11/01/2019
#ਸਾਰਾ_ਪਹਿਰਾ_ਪੜਿਓ_ਜੀ।
ਇਕ ਬਿਜਲੀ ਦੇ ਖੰਬੇ ਤੇ ਇਕ ਪਰਚੀ ਲੱਗੀ ਸੀ ਜਿਸ ਤੇ ਕੁਝ ਲਿਖਿਆ ਸੀ,
ਮੈ ਪੜਨ ਲਈ ਰੁੱਕ ਗਿਆ,,,
ਲਿਖਿਆ ਸੀ,,
ਕਿਰਪਾ ਕਰਕੇ ਜਰੂਰ ਪੜੋ
ਇਸ ਰਾਹ ਤੇ ਕੱਲ ਮੇਰਾ 50 ਰੁ ਦਾ ਨੋਟ ਡਿੱਗ ਗਿਆ ਹੈ, ਤੇ ਮੇਰੀ ਨਿਗਾ ਵੀ ਕਮਜੋਰ ਹੋਣ ਕਾਰਨ ਮੈਨੂੰ ਮਿਲਿਆ ਨਹੀ, ਜਿਸ ਨੂੰ ਵੀ ਮਿਲਿਆ ਹੋਵੇ ਤਾ ਹੇਠ ਲਿਖੇ ਪਤੇ ਤੇ ਪਹੁੰਚਾ ਦੇਵੇ,,
ਪਤਾ,,
# # #
***@@
ਇਹ ਪਰਚੀ ਪੜਦੇ ਸਾਰ ਹੀ ਮੈ ਸੋਚਿਆ ਕਿ ਪੰਜਾਹ ਰੁਪੇ ਦਾ
ਨੋਟ ਕਿਸੇ ਦੇ ਲਈ ਐਨਾ ਜਰੂਰੀ ਹੈ ਤਾ ਕਿਉ ਨਾ ਮਦਦ ਕੀਤੀ ਜਾਵੇ,
ਲਿਖੇ ਹੋਏ ਪਤੇ ਤੇ ਮੈ ਪਹੁੰਚਿਆ ਤੇ ਦੇਖਿਆ ਇਕ ਬਜੁਰਗ ਔਰਤ ਇਕੱਲੀ ਰਹਿ ਰਹੀ ਸੀ,ਮੈ ਕਿਹਾ ਮਾਤਾ ਜੀ ਆਹ ਲਵੋ ਆਪਣਾ ਪੰਜਾਹ ਰੁਪੇ ਦਾ ਨੋਟ,, ਮੈਨੂੰ ਲੱਭਿਆ ਸੀ ਸੜਕ ਤੋ,, ਤੇ ਤੁਸੀ ਖੰਬੇ ਤੇ ਪਰਚੀ ਲਿਖ ਕੇ ਲਵਾਈ ਸੀ ਮੈ ਤਾ ਪਹੁਚਿਆ ਹਾ,,
ਇਹ ਸੁਣਕੇ ਬਜੁਰਗ ਔਰਤ ਰੋਣ ਲੱਗੀ ਤੇ ਕਹਿਣ ਲੱਗੀ,, ਪੁੱਤ 70/75 ਬੰਦੇ ਮੇਨੂੰ ਪੰਜਾਹ ਦਾ ਨੋਟ ਦੇ ਗਏ ਆ,ਹੁਣ ਮੈ ਅਣਪੜ ਇਕੱਲੀ ਔਰਤ ਹਾ, ਨਿਗਾ ਵੀ ਕਮਜੋਰ ਹੈ,ਪਤਾ ਨਹੀ ਕੌਣ ਮੇਰੀ ਇਸ ਹਾਲਤ ਨੂੰ ਦੇਖ ਕੇ ਮੇਰੀ ਮਦਦ ਵਾਸਤੇ ਉਹ ਪਰਚੀ ਲਾ ਗਿਆ,
ਬਹੁਤ ਜਿੱਦ ਕਰਨ ਤੇ ਰੋਦੀ ਹੋਈ ਬਜੁਰਗ ਮਾਤਾ ਨੇ ਪੰਜਾਹ ਰੁਪੇ ਤਾ ਫੜ ਲਏ, ਪਰ ਉਸਨੇ ਇਕ ਬੇਨਤੀ ਕੀਤੀ ਕਿ ਬੇਟਾ ਜਾਦੇ ਹੋਏ ਓਹ ਪਰਚੀ ਪਾੜ ਕੇ ਸੁੱਟ ਦੇਵੀ ਜਿਥੇ ਲੱਗੀ ਆ,
ਮੈ ਹਾ ਤਾ ਕਰ ਦਿੱਤੀ ਪਰ ਪਰਚੀ ਪਾੜ ਦੇਣ ਨੂੰ ਮੇਰੀ ਜਮੀਰ ਨਾ ਮੰਨੀ, ਮੈ ਸੋਚਿਆ ਮੇਰੇ ਤੋ ਪਹਿਲਾ ਜਿੰਨੇ ਵੀ ਲੋਕ ਪੰਜਾਹ ਰੂਪੇ ਦੇਣ ਗਏ ਹੋੱਣਗੇ, ਹੋ ਸਕਦਾ ਮਾਤਾ ਨੇ ਸਭ ਨੂੰ ਪਰਚੀ ਪਾੜਨ ਬਾਰੇ ਕਿਹਾ ਹੋਵੇ, ਜਦੋ ਉਹਨਾ ਨੇ ਪਰਚੀ ਨਹੀ ਪਾੜੀ ਤਾ ਮੈ ਕਿਉ ਪਾੜਾ!
ਫਿਰ ਮੈ ਉਸ ਆਦਮੀ ਬਾਰੇ ਸੋਚਿਆ ,,ਜਿਸ ਨੇ ਉਹ ਪਰਚੀ ਲਾਈ ਹੋਵੇਗੀ, ਕਿੰਨੀ ਵਧੀਆ ਸੋਚ ਨਾਲ ਉਸਨੇ ਬਜੁਰਗ ਮਾਤਾ ਦੀ ਮਦਦ ਕਰਨੀ ਚਾਹੀ,,
ਕਿਸੇ ਦੀ ਵੀ ਮਦਦ ਕਰਨ ਦੇ ਤਰੀਕੇ ਬਹੁਤ ਆ, ਬਸ ਨੀਅਤ ਸਾਫ ਹੋਣੀ ਚਾਹੀਦੀ ਆ।
@r ®ih@@/\/
{ PMC } 9569157202