The Book Highway

The Book Highway (ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ)

ਪੰਜਾਬੀ ਸਾਹਿਤ ਦੀਆਂ ਕਿਤਾਬਾਂ ਵਾਰੇ ਜਾਣਕਾਰੀ ਅਤੇ ਵਧੀਆ ਸਾਹਿਤਕ ਕਿਤਾਬਾਂ ਖ਼ਰੀਦਣ ਲਈ ਸਾਡੇ ਨਾਲ ਜੁੜੋ।

‘ਹਾਰਟ ਲੈਂਪ’ - ਉਹ ਕਹਾਣੀਆਂ ਜੋ ਤੁਹਾਨੂੰ ਬੇਚੈਨ ਕਰ ਦੇਣਗੀਆਂ।  ਬਾਰ੍ਹਾਂ ਕਹਾਣੀਆਂ ਦਾ ਅਜਿਹਾ ਸੰਗ੍ਰਹਿ ਹੈ, ਜੋ ਦੱਖਣੀ ਭਾਰਤ ਦੇ ਮੁਸਲਿਮ ਸਮਾਜ...
12/08/2026

‘ਹਾਰਟ ਲੈਂਪ’ - ਉਹ ਕਹਾਣੀਆਂ ਜੋ ਤੁਹਾਨੂੰ ਬੇਚੈਨ ਕਰ ਦੇਣਗੀਆਂ।

ਬਾਰ੍ਹਾਂ ਕਹਾਣੀਆਂ ਦਾ ਅਜਿਹਾ ਸੰਗ੍ਰਹਿ ਹੈ, ਜੋ ਦੱਖਣੀ ਭਾਰਤ ਦੇ ਮੁਸਲਿਮ ਸਮਾਜ ਵਿੱਚ ਰਹਿੰਦੀਆਂ ਔਰਤਾਂ ਦੀ ਜ਼ਿੰਦਗੀ ਦੇ ਉਹਨਾਂ ਪੱਖਾਂ ਨੂੰ ਸਾਹਮਣੇ ਲਿਆਉਂਦਾ ਹੈ, ਜਿਨ੍ਹਾਂ ਬਾਰੇ ਅਸੀਂ ਜਾਣਦੇ ਹੋਏ ਵੀ ਗੱਲ ਨਹੀਂ ਕਰਦੇ।

ਕਹਾਣੀਆਂ ਸਾਨੂੰ ਉਹਨਾਂ ਔਰਤਾਂ ਦੀ ਜਿੰਦਗੀ ਅੰਦਰ ਲੈ ਜਾਂਦੀਆਂ ਹਨ, ਜਿੱਥੇ ਪਿਆਰ ਹੈ, ਪਰ ਉਸਦੇ ਪਿੱਛੇ ਲੁਕੀ ਕੈਦ ਵੀ ਹੈ। ਰਿਵਾਜ਼ ਹਨ, ਪਰ ਉਨ੍ਹਾਂ ਪਿੱਛੇ ਦੱਬੀਆਂ ਚੀਖਾਂ ਵੀ ਹਨ। ਪਰਿਵਾਰ ਹੈ, ਪਰ ਉਸਦੇ ਅੰਦਰ ਪੈਦਾ ਹੋਣ ਵਾਲੀ ਇਕੱਲਤਾ ਵੀ ਹੈ।

ਕਿਤਾਬ ਦੀ ਹਰ ਕਹਾਣੀ ਮਹਿਸੂਸ ਕਰਵਾਉਂਦੀ ਹੈ ਕਿ ਕਿਤੇ ਇੱਕ ਔਰਤ ਨੂੰ ਆਪਣੀ ਹੀ ਜ਼ਿੰਦਗੀ ਵਿੱਚ ਪਰਾਇਆ ਕਰ ਦਿੱਤਾ ਜਾਂਦਾ ਹੈ, ਕਿਤੇ ਸਮਾਜਕ ਰਿਵਾਜ਼ ਉਸਦੀ ਆਜ਼ਾਦੀ ਤੋਂ ਵੱਡੇ ਹੋ ਜਾਂਦੇ ਹਨ, ਕਿਤੇ ਉਸਦੀ ਚੁੱਪ ਨੂੰ ਸਹਿਮਤੀ ਸਮਝ ਲਿਆ ਜਾਂਦਾ ਹੈ ਅਤੇ ਉਸ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ…

ਇਹ ਕਿਤਾਬ ਉਹਨਾਂ ਔਰਤਾਂ ਦੀ ਆਵਾਜ਼ ਬਣਦੀ ਹੈ, ਜਿਨ੍ਹਾਂ ਦੀ ਗੱਲ ਨੂੰ ਸਦੀਆਂ ਤੋਂ ਦਬਾਇਆ ਜਾਂਦਾ ਰਿਹਾ ਹੈ।

- ਗੁਰਦੀਪ

‘ਸੈਤਾਨ’ ਸਿਰਫ਼ ਇੱਕ ਰਾਜਨੀਤਿਕ ਜਾਂ ਸਮਾਜਿਕ ਨਾਵਲ ਨਹੀਂ, ਸਗੋਂ ਵਿਚਾਰਧਾਰਾ, ਸੱਤਾ, ਬਗਾਵਤ, ਵਿਸ਼ਵਾਸ ਅਤੇ ਮਨੁੱਖੀ ਮਨ ਦੀਆਂ ਗੁੰਝਲਾਂ ਦੀ ਡੂੰਘ...
11/08/2026

‘ਸੈਤਾਨ’ ਸਿਰਫ਼ ਇੱਕ ਰਾਜਨੀਤਿਕ ਜਾਂ ਸਮਾਜਿਕ ਨਾਵਲ ਨਹੀਂ, ਸਗੋਂ ਵਿਚਾਰਧਾਰਾ, ਸੱਤਾ, ਬਗਾਵਤ, ਵਿਸ਼ਵਾਸ ਅਤੇ ਮਨੁੱਖੀ ਮਨ ਦੀਆਂ ਗੁੰਝਲਾਂ ਦੀ ਡੂੰਘੀ ਪੜਚੋਲ ਹੈ। ਵੱਖ-ਵੱਖ ਵਿਚਾਰਾਂ ਅਤੇ ਮਕਸਦਾਂ ਨਾਲ ਜੂਝਦੇ ਕਿਰਦਾਰਾਂ ਰਾਹੀਂ ਦੋਸਤੋਏਵਸਕੀ ਇਹ ਦਿਖਾਉਂਦਾ ਹੈ ਕਿ ਜਦੋਂ ਕੋਈ ਵਿਚਾਰ ਮਨੁੱਖੀ ਸੋਚ ’ਤੇ ਪੂਰੀ ਤਰ੍ਹਾਂ ਹਾਵੀ ਹੋ ਜਾਂਦਾ ਹੈ, ਤਾਂ ਉਹ ਕਿਵੇਂ ਵਿਨਾਸ਼ਕਾਰੀ ਰੂਪ ਧਾਰ ਸਕਦਾ ਹੈ। ਕਤਲ, ਸਾਜ਼ਿਸ਼ ਅਤੇ ਰਾਜਨੀਤਿਕ ਉਥਲ-ਪੁਥਲ ਨਾਲ ਭਰੀ ਕਹਾਣੀ ਦੇ ਪਿੱਛੇ ਛੁਪੇ ਸਵਾਲ ਇਸ ਨਾਵਲ ਨੂੰ ਹੋਰ ਵੀ ਡੂੰਘਾ ਬਣਾ ਦਿੰਦੇ ਹਨ—ਕੀ ਵਿਚਾਰਾਂ ਦੀ ਆਜ਼ਾਦੀ ਦੀ ਵੀ ਕੋਈ ਹੱਦ ਹੁੰਦੀ ਹੈ? ਕੀ ਬਗਾਵਤ ਸੱਚਮੁੱਚ ਮੁਕਤੀ ਦਾ ਰਾਹ ਹੈ? ਅਤੇ ਜਦੋਂ ਮਨੁੱਖ ਆਪਣੇ ਵਿਸ਼ਵਾਸਾਂ ਦਾ ਗੁਲਾਮ ਬਣ ਜਾਂਦਾ ਹੈ, ਤਾਂ ਉਸਦੀ ਆਜ਼ਾਦੀ ਕਿੱਥੇ ਰਹਿ ਜਾਂਦੀ ਹੈ? ਇੱਕ ਅਜਿਹੀ ਰਚਨਾ ਜੋ ਸਮਾਜ ਅਤੇ ਮਨੁੱਖੀ ਮਨ ਦੋਵਾਂ ਦੇ ਹਨੇਰੇ ਪੱਖਾਂ ਨੂੰ ਸਾਹਮਣੇ ਲਿਆਉਂਦੀ ਹੈ ਅਤੇ ਪੜ੍ਹਨ ਤੋਂ ਬਾਅਦ ਵੀ ਮਨ ਵਿੱਚ ਕਈ ਬੇਚੈਨ ਕਰਨ ਵਾਲੇ ਸਵਾਲ ਛੱਡ ਜਾਂਦੀ ਹੈ।

Epic Russian novel exploring the depths of human nature.Gripping murder mystery weaved into a profound philosophical nar...
09/08/2026

Epic Russian novel exploring the depths of human nature.
Gripping murder mystery weaved into a profound philosophical narrative.

29/07/2026
25/07/2026

Shaheed Jaswant singh khalra

Address

The Book Highway
Malerkotla
148023

Alerts

Be the first to know and let us send you an email when The Book Highway posts news and promotions. Your email address will not be used for any other purpose, and you can unsubscribe at any time.

Shortcuts

Share

Category