
28/12/2023
13 ਪੋਹ /28 ਦਸੰਬਰ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਾਲਮ ਮੁਗਲ ਹਕੂਮਤ ਦੇ ਹੁਕਮ ਅਨੁਸਾਰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਦੋਵੇਂ ਸਾਹਿਬਜ਼ਾਦੇ ਫ਼ਤਿਹ ਦੇ ਜੈਕਾਰੇ ਲਾਉਂਦੇ ਰਹੇ ਅਤੇ ਅਡੋਲ ਰਹੇ। ਇਹਨਾਂ ਲਾਡਲੇ ਦੁਲਾਰਿਆਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ।