Yuva Punjab

Yuva Punjab Daljeet Singh Zira

ਸੰਸਾਰ ਪੱਧਰ ਤੇ ਅਮਰ ---- ਸਿੱਧੂ ਮੂਸੇ ਆਲਾ/ ਲੋਕਾਂ ਦੇ ਦਿਲਾਂ ਵਿੱਚ ਕਿਵੇਂ ਵੱਸਣਾ ਅਤੇ ਦਿਲਾਂ ਤੇ ਰਾਜ ਕਿਵੇਂ ਕਰਨਾ ਇਹ ਸਿੱਧੂ ਮੂਸੇ ਆਲਾ ਨੂੰ...
18/03/2023

ਸੰਸਾਰ ਪੱਧਰ ਤੇ ਅਮਰ ---- ਸਿੱਧੂ ਮੂਸੇ ਆਲਾ/

ਲੋਕਾਂ ਦੇ ਦਿਲਾਂ ਵਿੱਚ ਕਿਵੇਂ ਵੱਸਣਾ ਅਤੇ ਦਿਲਾਂ ਤੇ ਰਾਜ ਕਿਵੇਂ ਕਰਨਾ ਇਹ ਸਿੱਧੂ ਮੂਸੇ ਆਲਾ ਨੂੰ ਹੀ ਪਤਾ ਸੀ।ਮੂਸਾ ਤੋਂ ਸਾਰੇ ਸੰਸਾਰ ਦੀ ਦੂਰੀ ਪਤੰਦਰ ਨੇ ਮੀਟਰਾਂ ਵਿੱਚ ਕਰ ਦਿੱਤੀ।47 ਸਾਲ ਦਾ ਹੋ ਗਿਆ,ਸਦੀ ਪਹਿਲਾਂ ਅਤੇ ਸਦੀ ਬਾਅਦ ਚ ਐਨਾ ਪ੍ਰਸਿੱਧ ਬੰਦਾ ਜੰਮਣਾ ਔਖਾ।ਭਗਤ ਸਿੰਘ ਤੋਂ ਬਾਅਦ ਕੋਈ ਭਗਤ ਸਿੰਘ ਨਹੀਂ ਜੰਮਿਆ, ਮੂਸੇ ਆਲੇ ਤੋਂ ਬਾਅਦ ਕਦੇ ਵੀ ਕੋਈ ਮੂਸੇ ਆਲਾ ਨਹੀਂ ਜਨਮ ਨਹੀਂ ਲਵੇਗਾ।

ਪੰਜਾਬ, ਪੰਜਾਬੀ, ਪੰਜਾਬੀਅਤ, ਪਿਤਾ, ਪੱਗ,ਪੱਟ ਇਕੱਠੇ ਸੰਸਾਰ ਦੇ ਨਕਸ਼ੇ ਤੇ ਪਹਿਲੀ ਵਾਰ ਚਮਕੇ ਹਨ। ਕਿਸੇ ਦੇ ਜਾਣ‌ ਤੇ ਸੰਸਾਰ ਪੱਧਰ ਤੇ ਪਹਿਲੀ ਵਾਰ ਐਨਾ ਵੱਡਾ ਰੋਸ ਹੋਇਆ।ਇਹ ਰੋਸ ਹਰ ਧਰਮ, ਮਜ਼ਹਬ,ਜਾਤ,ਗੋਤ,ਕਾਲੇ, ਚਿੱਟਿਆਂ, ਗੋਰਿਆਂ ਸਭ ਵਿੱਚ ਦੇਖਿਆ ਗਿਆ।

ਮਾਂ,ਮੂਸਾ,ਮਾਨਸਾ ਤਿੰਨੇ ਸਦਾ ਲਈ ਅਮਰ ਹੋ ਗਏ।ਮੂਸਾ ਪਿੰਡ ਸੰਸਾਰ ਦਾ ਪਿੰਡ ਬਣ ਗਿਆ। ਮਾਂ ਸਾਰੇ ਸੰਸਾਰ ਦੀ ਮਾਂ ਬਣ ਗਈ। ਅੰਤਰਰਾਸ਼ਟਰੀ ਫਿਗਰ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ।ਪਤੰਦਰ ਨੇ ਪੱਟਾਂ ਤੇ ਸਭ ਥਾਪੀ ਮਾਰਨ ਲਗਾ ਦਿੱਤੇ। ਕਿਸੇ ਚ ਜਾਨ ਫੂਕਣਾ ਇਹੀ ਹੁੰਦਾ।

ਪੀ ਬੀ 31 ਅਤੇ 5911 ਦੀ ਪਹਿਚਾਣ ਸਿੱਧੂ ਮੂਸੇ ਆਲੇ ਕਰਕੇ ਹੋਈ ਹੈ।ਪੱਟ ਦੀ ਥਾਪੀ ਅਤੇ 5911 ਜੋਰ ਦੇ ਪ੍ਰਤੀਕ ਹਨ।ਚੱਲਦਾ ਉਹ ਹਿੱਕ ਦੇ ਜ਼ੋਰ ਤੇ ਹੀ ਸੀ।

ਸਭ ਤੋਂ ਖਤਰਨਾਕ ਦੁਸ਼ਮਣ ਰਾਜਨੀਤੀ ਵਿੱਚ ਹੁੰਦੇ ਹਨ। ਰਾਜਨੀਤੀ ਵਿੱਚ ਆਉਣਾ ਉਹਦੇ ਲਈ ਗੁਨਾਹ ਹੋ ਗਿਆ। ਇਹਦੀ ਮੌਤ ਨਾਲ ਸੰਸਾਰ ਕੰਬਿਆ। ਉਸਦੀ ਮੌਤ ਤੋਂ ਹੁਣ ਤੱਕ ਹੁੰਦਾ ਨਿਰਸਵਾਰਥ ਇਕੱਠ ਸਿੱਧ ਕਰਦਾ ਕਿ ਚੰਗੇ ਹੋਣ ਦਾ ਬਹੁਤ ਫਾਇਦਾ। ਜਿਉਂਦੇ ਨੂੰ ਸਭ ਚੰਗਾ ਆਖੀ ਜਾਣਗੇ।ਸਮਾਜ ਲਈ ਕੀਤੀ ਕਮਾਈ ਮਰਕੇ ਪਤਾ ਲੱਗਦੀ ਹੈ।

ਉਹਨੇ ਧਰਤੀ ਤੇ ਕਬਜ਼ਾ ਕਰ ਲਿਆ ਸੀ।ਜੇ ਜਿਉਂਦਾ ਰਹਿੰਦਾ ਤਾਂ ਅੰਬਰ ਵੀ ਉਹਨੇ ਡੱਕ ਲੈਣਾ ਸੀ। ਇਰਾਦਾ ਉਹਦਾ ਕਮਾਲ ਸੀ। ਲਗਾਤਾਰ ਦਰਦ ਦਾ ਪ੍ਰਵਾਹ ਸਿਰਫ ਮੂਸੇ ਆਲੇ ਕਰਕੇ ਵਹਿ ਸਕਦਾ।ਸਬਕ ਦੁਨੀਆਂ ਨੂੰ ਵੱਡਾ ਦੇ ਗਿਆ।ਅੱਜ ਤੱਕ ਕਿਸੇ ਧਾਰਮਿਕ, ਰਾਜਨੀਤਕ ਜਾਂ ਸਮਾਜਿਕ ਫਿਗਰ ਦੀ ਮੌਤ ਤੇ ਨਾ ਐਨਾ ਰੋਸ ਹੋਇਆ ਨਾ ਇਕੱਠ।

ਸੱਚੀਓਂ ਸਾਰੀ ਦੁਨੀਆਂ ਤੈਨੂੰ ਬਾਈ ਬਾਈ ਵੀ ਕਹਿੰਦੀ ਹੈ ਅਤੇ ਹਰ ਇੱਕ ਨੂੰ ਤੂੰ ਮੂਸੇ ਪਿੰਡ ਆਉਣ ਲਗਾ ਦਿੱਤਾ। ਬਹੁਤੇ ਜਿਉਂਦੇ ਵੀ ਮਰੇ ਹੁੰਦੇ ਹਨ ਪਰ ਤੂੰ ਮਰ ਕੇ ਵੀ ਅਮਰ ਹੈ।ਅਮਰ ਬੰਦਿਆਂ ਨੂੰ ਕਦੇ ਅਲਵਿਦਾ ਨਹੀਂ ਕਹੀਦਾ,ਉਹ ਤਾਂ ਹਰ ਸੀਨੇ ਵਿੱਚ ਧੜਕਦਾ।

ਮੋਟਰਸਾਇਕਲ ਸਵਾਰਾਂ ਨੇ ਕੀਤੀ ਗੋਲੀਬਾਰੀ
17/03/2023

ਮੋਟਰਸਾਇਕਲ ਸਵਾਰਾਂ ਨੇ ਕੀਤੀ ਗੋਲੀਬਾਰੀ

15/03/2023
15/03/2023

ਸਰਕਾਰਾਂ ਵੱਲੋਂ ਗੈਂਗਸਟਰਾਂ ਦੀਆਂ ਜੇਲ੍ਹਾਂ ਤੋਂ ਲਾਈਵ ਇੰਟਰਵਿਊ ਚਲਵਾਉਣੀਆਂ
ਕਿੱਤੇ ਪੁੱਤ ਲਈ ਇਨਸਾਫ਼ ਮੰਗ ਰਹੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਦਬਾਉਣ ਦੀ ਕੋਸ਼ਿਸ਼ ਤਾਂ ਨੀ
???

ਬਦਲਾਵ ਦੀ ਤਸਵੀਰ
15/03/2023

ਬਦਲਾਵ ਦੀ ਤਸਵੀਰ

Address

SHIAN Pari
Makhu
142044

Alerts

Be the first to know and let us send you an email when Yuva Punjab posts news and promotions. Your email address will not be used for any other purpose, and you can unsubscribe at any time.

Share