Jaagde Reho

Jaagde Reho ਜਾਗਦੇ ਰਹੋ....!

ਸਾਡੀ ਕੋਸ਼ਿਸ਼ ਹੈ ਪੰਜਾਬ ਦੇ ਹਿਤਾਂ ਨਾਲ ਜੁੜੇ ਮੁੱਦਿਆਂ ਨੂੰ ਲੋਕਾਂ ਸਾਹਮਣੇ ਲਿਆ ਕੇ ਰੱਖੀਏ..! ਤੁਸੀਂ ਆਪਣੇ ਕੀਮਤੀ ਸੁਝਾਅ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡੇ ਨਾਲ ਜੁੜਨ ਲਈ ਸਾਡੇ ਪੇਜ ਨੂੰ ਫਾਲੋ ਜਾਂ ਲਾਈਕ ਕੇ ਸਕਦੇ ਹੋ। ਪੇਜ ਤੇ ਆਉਣ ਲਈ ਧੰਨਵਾਦ🙏

ਜ਼ਿਲ੍ਹਾ ਮਾਲੇਰਕੋਟਲਾ ਚ ਆਉਂਦੇ ਪਿੰਡ ਰੋਹੀੜਾ (ਵੱਡਾ ਘੱਲਘਾਰਾ) ਵਿਖੇ ਛੇਵੀਂ ਸਟੇਟ ਜੂਨੀਅਰ ਲੜਕੀਆਂ ਦੀ ਬਾਕਸਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ ...
26/08/2024

ਜ਼ਿਲ੍ਹਾ ਮਾਲੇਰਕੋਟਲਾ ਚ ਆਉਂਦੇ ਪਿੰਡ ਰੋਹੀੜਾ (ਵੱਡਾ ਘੱਲਘਾਰਾ) ਵਿਖੇ ਛੇਵੀਂ ਸਟੇਟ ਜੂਨੀਅਰ ਲੜਕੀਆਂ ਦੀ ਬਾਕਸਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦੀਆਂ ਕੁਝ ਝਲਕੀਆਂ। ਇਲਾਕੇ ਦੀਆਂ ਕਈ ਸਖਸ਼ੀਅਤਾਂ ਨੇ ਮੌਕੇ ਤੇ ਸ਼ਿਰਕਤ ਕਰਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।

23/08/2024

200+ ਗੋਲਡ ਮੈਡਲ ਲਿਆ ਚੁੱਕੀ ਹੈ ਇਹ ਅਕੈਡਮੀ

ਛੇ ਭੈਣਾਂ ਦਾ ਇਕਲੌਤਾ ਭਰਾ ਰਾਮਗੜ੍ਹ ਸਰਦਾਰਾਂ ਦਾ ਵਾਸੀ ਅਜੈ ਸਿੰਘ ਬਾਰੂਦੀ ਸੁਰੰਗ ਫਟਣ ਕਰਕੇ ਸ਼ਹੀਦ ਹੋ ਗਿਆ। ਅਗਨੀਵੀਰ ਸੀ ਉਹ। ਅੱਜ ਉਹਦੀ ਮ੍ਰਿਤ...
19/01/2024

ਛੇ ਭੈਣਾਂ ਦਾ ਇਕਲੌਤਾ ਭਰਾ ਰਾਮਗੜ੍ਹ ਸਰਦਾਰਾਂ ਦਾ ਵਾਸੀ ਅਜੈ ਸਿੰਘ ਬਾਰੂਦੀ ਸੁਰੰਗ ਫਟਣ ਕਰਕੇ ਸ਼ਹੀਦ ਹੋ ਗਿਆ। ਅਗਨੀਵੀਰ ਸੀ ਉਹ। ਅੱਜ ਉਹਦੀ ਮ੍ਰਿਤਕ ਦੇਹ ਪਿੰਡ ਪਹੁੰਚੇਗੀ। ਹਰ ਅੱਖ ਨਮ ਹੈ, ਹਰ ਕੋਈ ਭਾਵੁਕ ਹੈ।
ਜਿਹੜੇ ਅਗਨੀਵੀਰ ਯੋਜਨਾ ਦਾ ਵਿਰੋਧ ਕਰਨ ਵਾਲਿਆਂ ਨੂੰ ਗ਼ਲਤ ਆਖਦੇ ਸਨ, ਉਹ ਜਵਾਬ ਦੇਣ। ਮੌਤ ਠੇਕੇ ’ਤੇ ਨਹੀਂ ਮਿਲਦੀ, ਇਹ ਪੱਕੀ ਆਉਂਦੀ ਹੈ। ਸ਼ਹੀਦੀ ਸ਼ਹੀਦੀ ਹੈ, ਇਹ ਕੱਚੇ ਪੱਕੇ ਦੀ ਮੁਥਾਜ ਨਹੀਂ। ਜਜ਼ਬਾ ਤਾਂ ਜਜ਼ਬਾ ਹੈ, ਇਹਦੀ ਵਰਗ ਵੰਡ ਕਿਉਂ। ਇਹ ਕਿਹੜੀ ਪ੍ਰਥਾ ਹੋਈ ਕਿ ਚਾਰ ਵਰ੍ਹੇ ਫੌਜੀ ਨੂੰ ਅਗਨੀਵੀਰ ਬਣਾ ਕੇ ਵਰਤੋ ਤੇ ਜਦੋਂ ਉਹ ਸ਼ਹੀਦ ਹੋ ਜਾਵੇ ਤਾਂ ਕਹੋ, ਇਹ ਤਾਂ ਅਗਨੀਵੀਰ ਸੀ।
ਪੰਜਾਬ ਸਰਕਾਰ ਇਸ ਪਰਵਾਰ ਦੀ ਮੱਦਦ ਪਹਿਲਾਂ ਸ਼ਹੀਦ ਹੋਏ ਫੌਜੀ ਵੀਰਾਂ ਦੇ ਪਰਵਾਰਾਂ ਵਾਂਗ ਕਰੇ। ਇਹ ਸਾਡੇ ਫੌਜੀ ਜਵਾਨ, ਸਾਡਾ ਮਾਣ ਨੇ। ਇਨ੍ਹਾਂ ਦੇ ਜਜ਼ਬੇ ਨੂੰ ਸਲਾਮ ਹੈ।
- ਸਵਰਨ ਸਿੰਘ ਟਹਿਣਾ

ਚੰਦਰਮਾ 'ਤੇ ਪਹੁੰਚਣ ਦਾ ਕੀ ਫਾਇਦਾ ? ਜੇ ਤੁਸੀਂ 10-15 ਦਿਨਾਂ ਤੋਂ ਸੁਰੰਗ ਵਿੱਚ ਫਸੇ ਮਜ਼ਦੂਰਾਂ ਤੱਕ ਨਹੀਂ ਪਹੁੰਚ ਸਕਦੇ?
28/11/2023

ਚੰਦਰਮਾ 'ਤੇ ਪਹੁੰਚਣ ਦਾ ਕੀ ਫਾਇਦਾ ? ਜੇ ਤੁਸੀਂ 10-15 ਦਿਨਾਂ ਤੋਂ ਸੁਰੰਗ ਵਿੱਚ ਫਸੇ ਮਜ਼ਦੂਰਾਂ ਤੱਕ ਨਹੀਂ ਪਹੁੰਚ ਸਕਦੇ?

ਨਦੀਆਂ ਨਾਲੇ ਪਹਾੜ ਜੰਗਲ ਬੇਲਿਆਂ ਨੂੰ ਪਾਰ ਕਰ 26000 ਮੀਲ ਤੁਰਨ ਤੋਂ ਬਾਅਦਬਾਬੇ ਨਾਨਕ ਨੇ ਉਦਾਸੀਆਂ ਤੋਂ ਵਾਪਸ ਕਰਤਾਰਪੁਰ ਆਕੇ ਕੋਈ ਗੱਦੀ ਲਾਕੇ ਮ...
28/11/2023

ਨਦੀਆਂ ਨਾਲੇ ਪਹਾੜ ਜੰਗਲ ਬੇਲਿਆਂ ਨੂੰ ਪਾਰ ਕਰ 26000 ਮੀਲ ਤੁਰਨ ਤੋਂ ਬਾਅਦ
ਬਾਬੇ ਨਾਨਕ ਨੇ ਉਦਾਸੀਆਂ ਤੋਂ ਵਾਪਸ ਕਰਤਾਰਪੁਰ ਆਕੇ ਕੋਈ ਗੱਦੀ ਲਾਕੇ ਮੱਥੇ ਨਹੀਂ ਟਿਕਵਾਏ
ਗਿਆਨ ਦਾ ਸਮੁੰਦਰ ਜਿਸਦੇ ਤਰਕ ਸਵਾਲਾਂ ਤੇ ਸਬਦਾਂ ਅੱਗੇ ਦੁਨੀਆਂ ਦੇ ਵੱਡੇ ਵੱਡੇ ਪੰਡਿਤ ਮੌਲਵੀ ਸਾਧੂ ਨਿਸ਼ਬਦ ਹੋ ਜਾਂਦੇ ਹੋਣ 52 ਸਾਲ ਦੀ ਉਮਰ ਚ ਉਹ ਆਪਣੇ ਖੇਤਾਂ ਚ ਹਲ ਜੋਤ ਰਿਹਾ ਸੀ
ਆਪਣੀ ਜ਼ਿੰਦਗੀ ਦੇ 17 ਸਾਲ 5 ਮਹੀਨੇ ਬਾਬੇ ਨਾਨਕ ਨੇ ਖੇਤੀ ਕੀਤੀ
ਤੇ ਮਿੱਟੀ ਦਾ ਪੁੱਤ ਨਾਨਕ ਹਲ ਜੋਤਦਾ, ਨੱਕੇ ਮੋੜਦਾ ਕਿਰਤ ਕਰਦਾ ਹੀ ਅਕਾਲ ਪੁਰਖ ਦੀ ਗੋਦ ਚ ਜਾ ਵਿਰਾਜਿਆ
ਬਾਬੇ ਨਾਨਕ ਦੀ ਕ੍ਰਾਂਤੀਕਾਰੀ ਤੇ ਵਿਗਿਆਨਕ ਸੋਚ ਨੂੰ ਸਮਝਣ ਲਈ ਬਾਬੇ ਨਾਨਕ ਦੀ ਰਚੀ ਇਲਾਹੀ ਬਾਣੀ ਹੀ ਇੱਕ ਮਾਤਰ ਜ਼ਰੀਆ ਹੈ

ਖੇਤਾਂ ਚ ਕੰਮ ਕਰਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ, ਸੜਕਾਂ ਤੇ ਸਬਜੀ ਵੇਚਦਿਆਂ ਨੂੰ, ਕਿਸੇ ਵੱਡੀ ਕੰਪਨੀ ਚ ਨੌਕਰੀ ਕਰਦਿਆਂ ਨੂੰ ਤੇ ਇਸ ਦੁਨੀਆਂ ਦੇ ਕੋਨੇ ਕੋਨੇ ਚ ਬੈਠੇ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਬਾਬੇ ਨਾਨਕ ਦੇ ਕਿਰਤੀ ਬੱਚਿਆਂ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ
ਤੁਹਾਡਾ ਨਾਨਕ ਕੋਈ ਚਮਤਕਾਰੀ ਸਾਧ ਜਾਂ ਸ਼ਰਾਪ ਦੇਣ ਵਾਲਾ ਬਾਬਾ ਨਹੀਂ ਸੀ
ਕੰਧਾਂ ਤੇ ਟੰਗੀਆਂ ਫੋਟੋਆਂ ਵਰਗਾ ਕੋਈ Soft ਜੇ ਹੱਥਾਂ ਪੈਰਾਂ ਵਾਲਾ ਜਾਂ ਕੋਈ ਮਖ਼ਮਲੀ ਬਾਣੇ ਵਾਲਾ ਵੀ ਨਹੀਂ ਹੋਣਾ
4 ਉਦਾਸੀਆਂ ਕਰਕੇ ਦੇਸ਼ ਦੁਨੀਆਂ ਘੁੰਮਣ ਵਾਲੇ ਨਾਨਕ ਦੇ ਹੱਥਾਂ ਚ ਅੱਟਣ ਪਏ ਹੋਣੇ ਪੈਰਾਂ ਦੀਆਂ ਅੱਡੀਆਂ ਫਟੀਆਂ ਹੋਣੀਆਂ
ਝਾੜੀਆਂ ਚੋਂ ਲੰਗਦਿਆਂ ਸਾਦਾ ਬਾਣਾ ਕਿਤੋ ਫਟਿਆ ਵੀ ਹੋਣਾ
ਤੇ ਬਾਬੇ ਨੇ ਉਹ ਚੋਲਾ ਕਿਸੇ ਚੇਲੇ ਨੂੰ ਨਹੀਂ ਦਿੱਤਾ ਹੋਣਾ
ਖੁਦ ਹੀ ਸਿਓਂ ਕਿ ਦੋਬਾਰਾ ਪਹਿਨ ਲਿਆ ਹੋਣਾ
ਤੁਹਾਡਾ ਬਾਬਾ ਤੁਹਾਨੂੰ ਕੋਈ ਗੁੰਝਲਦਾਰ ਫ਼ਲਸਫ਼ਾ ਨਹੀਂ ਦੇਕੇ ਗਿਆ
ਕਿਰਤ ਕਰੋ, ਨਾਮ ਜਪੋ, ਵੰਡ ਛਕੋ
ਜਿਸ ਵੀਰ ਭੈਣ ਨੂੰ ਇਹ ਲੱਗਿਆ ਹੋਵੇ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਨਾਨਕ ਕਹਿ ਕਹਿ ਕੇ ਸੰਬੋਧਿਤ ਕਰ ਰਿਹਾ ਤੇ ਇੱਜ਼ਤ ਨਹੀਂ ਕਰ ਰਿਹਾ ਉਹਨਾਂ ਤੋਂ ਮੁਆਫ਼ੀ ਮੰਗਦਾ
ਪਰ ਜਦ ਮੈ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦਾ, ਕੋਈ ਕਿਤਾਬ ਪੜਕੇ ਉਹਨਾਂ ਦੇ ਸਫ਼ਰ ਦਾ ਸਾਥੀ ਬਣਦਾ ਤਾਂ ਮੇਰਾ ਦਿਲ ਮੇਰੇ ਬਾਬੇ ਨੂੰ ਬੱਸ ਨਾਨਕ ਕਹਿਣ ਦਾ ਕਰਦਾ ਮੇਰਾ ਦਿਲ ਕਰਦਾ ਸਾਡੇ ਦਾਦੇ ਬਾਬਿਆਂ ਵਾਂਗ ਮੈਂ ਬਾਬੇ ਨਾਨਕ ਨੂੰ ਜੱਫੀ ਪਾ ਲਵਾਂ ਤੇ ਬਾਬਾ ਮੇਰਾ ਸਿਰ ਪਲੋਸ ਦੇਵੇ
ਬਾਬੇ ਨਾਨਕ ਨੂੰ ਨਾਂ ਮੰਨੋ, ਬਾਣੀ ਪੜਕੇ ਬਾਬੇ ਨਾਨਕ ਦੀ ਮੰਨੋ

ਕ੍ਰਿਕਟ ਮੈਚ ਦੇ ਹਾਰ ਜਾਣ ਨਾਲ ਦੇਸ ਨਹੀਂ ਹਾਰਦਾ ...! ਦੇਸ਼ ਓਦੋਂ ਹਾਰਦਾ ਹੈ ਜਦੋਂ ਕੋਈ ਫੌਜੀ ਸ਼ਹੀਦ ਹੁੰਦਾ ਹੈ, ਇੱਕ ਕਿਸਾਨ ਖ਼ੁਦਕੁਸ਼ੀ ਕਰਦਾ ...
20/11/2023

ਕ੍ਰਿਕਟ ਮੈਚ ਦੇ ਹਾਰ ਜਾਣ ਨਾਲ ਦੇਸ ਨਹੀਂ ਹਾਰਦਾ ...!
ਦੇਸ਼ ਓਦੋਂ ਹਾਰਦਾ ਹੈ ਜਦੋਂ ਕੋਈ ਫੌਜੀ ਸ਼ਹੀਦ ਹੁੰਦਾ ਹੈ, ਇੱਕ ਕਿਸਾਨ ਖ਼ੁਦਕੁਸ਼ੀ ਕਰਦਾ ਹੈ, ਜਦੋਂ ਰੋਸ ਪ੍ਰਦਸ਼ਨ ਕਰਦੀਆਂ ਖਿਡਾਰਨਾਂ ਨੂੰ ਪੁਲਿਸ ਦੁਆਰਾ ਸੜਕਾਂ ਤੇ ਰੋਲਿਆ ਜਾਂਦਾ ਹੈ। ਇੱਕ ਨੇਤਾ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਧਰਮ ਜਾਂ ਜਾਤ ਵਿਚ ਵੰਡਕੇ ਰਾਜ ਕਰਦਾ, ਜਦੋਂ ਕੋਈ ਅਧਿਕਾਰੀ ਰਿਸ਼ਵਤ ਲੈਂਦਾ ਹੈ ਅਤੇ ਜਦੋਂ ਦੇਸ਼ ਦਾ ਨਾਗਰਿਕ ਆਪਣੇ ਆਪਣੀ ਵੋਟ ਵੇਚ ਦਿੰਦਾ ਹੈ ਦੇਸ਼ ਓਦੋਂ ਹਾਰਦਾ ਹੈ।

ਡਰੋ ਨਾ ਮਿੱਤਰੋ ਇਹ ਨੌਰਮਲ ਟੈਸਟ ਐਲਰਟ ਹੈ 20 ਤਰੀਕ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ....
29/09/2023

ਡਰੋ ਨਾ ਮਿੱਤਰੋ ਇਹ ਨੌਰਮਲ ਟੈਸਟ ਐਲਰਟ ਹੈ 20 ਤਰੀਕ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ....

21/09/2023
11/09/2023

15 ਸਾਲ ਨਸ਼ਾ ਕਰਨ ਅਤੇ 3 ਵਾਰ ਓਵਰਡੋਜ ਹੋ ਕੇ ਬਚ ਜਾਣ ਤੋਂ ਬਾਅਦ ਨੌਜਵਾਨ ਨੇ ਖੁਦ ਬਿਨ੍ਹਾਂ ਕਿਸੇ ਸੈਂਟਰ ਦੇ ਨਸ਼ਾ ਛੱਡਿਆ ਅਤੇ ਦੱਸਿਆ ਕਿ ਨਸ਼ਾ ਕਿਵੇਂ ਛੱਡਿਆ ਜਾ ਸਕਦਾ ਹੈ। ਇਹ ਇੱਕ ਵੀਡੀਓ ਤੁਹਾਡੇ ਓਸ ਦੋਸਤ ਦੀ ਮਦਦ ਕਰ ਸਕਦੀ ਹੈ ਜੋ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਨਹੀਂ ਛੱਡ ਪਾ ਰਿਹਾ।

Common Krait Snake - ਮੱਤਲਬ ਕੁੰਡਲੀਆ ਸੱਪ...ਇਹ ਸਾਡੇ ਮਾਲਵੇ ਚ ਕਦੇ ਦਿਖਿਆ ਨਹੀਂ ਸੀ .. ਤਰਨਤਾਰਨ ਆਲੇ ਪਾਸੇ ਬਹੁਤ ਨਿੱਕਲਦੇ ਨੇਂ ਇਹ ...ਕਿ...
11/09/2023

Common Krait Snake - ਮੱਤਲਬ ਕੁੰਡਲੀਆ ਸੱਪ...
ਇਹ ਸਾਡੇ ਮਾਲਵੇ ਚ ਕਦੇ ਦਿਖਿਆ ਨਹੀਂ ਸੀ .. ਤਰਨਤਾਰਨ ਆਲੇ ਪਾਸੇ ਬਹੁਤ ਨਿੱਕਲਦੇ ਨੇਂ ਇਹ ...ਕਿਉਂਕਿ ਓਧਰ ਇਹ ਬਿਆਸ ਦਰਿਆ ਚੋਂ ਆ ਜਾਂਦੇ ਨੇਂ ....ਪਰ ਹੁਣ ਹਿਮਾਚਲ ਤੋਂ ਜਿਹੜਾ ਦਰਿਆਵਾਂ ਦਾ ਪਾਣੀ ਆ ਰਿਹਾ ਓਹਦੇ ਨਾਲ ਦਰਿਆਈ ਪਾਣੀ ਦੇ ਜਰੀਏ ਇਹ ਨਸਲ ਸਾਰੇ ਪੰਜਾਬ ਚ ਹੀ ਫੈਲ ਗਈ ਏ.. ਇਹ ਨਸਲ ਨੂੰ ਇਨਸਾਨ ਦੇ ਜਿਸਮ ਨੂੰ ਸੁੰਘ ਕੇ ਸਕੂਨ ਮਿਲਦਾ ਏ ਤੇ ਇਹ ਮੰਜੇ ਤੇ ਸੁੱਤੇ ਇਨਸਾਨ ਨਾਲ ਲੰਬਾ ਪੈ ਜਾਂਦਾ ਏ... ਜਦ ਬੰਦਾ ਪਾਸਾ ਲੈਂਦਾ ਤਦ ਇਹ ਡੰਗ ਮਾਰ ਜਾਂਦਾ ਏ... ਇਹਦੇ ਡੰਗ ਦਾ ਦਰਦ ਵੀ ਨਹੀਂ ਹੁੰਦਾ... ਬੰਦਾ ਸੋਚਦਾ ਕਿ ਖੌਰੇ ਮੱਛਰ ਲੜਿਆ ਹੋਣਾ... ਤੇ 20 ਕੁ ਮਿੰਟਾਂ ਚ ਬੰਦੇ ਦੀ ਮੌਤ ਹੋ ਜਾਂਦੀ ਏ...
ਸੋ ਸਾਰੇ ਵੀਰਾਂ ਤੇ ਭੈਣਾਂ ਨੂੰ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਏ ਕਿ ਹੁਣ ਐਂਵੇਂ ਹਰੇਕ ਥਾਂ ਚਾਦਰ ਸੁੱਟ ਕੇ ਨਾਂ ਲਿਟ ਜਾਇਆ ਕਰੋ...ਸੂਏ ਕੱਸੀਆਂ ਚ ਨਹਾਉਣ ਤੋਂ ਪਰਹੇਜ ਰੱਖੋ
ਤੇ ਬੀਬੀਆਂ ਨੂੰ ਬੇਨਤੀ ਏ ਕਿ ਬੱਚਿਆਂ ਦਾ ਵੀ ਧਿਆਨ ਰੱਖਿਆ ਕਰੋ....

ਸੋਹਣਾ ਸਬੱਬ ਬਣਿਆ ਹੈ, ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਚ ਹੋਈਆਂ ...
08/09/2023

ਸੋਹਣਾ ਸਬੱਬ ਬਣਿਆ ਹੈ, ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਚ ਹੋਈਆਂ ਵਿਦਿਆਰਥੀਆਂ ਚੋਣਾਂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਸਥਾਪਿਤ ਹੋਈ ਵਿਦਿਆਰਥੀ ਜਥੇਬੰਦੀ "ਸੱਥ" ਵੱਲੋਂ ਉਪ-ਪ੍ਰਧਾਨ ਦੀ ਅਹੁਦੇਦਾਰ ਰਣਮੀਕਜੋਤ ਕੌਰ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਵੱਡੀ ਜਿੱਤ ਨੂੰ "ਸੱਥ" ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਚਰਨਾਂ ਨੂੰ ਸਮਰਪਿਤ ਕਰਦੀ ਹੈ।

ਅਰਦਾਸ ਕਰਦੇ ਹਾਂ, ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਮਰਪਿਤ ਹੋ ਕੇ "ਸੱਥ" ਹੱਕ ਸੱਚ ਦੀ ਅਵਾਜ਼ ਬੁਲੰਦ ਕਰਦੀ ਰਹੇ। ਸਾਰੇ ਨੌਜਵਾਨਾਂ ਨੂੰ ਮਾਹਰਾਜ ਚੜਦੀਕਲਾ ਬਖਸ਼ਣ। ਰਣਮੀਕਜੋਤ ਕੌਰ ਨੂੰ ਬਹੁਤ ਬਹੁਤ ਵਧਾਈਆਂ ਅਤੇ ਅਤੇ ਆਸ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮਿਲੀ ਜ਼ਿੰਮੇਵਾਰੀ ਨੂੰ ਰਣਮੀਕਜੋਤ ਕੌਰ ਤਨਦੇਹੀ ਨਾਲ ਨਿਭਾਉਂਦੀ ਰਹੇ, ਹੱਕ ਸੱਚ ਦੀ ਅਵਾਜ਼ ਬੁਲੰਦ ਕਰਦੀ ਰਹੇ ਅਤੇ ਵਿਦਿਆਰਥੀਆਂ ਦੀਆਂ ਆਸਾਂ ਉੱਤੇ ਖਰੀ ਉਤਰਦੀ ਰਹੇ.
...ਕੁਚੀ ਦਾ ਹੋਇਆ ਤੀਲਾ ਤੀਲਾ ਤੀਲਾ...

Address

Near Bus Stand
Malaudh

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919814911836

Website

Alerts

Be the first to know and let us send you an email when Jaagde Reho posts news and promotions. Your email address will not be used for any other purpose, and you can unsubscribe at any time.

Contact The Business

Send a message to Jaagde Reho:

Share