02/02/2025
ਅਕਾਲ ਅਕੈਡਮੀ ਕਾਲੇਕੇ ਵੱਲੋਂ ਸਰਕਾਰੀ ਹਾਈ ਸਕੂਲ ਕਾਲੇਕੇ ਵਿਖੇ ਨਸ਼ਿਆਂ ਵਿਰੋਧੀ ਜਾਗਰੁਕ ਸੈਮੀਨਾਰ ਕਰਵਾਇਆ
ਮੋਗਾ,1 ਫਰਵਰੀ(ਰਾਜਿੰਦਰ ਸਿੰਘ ਕੋਟਲਾ)
ਅਕਾਲ ਅਕੈਡਮੀ ਕਾਲੇਕੇ ਵੱਲੋਂ ਸਰਕਾਰੀ ਹਾਈ ਸਕੂਲ ਕਾਲੇਕੇ ਵਿਖੇ ਨਸ਼ਿਆਂ ਵਿਰੋਧੀ ਜਾਗਰੁਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਜਗਦੀਪ ਸਿੰਘ ਸਪੈਸਲ ਐਜੂਕੇਟਰ (ਅਕਾਲ ਡੀਅਡਿਕਸਨ ਸੈਂਟਰ ਰਿਜਨਲ ਆਫਸ ਚੰਡੀਗੜ੍ਹ) ਹੁਣਾ ਨੇ ਬੜੂ ਸਾਹਿਬ ਵੱਲੋਂ ਹਾਜਰੀ ਲਗਵਾਈ ਅਤੇ ਸੰਗਤਾਂ ਨੂੰ ਨਸ਼ਿਆਂ ਦੇ ਨੁਕਸਾਨ ਪ੍ਤੀ ਜਾਗਰੂਕ ਕੀਤਾ। ਇਸ ਮੌਕੇ ਅਕਾਲ ਅਕੈਡਮੀ ਕਾਲੇਕੇ ਦੇ ਬੱਚਿਆਂ ਨੇ ਨਸਿਆ ਪ੍ਤੀ ਦਰਸਾਉਂਦੀ ਹੋਈ ਕਵੀਸ਼ਰੀ ਅਤੇ ਨਾਟਕ ਪੇਸ ਕੀਤਾ ਨਾਲ ਬੱਚੀ ਜਸਤਿੰਦਰ ਕੌਰ ਨੇ ਸਪੀਚ ਦੇ ਕੇ ਸੰਗਤਾਂ ਨੂੰ ਨਸ਼ਿਆ ਦੇ ਹੋ ਰਹੇ ਨੁਕਸਾਨ ਪ੍ਰਤੀ ਜਾਗਰੂਕ ਕੀਤਾ ਅਤੇ ਪਿੰਡ ਵਿੱਚ ਰੈਲੀ ਕੱਢੀ ਗਈ। ਇਸ ਮੋਕੇ ਪਿੰਡ ਦੇ ਸਰਪੰਚ ਸਹਿਜਾਦ ਖਾਨ ਬਾਜੀ ਅਤੇ ਸਮੂਹ ਗ੍ਰਾਮ ਪੰਚਾਇਤ ਕਾਲੇਕੇ, ਏ ਐਸ ਆਈ ਦਲਜੀਤ ਸਿੰਘ, ਗਗਨਦੀਪ ਸਿੰਘ ਸਮੂਹ ਸਟਾਫ ਥਾਣਾ ਬਾਘਾਪੁਰਾਣਾ , ਬਾਬਾ ਨਰਿੰਜਣ ਸਿੰਘ ਕਨੇਡਾ, ਮੇਜਰ ਸਿੰਘ ਯੂ ਐਸ ਏ, ਬਲਵਿੰਦਰ ਸਿੰਘ ਯੂ ਐਸ ਏ, ਨੰਬਰਦਾਰ ਜਗਸੀਰ ਸਿੰਘ, ਗਿਆਨੀ ਮੁਹਿੰਦਰ ਸਿੰਘ, ਪੰਚ ਨਰਿੰਦਰ ਸਿੰਘ, ਪੰਚ ਮਨਦੀਪ ਸਿੰਘ, ਪੰਚ ਕਰਨੈਲ ਸਿੰਘ,ਪੰਚ ਰਵਿੰਦਰ ਸਿੰਘ, ਪੰਚ ਕੁਲਵੀਰ ਸਿੰਘ,ਪੰਚ ਜਗਸੀਰ ਸਿੰਘ ਪੰਚ ਬੇਅਤ ਸਿੰਘ, ਹਰਬੰਸ ਸਿੰਘ ਠੇਕੇਦਾਰ, ਜੰਗ ਸਿੰਘ, ਕੁਲਦੀਪ ਸਿੰਘ, ਮਾਸਟਰ ਬਲਦੇਵ ਸਿੰਘ,ਪੰਚ ਦਲਜੀਤ ਸਿੰਘ,ਸਤਨਾਮ ਸਿੰਘ ਇਸ ਮੌਕੇ ਮੈਡਮ ਚਰਨਜੀਤ ਪਿ੍ੰਸੀਪਲ ਸਰਕਾਰੀ ਹਾਈ ਸਕੂਲ ਕਾਲੇਕੇ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਨੇ ਹਾਜਰੀ ਲਗਵਾਈ। ਸਟੇਜ ਦਾ ਸੰਚਾਲਕ ਵਰਿਆਮ ਸਿੰਘ ਨੇ ਅਤੇ ਅੰਤ ਵਿੱਚ ਅਕਾਲ ਅਕੈਡਮੀ ਕਾਲੇਕੇ ਦੇ ਪਿ੍ੰਸੀਪਲ ਮੈਡਮ ਸੀਮਾ ਗਰੋਵਰ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।