
15/07/2025
*ਮਾਨਸਾ ਦੇ ਸਮਾਰਟ ਮੂਵ ਗਰੁੱਪ ਦੇ ਚੇਅਰਮੈਨ ਸੰਦੀਪ ਕੁਮਾਰ ਬਾਟਲਾ ( ਲੱਕੀ )ਨੂੰ ਮਿਲਿਆ ਚੰਡੀਗੜ ਐਮੀਨਸ ਅਵਾਰਡ*
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋ ਚੰਡੀਗੜ ਐਮੀਨੈਸ ਅਵਾਰਡ ਨਾਲ ਬਾਟਲਾ ਜੀ ਨੂੰ ਨਿਵਾਜਣਾ ਸਾਡੇ ਮਾਨਸਾ ਲਈ ਬਹੁਤ ਮਾਨ ਵਾਲੀ ਗੱਲ
ਮਾਨਸਾ (ਵਿਲੱਖਣ ਸੋਚ) ਚੰਡੀਗੜ ਵਿੱਖੇ ਦੈਨਿਕ ਭਾਂਸਕਰ ਅਖਬਾਰ ਵੱਲੋ ਕਰਵਾਏ ਗਏ ਚੰਡੀਗੜ ਐਮੀਨੈਸ ਅਵਾਰਡ 2025 ਵਿੱਚ ਪੂਰੇ ਭਾਰਤ ਤੇ ਵੱਖ ਵੱਖ ਕਿਤਿਆ ਨਾਲ ਸੰਬੰਧਿਤ ਕਾਲੋਨੀਨਾਇਜਰ ,ਤੇ ਹੋਰ ਵਿਉਪਾਰਿਕ , ਉਦੋਗਪਤੀ ਅਦਾਰਿਆ ਨੇ ਸਿਰਕਤ ਕੀਤੀ। ਇਸ ਮੋਕੇ ਪੰਜਾਬ ਦੇ ਰਾਜਪਾਲ ਗੋਪਾਲ ਚੰਦ ਕਟਾਰੀਆ ਵੱਲੋ ਸਮਾਰਟ ਮੂਵ ਗਰੁੱਪ ਦੇ ਚੇਅਰਮੈਨ ਸੰਦੀਪ ਕੁਮਾਰ ਬਾਟਲਾ (ਲੱਕੀ )ਨੂੰ ਉਹਨਾ ਦੀਆ ਪੂਰੇ ਪੰਜਾਬ ਵਿੱਚ ਤੇ ਚੰਡੀਗੜ ਵਿੱਖੇ ਉਹਨਾ ਦੇ ਸਮਾਰਟ ਮੂਵ ਗਰੁੱਪ ਵੱਲੋ ਉਹਨਾ ਦੀ ਚੇਅਰਮੈਨੀ ਹੇਠ ਜੋ ਵੀ ਪਰੋਜੈਕਟ ਤੇ ਕਾਲੌਨੀਆ ਸਰਕਾਰ ਦੁਆਰਾ ਦਿਤੇ ਦਿਸ਼ਾ ਨਿਰਦੇਸਾ ਅਨੁਸਾਰ ਸਹੀ ਮਾਪਦੰਡਾ ਤੇ ਖਰਾ ਉਤਰਕੇ ਪੰਜਾਬ ਨੂੰ ਇੱਕ ਵਧੀਆ ਦਿਸ਼ਾ ਵੱਲ ਲਿਜਾਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ ।ਜਿਸ ਦੇ ਵੱਜੋ ਚੰਡੀਗੜ ਵਿੱਖੇ ਉੱਚ ਪੱਧਰੀ ਸਮਾਗਮ ਮੋਕੇ ਸਮਾਰਟ ਮੂਵ ਗਰੁੱਪ ਦੇ ਚੇਅਰਮੈਨ ਸੰਦੀਪ ਕੁਮਾਰ ਬਾਟਲਾ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋ ਵਿਸੇਸ ਸਨਮਾਨ ਦਿਤਾ ਗਿਆ। ਸੰਦੀਪ ਬਾਟਲਾ ਤੇ ਉਹਨਾ ਦੇ ਸਮਾਰਟ ਮੂਵ ਗਰੁੱਪ ਨੂੰ ਪਹਿਲਾ ਵੀ ਉਹਨਾ ਦੀ ਵਧੀਆ ਕਾਰਜਸੈਲੀ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋ ਵੱਖ ਵੱਖ ਅਵਾਰਡਾ ਨਾਲ ਨਿਵਾਜਿਆ ਗਿਆ ਹੈ ।ਸਮਾਰਟ ਮੂਵ ਗਰੁੱਪ ਨੇ ਆਪਨੀ ਆਪਨੀ ਮਿਹਨਤ ਤੇ ਇਮਾਨਦਾਰੀ ਨਾਲ ਥੋਹੜੇ ਸਮੇ ਵਿੱਚ ਹੀ ਅਰਸ਼ਾ ਨੂੰ ਛੂ ਕੇ ਆਪਨੀ ਵਿਸੇਸ ਪਹਿਚਾਣ ਬਨਾਕੇ ਮਾਨਸਾ ਦਾ ਨਾਮ ਰੋਸ਼ਨ ਕੀਤਾ ਹੈ।