10/08/2026
ਆਪਣੇ ਪਿੰਡ #ਜੋਧਪੁਰਪਾਖਰ ਲਈ ਮਾਣ ਵਾਲੀ ਗੱਲ ਹੈ ਕਿ ...ਕੱਲ੍ਹ 9 ਅਗਸਤ 2026 ਦਾ ਦਿਨ ‘ਸਾਦਿਕ ਪਬਲੀਕੇਸ਼ਨਜ਼ (ਜੋਧਪੁਰ ਪਾਖਰ)’ ਦੇ ਸਮੁੱਚੇ ਸਫ਼ਰ ਲਈ ਮਹਿਜ਼ ਇੱਕ ਤਾਰੀਖ ਨਹੀਂ, ਸਗੋਂ ਇੱਕ ਰੂਹਾਨੀ ਅਹਿਸਾਸ ਅਤੇ ਮਾਣ-ਮੱਤਾ ਪਲ ਬਣ ਗਿਆ।
ਟੀਚਰਜ਼ ਹੋਮ, ਬਠਿੰਡਾ ਦੇ ਪਵਿੱਤਰ ਵਿਹੜੇ ਵਿੱਚ ਸ਼ਬਦਾਂ, ਵਿਚਾਰਾਂ ਅਤੇ ਸੁਰਾਂ ਦਾ ਅਜਿਹਾ ਮੇਲਾ ਲੱਗਿਆ, ਜੋ ਯਾਦਾਂ ਵਿੱਚ ਲੰਮੇ ਸਮੇਂ ਤੱਕ ਵੱਸਿਆ ਰਹੇਗਾ। ਸਾਰਿਆਂ ਦੇ ਅਥਾਹ ਪਿਆਰ, ਸਹਿਯੋਗ ਅਤੇ ਅਸੀਸਾਂ ਸਦਕਾ ਇਹ ਸਮਾਗਮ ਬੇਹੱਦ ਸ਼ਾਨੋ-ਸ਼ੌਕਤ ਅਤੇ ਸਫ਼ਲਤਾ ਨਾਲ ਸੰਪੰਨ ਹੋਇਆ। 📖✨
ਪੁਸਤਕਾਂ ਦੇ ਲੋਕ-ਅਰਪਣ ਵਾਲੇ ਪਹਿਲੇ ਸੈਸ਼ਨ ਵਿੱਚ ਚੋਣਵੇਂ ਰਚਨਾਕਾਰਾਂ ਦੀ ਸਾਂਝੀ ਅਮਾਨਤ ‘ਸਾਂਝੇ ਅਹਿਸਾਸ’—ਜਿਸ ਦੇ ਸੰਪਾਦਨ ਦਾ ਮਾਣ ਸਾਦਿਕ ਤਖ਼ਤੂਪੁਰੀਆ ਅਤੇ ਕੁਲਦੀਪ ਸਿੰਘ ਦੀਪ (ਜੋਧਪੁਰ ਪਾਖਰ) ਨੂੰ ਜਾਂਦਾ ਹੈ....
ਇਸ ਤੋਂ ਇਲਾਵਾ....
📕 ਮੀਤ ਬਠਿੰਡਾ ਦੀ ‘ਕੱਚੀ ਨੀਂਦ ਦਾ ਸੁਪਨਾ’
📗 ਰਾਮ ਸਿੰਘ ਪਾਠਕ ਦੀ ‘ਮੁੜ ਆਈਆਂ ਰੌਣਕਾਂ’
📘 ਜਗਜੀਤ ਸਿੰਘ ਕਾਉਣੀ ਦੀ ਖੋਜ ਪੁਸਤਕ ‘ਡਾ. ਦਰਸ਼ਨ ਗਿੱਲ ਦੀ ਕਾਵਿ-ਸੰਵੇਦਨਾ’
📙 ਅਤੇ ਹਰਮਨ ਹਬੀਬ (ਜੋਧਪੁਰ ਪਾਖਰ) ਦੀ ‘ਸਫ਼ਰ-ਏ-ਰਜ਼ਾ’
ਨੂੰ ਪਾਠਕਾਂ ਦੇ ਸਪੁਰਦ ਕੀਤਾ ਗਿਆ।
ਇਹ ਪਲ ਸਿਰਫ਼ ਪੁਸਤਕਾਂ ਦੇ ਲੋਕ-ਅਰਪਣ ਦਾ ਨਹੀਂ, ਸਗੋਂ ਪੰਜਾਬੀ ਸਾਹਿਤ, ਸ਼ਬਦ ਅਤੇ ਸਿਰਜਣਾ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਦਾ ਜਸ਼ਨ ਸੀ। ❤️📚
ਸਾਰੇ ਸਤਿਕਾਰਯੋਗ ਲੇਖਕਾਂ, ਸਾਹਿਤਕਾਰਾਂ, ਸਹਿਯੋਗੀਆਂ ਅਤੇ ਸਾਹਿਤ-ਪ੍ਰੇਮੀਆਂ ਦਾ ਦਿਲੋਂ ਧੰਨਵਾਦ। 🙏🏻
ਸਾਦਿਕ ਪਬਲੀਕੇਸ਼ਨਜ਼ — ਸ਼ਬਦਾਂ ਤੋਂ ਸਫ਼ਰ, ਸਫ਼ਰ ਤੋਂ ਸਾਹਿਤ ਤੱਕ। ✍🏻📚