ ਓਸ ਤੋਂ ਬਾਅਦ ਕੱਲਾ ਕੱਲਾ ਦਿਨ ਸੰਘਰਸ਼ ਭਰਿਆ ਨਿਕਲਿਆ, ਗ਼ਰੀਬਾਂ ਨੂੰ ਲੁੱਟ ਕਮਿਸ਼ਨ ਖਾਣ ਵਾਲਿਆਂ ਨੇ ਥੱਲੇ ਸੁੱਟਣ ਦੀ ਹਰ ਕੋਸ਼ਿਸ਼ ਕੀਤੀ.. ਹਿੱਲ ਗਏ ਸੀ। ਉਪਰੋਂ ਪੈਸਾ ਬਣਾਉਣ ਵਾਲ਼ੇ ਕੇ ਇਹ ਕੱਲ ਦਾ ਜਵਾਕ ਹੁਣ ਸਾਡੇ ਧੰਦਿਆਂ ਖਿਲਾਫ਼ ਬੋਲੇਗਾ.. ਕਦੇ ਬਦਲੀਆਂ ਕਰਵਾਈਆਂ ਤੇ ਕਦੇ ਕੱਠੇ ਹੋ ਮੇਰੇ ਖਿਲਾਫ਼ ਸਾਜਿਸ਼ਾਂ ਰਚੀਆਂ.. ਥੱਲੇ ਸੁੱਟਣ ਦੀਆਂ ਹੁੱਣ ਵੀ ਠੱਗ ਮਾਫੀਆ ਬਹੁਤ ਕੋਸ਼ਿਸ਼ਾਂ ਕਰ ਰਿਹਾ, ਪਰ ਹਰ ਵਾਰ ਮੂੰਹ ਦੀ ਖਾਣੀ ਪਈ ਚੋਰਾਂ ਨੂੰ.. ਕਿਉਂਕਿ ਜਾਗਦੀਆਂ ਜਮੀਰਾਂ ਵਾਲ਼ੇ ਭਰਾ ਹਿੱਕ ਤਾਣ ਕੇ ਖੜੇ ਨੇ ਨਾਲ਼..ਪੋਸਟ ਨੂੰ ਸ਼ੇਅਰ ਕਰਨਾ ਸ਼ਾਇਦ ਡਾਕਟਰੀ ਨੂੰ ਇੱਕ ਧੰਦਾ ਸਮਝਣ ਵਾਲ਼ੇ ਠੱਗਾਂ ਨੂੰ ਸ਼ਰਮ ਆਜੇ, ਬਾਕੀ ਹਰਾਮ ਦਾ ਪੈਸਾ ਰੱਬ ਆਪੇ ਕੱਢ ਲੈਂਦਾ🙏🏻

02/08/2025

ਮਾਛੀਵਾੜਾ ਬਲਾਕ ਦੇ ਪਿੰਡ ਵਿਖੇ ਨਸ਼ਾ ਵੇਚਣ ਵਾਲੇ ਦੀ ਪ੍ਰੋਪਰਟੀ ਤੇ ਪੁਲਿਸ ਨੇ ਚਲਾਇਆ ਪੀਲਾ ਪੰਜਾ ।

ਦਰਬਾਰ ਮਾਇਆ ਭਗਵਾਨ ਜੀ ਡੇਰਾ ਰਹੀਮਾਬਾਦ ਕਲਾਂ
01/08/2025

ਦਰਬਾਰ ਮਾਇਆ ਭਗਵਾਨ ਜੀ ਡੇਰਾ ਰਹੀਮਾਬਾਦ ਕਲਾਂ

26 ਦਸੰਬਰ 1899 - 31 ਜੁਲਾਈ 1940ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ।
31/07/2025

26 ਦਸੰਬਰ 1899 - 31 ਜੁਲਾਈ 1940
ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ।

Address

Machhiwara

Alerts

Be the first to know and let us send you an email when India24 Infoline News posts news and promotions. Your email address will not be used for any other purpose, and you can unsubscribe at any time.

Contact The Business

Send a message to India24 Infoline News:

Share