Live Mansa

Live Mansa Contact information, map and directions, contact form, opening hours, services, ratings, photos, videos and announcements from Live Mansa, News & Media Website, Mansa.

ਮਾਨਸਾ ਦੇ ਸਿਵਿਲ ਹਸਪਤਾਲ ਵਿੱਚ ਦੇਖੋ ਸਫਾਈ ਦੇ ਹਾਲ
29/05/2025

ਮਾਨਸਾ ਦੇ ਸਿਵਿਲ ਹਸਪਤਾਲ ਵਿੱਚ ਦੇਖੋ ਸਫਾਈ ਦੇ ਹਾਲ

28/05/2025

ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ

29/06/2024

ਮਾਨਸਾ ਦੇ ਓਵਰਬ੍ਰਿਜ ਵਿੱਚ ਆਈਆਂ ਤਰੇੜਾਂ ਕਿਸੇ ਸਮੇਂ ਵੀ ਹੋ ਸਕਦਾ ਹੈ ਵੱਡਾ ਹਾਦਸਾ

ਜ਼ਿਲ੍ਹਾ ਮਾਨਸਾ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਪਾਰਟੀਆਂ ਪੋਲਿੰਗ ਸਮੱਗਰੀ ਲੈ ਕੇ ਰਵਾਨਾ*ਲੋਕ ਸਭਾ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨ...
31/05/2024

ਜ਼ਿਲ੍ਹਾ ਮਾਨਸਾ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਪਾਰਟੀਆਂ ਪੋਲਿੰਗ ਸਮੱਗਰੀ ਲੈ ਕੇ ਰਵਾਨਾ
*ਲੋਕ ਸਭਾ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ
ਲਈ ਪ੍ਰਬੰਧ ਮੁਕੰਮਲ-ਜ਼ਿਲ੍ਹਾ ਚੋਣ ਅਫਸਰ

*ਚੋਣਾਂ ਦੌਰਾਨ ਜ਼ਿਲ੍ਹੇ ਵਿੱਚ 6200 ਤੋਂ ਵਧੇਰੇ ਅਧਿਕਾਰੀ ਤੇ
ਕਰਮਚਾਰੀ ਦੇਣਗੇ ਚੋਣ ਡਿਊਟੀ

*ਜ਼ਿਲ੍ਹੇ ਦੇ 40 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਲੋਕੇਸ਼ਨਾਂ ’ਤੇ ਮਾਈਕਰੋ
ਆਬਜ਼ਰਵਰ ਕੀਤੇ ਗਏ ਤਾਇਨਾਤ

*01 ਜੂਨ ਨੂੰ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਵਧ-ਚੜ੍ਹ ਕੇ
ਹਿੱਸਾ ਲੈਣ ਜ਼ਿਲ੍ਹੇ ਦੇ ਵੋਟਰ-ਜ਼ਿਲ੍ਹਾ ਚੋਣ ਅਫ਼ਸਰ

ਮਾਨਸਾ, 31 ਮਈ:
ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕੇ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਵਿੱਚ 01 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਵੋਟਿੰਗ ਲਈ ਸਾਰੀਆਂ ਪੋਲਿੰਗ ਪਾਰਟੀਆਂ ਪੋਲਿੰਗ ਸਮੱਗਰੀ ਲੈ ਕੇ ਰਵਾਨਾ ਹੋ ਗਈਆਂ ਹਨ। ਇੰਨ੍ਹਾਂ ਤਿੰਨੋਂ ਵਿਧਾਨ ਸਭਾ ਹਲਕਿਆਂ ਤੋਂ 05 ਲੱਖ, 93 ਹਜ਼ਾਰ, 509 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜ਼ਿਲ੍ਹੇ ਅੰਦਰ 645 ਪੋਲਿੰਗ ਬੂਥ ਬਣਾਏ ਗਏ ਹਨ। ਜਿੱਥੇ 6200 ਤੋਂ ਵਧੇਰੇ ਅਧਿਕਾਰੀ ਤੇ ਕਰਮਚਾਰੀ ਚੋਣ ਡਿਊਟੀ ਨਿਭਾਉਣਗੇ। ਸੰਵੇਦਨਸ਼ੀਲ ਐਲਾਨ ਬੂਥਾਂ ਅਤੇ ਆਮ ਸੁਰੱਖਿਆ ਲਈ 1877 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਵੋਟਿੰਗ ਕਰਵਾਉਣ ਵਾਸਤੇ 40 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਲੋਕੇਸ਼ਨਾਂ ’ਤੇ ਮਾਈਕਰੋ ਆਬਜ਼ਰਵਰ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਅੰਦਰ ਤਿੰਨ ਪਿੰਕ ਪੋਲਿੰਗ ਬੂਥ ਵੀ ਬਣਾਏ ਗਏ ਹਨ ਜਿੱਥੇ ਕਿ 100 ਫੀਸਦੀ ਚੋਣ ਅਧਿਕਾਰੀ ਤੇ ਕਰਮਚਾਰੀ ਮਹਿਲਾਵਾਂ ਹੀ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ 100 ਫੀਸਦੀ ਵੈਬ ਕਾਸਟਿੰਗ ਵੀ ਕਰਵਾਈ ਜਾਵੇਗੀ, ਜਿਸ ਦਾ ਸਿੱਧਾ ਪ੍ਰਸਾਰਣ ਮੁੱਖ ਚੋਣ ਅਫ਼ਸਰ ਪੰਜਾਬ, ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਵਿਖੇ ਹੋਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੂਬੇ ਅੰਦਰ ਪੈ ਰਹੀ ਅੱਤ ਦੀ ਗਰਮੀ ਵਿਚ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ ’ਤੇ ਵੇਟਿੰਗ ਏਰੀਆ ਬਣਾਏ ਗਏ ਹਨ ਤਾਂ ਜੋ ਵੋਟਰ ਛਾਂ ਵਿੱਚ ਬੈਠ ਕੇ ਆਪਣੀ ਵੋਟ ਪਾਉਣ ਦੀ ਉਡੀਕ ਕਰ ਸਕਣ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ’ਤੇ ਵੋਟਰਾਂ ਲਈ ਠੰਡੇ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅਤੇ ਸਾਰੀਆਂ ਪੋਲਿੰਗ ਲੋਕੇਸ਼ਨਾਂ ’ਤੇ ਆਸ਼ਾ ਵਰਕਰਾਂ ਨੂੰ ਲੋੜੀਂਦੀਆਂ ਦਵਾਈਆਂ ਤੇ ਓ.ਆਰ.ਐਸ. ਦੇ ਪੈਕਟਾਂ ਸਮੇਤ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਕਤਾਰ ਸੂਚਨਾ ਐਪ ਵੀ ਜਾਰੀ ਕੀਤੀ ਗਈ ਹੈ ਜਿਸ ਦੀ ਸਹਾਇਤਾ ਨਾਲ ਵੋਟਰ ਆਪਣੀ ਵੋਟ ਪਾਉਣ ਲਈ ਆਉਣ ਸਮੇਂ ਇਸ ਐਪ ਦੀ ਵਰਤੋਂ ਨਾਲ ਪੋਲਿੰਗ ਸਟੇਸ਼ਨਾਂ ’ਤੇ ਲੱਗੀਆਂ ਲਾਈਨਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ “ਇਸ ਵਾਰ 70 ਪਾਰ” ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।

04/05/2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਝਨੀਰ ਪਹੁੰਚਣ ਤੇ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਕੀਤਾ ਜਾਵੇਗਾ ਵਿਰੋਧ

17/03/2024

Live mansa ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਗੂੰਜੀਆਂ ਕਿਲਕਾਰੀਆਂ ਮਾਤਾ ਚਰਨ ਕੌਰ ਦੀ ਕੁੱਖੋਂ ਲਿਆ ਪੁੱਤਰ ਨੇ ਜਨਮ ਹਵੇਲੀ ਵਿੱਚ ਸਿੱਧੂ ਮੂਸੇਵਾਲਾ ਚਾਹੁਣ ਵਾਲਿਆਂ ਦਾ ਹੋਇਆ ਇਕੱਠਾ

ਸਿੱਧੂ ਮੂਸੇ ਵਾਲੇ ਨੂੰ ਚਾਹੁਣ ਵਾਲੇ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ

17/03/2024

ਲੱਖਾ ਸਿਧਾਣਾਂ ਨੂੰ ਪੁਲਿਸ ਨੇ ਅੱਧੀ ਰਾਤ ਕੀਤਾ ਗ੍ਰਿਫਤਾਰ
ਜਾਣੋ ਕੀ ਹੈ ਪੂਰਾ ਮਸਲਾ

ਕਾਂਗਰਸ ਨੂੰ ਮਾਨਸਾ ਵਿੱਚ ਝਟਕਾ ਭਾਜਪਾ ਵਿੱਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਮੰਗਤਰਾਏ ਬਾਸਲ
14/03/2024

ਕਾਂਗਰਸ ਨੂੰ ਮਾਨਸਾ ਵਿੱਚ ਝਟਕਾ ਭਾਜਪਾ ਵਿੱਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਮੰਗਤਰਾਏ ਬਾਸਲ

14/03/2024

ਨੈੱਟ ਚਲਾਉਣ ਦਾ ਕੋਈ ਫਾਇਦਾ ਨਹੀਂ ਜੇ ਇਹ ਵੀਡੀਓ ਸ਼ੇਅਰ ਨਾ ਕੀਤੀ
sbi - Ac 65253950631 ifsc sbin0050293 karamjeet kaur
M. 7696252819, 7973970139

Address

Mansa
151505

Website

Alerts

Be the first to know and let us send you an email when Live Mansa posts news and promotions. Your email address will not be used for any other purpose, and you can unsubscribe at any time.

Share