White Crow Publishers

White Crow Publishers ਦੁਨੀਆ ਭਰ ਦੀਆਂ ਖ਼ਾਸ ਕਿਤਾਬਾਂ ਹੁਣ ਆਪਣੀ ਮਾਂ ਬੋਲੀ ਵਿਚ ਪੜ੍ਹਨ ਲਈ ਏਥੇ ਸਾਡੇ ਨਾਲ ਜੁੜੋ . . .

28/07/2025

ਸੌਖਿਆਂ ਹੀ ਮਿਲੀ ਸਫ਼ਲਤਾ ਮਹਾਨ ਨਹੀਂ ਹੁੰਦੀ।

28/07/2025

ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਦੇ ਡਾਕਟਰ ਨੇ ਕਿਹਾ :
"ਮੈਂ ਖ਼ੁਦ ਪਰਿਵਾਰ ਦੇ ਲਈ ਆਟੇ ਦੀ ਤਲਾਸ਼ ਵਿਚ ਹਾਂ।"

ਜਿਸਨੇ ਹਜੇ ਤੱਕ ਵੀ ਇਹ ਕਿਤਾਬ ਨਹੀਂ ਪੜ੍ਹੀ, ਉਹ ਬਹੁਤ ਕੁਝ ਅਧੂਰਾ ਛੱਡੀ ਬੈਠਾ ਏ।
27/07/2025

ਜਿਸਨੇ ਹਜੇ ਤੱਕ ਵੀ ਇਹ ਕਿਤਾਬ ਨਹੀਂ ਪੜ੍ਹੀ, ਉਹ ਬਹੁਤ ਕੁਝ ਅਧੂਰਾ ਛੱਡੀ ਬੈਠਾ ਏ।

25/07/2025

ਬਹੁਤ ਸਾਰੇ ਗੁਪਤ ਵਿਸ਼ਿਆਂ ਬਾਰੇ ਜਿੰਨੀ ਜਾਣਕਾਰੀ ਇਸ ਕਿਤਾਬ ਵਿਚ ਹੈ, ਸਾਡਾ ਦਾਵਾ ਹੈ ਕਿ ਓਨੀ ਹੋਰ ਕਿਸੇ ਵੀ ਕਿਤਾਬ ਵਿਚ ਨਹੀਂ ਹੈ।
ਨਿਊ ਵਰਲਡ ਆਰਡਰ, ਡੀਪ ਸਟੇਟ, ਏਲੀਅਨਜ਼ ਉਪਰ ਪ੍ਰਯੋਗ ਵਾਲਾ ਏਰੀਆ 51, ਡਿਜ਼ੀਟਲ ਕਰੰਸੀ ਦੀ ਅਸਲ ਖੇਡ, ਤੀਜਾ ਵਿਸ਼ਵ ਯੁੱਧ, ਰੇਪਟੀਲੀਅਨ ਸਾਜ਼ਿਸ਼ ਸਿਧਾਂਤ ਆਦਿ ਗੁਪਤ ਥਿਊਰੀਆਂ ਬਾਰੇ ਅਸਲ ਅਤੇ ਡੂੰਘੀ ਜਾਣਕਾਰੀ ਲਈ ਹਰ ਇਕ ਪੰਜਾਬੀ ਲਈ ਸੌਖੀ ਭਾਸ਼ਾ ਵਿਚ ਲਿਖੀ ਇਹ ਕਿਤਾਬ ਪੰਜਾਬੀਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਇਸ ਕਿਤਾਬ ਵਿਚ ਵਿਅਕਤੀਗਤ ਰਾਇ ਦੀ ਥਾਂ ਤੱਥਾਂ, ਇਤਿਹਾਸਕ ਹਵਾਲਿਆਂ ਅਤੇ ਉਨ੍ਹਾਂ ਲੋਕਾਂ ਦੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ ਜੋ ਦਾਅਵਾ ਕਰਦੇ ਹਨ ਕਿ "ਨਿਊ ਵਰਲਡ ਆਰਡਰ" ਸਿਰਫ਼ ਇਕ ਥਿਊਰੀ ਨਹੀਂ, ਬਲਕਿ ਇਕ ਅਸਲੀਅਤ ਹੈ।
ਕਿਤਾਬ : ਨਿਊ ਵਰਲਡ ਆਰਡਰ
ਕੀਮਤ : 299 ਰੁਪਏ
ਭੇਜਣ ਦਾ ਖ਼ਰਚਾ : ਮੁਫ਼ਤ ਹੋਵੇਗਾ
ਕਿਤਾਬ ਮੰਗਵਾਉਣ ਲਈ ਵਟਸਐਪ ਸੰਪਰਕ :
098761 91407

13/07/2025

ਇਰਫ਼ਾਨ ਖ਼ਾਨ ਦੀਆਂ ਗੱਲਾਂ

12/07/2025

ਮੌਤ ਦਾ ਵਾਰੰਟ

ਬੀਤੇ ਕੁਝ ਸਮੇਂ ਤੋਂ ਬਾਕੀ ਭਾਰਤ ਦੇ ਲੋਕਾਂ ਲਈ ਕਸ਼ਮੀਰ ਰਾਸ਼ਟਰਵਾਦ ਦੇ 'ਉਤਪ੍ਰੇਰਕ' ਵਜੋਂ ਕੰਮ ਆਉਣ ਲੱਗਾ ਹੈ। 'ਦੂਧ ਮਾਂਗੋਗੇ ਤੋ ਖੀਰ ਦੇਂਗੇ, ...
12/07/2025

ਬੀਤੇ ਕੁਝ ਸਮੇਂ ਤੋਂ ਬਾਕੀ ਭਾਰਤ ਦੇ ਲੋਕਾਂ ਲਈ ਕਸ਼ਮੀਰ ਰਾਸ਼ਟਰਵਾਦ ਦੇ 'ਉਤਪ੍ਰੇਰਕ' ਵਜੋਂ ਕੰਮ ਆਉਣ ਲੱਗਾ ਹੈ। 'ਦੂਧ ਮਾਂਗੋਗੇ ਤੋ ਖੀਰ ਦੇਂਗੇ, ਕਸ਼ਮੀਰ ਮਾਂਗੋਗੇ ਤੋ ਚੀਰ ਦੇਂਗੇ' ਵਰਗੇ ਫ਼ਿਲਮੀ ਸੰਵਾਦਾਂ ਦੇ ਰਾਹੀਂ ਜੰਮੂ-ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਭੂਗੋਲ, ਇਤਿਹਾਸ ਅਤੇ ਸੱਭਿਆਚਾਰ-ਸੱਭਿਅਤਾ ਦੀ ਦੋ-ਆਧਾਰੀ ਧਾਰਨਾ ਵਿਚ ਰੱਖਦੇ ਹੋਏ 'ਪਾਉਣ-ਗੁਆਉਣ' ਦੀਆਂ ਬਹਿਸਾਂ ਵਿਚ ਉਲਝਾ ਕੇ ਰੱਖ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਵਿਚਕਾਰ ਕਸ਼ਮੀਰੀਅਤ ਵੀ ਹੈ, ਜਿਸ ਉੱਤੇ ਗੱਲ ਘੱਟ ਹੁੰਦੀ ਹੈ। ਜੰਮੂ-ਕਸ਼ਮੀਰ ਦੇ ਲੋਕ ਹਨ, ਉਨ੍ਹਾਂ ਦੇ ਮਨੁੱਖੀ ਅਧਿਕਾਰ, ਉਨ੍ਹਾਂ ਦੇ ਨਾਗਰਿਕ ਅਧਿਕਾਰ ਹਨ, ਅਨੇਕ ਗੰਭੀਰ, ਮੌਖਿਕ ਅਤੇ ਕਥਿਤ ਕਾਨੂੰਨੀ ਦੋਸ਼ ਝੱਲਦੇ ਘਾਟੀ ਦੇ ਨੌਜਵਾਨ ਹਨ, ਜਿਨ੍ਹਾਂ ਨੂੰ ਆਪਣਾ ਭਵਿੱਖ ਹਨੇਰੇ ਵਿਚ ਦਿਖਾਈ ਦਿੰਦਾ ਹੈ। ਇਕ ਵੱਡੀ ਆਬਾਦੀ ਹੈ ਜਿਸਦੇ ਦਿਮਾਗ਼ ਉੱਤੇ ਇਕ ਲੜਾਕੂ ਕਸ਼ਮੀਰ ਦੀ ਛਾਪ ਛਪਦੀ ਚਲੀ ਜਾ ਰਹੀ ਹੈ। ਕਸ਼ਮੀਰ ਵਿਚ ਸੈਨਾ ਹੈ, ਅਫਸਪਾ ਹੈ, ਨਿਗਰਾਨੀ ਅਤੇ ਤਲਾਸ਼ੀ ਦੇ ਅੰਤਹੀਣ ਸਿਲਸਿਲੇ ਹਨ। ਡਰ ਹੈ, ਦਮਨ ਹੈ, ਸਾਹਸ ਵੀ ਹੈ, ਵਿਰੋਧ ਵੀ ਹੈ। ਇਨ੍ਹਾਂ ਚੀਜ਼ਾਂ ਨੂੰ ਆਮ ਜਨਤਾ ਦੀ 'ਪ੍ਰਮਾਣ ਪੱਤਰ ਵੰਡਦੀ" ਫ਼ੈਸਲੇ ਲੈਣ ਵਾਲੀ ਚੇਤਨਾ ਵਿਚ ਵਿਚਾਰ ਜਾਂ ਫ਼ੈਸਲੇ ਨੂੰ ਜਗ੍ਹਾ ਨਹੀਂ ਮਿਲਦੀ। 'ਲਾਲ ਚੌਕ' ਉਨ੍ਹਾਂ ਹੀ ਅਣਕਹੇ ਅਤੇ 'ਸਾਜ਼ਿਸ਼ ਨਾਲ ਹਨੇਰੇ ਵਿਚ ਧੱਕੇ ਜਾ ਰਹੇ ਤੱਥਾਂ 'ਤੇ ਰੌਸ਼ਨੀ ਪਾਉਂਦੀ ਹੈ, ਜੋ ਮਹਿਜ਼ ਤੱਥ ਨਹੀਂ ਹਨ, ਮਹਿਜ਼ ਵਿਸ਼ਾ-ਵਸਤੂ ਨਹੀਂ ਹਨ, ਸਗੋਂ ਇਕ ਵੱਡੀ ਆਬਾਦੀ ਦਾ ਜੀਵਨ ਹਨ ਅਤੇ ਜਿਨ੍ਹਾਂ ਨੂੰ ਸਾਲਾਂ ਤੋਂ ਬਤੀਤ ਕੀਤਾ ਜਾ ਰਿਹਾ ਹੈ।
-ਗੁਰਦੀਪ ਗੋਰੀਆ

11/07/2025

ਸਿਆਣੀ ਗੱਲ.......

~ ਪੰਜਾਬੀ ਅਨੁਵਾਦਅਗਲੇ ਕੁਝ ਦਿਨਾਂ ਵਿਚ ~
10/07/2025

~ ਪੰਜਾਬੀ ਅਨੁਵਾਦ
ਅਗਲੇ ਕੁਝ ਦਿਨਾਂ ਵਿਚ ~

ਔਰਤ ਦੀ ਸਮਾਜਿਕ ਬਣਤਰ ਦੇ ਸਰੋਤ: ਲੋਹੇ ਦੀਆਂ ਕਮਰ ਪੇਟੀਆਂਔਰਤ ਦੀ ਸਮਾਜਿਕ ਬਣਤਰ ਦੇ ਸਰੋਤ ਸਾਨੂੰ ਮੋਹਨਜੋਦੜੋ-ਹੜੱਪਾ ਦੀਆਂ ਸਭਿਆਤਾਵਾਂ ਵਿੱਚੋਂ ਮ...
08/07/2025

ਔਰਤ ਦੀ ਸਮਾਜਿਕ ਬਣਤਰ ਦੇ ਸਰੋਤ: ਲੋਹੇ ਦੀਆਂ ਕਮਰ ਪੇਟੀਆਂ

ਔਰਤ ਦੀ ਸਮਾਜਿਕ ਬਣਤਰ ਦੇ ਸਰੋਤ ਸਾਨੂੰ ਮੋਹਨਜੋਦੜੋ-ਹੜੱਪਾ ਦੀਆਂ ਸਭਿਆਤਾਵਾਂ ਵਿੱਚੋਂ ਮਿਲੀਆਂ ਔਰਤਾਂ ਦੀਆਂ ਮੂਰਤੀਆਂ ਦੀ ਬਣਤਰ ਵਿੱਚੋਂ ਮਿਲਦੇ ਨੇ। ਫਿਰ ਵੈਦਿਕ ਕਾਲ ਵਿੱਚ ਔਰਤ ਦੀ ਸਥਿਤੀ ਦੇ ਸੂਤਰਾਂ ਵੱਲ ਅਸੀਂ ਨਜ਼ਰ ਮਾਰਦੇ ਹਾਂ। ਉਪਨਿਸ਼ਦ ਕਾਲ ਦੇ ਸਰੋਤਾਂ ਤੋਂ ਸਾਨੂੰ ਔਰਤ ਦੀ ਸਮਾਜਿਕ ਬਣਤਰ ਬਾਰੇ ਪਤਾ ਚੱਲਦਾ ਏ। ਭਾਵੇਂ ਸਾਡੇ ਕੋਲ ਮਾਤ੍ਰੀ ਪ੍ਰਧਾਨ ਸਮਾਜਕ ਵਿਵਸਥਾ ਦੇ ਸੂਤਰ ਵੀ ਮਿਲਦੇ ਨੇ ਤੇ ਪਿਤਾ ਪ੍ਰਧਾਨ ਸਮਾਜ ਦੇ ਸੂਤਰ ਵੀ ਮਿਲਦੇ ਨੇ। ਕੁਸ਼ਾਣ, ਨਾਗ, ਹੂਣ, ਗੁਪਤ ਆਦਿ ਕਾਲਾਂ ਦੇ ਲੰਮੇ ਕਾਲ ਖੰਡ ਦੇ ਸਰੋਤਾਂ ਤੋਂ ਵੀ ਔਰਤ ਦੇ ਸਮਾਜਿਕ ਪੱਧਰ ਬਾਰੇ ਜਾਣਦੇ ਤੇ ਸਮਝਦੇ ਹਾਂ। ਔਰਤ ਦਾ ਸਮਾਜਿਕ ਦਮਨ ਸਾਡੇ ਗ੍ਰੰਥਾਂ ਵਿੱਚੋਂ ਵੀ ਮਿਲਦਾ ਏ ਜਿਨ੍ਹਾਂ ਵਿੱਚ ਔਰਤ ਨੂੰ 'ਪਾਪ ਯੋਨੀ' ਤੱਕ ਕਿਹਾ ਗਿਆ ਹੈ। ਏਸ ਲੰਮੇ ਕਾਲ ਖੰਡ ਵਿੱਚ ਔਰਤ ਮਨ ਨੂੰ ਵੱਖ-ਵੱਖ ਸੰਦਾਂ ਨਾਲ ਘੜਿਆ ਗਿਆ ਤੇ ਸਮਾਜ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਏ।

'ਲੋਹੇ ਦੀਆਂ ਕਮਰ ਪੇਟੀਆਂ' ਔਰਤ ਨੂੰ ਕਾਬੂ ਤੇ ਆਪਣੇ ਅਧੀਨ ਰੱਖਣ ਵਾਲੇ ਇਕ ਸੰਦ ਦੇ ਰੂਪ ਵਿੱਚ ਇਜ਼ਾਦ ਹੋਈਆਂ। ਸਾਡੇ ਇਤਿਹਾਸਕਾਰਾਂ ਨੇ ਵੀ ਔਰਤ ਦੀ ਸਮਾਜਿਕ ਸਥਿਤੀ ਦੀ ਗੱਲ ਕਰਦਿਆਂ ‘ਲੋਹੇ ਦੀਆਂ ਕਮਰ ਪੇਟੀਆਂ' ਸਬੰਧੀ ਸਰੋਤਾਂ ਨੂੰ ਲੱਭਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਜਿਸ ਕਾਰਨ ਔਰਤ ਦਮਨ ਦੇ ਇਸ ਚੈਪਟਰ ਵੱਲ ਸਾਡਾ ਕਦੇ ਧਿਆਨ ਹੀ ਨਹੀਂ ਗਿਆ।

ਤਾਪੀ ਧਰਮਾ ਰਾਓ ਨੇ ਕੁਝ ਸਰੋਤਾਂ ਤੇ ਹਵਾਲਿਆਂ ਦੇ ਅਧਾਰ ਉੱਤੇ 'ਲੋਹੇ ਦੀਆਂ ਕਮਰ ਪੇਟੀਆਂ' ਦੇ ਸੰਦਰਭ ਵਿੱਚ ਔਰਤ ਦੀ ਸਮਾਜਿਕ ਸਥਿਤੀ ਤੇ ਬਣਤਰ ਦਾ ਵਰਨਣ ਕੀਤਾ ਏ। ਜਦੋਂ ਮੈਂ ਇਹ ਕਿਤਾਬ ਪੜ੍ਹੀ ਤਾਂ ਮੈਨੂੰ ਲੱਗਾ ਕਿ ਇਹਦਾ ਪੰਜਾਬੀ ਅਨੁਵਾਦ ਹੋਣਾ ਬਹੁਤ ਜ਼ਰੂਰੀ ਏ ਤਾਂ ਕਿ ਇਤਿਹਾਸ ਦੇ ਦੱਬੇ ਹੋਏ ਚੈਪਟਰ ਤੋਂ ਪੰਜਾਬੀ ਪਾਠਕ ਜਾਣੂ ਹੋ ਸਕਣ। ਤਾਪੀ ਧਰਮਾ ਰਾਓ ਨੇ ਆਪਣੀ ਖੋਜ ਦਾ ਇਹ ਕੰਮ ਤੈਲਗੂ ਵਿੱਚ 1979 ਵਿੱਚ ਕੀਤਾ ਜੋ ਕਿ ਡਾ. ਸੀ. ਵਸੰਤਾ ਰਾਹੀਂ ਹਿੰਦੀ ਵਿੱਚ ਆਇਆ ਤੇ ਮੈਂ ਹਿੰਦੀ ਵਿੱਚੋਂ ਪੰਜਾਬੀ ਵਿੱਚ ਉਲੱਥਾ ਕਰਕੇ ਲੈ ਆਂਦਾ।

- Bhagwant Rasulpuri

Address

Vill Ranjitgarh Bandra
Mansa
151506

Telephone

+919780909077

Website

Alerts

Be the first to know and let us send you an email when White Crow Publishers posts news and promotions. Your email address will not be used for any other purpose, and you can unsubscribe at any time.

Contact The Business

Send a message to White Crow Publishers:

Share

Category