Punjab insight

Punjab insight news and media organisation

ਲੀਥੀਅਮ ਬੈਟਰੀ ਵਾਲਾ ਸਕੂਟਰ ਵਿਕਾਊ ਹੈ —ਕਲਸੀ ਕੰਪਨੀ ਦਾ ਲੀਥੀਅਮ ਬੈਟਰੀ ਵਾਲਾ ਕਾਲੇ ਰੰਗ ਦਾ ਹੈਵੀ ਸਕੂਟਰ ਵਿਕਾਊ ਹੈ। ਨਵੇਂ ਵਰਗੀ ਕੰਡੀਸ਼ਨ। ਅਕ...
19/04/2025

ਲੀਥੀਅਮ ਬੈਟਰੀ ਵਾਲਾ ਸਕੂਟਰ ਵਿਕਾਊ ਹੈ —
ਕਲਸੀ ਕੰਪਨੀ ਦਾ ਲੀਥੀਅਮ ਬੈਟਰੀ ਵਾਲਾ ਕਾਲੇ ਰੰਗ ਦਾ ਹੈਵੀ ਸਕੂਟਰ ਵਿਕਾਊ ਹੈ। ਨਵੇਂ ਵਰਗੀ ਕੰਡੀਸ਼ਨ। ਅਕਸੈਸਰੀ ਲਗੀ ਹੋਈ ਹੈ। ਫਰੰਟ ਡਿਸਕ ਬਰੇਕ। ਸਿੰਗਲ ਲੀਥੀਅਮ ਬੈਟਰੀ।
ਵਿਕਰਾਂਤ ਜਿੰਦਲ, ਓਮ ਸਿ਼ਵਮ ਈ ਬਾਈਕਸ, ਸਾਹਮਣੇ ਕਾਲੀ ਮਾਤਾ ਮੰਦਿਰ, ਬਸ ਸਟੈਂਡ ਰੋਡ, ਮਾਲੇਰਕੋਟਲਾ। ਮੋਬਾਇਲ ਨੰਬਰ 94630—15346

29/03/2025

ਕੈਂਬਰਿਜ਼ ਸਕੂਲ ਧੂਰੀ ਦੀਆਂ 7ਵੀਂ ਕਲਾਸ ਦੀਆਂ ਕਿਤਾਬਾਂ 11 ਹਜ਼ਾਰ ਰੁਪਏ ਦੀਆਂ ਐਨ.ਸੀ.ਆਰ.ਟੀ. ਅਤੇ ਕਾਪੀਆਂ ਅਲਗ ਯੂਨੀਫੋਰਮ ਦਾ ਖਰਚਾ ਵਖਰਾ ਫੀਸ ਇੱਕ ਲੱਖ ਰੁਪਏ ਤੋਂ ਪਾਰ । ਸੀਤਾ ਗ੍ਰਾਮਰ ਵਾਲੇ ਫੋਨ ਤੇ ਫੀਸ ਤੱਕ ਦੱਸਣ ਨੂੰ ਨਹੀਂ ਤਿਆਰ। ਸਕੂਲਾਂ ਦੇ ਪ੍ਰਿੰਸੀਪਲ ਦਾ ਅਹੁਦਾ ਡੀ.ਸੀ. ਤੋਂ ਉਪਰ ਟੱਪਿਆ। ਪੱਤਰਕਾਰ ਵਿਕਰਾਂਤ ਜਿੰਦਲ।

21/03/2025

ਠੱਗੀ —
ਮਾਲੇਰਕੋਟਲਾ ਦੀਆਂ ਗੈਸ ਏਜੰਸੀਆਂ ਕਰ ਰਹੀਆਂ ਹਨ ਅਪਣੇ ਕੰਜਿ਼ਊਮਰਾਂ ਨਾਲ ਲੱਖਾਂ ਰੁਪਏ ਦੀ ਠੱਗੀ ?
ਮਾਲੇਰਕੋਟਲਾ ਵਿਕਰਾਂਤ ਜਿੰਦਲ
ਅਸੀਂ ਇਹ ਨਹੀਂ ਕਹਿੰਦੇ ਕਿ ਮਾਲੇਰਕੋਟਲਾ ਗੈਸ ਇੰਟਰਪਰਾਈਜ਼ਜ਼ ਦੀ ਮਾਲਕ ਗੁਰਪ੍ਰੀਤ ਕੌਰ ਜੋ ਕਿ ਸਰਕਾਰੀ ਕਾਲਜ ਦੇ ਸਾਹਮਣੇ ਇੰਡੇਨ ਗੈਸ ਏਜੰਸੀ ਦੀ ਬ੍ਰਾਂਚ ਦੀ ਮਾਲਕ ਹਨ ਉਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਬਲਕਿ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਸਾਡੇ ਨਾਲ ਠੱਗੀ ਹੋਈ ਚਾਹੇ ਇਹ ਠੱਗੀ ਉਹਨਾਂ ਦੇ ਮੁਲਾਜ਼ਮ ਨੇ ਕੀਤੀ ਹੈ ਤਾਂ ਇਹਨਾਂ ਦਾ ਫਰਜ਼ ਬਣਦਾ ਹੈ ਕਿ ਇਹ ਅਪਣੇ ਮੁਲਾਜ਼ਮ ਦੇ ਖਿਲਾਫ਼ ਇਸ ਠੱਗੀ ਦਾ ਪਰਚਾ ਦਰਜ ਕਰਵਾਉਣ , ਇਹ ਕਹਿਣਾ ਹੈ ਦਿਓਲ ਸਿਟੀ ਵਿੱਚ ਰਹਿਣ ਵਾਲੇ ਦੀਪਕ ਜੈਨ ਦਾ ਜੋ ਕਿ ਪਿਛਲੇ ਕਈ ਦਸ਼ਕਾਂ ਤੋਂ ਇਸ ਗੈਸ ਏਜੰਸੀ ਤੋਂ ਅਪਣੇ ਘਰ ਲਈ ਘਰੇਲੂ ਵਰਤੋਂ ਦਾ ਗੈਸ ਸਿਲੈਂਡਰ ਲੈ ਰਹੇ ਹਨ।
ਮਾਮਲਾ ਇਹ ਹੈ ਕਿ ਦਿਪਕ ਜੈਨ ਪਿਛਲੇ ਕਈ ਸਾਲਾਂ ਤੋਂ ਇਸ ਗੈਸ ਏਜੰਸੀ ਤੋਂ ਘਰੇਲੂ ਵਰਤੋਂ ਲਈ ਗੈਸ ਲੈ ਰਹੇ ਹਨ ਪਰ ਉਹਨਾਂ ਦਾ ਗੈਸ ਸਿਲੰਡਰ ਜਿਨਾ ਚਲਣਾ ਚਾਹਿੰਦਾ ਸੀ ਉਨਾਂ ਨਹੀਂ ਸੀ ਚਲਦਾ, ਦੀਪਕ ਜੈਨ ਦੇ ਘਰਦਿਆਂ ਨੇ ਇਸ ਬਾਰੇ ਉਹਨਾਂ ਨੂੰ ਕਈ ਵਾਰ ਦੱਸਿਆ ਪਰ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ। ਉਹਨਾਂ ਗੈਸ ਲੈ ਕੇ ਆਉਣ ਵਾਲੇ ਮੁਲਾਜ਼ਮਾਂ ਨੂੰ ਇਸ ਬਾਰੇ ਸਿ਼ਕਾਇਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡਾ ਕੋਈ ਕਸੂਰ ਨਹੀਂ ਤੁਸੀਂ ਚੈਕ ਕਰ ਲਵੋ ਜਦੋਂ ਦਿਪਕ ਜੈਨ ਨੇ ਕਿਹਾ ਕਿ ਲਿਆਉ ਕੰਡਾ ਅਸੀਂ ਚੈਕ ਕਰ ਲੈਂਦੇ ਹਾਂ ਤਾਂ ਇਹਨਾਂ ਮੁਲਾਜ਼ਮਾਂ ਨੇ ਕਿਹਾ ਕਿ ਕੰਡਾ ਅਸੀਂ ਨਹੀਂ ਲੈ ਕੇ ਆ ਸਕਦੇ ਇਹ ਤਾਂ ਤੁਸੀਂ ਵੇਖਣਾ ਹੈ ਕਿ ਕਿਵੇਂ ਚੈਕ ਕਰਨਾ ਹੈ। ਅੰਤ ਅੱਕ ਕੇ ਦੀਪਕ ਜੈਨ ਨੇ 2500 ਰੁਪਏ ਦੀ ਲਾਗਤ ਨਾਲ ਅਪਣਾ ਕੰਡਾ ਹੀ ਖਰੀਦ ਲਿਆ।
ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਉਹਨਾਂ ਨਵੇ ਸਿਲੰਡਰ ਬੁੱਕ ਕਰਵਾ ਕੇ ਉਹਨਾਂ ਦਾ ਵਜਨ ਅਪਣੇ ਇਸ 2500 ਰੁਪਏ ਵਾਲੇ ਕੰਡੇ ਤੇ ਕੀਤਾ ਤਾਂ ਇੱਕ ਸਿਲੰਡਰ ਵਿੱਚ 2 ਕਿਲੋ 7 ਸੌ ਗ੍ਰਾਮ ਅਤੇ ਦੂਜੇ ਵਿੱਚ 2 ਕਿਲੋ 6 ਸੌ ਗ੍ਰਾਮ ਗੈਸ ਘੱਟ ਨਿਕਲੀ। ਦੀਪਕ ਜੈਨ ਨੇ ਦੱਸਿਆ ਕਿ ਜਦੋਂ ਉਹਨਾਂ ਗੈਸ ਏਜੰਸੀ ਦੇ ਮੁਲਾਜ਼ਮਾਂ ਨੂੰ ਇਸ ਬਾਬਤ ਦੱਸਿਆ ਅਤੇ ਉਹਨਾਂ ਦੇ ਸਹਮਣੇ ਗੈਸ ਸਿਲੰਡਰਾਂ ਦਾ ਕੰਡਾ ਕੀਤਾ ਤਾਂ ਇੱਕ ਮੁਲਾਜ਼ਮ ਨੇ ਧੋਖੇ ਨਾਲ ਉਹਨਾਂ ਦੇ ਇੱਕ ਗੈਸ ਸਿਲੰਡਰ ਦੀ ਸੀਲ ਹੀ ਪੱਟ ਦਿੱਤੀ ਤਾਂ ਕਿ ਉਹ ਇਹ ਸਾਬਤ ਕਰ ਸਕੇ ਕਿ ਗੈਸ ਸਿਲੰਡਰ ਦੀ ਤਾਂ ਸੀਲ ਹੀ ਟੁੱਟੀ ਹੋਈ ਸੀ।
ਦੀਪਕ ਜੈਨ ਨੇ ਦੱਸਿਆ ਕਿ ਇਹ ਵੇਖ ਕੇ ਉਹਨਾਂ ਦਾ ਖੂਨ ਖੌਲ੍ਹ ਗਿਆ ਕਿ ਉਹਨਾਂ ਦੇ ਸਾਹਮਣੇ ਹੀ ਗੈਸ ਏਜੰਸੀ ਦਾ ਮੁਲਾਜ਼ਮ ਉਹਨਾਂ ਨਾਲ ਠੱਗੀ ਮਾਰ ਰਿਹਾ ਹੈ ਅਤੇ ਉਹਨਾਂ ਨੂੰ ਹੀ ਗਲਤ ਸਾਬਤ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ। ਦੀਪਕ ਜੈਨ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਵਿਡਿਓ ਰਿਕਾਰਡਿੰਗ ਵੀ ਹੋ ਰਹੀ ਸੀ।
ਉਹਨਾਂ ਕਿਹਾ ਕਿ ਉਹ ਇਹਨਾਂ ਮੁਲਾਜ਼ਮਾਂ ਨੂੰ ਹਰੇਕ ਵਾਰ 10—20 ਰੁਪਏ ਗੈਸ ਦੇ ਮੁੱਲ ਤੋਂ ਜਿ਼ਆਦਾ ਹੀ ਦਿੰਦੇ ਸਨ ਜਦੋਂ ਕਿ ਸਰਕਾਰੀ ਕਾਨੂੰਨ ਹੈ ਕਿ ਗੈਸ ਏਜੰਸੀ ਦਾ ਮੁਲਾਜ਼ਮ ਤੁਹਾਡੇ ਤੋਂ ਕੋਈ ਵੀ ਪੈਸਾ ਫਾਲਤੂ ਨਹੀਂ ਲੈ ਸਕਦਾ ਅਤੇ ਅਪਣਾ ਕੰਡਾ ਨਾਲ ਲੈ ਕੇ ਆਵੇਗਾ ਤਾਂਕਿ ਕੰਜਿਊਮਰ ਵਜਨ ਚੈੱਕ ਕਰ ਸਕੇ।
ਉਹਨਾਂ ਕਿਹਾ ਕਿ ਇਸ ਬਾਬਤ ਉਹਨਾਂ ਇਸ ਸਾਰੀ ਘਟਨਾ ਦੀ ਜਾਣਕਾਰੀ ਮੈਡਰ ਗੁਰਪ੍ਰੀਤ ਕੌਰ ਜੋ ਕਿ ਇੰਡੇਨ ਗੈਸ ਏਜੰਸੀ ਕਾਜਲ ਰੋਡ ਦੇ ਇਸ ਸੈਂਟਰ ਦੀ ਮਾਲਕ ਹਨ ਨੂੰ ਦਿੱਤੀ ਤਾਂ ਉਲਟਾ ਉਹਨਾਂ ਦੀਪਕ ਜੈਨ ਤੇ ਹੀ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਹ ਮਾਲੇਰਕੋਟਲਾ ਭਾਜਪਾ ਦੇ ਪ੍ਰਧਾਨ ਅਮਨ ਥਾਪਰ ਅਤੇ ਭਾਜਪਾ ਦੇ ਹੋਰ ਸੰਗਰੂਰ ਦੇ ਅਹੁਦੇਦਾਰਾਂ ਨੂੰ ਲੈ ਕੇ ਉਹਨਾਂ ਦੇ ਘਰ ਅਤੇ ਫੈਕਟਰੀ ਗੇੜੇ ਮਾਰਨ ਲੱਗੀ।
ਦੀਪਕ ਜੈਨ ਨੇ ਦੱਸਿਆ ਕਿ ਉਹਨਾਂ ਇਸ ਬਾਬਤ ਇਹਨਾਂ ਦੀ ਕੰਪਨੀ ਦੇ ਪੋਰਟ ਤੇ ਸਿ਼ਕਾਇਤ ਵੀ ਕਰ ਦਿੱਤੀ ਪਰ ਮੈਡਮ ਗੁਰਪ੍ਰੀਤ ਕੌਰ ਨੇ ਅਪਣਾ ਰਸੂਖ ਵਰਤਦੇ ਹੋਏ ਇਸ ਸਿ਼ਕਾਇਤ ਨੂੰ ਬੰਦ ਕਰਵਾ ਦਿੱਤਾ ਅਤੇ ਮੇਰੇ ਤੇ ਪ੍ਰੇਸ਼ਰ ਬਣਾਉਣਾ ਜਾਰੀ ਰੱਖਿਆ। ਹਾਲਤ ਇਹ ਹੋ ਗਈ ਕਿ ਉਹਨਾਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਕਿ ਉਹ ਅਪਣੀ ਸਿ਼ਕਾਇਤ ਵਾਪਸ ਲੈ ਲੈਣ।
ਦੀਪਕ ਜੈਨ ਨੇ ਦੱਸਿਆ ਕਿ ਇਹ ਮੈਡਮ ਹਰ ਰੋਜ਼ ਕਰੀਬ 500 ਤੋਂ 800 ਸਿਲੰਡਰ ਵੇਚਦੀ ਹੈ ਜੇਕਰ ਹਰ ਕੰਜਿਊਮਰ ਨਾਲ ਇਸ ਤਰੀਕੇ ਨਾਲ ਠੱਗੀ ਲਗਦੀ ਹੋਵੇ ਤਾਂ ਇਹ ਸਾਲ ਵਿੱਚ ਕਰੋੜਾਂ ਰੁਪਏ ਦੀ ਠੱਗੀ ਹੋ ਜਾਂਦੀ ਹੈ।
ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਜੰਗ ਜਾਰੀ ਰੱਖਣਗੇ ਚਾਹੇ ਉਹਨਾਂ ਨੂੰ ਕੰਜਿਊਮਰ ਕੋਰਟ ਦਾ ਸਹਾਰਾ ਹੀ ਕਿਉਂ ਨਾ ਲੈਣਾ ਪਵੇ। ਪੱਤਰਕਾਰ ਵਿਕਰਾਂਤ ਜਿੰਦਲ ਦੀ ਰਿਪੋਰਟ।

17/03/2025

ਗਊ ਸ਼ਾਲਾ ਕਮੇਟੀ ਮਾਲੇਰਕੋਟਲਾ ਨੂੰ ਅਵਾਰਾ ਗਊਆਂ ਦੀ ਸੰਭਾਲ ਕਰਨ ਦਾ ਜੋ ਪੈਸਾ ਆਉਂਦਾ ਹੈ ਉਹ ਕਿੱਥੇ ਜਾਂਦਾ ਹੈ ?

17/03/2025

ਮੁਹਿੰਮ —
ਮਲੇਰਕੋਟਲਾ ਵਿੱਚ ਚਲਦੇ ਗਊਆਂ ਦੇ ‘ਬੁੱਚੜਖਾਨੇ’ ਬੰਦ ਕਰਵਾਉਣ ਦੀ ਮੁਹਿੰਮ
ਮਾਲੇਰਕੋਟਲਾ — ਵਿਕਰਾਂਤ ਜਿੰਦਲ
‘ਬੱਚੜਖਾਨਾ’ ਉਹ ਨਹੀਂ ਹੁੰਦਾ ਜਿਥੇ ਜਾਨਵਰਾਂ ਨੂੰ ਵੱਡਿਆ ਜਾਂਦਾ ਹੈ ਬਲਕਿ ਉਹ ਵੀ ਹੁੰਦਾ ਹੈ ਜਿਥੇ ਜਾਨਵਰਾਂ ਦਾ ਸੋਸ਼ਣ ਕਰਕੇ ਉਹਨਾਂ ਦਾ ਖੂਨ/ਦੁੱਧ ਨਿਚੋੜਿਆ ਜਾਂਦਾ ਹੈ। ਮਾਲੇਰਕੋਟਲਾ ਵਿੱਚ ਗਊਆਂ ਦੇ ਅਜਿਹੇ ਕਈ ‘ਬੁੱਚੜਖਾਨੇ’ ਸ਼ਰੇਆਮ ਚਲ ਰਹੇ ਹਨ।
ਦਿੱਲੀ ਗੇਟ ਦੇ ਨਜਦੀਕ ਪੰਜਾਬ ਵਕਫ਼ ਬੋਰਡ ਦੀ ਜਗ੍ਹਾ ਜਿਸ ਦੇ ਚੇਅਰਮੈਨ ਹਾਜੀ ਮੁਹੰਮਦ ਓਵੈਸ ਹਨ ਵਿੱਚ ਸ਼ਰੇਆਮ ਅਜਿਹੇ ‘ਬੁੱਚੜਖਾਨੇ’ ਚਲ ਰਹੇ ਹਨ। ਇਹਨਾਂ ‘ਬੁੱਚੜਖਾਨਿਆਂ’ ਵਿੱਚ ਸਵੇਰੇ ਅਤੇ ਸ਼ਾਮ ਗਊਆਂ ਦਾ ਦੁੱਧ ਨਿਚੋੜ ਕੇ ਉਹਨਾਂ ਦੇ ਡਾਂਗਾ ਮਾਰ ਮਾਰ ਕੇ ਭਜਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਬੱਚਿਆਂ / ਬਛੜਿਆਂ ਨੂੰ ਬੰਣ ਕੇ ਰੱਖਿਆ ਜਾਂਦਾ ਹੈ ਤਾਂ ਕਿ ਸ਼ਾਮ ਅਤੇ ਸਵੇਰੇ ਉਹ ਮਜ਼ਬੂਰੀ ਬਸ ਇੱਥੇ ਆਉਣ ਅਤੇ ਅਪਣਾ ਖੂਨ / ਦੁੱਧ ਨਿਚੜਵਾਉਣ ਤੋਂ ਬਾਅਦ ਦੁਬਾਰਾ ਗੰਦ ਖਾਣ (ਜਿਸ ਨੂੰ ਇਹ ਲੋਕ ਕੰਮ ਤੇ ਜਾਣਾ ਦੱਸਦੇ ਹਨ) ਲਈ ਚਲੀਆ ਜਾਣ। ਸ਼ਹਿਰ ਅੰਦਰ ਗਊਸ਼ਾਲਾ ਕਮੇਟੀਆਂ ਵੀ ਚੱਲ ਰਹੀਆਂ ਹਨ ਜਿਨ੍ਹਾਂ ਨੂੰ ਇਸ ਕੰਮ ਬਾਰੇ ਪਤਾ ਹੈ ਪਰ ਉਹ ਸ਼ਹਿਰ ਅੰਦਰ ‘ਫ਼ਸਾਦ’ ਨਾ ਹੋ ਜਾਣ ਇਸ ਗੱਲ ਦੇ ਡਰ ਤੋਂ ਕੋਈ ਵ ਕਦਮ ਚੁੱਕਣ ਵਿੱਚ ਅਸਮਰਥ ਹਨ। ਸ਼ਹਿਰ ਅੰਦਰ ਕੈਂਸਰ ਤੇ ਮਰੀਜਾਂ ਦੀ ਗਿਣਤੀ ਵੱਧਣ ਦਾ ਕਾਰਨ ਇਹਨਾਂ ਅਵਾਰਾਂ ਫਿਰਦੀਆਂ ਗਊਆਂ ਵੱਲੋਂ ਨਾਲੀਆਂ ਦਾ ਗੰਦਾ ਪਾਣੀ ਪੀ ਕੇ ਅਤੇ ਸਬਜ਼ੀ ਮੰਡੀ ਵਿੱਚ ਗਲਿਆ ਸੜਿਆ ਸਮਾਨ ਖਾ ਕੇ ਦੁੱਧ ਦੇਣਾ ਅਤੇ ਇਸੇ ਦੁੱਧ ਨੂੰ ਇਹਨਾਂ ‘ਮੁਲਜ਼ਮਾਂ’ ਵੱਲੋਂ ਸ਼ਰੇਆਮ ਡੇਅਰੀਆਂ ਤੇ ਚੌਖੇ ਮੁਨਾਫੇ ਤੇ ਵੇਚਣਾ ਹੀ ਹੈ। ਕਮਾਲ ਦੀ ਗੱਲ ਇਹ ਹੈ ਕਿ ਸਿਹਤ ਵਿਭਾਗ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਗਊਸ਼ਾਲਾ ਕਮੇਟੀਆਂ ਦੇ ਪ੍ਰਧਾਨ ਗਊਆਂ ਨੂੰ ਮਾਤਾ ਦਾ ਰੂਪ ਮੰਨ ਕੇ ਸ਼ਹਿਰ ਅੰਦਰੋ ਚੰਦਾ ਤਾਂ ਇੱਕਠਾ ਕਰ ਰਹੇ ਹਨ ਪਰ ਇਸ ਮਾਮਲੇ ਬਾਰੇ ਜਦੋਂ ਉਹਨਾਂ ਨਾਲ ਗੱਲ ਕਰਨੀ ਚਾਹੀ ਗਈ ਤਾਂ ਨਾ ਤਾਂ ਸੁਰਿੰਦਰ ਸਿੰਗਲਾ 98145—81133 ਜੋ ਕਿ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਹਨ ਉਹਨਾਂ ਨੇ ਮੋਬਾਇਲ ਚੁੱਕਿਆ ਨਾ ਹੀ ਗਊਸ਼ਾਲਾ ਕਮੇਟੀ ਦੇ ਸੈਕਟਰੀ ਰਾਜੀਵ ਮਲਹੋਤਰਾ 98140—91271 ਨੇ ਮੋਬਾਇਲ ਚੁੱਕਿਆ। ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਦੇ ਵਅਟ੍ਹਸਐਪ ਪ੍ਰੋਫਾਇਲ ਤੇ ਗਊਆਂ ਦੇ ਬਛੜਿਆਂ ਦੀ ਅਜਿਹੀਆਂ ਫੋਟੋਆਂ ਲਗੀਆਂ ਹੋਈਆਂ ਹਨ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਤੋਂ ਵੱਡਾ ਗਊਆਂ ਭਗਤ ਪੂਰੇ ਸੰਸਾਰ ਵਿੱਚ ਕੋਈ ਵੀ ਨਹੀਂ ਹੈ। ਪੱਤਰਕਾਰ ਵਿਕਰਾਂਤ ਜਿੰਦਲ ਦੀ ਰਿਪੋਰਟ

17/09/2024

ਅਮਜਦ ਜਿਮ ਦੀਆਂ ਖਿਡਾਰਣਾ ਨੇ ਜਿ਼ਲ੍ਹਾ ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਵਿੱਚ ਮਾਰੀਆਂ ਮੱਲ੍ਹਾਂ
ਮਾਲੇਰਕੋਟਲਾ ਦੀਆਂ ਲੜਕੀਆਂ ਵਿੱਚ ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਦਾ ਰੁਝਾਨ ਵਧਿਆ
ਮਾਲੇਰਕੋਟਲਾ ਵਿਕਰਾਂਤ ਜਿੰਦਲ
ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਨੂੰ ਕੇਵਲ ਲੜਕਿਆਂ ਦੀ ਖੇਡ ਸਮਝਿਆ ਜਾਂਦਾ ਸੀ ਪਰ ਹੁਣ ਮਾਲੇਰਕੋਟਲਾ ਦੀਆਂ ਲੜਕੀਆਂ ਵੀ ਇਸ ਖੇਡ ਵਿੱਚ ਵੱਡੀਆਂ ਮਲ੍ਹਾਂ ਮਾਰ ਰਹੀਆਂ ਹਨ।
ਜਿ਼ਲ੍ਹਾ ਪੱਧਰ ਦੇ ਵੇਟ ਅਤੇ ਪਾਵਰ ਲਿਫ਼ਟਿੰਗ ਦੇ ਮੁਕਾਬਲੇ ਮਾਲੇਰਕੋਟਲਾ ਦੇ ਇਸਲਾਮੀਆ ਸਕੂਲ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਮਾਲੇਰਕੋਟਲਾ ਦੇ ਅਮਜਦ ਜਿੰਮ ਦੀਆਂ ਖਿਡਾਰਣਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਮਲ੍ਹਾਂ ਮਾਰੀਆਂ।
ਅਮਜਦ ਜਿੰਮ ਦੇ ਮਾਲਕ ਅਮਜਦ ਖਾਨ ਨੇ ਦੱਸਿਆ ਕਿ ਹੁਣ ਲੜਕੀਆਂ ਵਿੱਚ ਵੀ ਇਹਨਾਂ ਖੇਡਾਂ ਪ੍ਰਤੀ ਰੁਝਾਨ ਜੋਰਾ ਤੇ ਹੈ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਰਾਹੀ ਹੀ ਬੱਚੇ ਅਪਣੀ ਸਿਹਤ ਬਣਾ ਸਕਦੇ ਹਨ ਅਤੇ ਨਸਿ਼ਆਂ ਤੋਂ ਦੂਰ ਰਹਿ ਸਕਦੇ ਹਨ।
ਖਿਡਾਰਣਾ ਨੇ ਦੱਸਿਆ ਕਿ ਉਹਨਾਂ ਨੂੰ ਕੋਚ ਅਮਜਦ ਖਾਨ ਵੱਲੋਂ ਪੂਰਾ ਪ੍ਰੋਤਸਾਹਣ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਦੇਖ ਰੇਖ ਵਿੱਚ ਹੀ ਉਹ ਅੱਜ ਇਸ ਮੁਕਾਮ ਤੱਕ ਪੁੱਜ ਸਕੀਆਂ ਹਨ। ਵਿਕਰਾਂਤ ਜਿੰਦਲ

29/08/2024

ਮੁਬਾਰਕਾਂ ਮਾਲੇਰਕੋਟਲਾ ਵਿੱਚ ਬਣੇਗੀ ਜਿ਼ਲ੍ਹਾ ਅਦਾਲਤ
ਪੱਤਰਕਾਰ ਵਿਕਰਾਂਤ ਜਿੰਦਲ ਦੀ ਰਿਪੋਰਟ

28/08/2024

ਕਮਾਲ ਦੀ ਗੱਲ
‘ਅੰਨ੍ਹਾਂ ਵੰਡੇ ਰਿਊੜੀਆਂ ਮੁੜ ਮੁੜ ਅਪਣਿਆਂ ਨੂੰ ਦੇਵੇ’
ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਕੋਈ ਕਮੀ ਵਖਾਈ ਨਹੀਂ ਦਿੱਤੀ ਡਾਇਰੈਕਟਰ ਹੈਲਥ ਅਨਿਲ ਗੋਇਲ ਨੂੰ
ਸਰਕਾਰੀ ਹਸਪਤਾਲ ਬਹੁਤ ਵਧੀਆ ਕੰਮ ਕਰ ਰਿਹਾ ਹੈ— ਡਾਇਰੈਕਟਰ
ਮਾਲੇਰਕੋਟਲਾ ਵਿਕਰਾਂਤ ਜਿੰਦਲ
ਆਮ ਜਨਤਾ ਸੋਚਦੀ ਹੈ ਕਿ ਸ਼ਾਇਦ ਚੰਡੀਗੜ੍ਹ ਬੈਠੇ ਵੱਡੇ ਅਫ਼ਸਰ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜਾਂ ਦੇ ਇਲਾਜ਼ ਲਈ ਕੋਈ ਢੁੱਕਵੇਂ ਪ੍ਰਬੰਧ ਕਰਨਗੇ ਅਤੇ ਜੇਕਰ ਉਨ੍ਹਾਂ ਤੱਕ ਸਾਡੀ ਕੋਈ ਸਿ਼ਕਾਇਤ ਪੁੱਜੇਗੀ ਤਾਂ ਉਹ ਜ਼ਰੂਰ ਕੋਈ ਸਖਤ ਕਦਮ ਚੁੱਕਣਗੇ ਪਰ ਹੁੰਦਾ ਉਸ ਦੇ ਉਲਟ ਹੈ ਅਜਿਹਾ ਹੀ ਵੇਖਣ ਨੂੰ ਮਿਲਿਆ ਅੱਜ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਜਿੱਥੇ ਡਾਇਰੈਕਟਰ ਹੈਲਥ ਸਰਵਿਸਸ ਅਨਿਲ ਗੋਇਲ ਵੱਲੋਂ ‘ਅੱਖਾਂ ਤੇ ਪੱਟੀ’ ਬੰਨ੍ਹ ਕੇ ਸਰਕਾਰੀ ਹਸਪਤਾਲ ਦੀ ਚੈਕਿੰਗ ਕੀਤੀ ਗਈ ਅਤੇ ਹੈਰਾਨੀਜਨਕ ਤਰੀਕੇ ਨਾਲ ਉਹਨਾਂ ਨੂੰ ਸਰਕਾਰੀ ਹਸਪਤਾਲ ਇੱਕ ਬਹੁਤ ਵਧੀਆ ਨਮੂੰਨੇ ਦਾ ਹਸਪਤਾਲ ਲਗ ਰਿਹਾ ਸੀ ਅਤੇ ਉਹਨਾਂ ਨੂੰ ਇੱਥੇ ਕੋਈ ਵੀ ਕਮੀ ਨਜ਼ਰ ਨਹੀਂ ਆਈ।
ਅਨਿਲ ਗੋਇਲ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਸਾਰੇ ਵਾਰਡ ਡੱਕੋ ਡੱਕ ਭਰੇ ਹੋਏ ਹਨ ਅਤੇ ਇੱਥੋਂ ਤੱਕ ਕਿ ਸਾਇਕਲ ਸਟੈਂਡ ਵਿੱਚ ਇੱਕ ਵੀ ਮੋਟਰ ਸਾਇਕਲ ਜਾਂ ਸਕੂਟਰ ਖੜ੍ਹਾ ਕਰਨ ਦੀ ਜਗ੍ਹਾ ਨਹੀਂ ਹੈ। ਬੱਚਿਆਂ ਦਾ ਵਾਰਡ, ਗਾਇਨੀ ਦਾ ਵਰਡ ਵੀ ਪੂਰੀ ਤਰ੍ਹਾਂ ਡਕਿਆ ਪਿਆ ਹੈ ਸੈਂਕੜੇ ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ ਦਵਾਈਆਂ ਦੀ ਕੋਈ ਘਾਟ ਨਹੀਂ ਹੈ।
ਜਦੋਂ ਡਾਇਰੈਕਟਰ ਨੂੰ ਪੁੱਛਿਆ ਗਿਆ ਕਿ ਹਸਪਤਾਲ ਵਿੱਚ ਡਾਕਟਰ ਤਾਂ ਹੈ ਨਹੀਂ ਫਿਰ ਵਾਰਡ ਕਿਵੇਂ ਭਰੇ ਹੋਏ ਹਨ ਤਾਂ ਉਹਨਾਂ ਕਿਹਾ ਕਿ ਇਹ ਮਾਲੇਰਕੋਟਲਾ ਦੇ ਲੋਕਾਂ ਦਾ ਯਕੀਨ ਹੈ ਕਿ ਉਹ ਇੱਥੇ ਹੀ ਇਲਾਜ ਕਰਵਾ ਰਹੇ ਹਨ। ਜਦੋਂ ਡਾਇਰੈਕਟਰ ਨੂੰ ਪੁਛਿਆ ਗਿਆ ਕਿ ਇੱਥੋਂ ਜਿ਼ਆਦਾਤਰ ਮਰੀਜਾਂ ਨੂੰ ਰੈਫਰ ਕੀਤਾ ਜਾਂਦਾ ਹੈ ਤਾਂ ਉਹਨਾਂ ਕਿਹਾ ਕਿ ਕਿਸੇ ਮਰੀਜ ਨੂੰ ਰੈਫਰ ਨਹੀਂ ਕੀਤਾ ਜਾਂਦਾ ਬਲਕਿ ਉਸ ਦਾ ਇਲਾਜ਼ ਸਰਕਾਰੀ ਹਸਪਤਾਲ ਵਿੱਚ ਹੀ ਕੀਤਾ ਜਾਂਦਾ ਹੈ।
ਪਤਾ ਨਹੀਂ ਡਾਇਰੈਕਟਰ ਸਾਹਿਬ ਦੀਆਂ ਅੱਖਾਂ ਤੇ ਕਿਹੜੇ ‘ਕਪੜੇ’ ਦੀ ਪੱਟੀ ਬੰਨ੍ਹੀ ਹੋਈ ਸੀ ਜੋ ਕਿ ਨਾ ਤਾਂ ਵਿਖਾਈ ਦੇ ਰਹੀ ਸੀ ਅਤੇ ਨਾ ਹੀ ਡਾਇਰੈਕਟਰ ਸਾਹਿਬ ਨੂੰ ਹਸਪਤਾਲ ਦੀਆਂ ਕਮੀਆਂ ਵੇਖਣ ਦੇ ਰਹੀ ਸੀ। ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਸਰਕਾਰੀ ਹਸਪਤਾਲ ਵਿੱਚ ਕੋਈ ਵੀ ਕਮੀ ਲਗਦੀ ਹੈ ਤਾਂ ਚਾਰੇ ਅੱਧੀ ਰਾਤ ਨੂੰ ਮੈਨੂੰ 98142—29701 ਤੇ ਫੋਨ ਕਰ ਦਵੋ ਮੈਂ 2 ਘੰਟੇ ਵਿੱਚ ਆ ਜਾਵਾਂਗਾ। ਨਵੇਂ ਆਏ ਐਸ.ਐਮ.ਓ ਮੈਡਮ ਨੂੰ ਵੀ ਹਸਪਤਾਲ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ। ਹੈ ਨਾ ਕਮਾਲ ਦੀ ਗੱਲ। ਵਿਕਰਾਂਤ ਜਿੰਦਲ ਪੱਤਰਕਾਰ

https://youtu.be/JZF6dSE_U6Y?si=BjyOQz_n6t1Vxi24
27/08/2024

https://youtu.be/JZF6dSE_U6Y?si=BjyOQz_n6t1Vxi24

ਨੈਸ਼ਨਲ ਹਾਈਵੇਅ ਅਥਾਰਥੀ ਦਾ ਮਾਲੇਰਕੋਟਲਾ ਦੇ ਲੋਕਾ ਨਾਲ ਧੱਕਾਕਮਰਸ਼ੀਅਲ ਦੀ ਜਗ੍ਹਾ ਖੇਤੀਬਾੜੀ ਦੀ ਜਮੀਨ ਦਾ ਮਿਲ ਰਿਹਾ ਮੁਆਵਜਾਲੋਕਾਂ ਦਾ...

26/08/2024

ਨੈਸ਼ਨਲ ਹਾਈਵੇਅ ਅਥਾਰਥੀ ਦਾ ਮਾਲੇਰਕੋਟਲਾ ਦੇ ਲੋਕਾ ਨਾਲ ਧੱਕਾ
ਕਮਰਸ਼ੀਅਲ ਦੀ ਜਗ੍ਹਾ ਖੇਤੀਬਾੜੀ ਦੀ ਜਮੀਨ ਦਾ ਮਿਲ ਰਿਹਾ ਮੁਆਵਜਾ
ਲੋਕਾਂ ਦਾ ਹੋ ਰਿਹਾ ਕਰੋੜਾਂ ਰੁਪਏ ਦਾ ਨੁਕਸਾਨ
ਮਾਲੇਰਕੋਟਲਾ ਵਿਕਰਾਂਤ ਜਿੰਦਲ
ਮਾਲੇਰਕੋਟਲਾ ਦੇ ਲੋਕ ਵੱਡਾ ਹਾਈਵੇਅ ਬਣਨ ਨਾਲ ਇੱਕ ਨਵੀਂ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਅਫ਼ਸਰਾਂ ਦੀ ਲਾਪਰਵਾਹੀ ਅਤੇ ਧੱਕੇਸ਼ਾਹੀ ਕਾਰਨ ਲੋਕਾਂ ਨੂੰ ਉਹਨਾਂ ਦੀ ਜਮੀਨ ਦਾ ਸਹੀ ਮੁਆਵਜਾ ਨਹੀਂ ਮਿਲ ਰਿਹਾ ਉਲਟਾ ਲੋਕਾਂ ਤੇ ਸੱਤ ਇਕਵੰਜਾ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਮਾਲੇਰਕੋਟਲਾ ਵਿਖੇ ਸੈ਼ਲਰ ਚਲਾਉਣ ਵਾਲੇ ਪ੍ਰਸਿੱਧ ਉਦਯੋਗਪਤੀ ਭਗਵਾਨ ਸਿੰਘ ਸੰਧੂ ਨੇ ਦੱਸਿਆ ਕਿ ਉਹ ਮਾਲੇਰਕੋਟਲਾ ਨਾਭਾ ਰੋਡ ਤੇ ਇੱਕ ਸ਼ੈਲਰ ਚਲਾਉਂਦੇ ਹਨ ਜੋ ਕਿ 15 ਵਿਘੇ ਜਮੀਨ ਤੇ ਲਗਿਆ ਹੋਇਆ ਹੈ ਉਹ ਪਿਛਲੇ ਕਰੀਬ 25 ਸਾਲ ਤੋਂ ਸੈ਼ਲਰ ਚਲਾ ਰਹੇ ਹਨ ਪਰ ਉਹਨਾਂ ਤੇ ਮੁਸੀਬਤਾਂ ਦਾ ਪਹਾੜ ਉਸ ਸਮੇਂ ਗਿਰ ਗਿਆ ਜਦੋਂ ਉਹਨਾਂ ਦਾ ਇਹ ਸੈ਼ਲਰ ਨੈਸ਼ਨਲ ਹਾਈਵੇਅ ਦੇ ਅੜੀਕੇ ਵਿੱਚ ਆ ਗਿਆ ਬਸ ਫਿਰ ਕੀ ਸੀ ਉਹਨਾਂ ਦੀ ਜਮੀਨ ਨੂੰ ਅਕੁਆਇਰ ਕਰਨ ਦਾ ਸਰਕਾਰ ਨੇ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦਾ ਸੈ਼ਲਰ ਚੱਲ ਰਿਹਾ ਸੀ ਜਦਕਿ ਉਹਨਾਂ ਨੂੰ ਮੁਆਵਜ਼ਾ ਕੇਵਲ ਗੋਦਾਮ ਦਾ ਦਿੱਤਾ ਗਿਆ। ਬਾਕੀ ਜਗ੍ਹਾ ਦਾ ਵੀ ਖੇਤੀਬਾੜੀ ਜਮੀਨ ਦਾ ਮੁਆਵਜਾ ਦਿੱਤਾ ਗਿਆ ਜਦਕਿ ਹੋਰ ਜਗ੍ਹਾ ਤੇ ਇਸੇ ਤਰੀਕੇ ਦੇ ਸ਼ੈਲਰਾਂ ਨੂੰ ਕਮਰਸ਼ੀਅਲ ਦਾ ਮੁਆਵਜਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਦੌਬਾਰਾ ਸ਼ੈਲਰ ਚਲਾਉਣ ਵਿੱਚ ਕੋਈ ਸਹਾਇਤਾ ਜਿ਼ਲ੍ਹਾ ਪ੍ਰਸ਼ਾਸ਼ਨ ਜਾਂ ਨੈਸ਼ਨਲ ਹਾਈਵੇ ਅਥੋਰਟੀ ਵੱਲੋਂ ਨਹੀਂ ਕੀਤੀ ਜਾ ਰਹੀ ਜੋ ਕਿ ਕਾਨੂੰਨ ਮੁਤਾਬਿਕ ਉਹਨਾਂ ਦਾ ਹੱਕ ਹੈ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਆਰਬੀਟਰੇਸ਼ਨ ਅਤੇ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ ਪਰ ਮਾਲੇਰਕੋਟਲਾ ਦਾ ਪ੍ਰਸ਼ਾਸ਼ਨ ਉਹਨਾਂ ਨੂੰ ਬਿਲਕੁਲ ਵੀ ਸਮਾਂ ਨਹੀਂ ਦੇ ਰਿਹਾ ਅਤੇ ਉਹਨਾਂ ਦਾ ਸਾਰਾ ਸਮਾਨ ਤੋੜ ਕੇ ਬਾਹਰ ਕੱਢਿਆ ਜਾ ਰਿਹਾ ਰਿਹਾ ਹੈ ਜਿਸ ਕਾਰਨ ਉਹਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਿੰਦੇ ਲਗੇ ਹੋਣ ਦੇ ਬਾਵਜੂਦ ਇੱਥੋਂ ਸਾਰਾ ਸਮਾਨ ਚੋਰੀ ਕਰਵਾਇਆ ਜਾ ਰਿਹਾ ਹੈ ਅਤੇ ਕੰਧ ਪਾੜ ਕੇ ਚੋਰ ਸਮਾਨ ਚੁੱਕ ਕੇ ਲੈ ਗਏ ਅਤੇ ਲੱਖਾਂ ਰੁਪਏ ਦੀ ਮਸ਼ੀਨਰੀ ਗਾਇਬ ਕਰ ਦਿੱਤੀ। ਇਸੇ ਤਰੀਕੇ ਦੀ ਦਿੱਕਤ ਹੋਰ ਵੀ ਉਦਯੋਗਪਤੀਆਂ ਨੂੰ ਪੇਸ਼ ਆ ਰਹੀ ਹੈ। ਦੁਕਾਨਦਾਰ ਜੋ ਕਿ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਉਹਨਾਂ ਨੂੰ ਵੀ ਖੇਤੀਬਾੜੀ ਦਾ ਮੁਆਵਜਾ ਦਿੱਤਾ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਨਾਲ ਧੱਕਾ ਨਾ ਕਰੇ ਬਲਕਿ ਸਹੀ ਤਰੀਕੇ ਨਾਲ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਹ ਦੌਬਾਰਾ ਕੰਮ ਕਾਰ ਕਰਕੇ ਅਪਣਾ ਪੇਟ ਪਾਲ ਸਕਣ। ਵਿਕਰਾਂਤ ਜਿੰਦਲ

ਕੰਪਿਊਟਰ ਟਾਇਪਿੰਗ ਸਿੱਖੋ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ। ਪੰਜਾਬੀ ਵਿੱਚ ਟਾਇਪਿੰਗ ਰਾਵੀ ਫੌਂਟ ਵਿੱਚ ਸਖਾਈ ਜਾਂਦੀ ਹੈ ਜੋ ਕਿ ਸਰਕਾਰੀ ਨੌ...
07/08/2024

ਕੰਪਿਊਟਰ ਟਾਇਪਿੰਗ ਸਿੱਖੋ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ। ਪੰਜਾਬੀ ਵਿੱਚ ਟਾਇਪਿੰਗ ਰਾਵੀ ਫੌਂਟ ਵਿੱਚ ਸਖਾਈ ਜਾਂਦੀ ਹੈ ਜੋ ਕਿ ਸਰਕਾਰੀ ਨੌਕਰੀਆਂ ਲਈ ਮਾਨਤਾ ਪ੍ਰਾਪਤ ਫੌਂਟ ਹੈ। ਟਾਇਪਿੰਗ ਸਿੱਖਣ ਤੋਂ ਬਾਅਦ ਨੌਕਰੀ ਲਗਵਾਉਣ ਦਾ ਵੀ ਪ੍ਰਬੰਧ ਹੈ। ਵਿਕਰਾਂਤ ਕੰਪਿਊਟਰਜ਼ ਸਾਹਮਣੇ ਕਾਲੀ ਮਾਤਾ ਮੰਦਿਰ, ਬੱਸ ਸਟੈਂਡ ਰੋਡ ਮਾਲੇਰਕੋਟਲਾ ਮੋ. 94630—15346

Address

Opp Kali Mata Mandir
Malerkotla
148023

Telephone

+919463015346

Website

Alerts

Be the first to know and let us send you an email when Punjab insight posts news and promotions. Your email address will not be used for any other purpose, and you can unsubscribe at any time.

Contact The Business

Send a message to Punjab insight:

Share

Category