Jas natural farms

Jas natural farms Jas natural farms grow natural food items without any chemical
(4)

04/08/2026

ਨਾਸ਼ਪਾਤੀ

ਆਹ ਤਸਵੀਰ ਕਰੌਂਦੇ ਦਾ ਮੁਰੱਬਾ ਤੇ ਅਚਾਰ ਬਣਾਉਣ ਵੇਲੇ ਦੀ ਹੈ ਤੇ ਕਿਸੇ ਵੀ ਚੀਜ ਦੀ ਕੀਮਤ ਉਸ ਵਿੱਚ ਲੱਗੀ ਮਿਹਨਤ ਅਨੁਸਾਰ ਬਣਦੀ ਹੈ ।ਤੁੜਾਈ ਤੋਂ ਲ...
03/08/2026

ਆਹ ਤਸਵੀਰ ਕਰੌਂਦੇ ਦਾ ਮੁਰੱਬਾ ਤੇ ਅਚਾਰ ਬਣਾਉਣ ਵੇਲੇ ਦੀ ਹੈ ਤੇ ਕਿਸੇ ਵੀ ਚੀਜ ਦੀ ਕੀਮਤ ਉਸ ਵਿੱਚ ਲੱਗੀ ਮਿਹਨਤ ਅਨੁਸਾਰ ਬਣਦੀ ਹੈ ।ਤੁੜਾਈ ਤੋਂ ਲੈ ਕੇ ਬੀਜ ਕੱਢਣ ਤੱਕ ਬਹੁਤ ਹੀ ਜਿਆਦਾ ਕੰਮ ਹੋ ਜਾਂਦਾ ਹੈ ।3-4 ਚਾਰ ਦਿਨ ਲਗਾਤਾਰ ਕੰਮ ਕਰਨ ਤੋਂ ਬਾਅਦ ਜਾ ਕੇ ਕਿਤੇ ਅਚਾਰ ਕੋਰੀਅਰ ਕਰਨਾ ਸੰਭਵ ਹੋਇਆ ਹੈ ।ਮਿਹਨਤ ਦਾ ਮੁੱਲ ਮਿਲਣਾ ਵੀ ਬਹੁਤ ਜ਼ਰੂਰੀ ਆ ਫੇਰ ਹੀ ਅੱਗੇ ਹੌਸਲੇ ਨਾਲ ਵੱਧਣ ਦੀ ਪ੍ਰੇਰਨਾ ਮਿਲਦੀ ਹੈ ।ਬਾਕੀ ਲੱਗੇ ਹੋਏ ਹਾਂ ਸ਼ੁੱਧ ਭੋਜਨ ਪਦਾਰਥ ਤਿਆਰ ਕਰਨ ਲਈ ਤੇ ਤੁਹਾਡਾ ਪਿਆਰ ਹੀ ਸਾਡੀ ਸ਼ਕਤੀ ਹੈ ।ਧੰਨਵਾਦ ਜੀ ।

03/08/2026

ਅਨਾਰ ਤੋਂ ਵਧੀਆ ਫਲ ਲੈਣ ਲਈ ਆਹ ਜਰੂਰੀ ਕੰਮ ਜਰੂਰ ਕਰ ਲਵੋ

ਵੱਖਰੀਆਂ ਪੈੜਾਂ ਪਾਉਣ ਵਾਲਿਆਂ ਨੂੰ ਅਕਸਰ ਸੁਦਾਈ ਕਿਹਾ ਜਾਂਦਾ ਹੈ ਪਰ ਆਪਾਂ ਇਸ ਦੀ ਕੋਈ ਪਰਵਾਹ ਨਹੀ ਕਰਦੇ ਪਾਣੀ ਬਚਾਉਣਾ ਕੋਈ ਦਿਖਾਵਾ ਨਹੀ ਸਗੋਂ ...
02/08/2026

ਵੱਖਰੀਆਂ ਪੈੜਾਂ ਪਾਉਣ ਵਾਲਿਆਂ ਨੂੰ ਅਕਸਰ ਸੁਦਾਈ ਕਿਹਾ ਜਾਂਦਾ ਹੈ ਪਰ ਆਪਾਂ ਇਸ ਦੀ ਕੋਈ ਪਰਵਾਹ ਨਹੀ ਕਰਦੇ ਪਾਣੀ ਬਚਾਉਣਾ ਕੋਈ ਦਿਖਾਵਾ ਨਹੀ ਸਗੋਂ ਇੱਕ ਫਰਜ਼ ਹੈ ਜਿਸ ਨੂੰ ਨਿਭਾਉਣ ਦੀ ਕੋਸ਼ਿਸ਼ ਆਪਾਂ ਹਰ ਪਲ ਕਰਦੇ ਹਾਂ ਤੇ ਉਹ ਵੀ ਕਿਸੇ ਨੂੰ ਦਿਖਾਉਣ ਲਈ ਨਹੀਂ ਸਗੋਂ ਆਪਣੇ ਆਪ ਲਈ ਕਿਉਂਕਿ ਜਿਨ੍ਹਾਂ ਅੱਜ ਸਾਂਭ ਲਵਾਂਗੇ ਉਹਨਾਂ ਹੀ ਕੱਲ ਆਪਣੇ ਹਿੱਸੇ ਦਾ ਨਸੀਬ ਵਿੱਚ ਮਿਲ ਜਾਵੇਗਾ।ਤੁਪਕਾ ਸਿੰਚਾਈ ਤੇ ਫੁਹਾਰਾ ਸਿੰਚਾਈ ਦੀ ਗੱਲ ਕਰਨ ਤੇ ਲੋਕ ਹੱਸ ਕੇ ਕਹਿ ਦਿੰਦੇ ਨੇ ਕਿ ਇਹ ਤਾਂ ਰਾਜਸਥਾਨ ਲਈ ਬਣੀ ਹੈ ਪਰ ਇਸ ਸਾਲ ਦੇ ਵਰਤਾਰੇ ਤੋਂ ਲੱਗਦਾ ਰਾਜਸਥਾਨ ਤੋਂ ਭੈੜੇ ਹਾਲਾਤ ਤਾਂ ਇੱਥੇ ਬਣੇ ਪਏ।ਬਾਕੀ ਕੁਦਰਤ ਦੀ ਮਰਜ਼ੀ ਕਦੋਂ ਜਲ ਤੋਂ ਥਲ ਤੇ ਥਲ ਤੋਂ ਜਲ ਕਰ ਦੇਵੇ।

02/08/2026

ਅਨਾਰ

ਹੱਸ ਕੇ ਕੰਮ ਕਰਨ ਆਲਿਆਂ ਦੇ ਕੰਮ ਵਿੱਚ ਰੱਬ ਆਪੇ ਬਰਕਤ ਪਾਉਂਦਾ ਹੈ।ਆਹ ਬਾਈ ਵਰਗੇ ਆਪਣੇ ਖੇਤ ਦੇ ਨਾਲ ਉਸਾਰੀ ਦਾ ਕੰਮ ਕਰ ਰਹੇ ਆ ਤੇ ਵਧੀਆ ਦਰਜੇ ਦ...
01/08/2026

ਹੱਸ ਕੇ ਕੰਮ ਕਰਨ ਆਲਿਆਂ ਦੇ ਕੰਮ ਵਿੱਚ ਰੱਬ ਆਪੇ ਬਰਕਤ ਪਾਉਂਦਾ ਹੈ।ਆਹ ਬਾਈ ਵਰਗੇ ਆਪਣੇ ਖੇਤ ਦੇ ਨਾਲ ਉਸਾਰੀ ਦਾ ਕੰਮ ਕਰ ਰਹੇ ਆ ਤੇ ਵਧੀਆ ਦਰਜੇ ਦੇ ਮਿਸਤਰੀ ਨੇ।ਮਿਹਨਤੀ ਹੋਣ ਦੇ ਨਾਲ ਨਾਲ ਹਸਮੁੱਖ ਵੀ ਬਹੁਤ ਆ।ਅਕਸਰ ਖੇਤ ਵਿੱਚ ਕੰਮ ਕਰਦਿਆਂ ਦੀ ਸਾਡੀ ਥੋੜ੍ਹੀ ਬਹੁਤੀ ਗੱਲ ਇੱਕ ਦੂਜੇ ਨਾਲ ਹੁੰਦੀ ਰਹਿੰਦੀ ਹੈ ਤੇ ਹਾਸੇ ਠੱਠੇ ਵੀ ਹੋ ਜਾਂਦੇ ਨੇ।ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਮੱਥੇ ਤੇ ਕਦੇ ਤਿਓੜੀ ਨਹੀ ਦੇਖੀ ਮੈਂ ।ਬਾਈ ਦੀ ਪ੍ਰਵਾਨਗੀ ਤੋਂ ਬਿਨਾਂ ਫੋਟੋ ਪਾਉਣ ਲਈ ਉਹਨਾਂ ਤੋਂ ਮਾਫ਼ੀ ਤੇ ਮਿਹਨਤੀ ਲੋਕਾਂ ਨੂੰ ਦਿਲੋਂ ਸਲਾਮ।ਧੰਨਵਾਦ ਜੀ।

01/08/2026

ਗੰਡੋਆ ਖਾਦ

01/08/2026

ਫਲਦਾਰ ਬੂਟੇ

31/07/2026

ਅਨਾਰ ਦੀਆਂ ਕਿਸਮਾਂ

ਪੰਜਾਬ ਦੇ ਪੌਣ ਪਾਣੀ ਦੇ ਅਨਾਕੂਲ ਫਲਦਾਰ ਦੀਆਂ ਕਿਸਮਾਂ ਤੇ ਲਗਭਗ 2011 ਤੋਂ 2015 ਤੱਕ ਪੜਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤੀ...
31/07/2026

ਪੰਜਾਬ ਦੇ ਪੌਣ ਪਾਣੀ ਦੇ ਅਨਾਕੂਲ ਫਲਦਾਰ ਦੀਆਂ ਕਿਸਮਾਂ ਤੇ ਲਗਭਗ 2011 ਤੋਂ 2015 ਤੱਕ ਪੜਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤੀ ਤੇ ਫੇਰ 2020 ਤੋਂ ਲੈ ਕੇ ਹੁਣ ਤੱਕ ਆਪਣੇ ਖੇਤ ਵਿੱਚ ਲਗਾ ਕੇ ਨਤੀਜੇ ਦੇਖ ਰਹੇ ਹਾਂ।ਹਰੇਕ ਬੂਟੇ ਦੇ ਲਗਾਉਣ ਦਾ ਸਮਾਂ ,ਸਾਂਭ-ਸੰਭਾਲ ਬਾਰੇ ਤੇ ਸਹੀ ਕਿਸਮ ਬਾਰੇ ਜਾਣਕਾਰੀ ਲੈ ਕੇ ਆਉਣ ਦੀ ਕੋਸ਼ਿਸ਼ ਰਹਿੰਦੀ ਹੈ ।ਸਹੀ ਕਿਸਮ ਦੇ ਬੂਟੇ ਵੀ ਲੈ ਕੇ ਆਉਣੇ ਹਾਂ ਜੋ ਕਿ ਤੁਹਾਨੂੰ ਫਾਰਮ ਤੋਂ ਮਿਲ ਸਕਦੇ ਹਨ ।ਬਾਕੀ ਹਮੇਸ਼ਾ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਜੋ ਗਲਤੀਆਂ ਅਸੀ ਕਿਸਮਾਂ ਦੀ ਚੋਣ ਵਿੱਚ ਕੀਤੀਆਂ,ਬੂਟੇ ਲਗਾਉਣ ਵੇਲੇ ਕੀਤੀਆਂ ਜਾਂ ਦੇਖਭਾਲ ਵਿੱਚ ਕੀਤੀਆਂ ਉਹ ਤੁਸੀਂ ਨਾ ਕਰੋ ਤੇ ਤੁਹਾਡਾ ਨੁਕਸਾਨ ਨਾ ਹੋਵੇ ਬਾਕੀ ਤੁਹਾਡੇ ਪਿਆਰ ਨਾਲ ਹੋਰ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ ।ਧੰਨਵਾਦ ਜੀ ।

Address

Maur Mandi
151509

Website

Alerts

Be the first to know and let us send you an email when Jas natural farms posts news and promotions. Your email address will not be used for any other purpose, and you can unsubscribe at any time.

Contact The Business

Send a message to Jas natural farms:

Shortcuts

Share