13/08/2025
ਅੱਜ ਮਿਤੀ 13 ਅਗਸਤ 2025 ਦਿਨ ਬੁੱਧਵਾਰ ਨੂੰ ਸ਼੍ਰੀ ਗਊਸ਼ਾਲਾ ਭਵਨ, ਮੌੜ ਮੰਡੀ ਵਿਖੇ ਇੱਕ ਅਨਪੂਰਨਾ ਭੋਜਨ ਹਾਲ ਦਾ ਉਦਘਾਟਨ ਸ਼ਾਸਤਰੀ ਗਰੀਸ਼ਾਨੰਦ ਜੀ ਮਹਾਰਾਜ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਹ ਹਾਲ ਡਾ. ਸਵਰਨ ਪ੍ਰਕਾਸ਼ ਪ੍ਰਧਾਨ ਸ਼੍ਰੀ ਗਊਸ਼ਾਲਾ ਕਮੇਟੀ, ਮੌੜ ਅਤੇ ਉਨਾਂ ਦੇ ਭਰਾ ਭਾਰਤ ਭੂਸ਼ਨ ਸ਼ਾਸ਼ਤਰੀ ਜੀ, ਸੰਜੀਵ ਕੁਮਾਰ ਹੈਪੀ ਜੀ ਵਲੋਂ ਅਪਣੇ ਸਵਰਗੀ ਪਿਤਾ ਸ਼੍ਰੀ ਪ੍ਰੇਮ ਕੁਮਾਰ ਜੀ ਦੀ ਬਰਸੀ ਉਪਰ ਮਾਤਾ-ਪਿਤਾ ਜੀ ਦੀ ਯਾਦ ਵਿੱਚ ਪੂਰਨ ਤੋਰ ਤੇ ਤਿਆਰ ਕਰਕੇ ਸ਼੍ਰੀ ਗਊਸ਼ਾਲਾ ਕਮੇਟੀ ਨੂੰ ਸਮਰਪਿਤ ਕੀਤਾ । ਇਨਾਂ ਹੀ ਨਹੀ ਪੂਰੇ ਪਰਿਵਾਰ ਵਲੋਂ ਹਾਲ ਦੇ ਨਾਲ ਇੱਕ ਆਰ.ਓ. ਦਾ ਵਾਟਰ ਪੁਆਇੰਟ ਅਤੇ 5 ਸਨੈਕਸ ਲਈ ਵਧੀਆ ਕਿਸਮ ਦੇ ਕਾਊਂਟਰ ਵੀ ਤਿਆਰ ਕਰਵਾਕੇ ਭਵਨ ਨੂੰ ਦਾਨ ਵਿੱਚ ਦਿਤੇ । ਇਸ ਮੋਕੇ ਪੂਰੇ ਪਰਿਵਾਰ ਵਲੋਂ ਪਿੱਤਰ ਦਰਪਣ ਵੀ ਸ਼ਾਸ਼ਤਰੀ ਗਰੀਸ਼ਾਨੰਦ ਜੀ ਮਹਾਰਾਜ ਦੁਆਰਾ ਕਰਵਾਇਆ ਗਿਆ ਅਤੇ ਪੂਰੀ ਗਊਸ਼ਾਲਾ ਕਮੇਟੀ ਵਲੋਂ ਪ੍ਰਧਾਨ ਡਾ. ਸਵਰਨ ਪ੍ਰਕਾਸ਼ ਦਾ ਧੰਨਵਾਦ ਕੀਤਾ ਗਿਆ । ਵਰਸੀ ਮੋਕੇ ਚਾਹ ਪਾਣੀ ਅਤੇ ਲੰਗਰ ਵੀ ਵਰਤਾਇਆ ਗਿਆ।