Malerkotla Online

Malerkotla Online ਮਾਲੇਰਕੋਟਲਾ ਅਤੇ ਆਲੇ ਦੁਆਲੇ ਦੀਆਂ ਖ਼ਾਸ ਖ਼ਬਰਾਂ ਲਈ ਪੱਤਰਕਾਰ ਵਿਕਰਾਂਤ ਜਿੰਦਲ ਦਾ ਪੇਜ ਲਾਈਕ ਐਂਡ ਫੋਲੋ ਜ਼ਰੂਰ ਕਰੋ

09/12/2025

ਬੈਟਰੀਆਂ ਵਾਲੇ ਸਕੂਟਰ ਖਰੀਦਣ ਵੇਚਣ ਅਤੇ ਠੀਕ ਕਰਵਾਉਣ ਲਈ ਮਿਲੋ Jindal E Bikes ਸਾਹਮਣੇ ਕਾਲੀ ਮਾਤਾ ਮੰਦਰ ਬੱਸ ਸਟੈਂਡ ਰੋਡ ਮਾਲੇਰਕੋਟਲਾ ਮੋ 94630 15346

03/12/2025

Electric Scooty ਵਿੱਚ ਘੱਟ ਰੇਟ ਤੇ ਬੈਟਰੀਆਂ ਬਦਲਵਾਉਣ ਲਈ ਮਿਲੋ Jindal E Bikes ਸਾਹਮਣੇ ਕਾਲੀ ਮਾਤਾ ਮੰਦਰ ਬੱਸ ਸਟੈਂਡ ਰੋਡ ਮਾਲੇਰਕੋਟਲਾ 94630-15346

03/12/2025

ਬੈਟਰੀਆਂ ਵਾਲੇ ਸਕੂਟਰ ਖਰੀਦਣ ਵੇਚਣ ਅਤੇ ਠੀਕ ਕਰਵਾਉਣ ਲਈ ਮਿਲੋ Jindal E Bikes ਸਾਹਮਣੇ ਕਾਲੀ ਮਾਤਾ ਮੰਦਰ ਬੱਸ ਸਟੈਂਡ ਰੋਡ ਮਾਲੇਰਕੋਟਲਾ ਮੋ 94630-15346

02/12/2025

ਬੈਟਰੀਆਂ ਵਾਲੇ ਸਕੂਟਰ ਖਰੀਦਣ ਵੇਚਣ ਅਤੇ ਠੀਕ ਕਰਵਾਉਣ ਲਈ ਮਿਲੋ Jindal E Bikes ਸਾਹਮਣੇ ਕਾਲੀ ਮਾਤਾ ਮੰਦਰ ਬੱਸ ਸਟੈਂਡ ਰੋਡ ਮਾਲੇਰਕੋਟਲਾ ਮੋ 094630 15346

18/08/2025

ਨੌਧਰਾਣੀ ਰੋਡ, ਹਿਨਾ ਸਿਨੇਮਾ ਕੋਲ ਕਮਰਸ਼ੀਅਲ ਪ੍ਰੋਪਰਟੀ ਵਿਕਾਊ। ਦੋ ਦੁਕਾਨਾਂ ਅਤੇ ਰਾਹਦਾਰੀ 248 ਗਜ਼ (24X93) ਸੰਪਰਕ ਜਿੰਦਲ ਪ੍ਰੋਪਰਟੀਜ਼ 94630—15346

ਲੀਥੀਅਮ ਬੈਟਰੀ ਵਾਲਾ ਸਕੂਟਰ ਵਿਕਾਊ ਹੈ —ਕਲਸੀ ਕੰਪਨੀ ਦਾ ਲੀਥੀਅਮ ਬੈਟਰੀ ਵਾਲਾ ਕਾਲੇ ਰੰਗ ਦਾ ਹੈਵੀ ਸਕੂਟਰ ਵਿਕਾਊ ਹੈ। ਨਵੇਂ ਵਰਗੀ ਕੰਡੀਸ਼ਨ। ਅਕ...
05/08/2025

ਲੀਥੀਅਮ ਬੈਟਰੀ ਵਾਲਾ ਸਕੂਟਰ ਵਿਕਾਊ ਹੈ —
ਕਲਸੀ ਕੰਪਨੀ ਦਾ ਲੀਥੀਅਮ ਬੈਟਰੀ ਵਾਲਾ ਕਾਲੇ ਰੰਗ ਦਾ ਹੈਵੀ ਸਕੂਟਰ ਵਿਕਾਊ ਹੈ। ਨਵੇਂ ਵਰਗੀ ਕੰਡੀਸ਼ਨ। ਅਕਸੈਸਰੀ ਲਗੀ ਹੋਈ ਹੈ। ਫਰੰਟ ਡਿਸਕ ਬਰੇਕ। ਸਿੰਗਲ ਲੀਥੀਅਮ ਬੈਟਰੀ।
ਵਿਕਰਾਂਤ ਜਿੰਦਲ, ਓਮ ਸਿ਼ਵਮ ਈ ਬਾਈਕਸ, ਸਾਹਮਣੇ ਕਾਲੀ ਮਾਤਾ ਮੰਦਿਰ, ਬਸ ਸਟੈਂਡ ਰੋਡ, ਮਾਲੇਰਕੋਟਲਾ। ਮੋਬਾਇਲ ਨੰਬਰ 94630—15346

30/06/2025

ਮਾਲੇਰਕੋਟਲਾ ਦੇ ਕਾਲੀ ਮਾਤਾ ਮੰਦਿਰ ਤੇ ਕਬਜ਼ੇ ਦੀ ਕੋਸਿ਼ਸ਼, ਭਾਰੀ ਪੁਲਿਸ ਫੋਰਸ ਤੈਨਾਤ

29/03/2025

ਕੈਂਬਰਿਜ਼ ਸਕੂਲ ਧੂਰੀ ਦੀਆਂ 7ਵੀਂ ਕਲਾਸ ਦੀਆਂ ਕਿਤਾਬਾਂ 11 ਹਜ਼ਾਰ ਰੁਪਏ ਦੀਆਂ ਐਨ.ਸੀ.ਆਰ.ਟੀ. ਅਤੇ ਕਾਪੀਆਂ ਅਲਗ ਯੂਨੀਫੋਰਮ ਦਾ ਖਰਚਾ ਵਖਰਾ ਫੀਸ ਇੱਕ ਲੱਖ ਰੁਪਏ ਤੋਂ ਪਾਰ । ਸੀਤਾ ਗ੍ਰਾਮਰ ਵਾਲੇ ਫੋਨ ਤੇ ਫੀਸ ਤੱਕ ਦੱਸਣ ਨੂੰ ਨਹੀਂ ਤਿਆਰ। ਸਕੂਲਾਂ ਦੇ ਪ੍ਰਿੰਸੀਪਲ ਦਾ ਅਹੁਦਾ ਡੀ.ਸੀ. ਤੋਂ ਉਪਰ ਟੱਪਿਆ। ਪੱਤਰਕਾਰ ਵਿਕਰਾਂਤ ਜਿੰਦਲ।

21/03/2025

ਠੱਗੀ —
ਮਾਲੇਰਕੋਟਲਾ ਦੀਆਂ ਗੈਸ ਏਜੰਸੀਆਂ ਕਰ ਰਹੀਆਂ ਹਨ ਅਪਣੇ ਕੰਜਿ਼ਊਮਰਾਂ ਨਾਲ ਲੱਖਾਂ ਰੁਪਏ ਦੀ ਠੱਗੀ ?
ਮਾਲੇਰਕੋਟਲਾ ਵਿਕਰਾਂਤ ਜਿੰਦਲ
ਅਸੀਂ ਇਹ ਨਹੀਂ ਕਹਿੰਦੇ ਕਿ ਮਾਲੇਰਕੋਟਲਾ ਗੈਸ ਇੰਟਰਪਰਾਈਜ਼ਜ਼ ਦੀ ਮਾਲਕ ਗੁਰਪ੍ਰੀਤ ਕੌਰ ਜੋ ਕਿ ਸਰਕਾਰੀ ਕਾਲਜ ਦੇ ਸਾਹਮਣੇ ਇੰਡੇਨ ਗੈਸ ਏਜੰਸੀ ਦੀ ਬ੍ਰਾਂਚ ਦੀ ਮਾਲਕ ਹਨ ਉਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਬਲਕਿ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਸਾਡੇ ਨਾਲ ਠੱਗੀ ਹੋਈ ਚਾਹੇ ਇਹ ਠੱਗੀ ਉਹਨਾਂ ਦੇ ਮੁਲਾਜ਼ਮ ਨੇ ਕੀਤੀ ਹੈ ਤਾਂ ਇਹਨਾਂ ਦਾ ਫਰਜ਼ ਬਣਦਾ ਹੈ ਕਿ ਇਹ ਅਪਣੇ ਮੁਲਾਜ਼ਮ ਦੇ ਖਿਲਾਫ਼ ਇਸ ਠੱਗੀ ਦਾ ਪਰਚਾ ਦਰਜ ਕਰਵਾਉਣ , ਇਹ ਕਹਿਣਾ ਹੈ ਦਿਓਲ ਸਿਟੀ ਵਿੱਚ ਰਹਿਣ ਵਾਲੇ ਦੀਪਕ ਜੈਨ ਦਾ ਜੋ ਕਿ ਪਿਛਲੇ ਕਈ ਦਸ਼ਕਾਂ ਤੋਂ ਇਸ ਗੈਸ ਏਜੰਸੀ ਤੋਂ ਅਪਣੇ ਘਰ ਲਈ ਘਰੇਲੂ ਵਰਤੋਂ ਦਾ ਗੈਸ ਸਿਲੈਂਡਰ ਲੈ ਰਹੇ ਹਨ।
ਮਾਮਲਾ ਇਹ ਹੈ ਕਿ ਦਿਪਕ ਜੈਨ ਪਿਛਲੇ ਕਈ ਸਾਲਾਂ ਤੋਂ ਇਸ ਗੈਸ ਏਜੰਸੀ ਤੋਂ ਘਰੇਲੂ ਵਰਤੋਂ ਲਈ ਗੈਸ ਲੈ ਰਹੇ ਹਨ ਪਰ ਉਹਨਾਂ ਦਾ ਗੈਸ ਸਿਲੰਡਰ ਜਿਨਾ ਚਲਣਾ ਚਾਹਿੰਦਾ ਸੀ ਉਨਾਂ ਨਹੀਂ ਸੀ ਚਲਦਾ, ਦੀਪਕ ਜੈਨ ਦੇ ਘਰਦਿਆਂ ਨੇ ਇਸ ਬਾਰੇ ਉਹਨਾਂ ਨੂੰ ਕਈ ਵਾਰ ਦੱਸਿਆ ਪਰ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ। ਉਹਨਾਂ ਗੈਸ ਲੈ ਕੇ ਆਉਣ ਵਾਲੇ ਮੁਲਾਜ਼ਮਾਂ ਨੂੰ ਇਸ ਬਾਰੇ ਸਿ਼ਕਾਇਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡਾ ਕੋਈ ਕਸੂਰ ਨਹੀਂ ਤੁਸੀਂ ਚੈਕ ਕਰ ਲਵੋ ਜਦੋਂ ਦਿਪਕ ਜੈਨ ਨੇ ਕਿਹਾ ਕਿ ਲਿਆਉ ਕੰਡਾ ਅਸੀਂ ਚੈਕ ਕਰ ਲੈਂਦੇ ਹਾਂ ਤਾਂ ਇਹਨਾਂ ਮੁਲਾਜ਼ਮਾਂ ਨੇ ਕਿਹਾ ਕਿ ਕੰਡਾ ਅਸੀਂ ਨਹੀਂ ਲੈ ਕੇ ਆ ਸਕਦੇ ਇਹ ਤਾਂ ਤੁਸੀਂ ਵੇਖਣਾ ਹੈ ਕਿ ਕਿਵੇਂ ਚੈਕ ਕਰਨਾ ਹੈ। ਅੰਤ ਅੱਕ ਕੇ ਦੀਪਕ ਜੈਨ ਨੇ 2500 ਰੁਪਏ ਦੀ ਲਾਗਤ ਨਾਲ ਅਪਣਾ ਕੰਡਾ ਹੀ ਖਰੀਦ ਲਿਆ।
ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਉਹਨਾਂ ਨਵੇ ਸਿਲੰਡਰ ਬੁੱਕ ਕਰਵਾ ਕੇ ਉਹਨਾਂ ਦਾ ਵਜਨ ਅਪਣੇ ਇਸ 2500 ਰੁਪਏ ਵਾਲੇ ਕੰਡੇ ਤੇ ਕੀਤਾ ਤਾਂ ਇੱਕ ਸਿਲੰਡਰ ਵਿੱਚ 2 ਕਿਲੋ 7 ਸੌ ਗ੍ਰਾਮ ਅਤੇ ਦੂਜੇ ਵਿੱਚ 2 ਕਿਲੋ 6 ਸੌ ਗ੍ਰਾਮ ਗੈਸ ਘੱਟ ਨਿਕਲੀ। ਦੀਪਕ ਜੈਨ ਨੇ ਦੱਸਿਆ ਕਿ ਜਦੋਂ ਉਹਨਾਂ ਗੈਸ ਏਜੰਸੀ ਦੇ ਮੁਲਾਜ਼ਮਾਂ ਨੂੰ ਇਸ ਬਾਬਤ ਦੱਸਿਆ ਅਤੇ ਉਹਨਾਂ ਦੇ ਸਹਮਣੇ ਗੈਸ ਸਿਲੰਡਰਾਂ ਦਾ ਕੰਡਾ ਕੀਤਾ ਤਾਂ ਇੱਕ ਮੁਲਾਜ਼ਮ ਨੇ ਧੋਖੇ ਨਾਲ ਉਹਨਾਂ ਦੇ ਇੱਕ ਗੈਸ ਸਿਲੰਡਰ ਦੀ ਸੀਲ ਹੀ ਪੱਟ ਦਿੱਤੀ ਤਾਂ ਕਿ ਉਹ ਇਹ ਸਾਬਤ ਕਰ ਸਕੇ ਕਿ ਗੈਸ ਸਿਲੰਡਰ ਦੀ ਤਾਂ ਸੀਲ ਹੀ ਟੁੱਟੀ ਹੋਈ ਸੀ।
ਦੀਪਕ ਜੈਨ ਨੇ ਦੱਸਿਆ ਕਿ ਇਹ ਵੇਖ ਕੇ ਉਹਨਾਂ ਦਾ ਖੂਨ ਖੌਲ੍ਹ ਗਿਆ ਕਿ ਉਹਨਾਂ ਦੇ ਸਾਹਮਣੇ ਹੀ ਗੈਸ ਏਜੰਸੀ ਦਾ ਮੁਲਾਜ਼ਮ ਉਹਨਾਂ ਨਾਲ ਠੱਗੀ ਮਾਰ ਰਿਹਾ ਹੈ ਅਤੇ ਉਹਨਾਂ ਨੂੰ ਹੀ ਗਲਤ ਸਾਬਤ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ। ਦੀਪਕ ਜੈਨ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਵਿਡਿਓ ਰਿਕਾਰਡਿੰਗ ਵੀ ਹੋ ਰਹੀ ਸੀ।
ਉਹਨਾਂ ਕਿਹਾ ਕਿ ਉਹ ਇਹਨਾਂ ਮੁਲਾਜ਼ਮਾਂ ਨੂੰ ਹਰੇਕ ਵਾਰ 10—20 ਰੁਪਏ ਗੈਸ ਦੇ ਮੁੱਲ ਤੋਂ ਜਿ਼ਆਦਾ ਹੀ ਦਿੰਦੇ ਸਨ ਜਦੋਂ ਕਿ ਸਰਕਾਰੀ ਕਾਨੂੰਨ ਹੈ ਕਿ ਗੈਸ ਏਜੰਸੀ ਦਾ ਮੁਲਾਜ਼ਮ ਤੁਹਾਡੇ ਤੋਂ ਕੋਈ ਵੀ ਪੈਸਾ ਫਾਲਤੂ ਨਹੀਂ ਲੈ ਸਕਦਾ ਅਤੇ ਅਪਣਾ ਕੰਡਾ ਨਾਲ ਲੈ ਕੇ ਆਵੇਗਾ ਤਾਂਕਿ ਕੰਜਿਊਮਰ ਵਜਨ ਚੈੱਕ ਕਰ ਸਕੇ।
ਉਹਨਾਂ ਕਿਹਾ ਕਿ ਇਸ ਬਾਬਤ ਉਹਨਾਂ ਇਸ ਸਾਰੀ ਘਟਨਾ ਦੀ ਜਾਣਕਾਰੀ ਮੈਡਰ ਗੁਰਪ੍ਰੀਤ ਕੌਰ ਜੋ ਕਿ ਇੰਡੇਨ ਗੈਸ ਏਜੰਸੀ ਕਾਜਲ ਰੋਡ ਦੇ ਇਸ ਸੈਂਟਰ ਦੀ ਮਾਲਕ ਹਨ ਨੂੰ ਦਿੱਤੀ ਤਾਂ ਉਲਟਾ ਉਹਨਾਂ ਦੀਪਕ ਜੈਨ ਤੇ ਹੀ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਹ ਮਾਲੇਰਕੋਟਲਾ ਭਾਜਪਾ ਦੇ ਪ੍ਰਧਾਨ ਅਮਨ ਥਾਪਰ ਅਤੇ ਭਾਜਪਾ ਦੇ ਹੋਰ ਸੰਗਰੂਰ ਦੇ ਅਹੁਦੇਦਾਰਾਂ ਨੂੰ ਲੈ ਕੇ ਉਹਨਾਂ ਦੇ ਘਰ ਅਤੇ ਫੈਕਟਰੀ ਗੇੜੇ ਮਾਰਨ ਲੱਗੀ।
ਦੀਪਕ ਜੈਨ ਨੇ ਦੱਸਿਆ ਕਿ ਉਹਨਾਂ ਇਸ ਬਾਬਤ ਇਹਨਾਂ ਦੀ ਕੰਪਨੀ ਦੇ ਪੋਰਟ ਤੇ ਸਿ਼ਕਾਇਤ ਵੀ ਕਰ ਦਿੱਤੀ ਪਰ ਮੈਡਮ ਗੁਰਪ੍ਰੀਤ ਕੌਰ ਨੇ ਅਪਣਾ ਰਸੂਖ ਵਰਤਦੇ ਹੋਏ ਇਸ ਸਿ਼ਕਾਇਤ ਨੂੰ ਬੰਦ ਕਰਵਾ ਦਿੱਤਾ ਅਤੇ ਮੇਰੇ ਤੇ ਪ੍ਰੇਸ਼ਰ ਬਣਾਉਣਾ ਜਾਰੀ ਰੱਖਿਆ। ਹਾਲਤ ਇਹ ਹੋ ਗਈ ਕਿ ਉਹਨਾਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਕਿ ਉਹ ਅਪਣੀ ਸਿ਼ਕਾਇਤ ਵਾਪਸ ਲੈ ਲੈਣ।
ਦੀਪਕ ਜੈਨ ਨੇ ਦੱਸਿਆ ਕਿ ਇਹ ਮੈਡਮ ਹਰ ਰੋਜ਼ ਕਰੀਬ 500 ਤੋਂ 800 ਸਿਲੰਡਰ ਵੇਚਦੀ ਹੈ ਜੇਕਰ ਹਰ ਕੰਜਿਊਮਰ ਨਾਲ ਇਸ ਤਰੀਕੇ ਨਾਲ ਠੱਗੀ ਲਗਦੀ ਹੋਵੇ ਤਾਂ ਇਹ ਸਾਲ ਵਿੱਚ ਕਰੋੜਾਂ ਰੁਪਏ ਦੀ ਠੱਗੀ ਹੋ ਜਾਂਦੀ ਹੈ।
ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਜੰਗ ਜਾਰੀ ਰੱਖਣਗੇ ਚਾਹੇ ਉਹਨਾਂ ਨੂੰ ਕੰਜਿਊਮਰ ਕੋਰਟ ਦਾ ਸਹਾਰਾ ਹੀ ਕਿਉਂ ਨਾ ਲੈਣਾ ਪਵੇ। ਪੱਤਰਕਾਰ ਵਿਕਰਾਂਤ ਜਿੰਦਲ ਦੀ ਰਿਪੋਰਟ।

Address

Opp Kali Mata Mandir Bus Stand Road
Malerkotla
148023

Alerts

Be the first to know and let us send you an email when Malerkotla Online posts news and promotions. Your email address will not be used for any other purpose, and you can unsubscribe at any time.

Contact The Business

Send a message to Malerkotla Online:

Share