24/07/2025
ਇੱਕ ਕੁੜੀ ਦੇ ਕੋਲ ਫੇਸਬੁੱਕ 'ਤੇ ਇੱਕ ਮੁੰਡੇ ਦੀ ਫ੍ਰੈਂਡ ਰਿਕਵੈਸਟ ਆਉਂਦੀ ਹੈ..
ਸਭ ਤੋਂ ਪਹਿਲਾਂ ਤਾਂ ਕੁੜੀ ਸੋਚਦੀ ਹੈ ਕਿ ਰਿਕਵੈਸਟ ਡਿਲੀਟ ਕਰ ਦਿੰਦੀ ਹਾਂ.. ਪਰ ਫਿਰ ਸੋਚਦੀ ਹੈ ਕਿ ਇੱਕ ਵਾਰੀ ਇਸ ਦੀ ਪ੍ਰੋਫਾਈਲ ਵੇਖ ਲਵਾਂ।
ਕੁੜੀ ਉਸ ਮੁੰਡੇ ਦੀ ਪ੍ਰੋਫਾਈਲ ਵੇਖਦੀ ਹੈ.. ਜਿਸ ਵਿੱਚ ਉਸਨੂੰ ਕੁਝ ਵੀ ਗਲਤ ਨਹੀਂ ਲੱਗਦਾ.. ਫੋਟੋ ਵੀ ਠੀਕ ਲੱਗਦੀ ਹੈ.. ਤਾਂ ਕੁੜੀ ਸੋਚਦੀ ਹੈ ਕਿ ਚਲੋ ਰਿਕਵੈਸਟ ਐਕਸੈਪਟ ਕਰ ਲੈਂਦੀ ਹਾਂ, ਜੇ ਮੁੰਡਾ ਬਦਤਮੀਜ਼ ਹੋਇਆ ਤਾਂ ਬਾਅਦ ਵਿੱਚ ਬਲਾਕ ਕਰ ਦੇਵਾਂਗੀ.. ਇਹੀ ਸੋਚ ਕੇ ਰਿਕਵੈਸਟ ਐਕਸੈਪਟ ਕਰ ਲੈਂਦੀ ਹੈ।
ਰਾਤ ਨੂੰ ਉਸ ਮੁੰਡੇ ਵੱਲੋਂ ਇਨਬਾਕਸ ਵਿੱਚ ਮੈਸੇਜ ਆਉਂਦਾ ਹੈ.. ਦੋਹਾਂ ਵਿਚ ਗੱਲਬਾਤ ਹੁੰਦੀ ਹੈ.. ਤੇ ਕੁੜੀ ਨੂੰ ਪਤਾ ਲੱਗਦਾ ਹੈ ਕਿ ਉਹ ਵੀ ਉਸੇ ਸ਼ਹਿਰ ਦਾ ਰਹਿਣ ਵਾਲਾ ਹੈ।
ਦੋਹਾਂ ਰੋਜ਼ ਗੱਲਾਂ ਕਰਦੇ ਹਨ.. ਤੇ ਇੱਕ ਦੂਜੇ ਨੂੰ ਚੰਗਾ ਲੱਗਣ ਲੱਗ ਜਾਂਦੇ ਹਨ।
ਇੱਕ ਦਿਨ ਕੁੜੀ ਮੁੰਡੇ ਨੂੰ ਦੱਸਦੀ ਹੈ ਕਿ ਉਸਦੇ ਮੰਮੀ-ਪਾਪਾ ਅਤੇ ਭਰਾ ਇੱਕ ਦਿਨ ਲਈ ਬਾਹਰ ਜਾ ਰਹੇ ਹਨ, ਤੇ ਉਹ ਘਰ 'ਚ ਰਹਿ ਕੇ ਪੜ੍ਹਾਈ ਕਰੇਗੀ।
ਤਾਂ ਮੁੰਡਾ ਕਹਿੰਦਾ, “ਵਾਹ, ਇਹ ਤਾਂ ਵਧੀਆ ਗੱਲ ਹੈ, ਮੈਂ ਤੇਰੇ ਘਰ ਆ ਜਾਂਦਾ ਹਾਂ, ਦੋਹਾਂ ਮਿਲ ਕੇ ਮਸਤੀ ਕਰਾਂਗੇ।”
ਕੁੜੀ ਕਹਿੰਦੀ, “ਨਹੀਂ, ਘਰ ਵਿੱਚ ."ਇਕੱਲਿਆ ਨਹੀਂ। ਜੇ ਤੈਨੂੰ ਮਿਲਣਾ ਹੈ ਤਾਂ ਅਸੀਂ ਕਿਸੇ ਕੌਫੀ ਸ਼ਾਪ ਵਿੱਚ ਮਿਲ ਸਕਦੇ ਹਾਂ।”
ਇਹ ਸੁਣ ਕੇ ਮੁੰਡਾ ਕਹਿੰਦਾ, “ਤੂੰ ਵੀ ਕਿੰਨੀਆਂ ਪੁਰਾਣੀਆਂ ਸੋਚਾਂ ਵਾਲੀ ਗੱਲਾਂ ਕਰਦੀ ਹੈ। ਅੱਜਕਲ ਤਾਂ ਸੱਭ ਕੁਝ ਚਲਦਾ ਹੈ, "ਇਕੱਲਿਆ.ਮਿਲਣ 'ਚ ਕੀ ਬੁਰਾਈ ਹੈ?”
ਕੁੜੀ ਕਹਿੰਦੀ, “ਜੇ "ਇਕੱਲਿਆ ਮਿਲਣ ਵਿੱਚ ਕੋਈ ਬੁਰਾਈ ਨਹੀਂ, ਤਾਂ ਤੂੰ ਆਪਣੀ ਭੈਣ ਨੂੰ ਮੇਰੇ ਭਰਾ ਦੇ ਰੂਮ ਵਿੱਚ ਇੱਕ ਦਿਨ ਲਈ ਭੇਜ ਦੇ।”
ਇਹ ਸੁਣਕੇ ਮੁੰਡਾ ਭੜਕ ਜਾਂਦਾ ਹੈ ਤੇ ਕਹਿੰਦਾ, “ਤੇਰਾ ਦਿਮਾਗ ਠੀਕ ਹੈ? ਜ਼ਬਾਨ ਸੰਭਾਲ ਕੇ ਬੋਲ।”
ਕੁੜੀ ਕਹਿੰਦੀ, “ਕੀ ਹੋ ਗਿਆ ਤੈਨੂੰ?
ਕਿੱਥੇ ਗਈ ਤੇਰੀ ਮਾਡਰਨ ਸੋਚ?
ਅੱਜ ਦਾ ਜ਼ਮਾਨਾ?
ਸੱਭ ਚਲਦਾ ਹੈ?
ਤੇ "ਇਕੱਲਿਆ ਮਿਲਣ ਵਿੱਚ ਕੀ ਫਰਕ ਪੈਂਦਾ ਹੈ?
ਜਦ ਗੱਲ ਤੇਰੀ ਭੈਣ ਦੀ ਆਈ ਤਾਂ ਤੇਰੀ ਆਧੁਨਿਕਤਾ ਤੇ ਤਾਲਾ ਲੱਗ ਗਿਆ?
ਤੂੰ ਵੀ ਪੁਰਾਣੇ ਜ਼ਮਾਨੇ ਵਿੱਚ ਪਹੁੰਚ ਗਿਆ?
ਕੁੜੀ ਦੀ ਗੱਲਾਂ ਸੁਣ ਕੇ ਮੁੰਡੇ ਕੋਲ ਕੋਈ ਜਵਾਬ ਨਹੀਂ ਸੀ।
ਫਿਰ ਕੁੜੀ ਨੇ ਅਖੀਰ ਚ ਗੱਲ ਕਹੀ,
"ਜੋ ਤੂੰ ਆਪਣੀ ਭੈਣ ਨਾਲ ਹੋਇਆ ਨਹੀਂ ਦੇਖ ਸਕਦਾ,
ਉਹ ਕਿਸੇ ਹੋਰ ਦੀ ਭੈਣ ਲਈ ਵੀ ਨਾ ਸੋਚੀ।
ਭੈਣ ਤਾਂ ਭੈਣ ਹੀ ਹੁੰਦੀ ਹੈ, ਚਾਹੇ ਕਿਸੇ ਦੀ ਵੀ ਹੋਵੇ,
ਤੇ ਗਲਤ ਤਾਂ ਗਲਤ ਹੀ ਰਹਿੰਦਾ ਹੈ,
ਚਾਹੇ ਉਹ ਕਿਸੇ ਵੀ ਜ਼ਮਾਨੇ ਦੀ ਗੱਲ ਹੋਵੇ।”
ਇਹ ਕਹਿ ਕੇ, ਉਸ ਕੁੜੀ ਨੇ ਉਸ ਮੁੰਡੇ ਨੂੰ ਹਮੇਸ਼ਾ ਲਈ ਬਲਾਕ ਕਰ ਦਿੱਤਾ।
✍️ Lovepreet