Fast News Mansa

Fast News Mansa Daily Update Mansa News..
(1)

01/08/2026

ਅੱਜ ਮਾਨਸਾ ਤਿੰਨ ਕੋਨੀ ਚੌਂਕ ਸਿੰਘਾਂ ਨੇ ਕੀਤਾ ਜਾਮ ਪਿੰਡ ਬੀਰੇਵਾਲਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਲਈ ਮਾਨਸਾ ਤਿੰਨ ਕੋਨੀ ਦੇ ਉੱਪਰ ਧਰਨਾ ਲਗਾ ਦਿੱਤਾ। ਸਾਰੇ ਰਸਤੇ ਬੰਦ ਕਰ ਦਿੱਤੇ

31/07/2026

ਅੱਜ ਮਾਨਸਾ ਵਕੀਲਾਂ ਵੱਲੋ ਐਲਏਡੀ ਸਿਸਟਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਮਾਨਸਾ ਕੋਰਟ ਤੋਂ ਲੈ ਕੇ ਬੱਸ ਸਟੈਂਡ ਤੱਕ ਰੋਸ਼ ਰੈਲੀ ਕੀਤਾ ਗਈ ਅਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ #ਮਾਨਸਾ

31/07/2026

ਅੱਜ ਮਾਨਸਾ ਸਿਨੇਮਾ ਰੋਡ ਮੇਨ ਬਾਜ਼ਾਰ ਦੇ ਵਿੱਚ ਸੀਵਰੇਜ ਗੰਦਾ ਪਾਣੀ ਭਰ ਗਿਆ ਅਤੇ ਦੁਕਾਨਦਾਰਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਗੰਦੇ ਪਾਣੀ ਵਿੱਚ ਦੀ ਲੰਘਣਾ ਪੈ ਰਿਹਾ #ਡੀਸੀ

30/07/2026

ਅੱਜ ਮਾਨਸਾ ਸਫਾਈ ਸੇਵਕਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਤੇ ਮਾਨਸਾ ਸ਼ਹਿਰ ਦੇ ਲੋਕਾਂ ਨੇ ਦਿੱਤਾ ਸਮਰਥਨ ਦੁਕਾਨਦਾਰਾਂ ਨੇ ਕੀਤਾ ਸਾਰਾ ਬਾਜ਼ਾਰ ਬੰਦ ਸਫਾਈ ਸੇਵਕਾਂ ਨੇ ਧਰਨਾ ਲਗਾ ਕੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

30/07/2026

ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਮਾਨਸਾ ਸ਼ਹਿਰ ਵਿੱਚ ਲੱਗ ਰਹੇ ਵੱਡੇ ਵੱਡੇ ਫਲੈਕਸ ਬੋਰਡਾਂ ਦੀ ਖੋਲੀ ਪੋਲ ਬਿਨਾਂ ਮਨਜ਼ੂਰੀ ਤੋਂ ਲਗਾਏ ਜਾ ਰਹੇ ਨੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਫਲੈਕਸ ਬੋਰਡ #ਮਾਨਸਾ

30/07/2026

ਮਾਨਸਾ ਡੀਪੂ ਹੋਲਡਰਾਂ ਵੱਲੋਂ ਅੱਜ ਜ਼ਿਲ੍ਾ ਪਰਿਸ਼ਦ ਵਿੱਚ ਸਰਕਾਰ ਖਿਲਾਫ ਧਰਨਾ ਦਿੱਤਾ ਤੇ ਨਾਰੇਬਾਜ਼ੀ ਕੀਤੀ ਡੀਪੂ ਹੋਲਡਰਾਂ ਦਾ ਕਹਿਣਾ ਹੈ ਪੁਰਾਣੇ ਡੀਪੂ ਕੈਂਸਲ ਕਰਕੇ ਸਰਕਾਰ ਆਪਣੇ ਚਹੇਤਿਆਂ ਨੂੰ ਡੀਪੂ ਦੇ ਰਹੀ ਹੈ #ਡੀਸੀ #ਮਾਨਸਾ #ਪੰਜਾਬ

29/07/2026

ਮਾਨਸਾ ਥਾਣਾ ਸਿਟੀ 2 ਪੁਲਿਸ ਨੇ 2 ਚੋਰਾਂ ਨੂੰ ਕੀਤਾ ਕਾਬੂ 11ਚੋਰੀ ਦੇ ਮੋਟਰਸਾਈਕਲ ਹੋਏ ਬਰਾਮਦ #ਮਾਨਸਾ

26/07/2026

ਮਾਨਸਾ ਬਿਜਲੀ ਦਫਤਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਂ ਵੱਲੋਂ ਅੱਜ ਧਰਨਾ 6ਵੇ ਦਿਨ ਵੀ ਜਾਰੀ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅੱਜ ਸਰਕਾਰ ਨਾਲ ਹੋਵੇ ਗੀ ਮੀਟਿੰਗ

*ਪੰਜਾਬ ਵਿੱਚ ਫਾਰਮੇਸੀ ਪ੍ਰੀਖਿਆ ਮਾਮਲੇ ਦੀ ਨਿਰਪੱਖ ਜਾਂਚ ਹੋਵੇ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ...
26/07/2026

*ਪੰਜਾਬ ਵਿੱਚ ਫਾਰਮੇਸੀ ਪ੍ਰੀਖਿਆ ਮਾਮਲੇ ਦੀ ਨਿਰਪੱਖ ਜਾਂਚ ਹੋਵੇ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ – ਆਸ਼ੀਸ਼ ਅਗਰਵਾਲ*

ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਆਸ਼ੀਸ਼ ਅਗਰਵਾਲ ਨੇ ਪੰਜਾਬ ਵਿੱਚ ਫਾਰਮੇਸੀ ਭਰਤੀ ਪ੍ਰੀਖਿਆ ਨਾਲ ਜੁੜੇ ਕਥਿਤ ਘਪਲੇ ਅਤੇ ਬੇਨਿਯਮੀਆਂ ਨੂੰ ਬਹੁਤ ਹੀ ਗੰਭੀਰ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਲੱਖਾਂ ਨੌਜਵਾਨਾਂ ਦਾ ਸਰਕਾਰੀ ਭਰਤੀ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਭਰਤੀ ਪ੍ਰੀਖਿਆਵਾਂ ਦੀ ਪਾਰਦਰਸ਼ਤਾ ਹੀ ਸਵਾਲਾਂ ਦੇ ਘੇਰੇ ਵਿੱਚ ਆ ਜਾਵੇ ਤਾਂ ਇਹ ਸੂਬੇ ਦੀ ਸਿੱਖਿਆ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਇਸ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਆਸ਼ੀਸ਼ ਅਗਰਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ, ਤਾਂ ਜੋ ਜਾਂਚ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਹੋ ਸਕੇ ਅਤੇ ਨੌਜਵਾਨਾਂ ਦਾ ਭਰੋਸਾ ਮੁੜ ਬਹਾਲ ਹੋਵੇ।
ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਭਰਤੀ ਪ੍ਰੀਖਿਆਵਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਕਰਵਾਉਣ ਲਈ ਸਖ਼ਤ ਪ੍ਰਬੰਧ ਕੀਤੇ ਜਾਣ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਾ ਕੀਤਾ ਜਾਵੇ।

25/07/2026

ਮਾਨਸਾ ਜ਼ਿਲ੍ਾ ਕਾਂਗਰਸ ਕਮੇਟੀ ਵੱਲੋਂ ਦਿੱਲੀ ਦੇ ਵਿੱਚ ਹੋਈ ਨੌਜਵਾਨਾਂ ਦੀ ਜਿੱਤ ਨੂੰ ਲੈ ਕੇ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ #ਕਾਂਗਰਸ

Address

Mansa
Mansa
151505

Telephone

+917009825152

Website

Alerts

Be the first to know and let us send you an email when Fast News Mansa posts news and promotions. Your email address will not be used for any other purpose, and you can unsubscribe at any time.

Shortcuts

Share