15/07/2024
AI ਭਾਵ Artificial Intelligence ਚ ਹੋਰ ਕੀ ਕੀ ਸੰਭਾਵਨਾਵਾਂ ਹਨ ?
ਮੰਨ ਲਵੋ ਤੁਹਾਨੂੰ ਕੋਈ ਗਾਇਕ ਬਹੁਤ ਪਸੰਦ ਹੈ, ਜਿਵੇਂ ਸਿੱਧੂ ਮੂਸੇਵਾਲਾ ਹੀ ਮੰਨ ਲਵੋ ਤੁਸੀਂ ਉਸਦੇ ਸਾਰੇ ਗੀਤ AI ਨੂੰ ਦੇ ਦਿੰਦੇ ਹੋ ਤੇ ਉਹਨੂੰ ਫਿਰ ਮੌਜੂਦਾ ਕੋਈ ਵਿਸ਼ਾ ਦੇਕੇ ਆਖੋਂ ਇਸਤੇ ਇੱਕ ਗੀਤ ਇਸ ਸੋਚ ਨਾਲ ਲਿਖ ਦੇ ਤਾਂ ਉਹ ਤੁਰੰਤ ਹੀ ਇੱਕ ਨਵਾਂ ਗੀਤ ਲਿਖ ਦਵੇਗਾ। ਫ਼ਿਰ ਉਸਦੀ ਆਵਾਜ਼ ਚ ਗਾਉਣ ਲਈ ਕਹੋਗੇ ਉਹ ਵੀ ਕਰ ਦਵੇਗਾ ਤੇ ਫਿਰ ਉਸਦੀ ਵੀਡਿਓ ਸ਼ੂਟ ਕਰਨ ਨੂੰ ਕਹਿ ਦੇਵੋਗੇ ਉਹ ਵੀ ਕਰ ਦੇਵੇਗਾ।
ਇਸ ਲਈ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਕਿ ਕੋਈ ਆਦਮੀ ਜਾਂ ਔਰਤ ਕਦੇ ਮਰੇ ਹੀ ਨਾ Virtually ਉਹ ਹਮੇਸ਼ਾਂ ਆਪਣੀ ਸੋਚ ਤਸਵੀਰਾਂ ਆਵਾਜ਼ ਵੀਡੀਓਜ਼ ਰਾਂਹੀ ਸਦਾ ਜ਼ਿੰਦਾ ਰਹੇ।
ਇਵੇਂ ਹੀ ਮੰਨ ਲਓ ਤੁਸੀਂ ਓਸ਼ੋ ਤੋਂ ਕੋਈ ਨਵਾਂ ਸਵਾਲ ਨਵੇਂ ਜ਼ਮਾਨੇ ਦਾ ਪੁੱਛਣਾ ਚਾਹੁੰਦੇ ਹੋ ਤੇ ਉਸਦੀਆਂ ਸਾਰੀਆਂ ਕਿਤਾਬਾਂ AI ਨੂੰ ਦੇ ਦਿੰਦੇ ਹੋ ਤੇ AI ਨੂੰ ਪੁੱਛਦੇ ਹੋ ਕਿ ਇਸ ਮੁਤਾਬਿਕ ਓਸ਼ੋ ਦਾ ਕੀ ਵਿਚਾਰ ਹੁੰਦਾ ਤੇ ਉਹ ਇਸਨੂੰ ਸਮਝਾਉਣ ਲਈ ਮੁੱਲਾ ਨਸਰੁੱਦੀਨ ਦੀ ਕਿਹੜੀ ਕਹਾਣੀ ਸੁਣਾਉਂਦਾ ਤਾਂ ਉਹ ਉਹ ਕਹਾਣੀ ਬਣਾ ਕੇ ਸੁਣਾ ਦੇਵੇਗਾ ਤੇ ਉਸਤੋਂ ਬਾਅਦ ਉਸਨੂੰ ਜ਼ੇਕਰ ਆਡੀਓ ਦੇ ਦੇਵੋਗੇ ਤਾਂ ਉਹ ਓਸ਼ੋ ਦੀ ਆਵਾਜ਼ ਵਿੱਚ ਸੁਣਾ ਵੀ ਦੇਵੇਗਾ।
ਆਉਣ ਵਾਲੇ ਚ ਪ੍ਰੀ ਵੈਡਿੰਗ ਲਈ ਮਹਿੰਗੇ ਫੋਟੋ ਸ਼ੂਟ ਜਾਂ ਵੀਡਿਉ ਸ਼ੂਟ ਦੀ ਲੋੜ ਨਹੀਂ ਪਵੇਗੀ ਸਿਰਫ ਤੁਹਾਡੀ ਆਵਾਜ਼ ਤੇ ਚਿਹਰੇ ਦੀ ਲੋੜ ਪਵੇਗੀ ਤੇ ਕਿਸੇ ਵੀ ਗਾਣੇ ਨੂੰ ਗਾਉਂਦੇ ਹੋਏ ਫ਼ਿਲਮ ਦੇ ਬੈਕਗਰਾਉਂਡ ਨਾਲ ਤੁਹਾਡਾ ਪ੍ਰੀ ਵੈਡਿੰਗ ਸ਼ੂਟ ਹੋ ਜਾਏਗਾ।
ਇਹਨਾਂ ਵਿੱਚੋ ਕਈ ਚੀਜ਼ਾਂ ਫਿਲਹਾਲ ਅੰਗਰੇਜ਼ੀ ਭਾਸ਼ਾ ਵਿੱਚ ਪਹੁੰਚ ਗਈਆਂ ਹਨ ਤੇ ਬਾਕੀ ਭਾਸ਼ਵਾਂ ਵਿੱਚੋ ਜਿਉਂ ਜਿਉਂ ਡਾਟਾ ਬੇਸ ਬਣਦਾ ਜਾਏਗਾ ਤੇ AI ਪ੍ਰੋਗਰਾਮ ਹੋਰ ਭਾਸ਼ਵਾਂ ਨੂੰ ਸਿੱਖਦੇ ਜਾਣਗੇ ਤਾਂ ਪੰਜਾਬੀ ਸਮੇਤ ਹੋ ਭਾਸ਼ਾਵਾਂ ਵਿੱਚ ਵੀ ਇਹ ਚੀਜ਼ ਪਹੁੰਚ ਜਾਏਗੀ।
ਪ੍ਰੰਤੂ AI ਨੂੰ ਕੰਮ ਲਈ ਵਰਤਣ ਲਈ ਵੀ ਇੱਕ ਚੀਜ਼ ਜਿਹੜੀ ਜ਼ਰੂਰੀ ਹੈ ਉਹ ਹੈ ਸਹੀ ਸੁਆਲ ਕਰ ਸਕਣ ਦੀ ਸਮਰੱਥਾ, ਵਰਨਾ Computer System GIGO system ਹੈ Gaebage in Garbage Out । Bhav ਜਿਹੋ ਜਿਹੀ ਚੀਜ਼ ਪੁੱਛੋਗੇ ਤਾਂ ਉਹੋ ਜਿਹਾ ਜਵਾਬ।
ਤੁਸੀਂ ਮੋਤੀ ਲੱਭਣ ਲਈ ਉਹ ਸਵਾਲ ਪੁੱਛੋਗੇ ਤਾਂ ਮੋਤੀ ਹੀ ਮਿਲੇਗਾ, ਫ਼ਿਰ ਸਵਾਲ ਕਰਨਾ ਕਿਵੇਂ ਹੈ ਕੀ ਲਿਖਣਾ ਹੈ ਜਿਸਨੂੰ ਕਿ Prompt ਕਹਿੰਦੇ ਹਨ ਇਹ ਵੀ ਇੱਕ ਜ਼ਰੂਰੀ ਸਕਿੱਲ ਹੈ, ਨਹੀਂ ਤਾਂ ਸਾਡੇ ਲੋਕ ਵੱਖੋ ਵੱਖ ਤਰ੍ਹਾਂ ਦੇ ਗਰੀਬ ਲੋਕਾਂ ਦੀਆਂ ਤਸਵੀਰਾਂ ਬਣਾ ਕੇ ਹੀ ਖੁਸ਼ ਹਨ।
ਗਿਆਨ ਦੇ ਗਹਿਰੇ ਸਮੁੰਦਰ ਵਿੱਚੋ ਵੀ ਜ਼ੇਕਰ ਕੋਈ ਮਹਿਜ਼ ਮੁੱਠੀ ਭਰ ਪਾਣੀ ਨਾਲ ਹੀ ਰੱਜ ਜਾਏ ਉਹ ਕਦੋਂ ਉਸਦੀ ਗਹਿਰਾਈ ਵਿੱਚੋ ਉੱਤਰ ਕੇ ਖਜ਼ਾਨੇ ਲੱਭ ਸਕੇਗਾ ?
ਇਸ ਲਈ AI ਨੂੰ ਸੁਆਲ ਪੁੱਛਣਾ ਜ਼ਰੂਰ ਸਿੱਖੋ, ਵਾਰ ਵਾਰ modify ਕਰਕੇ ਵੱਖੋ ਵੱਖ ਸ਼ਬਦ ਬਦਲ ਕੇ ਸੁਆਲ ਕਰੋ। ਭਾਵੇਂ ਇਹ ਹਾਲੇ ਬਹੁਤ ਸ਼ੁਰੂਆਤੀ ਸਟੇਜ ਹੈ ਪਰ ਫਿਰ ਵੀ ਬਹੁਤ ਚੀਜ਼ਾਂ ਲਈ ਬੇਹੱਦ ਕਾਰਗਰ ਹੈ।
(ਤਸਵੀਰ Palm Pager ਇਹ PDA, ਮੁਬਾਇਲ ਤੋਂ ਪਹਿਲਾਂ ਦੀ ਪਰਸਨਲ ਅਸਿਸਟੈਂਟ ਡਿਵਾਈਸ,ਇਹ ਬਣਾਉਣ ਵਾਲੀ ਕੰਪਨੀ ਇੱਕ ਸਮੇਂ ਕੁਝ ਸਮੇਂ ਲਈ ਦੁਨੀਆਂ ਦੀ ਸਭ ਤੋਂ ਅਮੀਰ ਕੰਪਨੀ ਬਣ ਗਈ ਸੀ।)
ਹਰਜੋਤ ਸਿੰਘ
70094 52602