16/09/2025
ਕੱਲ੍ਹ ਦਾਸ ਦਾ ਜਨਮ ਦਿਨ ਸੀ, ਪਰ ਜੋ ਕੁਝ ਇਸ ਸਾਲ ਵਾਪਰਿਆ, ਉਸ ਨੂੰ ਦੇਖਦੇ ਹੋਏ ਕੱਲ੍ਹ ਜਨਮ ਦਿਨ ਸੰਬੰਧੀ ਪੋਸਟ ਨਹੀਂ ਪਾਈ ਗਈ, ਇਸ ਸਾਲ ਵਿੱਚ ਕਿੰਨੇ ਨੌਜਵਾਨ ਨਸ਼ਿਆਂ ਨਾਲ ਮਰ ਗਏ, ਬੀਮਾਰੀਆਂ ਕਿੰਨੀਆਂ ਵਧ ਗਈਆਂ, ਰਾਜਨੀਤਕ ਪੱਧਰ ਲੱਗਭਗ ਖਤਮ ਦੇ ਬਰਾਬਰ, ਗੁਆਂਢੀ ਮੁਲਖ ਨਾਲ ਲੜਾਈ ਦਾ ਡਰਾਮਾ, ਹੜ੍ਹਾਂ ਦੌਰਾਨ ਜੋ ਸਥਿਤੀ ਬਣੀ ਕਿਸੇ ਤੋਂ ਲੁਕੀ ਨਹੀਂ, ਫਿਰ ਚੱਲ ਪਿਆ ਪ੍ਰਵਾਸੀਆਂ ਵੱਲੋ ਮਾਸੂਮ ਬੱਚਿਆਂ ਤੱਕ ਦਾ ਕਤਲ, ਅਜਿਹਾ ਹੀ ਹੋਰ ਬਹੁਤ ਕੁਝ ਹੈ, ਜਿਸ ਦੁਆਰਾ ਸਾਰੀਆਂ ਖੁਸ਼ੀਆਂ ਅਧੂਰੀਆਂ ਲੱਗ ਦੀਆਂ ਹਨ। ਇਸੇ ਲਈ ਜਨਮ ਦਿਨ ਤੇ ਕੋਈ ਖੁਸ਼ੀਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ, ਕੁਝ ਵੀ ਇਸ ਤਰਾਂ ਦਾ ਨਹੀਂ ਖਰੀਦਿਆ ਗਿਆ, ਜਿਸ ਦੀ ਘਰ ਵਿੱਚ ਬੱਚਿਆਂ ਨੂੰ ਕਿਸੇ ਦੇ ਵੀ ਜਨਮ ਦਿਨ ਤੇ ਝਾਕ ਹੁੰਦੀ ਹੈ, ਉਹ ਚਾਹੇ ਫਿਰ ਖਾਣ ਪੀਣ ਦਾ ਸਮਾਨ ਹੀ ਕਿਉਂ ਨਾ ਹੋਵੇ।
ਕੱਲ੍ਹ ਮਨ ਬਹੁਤ ਉਦਾਸ ਸੀ, ਅੱਜ ਵੀ ਉਦਾਸ ਹੈ, ਕੇ ਅਸੀਂ ਚਾਹੰਦੇ ਹੋਏ ਵੀ ਆਪਣੇ ਲੋਕਾਂ ਲਈ ਕੁਝ ਨਹੀਂ ਕਰ ਪਾ ਰਹੇ। ਜੇ ਕੋਈ ਲੋਕਾਂ ਦੇ ਨਸ਼ੇ ਛੁਡਾਉਣ ਵਿੱਚ ਕੋਈ ਉਪਰਾਲਾ ਕਰਦਾ ਹੈ, ਤਾਂ ਪ੍ਰਸ਼ਾਸਨ ਉਲਟਾ ਉਹਨਾਂ ਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੰਦਾ, ਜੈ ਕਿਸਾਨ ਮਜਦੂਰ ਮੁਲਾਜਮ ਆਦਿ ਆਪਣੇ ਹੱਕਾਂ ਦੀ ਗੱਲ ਕਰਦੇ ਹਨ, ਤਾਂ ਉਹਨਾਂ ਨੂੰ ਤਸ਼ੱਦਦ ਝੱਲਣਾ ਪੈਂਦਾ ਹੈ, ਵਧੀਆ ਸਿੱਖਿਆ, ਸਿਹਤ , ਰੁਜ਼ਗਾਰ ਅਤੇ ਵਾਤਾਵਰਣ ਹੀ ਦੇਸ਼ ਦਾ ਧੁਰਾ ਹਨ, ਜਿਸ ਨੂੰ ਪ੍ਰਬੰਧਕੀ ਸਿਸਟਮ ਨੇ ਤਹਿਸ ਨਹਿਸ ਕਰ ਦਿੱਤਾ ਹੈ, ਇਸ ਸਭ ਦੇ ਚੱਲਦਿਆਂ ਮੁਬਾਰਕਬਾਦੀ ਸ਼ਬਦ ਸਿਰਫ ਦਰਦ ਹੀ ਦਿੰਦੇ ਹਨ, ਕੱਲ੍ਹ ਜੀਵਨ ਦੇ ਪੰਤਾਲੀ ਸਾਲ ਪੂਰੇ ਹੋਏ, ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ, ਕੇ ਜੀਵਨ ਦਾ ਬਾਕੀ ਸਮਾਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਿੱਚ ਹੀ ਲੱਘੇ, ਕਿਉਕਿ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦਾ ਸਾਰਾ ਸਮਾਂ, ਧਨ ਅਤੇ ਪਰਿਵਾਰ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਵਾਰ ਦਿੱਤਾ, ਇਸ ਤੋਂ ਵੱਡੀ ਦੁਨੀਆ ਤੇ ਕੋਈ ਉਦਾਹਰਨ ਨਹੀਂ, ਸਾਨੂੰ ਵੀ ਤਾਂ ਇਹੀ ਉਪਦੇਸ਼ ਦਿੱਤਾ ਗਿਆ ਹੈ, ਇਸ ਲਈ ਸਾਡਾ ਫਰਜ ਬਣਦਾ ਹੈ, ਕੇ ਹਰ ਸਥਿਤੀ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਵਿੱਚ ਡਟੇ ਰਹੀਏ।
ਜੋ ਲੋਕ ਸਾਹਮਣੇ ਸਭ ਕੁਝ ਦੇਖਦੇ ਹੋਏ ਵੀ ਚੁੱਪ ਰਹਿੰਦੇ ਹਨ,
ਉਹ ਗੁਲਾਮਾਂ ਦੀ ਤਰਾਂ ਹਨ। ਚੁੱਪ ਰਹਿਣਾ ਵੀ ਆਪਣੇ ਬੱਚਿਆਂ ਦੇ ਅਧਿਕਾਰਾਂ ਨੂੰ ਖੋਹ ਦੇਣ ਲਈ ਖਤਰਨਾਕ ਹੈ। ਇਸ ਲਈ ਅੱਜ ਦਾ ਜੋ ਸਮਾਂ ਹੈ, ਇਹ ਚੁੱਪ ਰਹਿਣ ਦਾ ਨਹੀਂ ਹੈ, ਕਿਉਕਿ ਜੇ ਚੁੱਪ ਰਹੇ, ਤਾਂ ਅਸੀਂ ਸਿਰਫ ਗੁਲਾਮ ਹੀ ਬਣ ਸਕਦੇ ਹਾਂ, ਸਾਨੂੰ ਗੁਲਾਮ ਬਣਾਉਣ ਲਈ ਵੱਡੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਲਈ ਆਪਣੇ ਬੱਚਿਆਂ ਨੂੰ ਵੀ ਜਿਆਦਾ ਸਹੂਲਤਾਂ ਦੇਣ ਦੀ ਬਜਾਏ,
ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਸਿਖਾਉ। ਗਾਇਕ ਬੀਰ ਸਿੰਘ ਨੇ ਗਾਇਆ ਹੈ, ਕੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ। ਅਰਦਾਸ ਵਿੱਚ ਵੀ ਕਿਹਾ ਗਿਆ ਹੇ, ਕੇ ਜੋ ਭਾਣੇ ਵਿਚ ਆ ਜਾਣਗੇ ਉਹਨਾਂ ਸਾਰਿਆਂ ਦਾ ਭਲਾ ਹੋਵੇ,
ਵਾਹਿਗੁਰੂ ਜੀ ਆਪ ਸਭ ਦੇ ਪਰਿਵਾਰ ਵਿੱਚ ਤੰਦਰੁਸਤੀ ਅਤੇ ਖੁਸ਼ਹਾਲੀ ਬਖਸ਼ਣ, ਆਪ ਸਭ ਚੜਦੀ ਕਲਾ ਵਿੱਚ ਰਹੋ।