13/03/2024
13 ਮਾਰਚ 1940 ਨੂੰ ਸ਼ਾਮ 4:30 ਵਜੇ ਕਾਕਸਟਨ ਹਾਲ ਲੰਡਨ ਵਿੱਚ ਉਸਨੇ ਡਾਇਰ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ।
ਨਾਂਅ: ਸ਼ੇਰ ਸਿੰਘ (ਸ਼ਹੀਦ ਉਧਮ ਸਿੰਘ)
ਜਨਮ: 26 ਦਸੰਬਰ, 1899
ਜਨਮ ਸਥਾਨ: ਪਿੰਡ ਸੁਨਾਮ, ਜਿ਼ਲ੍ਹਾ ਸੰਗਰੂਰ
ਪਿਤਾ: ਟਹਿਲ ਸਿੰਘ (ਅੰਮ੍ਰਿਤ ਛਕਣ ਤੋਂ ਪਹਿਲਾਂ ਚੂਹੜ ਸਿੰਘ)
ਮਾਤਾ: ਬੀਬੀ ਹਰਨਾਮ ਕੌਰ
ਭਰਾ: ਮੁਕਤਾ ਸਿੰਘ
ਵਿਦਿਆ: ਮੈਟ੍ਰਿਕ 1918 ਵਿੱਚ ਕੀਤੀ
ਦੇਸ ਸੇਵਾ: ਉਧਮ ਸਿੰਘ ਦੇ ਮਨ ‘ਤੇ 1919 ਵਿੱਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਸਾਕੇ ਨੇ ਬਹੁਤ ਗਹਿਰਾ ਅਸਰ ਕੀਤਾ ਇਸ ਸਦਮੇ ਨੇ ਉਸਨੂੰ ਹਿਲਾਕੇ ਰੱਖ ਦਿੱਤਾ। ਇਸ ਕਾਂਡ ਵਿੱਚ ਜਲਿਆਂਵਾਲਾ ਬਾਗ ਵਿੱਚ ਵਿਸਾਖੀ ‘ਤੇ ਇਕੱਤਰ ਹੋਏ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ‘ਤੇ ਬ੍ਰਿਟਿਸ਼ ਆਰਮੀ ਦੇ ਜਨਰਲ ਐਡਵਰਡ ਹੈਰੀ ਡਾਇਰ ਨੇ ਅੰਨ੍ਹੇ ਵਾਹ ਗੋਲੀਆਂ ਚਲਾਈਆਂ, ਅਤੇ ਲਾਸ਼ਾਂ ਦੇ ਢੇਰ ਲਾ ਦਿੱਤੇ। ਬਾਅਦ ਵਿੱਚ ਉਸਨੇ ਕਿਹਾ ਸੀ ਕਿ ਉਸਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ। ਇਸ ਘਟਨਾ ਤੋਂ ਬਾਅਦ ਉਧਮ ਸਿੰਘ ਨੇ ਠਾਣ ਲਈ ਕਿ ਉਹ ਇਸ ਘਟਨਾ ਦਾ ਬਦਲਾ ਲੈਕੇ ਹੀ ਰਹੇਗਾ। ਪਰ ਉਹ ਘਟਨਾ ਉਸ ਅੰਦਰ ਘਰ ਕਰ ਗਈ ਸੀ, ਉਧੰ ਸਿੰਘ ਨੇ ਕ੍ਰਾਂਤੀਕਾਰੀ ਗਤਿਵਿਧੀਆਂ ਦੀ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਈ ਬਾਰ ਪੁਲਿਸ ਨੇ ਉਸਨੂੰ ਗਿਰਫਤਾਰ ਵੀ ਕੀਤਾ। ਅੰਤ ਉਸਨੇ ਭਾਰਤ ਛੱਡ ਦਿੱਤਾ ਅਤੇ 13 ਮਾਰਚ, 1940 ਨੂੰ ਸ਼ਾਮ 4:30 ਵਜੇ ਕਾਕਸਟਨ ਹਾਲ ਲੰਡਨ ਵਿੱਚ ਉਸਨੇ ਡਾਇਰ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ। ਇਸ ਉਸਨੇ ਜਲਿਆਂਵਾਲਾ ਬਾਗ ਦੀ ਘਟਨਾ ਦਾ ਬਦਲਾ ਲਿਆ। ਉਹ ਉੱਥੋਂ ਦੌੜਿਆ ਨਹੀਂ, ਪੁਲਿਸ ਨੇ ਉਸਨੂੰ ਗਿਰਫਤਾਰ ਕਰ ਲਿਆ ਅਤੇ ਕਤਲ ਦਾ ਮੁਕੱਦਮਾ ਚਲਾਇਆ। ਆਪਣੇ ਕ੍ਰਾਂਤੀ ਕਾਰੀ ਗਤੀਵਿਧੀਆਂ ਦੌਰਾਨ ਉਧਮ ਸਿੰਘ ਨੇ ਕਈ ਨਾਂ ਰੱਖੇ ਜਿਨ੍ਹਾਂ ਵਿੱਚ ਰਾਮ ਮੁਹੰਮਦ ਸਿੰਘ ਅਜ਼ਾਦ, ਉਦੇ ਸਿੰਘ, ਫ੍ਰੈਂਕ ਬ੍ਰਜ਼ੀਲ।
ਮਾਨ/ਸਨਮਾਨ: ਊਧਮ ਸਿੰਘ ਦਾ ਨਾਂ ਰਹਿੰਦੀ ਦੁਨੀਆ ਤੱਕ ਭਾਰਤ ਦੇਸ਼ ਦੇ ਅਜ਼ਾਦੀ ਪਰਵਾਨਿਆਂ ਵਿੱਚ ਰਹੇਗਾ। ਇਨ੍ਹਾਂ ਵਲੋਂ ਦਿੱਤੀ ਕੁਰਬਾਨੀ ਦੇ ਤੁਲ ਕੋਈ ਵੀ ਸਨਮਾਨ ਨਹੀਂ ਹੋ ਸਕਦਾ। ਸਗੋਂ ਦੇਸ਼ ਦੀ ਅਜ਼ਾਦੀ ਵਿੱਚ ਹਿੱਸਾ ਪਾਕੇ ਉਨ੍ਹਾਂ ਦੇਸ਼ ਅਤੇ ਦੇਸ਼ ਵਾਸੀਆਂ ਲਈ ਸਨਮਾਨਿਤ ਜਿ਼ੰਦਗੀ ਰਾਹ ਪੱਧਰਾ ਕੀਤਾ।
ਸ਼ਹੀਦੀ: 31 ਜੁਲਾਈ, 1940 ਨੂੰ ਉਧਮ ਸਿੰਘ ਨੂੰ ਬ੍ਰਿਟਿਸ਼ ਸਰਕਾਰ ਨੇ ਲੰਡਨ ਵਿੱਚ ਫਾਂਸੀ ਦੇ ਦਿੱਤੀ ।🙏🙏