
18/08/2025
*ਬੀਕੇਯੂ ਕ੍ਰਾਂਤੀਕਾਰੀ ਬਲਾਕ ਅਜਿੱਤਵਾਲ ਕੁੱਕੜ ਵਿਖੇ ਕਾਨਫਰੰਸ ਵਿੱਚ ਕਰੇਗਾ ਸ਼ਮੂਲੀਅਤ। ਮੋਗਾ,18 ਅਗਸਤ(ਰਾਜਿੰਦਰ ਸਿੰਘ ਕੋਟਲਾ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜੇ ਬਲਾਕ ਪ੍ਰਧਾਨ ਸੰਦੀਪ ਸਿੰਘ ਚੂਹੜਚੱਕ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਅੱਜ ਸਨਦੀਪ ਸਿੰਘ ਦੀ ਪ੍ਰਧਾਨਗੀ ਵਿੱਚ ਪਿੰਡ ਚੂਹੜਚੱਕ ਵਿਖੇ ਬਲਾਕ ਅਜਿਤਵਾਲ ਦੀ ਮੀਟਿੰਗ ਕੀਤੀ ਗਈ। ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਵਿਸ਼ੇਸ਼ ਤੌਰ ਤੇ ਆਏ ਢੁੱਡੀਕੇ ਇਲਾਕੇ ਵਿੱਚ ਮੋਟਰਾਂ ਦੀਆਂ ਤਾਰਾਂ ਲਾਹਉਣ ਵਾਲੇ ਚੋਰਾਂ ਦੇ ਸਬੰਧ ਵਿੱਚ ਚਰਚਾ ਹੋਈ। ਡਾਂਗੀਆਂ ਪਿੰਡ ਦੇ ਸਰਪੰਚ ਦੀ ਵੀਡੀਓ ਵੀ ਇਸ ਮਸਲੇ ਤੇ ਆਈ ਹੈ । ਉਸਨੇ ਦੱਸਿਆ ਹੈ ਕਿ ਉਸ ਦੇ ਪਿੰਡ ਦੇ ਦਸ ਤੋਂ ਵੱਧ, ਮੋਟਰਾਂ ਦੀਆਂ ਤਾਰਾਂ ਦੇ ਚੋਰ ਲੋਪੋ ਪੁਲਿਸ ਨੇ ਗਿਰਫਤਾਰ ਕੀਤੇ ਹਨ। ਪਿੰਡ ਦੇ ਸਰਪੰਚ ਨੇ ਮੀਟਿੰਗ ਕਰਕੇ ਅਤੇ ਅਨਾਉਂਸਮੈਂਟ ਕਰਕੇ ਕਿਹਾ ਹੈ ਕਿ ਪਿੰਡ ਦਾ ਜੇਕਰ ਕੋਈ ਬੰਦਾ ਇਹਨਾਂ ਚੋਰਾਂ ਦੇ ਮਗਰ ਜਾਵੇਗਾ ਤਾਂ ਉਸਦੇ ਘਰ ਦੇ ਬਾਹਰ ਵੀ ਧਰਨਾ ਲਾਇਆ ਜਾਵੇਗਾ। ਤਾਰ ਚੋਰਾਂ ਤੋਂ ਲੋਕ ਬਹੁਤ ਦੁਖੀ ਹਨ। ਆਪਣੀ ਯੂਨੀਅਨ ਵੱਲੋਂ ਇਸ ਮਸਲੇ ਤੇ ਕੀਤੀ ਪਹਿਲ ਅਤੇ ਸਰਗਰਮੀ ਰੰਗ ਦਿਖਾ ਰਹੀ ਹੈ। ਲੋਕ ਅਤੇ ਪੁਲੀਸ ਚੋਰ ਭਾਲਣ ਲਈ ਸਰਗਰਮ ਹੋਏ ਹਨ। ਦੂਸਰੀ ਚਰਚਾ ਲੈਂਡ ਪੂਲਿੰਗ ਪਾਲਸੀ ਦੇ ਕੀਤੀ ਗਈ। ਸਾਰੀਆਂ ਕਿਸਾਨ ਜਥੇਬੰਦੀਆਂ ਦੀਆਂ ਇਸ ਮਸਲੇ ਤੇ ਹੋਈਆਂ ਜਾਂ ਰੱਖੀਆਂ ਸਰਗਰਮੀਆਂ ਦੇ ਦਬਾਅ ਕਰਕੇ, ਭਗਵੰਤ ਮਾਨ ਸਰਕਾਰ ਨੇ ਲੈਂਡ ਪੂਲਿੰਗ ਪਾਲਸੀ ਰੱਦ ਕਰ ਦਿੱਤੀ ਹੈ। ਕਿਸਾਨ ਮਜ਼ਦੂਰ ਮੋਰਚੇ ਨੇ ਜਲੰਧਰ ਜ਼ਿਲੇ ਦੇ ਪਿੰਡ ਕੁਕੜ ਵਿੱਚ 20 ਅਗਸਤ ਨੂੰ ਵੱਡੀ ਕਾਨਫਰੰਸ ਤਹਿ ਕੀਤੀ ਸੀ। ਇਸ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਫੈਸਲਾ ਕੀਤਾ ਇਹ ਵੱਡੀ ਗਿਣਤੀ ਵਿੱਚ ਅਜਿੱਤਵਾਲ ਬਲਾਕ ਤੋਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਦਾ ਵੱਡਾ ਜੱਥਾ ਕਾਨਫਰੰਸ ਵਿੱਚ ਪਹੁੰਚੇਗਾ।ਇਸ ਸਮੇਂ ਕਰਮਜੀਤ ਸਿੰਘ,, ਸਰਬਜੀਤ ਸਿੰਘ,, ਕੁਲਦੀਪ ਸਿੰਘ,, ਸੁਰਜੀਤ ਦਿਉਲ,, ਦਰਸਨ ਸਿੰਘ,, ਗੁਰਪ੍ਰੀਤ ਸਿੰਘ,, ਬਲਵੰਤ ਸਿੰਘ,, ਮਲਕੀਅਤ ਸਿੰਘ,,ਸਤਨਾਮ ਸਿੰਘ ਢੁੱਡੀਕੇ,,ਸਾਧੂ ਸਿੰਘ ਬੋਹਨਾ ਤੇ ਪਿੰਡ ਵਾਸੀ ਹਾਜ਼ਰ ਸਨ।