ਅਸਥਾਨ ਬਾਬਾ ਮਰਦਾਨਾਂ ਜੀ/ਰਬਾਬੀ ਘਰਾਣਾ

  • Home
  • India
  • Moga
  • ਅਸਥਾਨ ਬਾਬਾ ਮਰਦਾਨਾਂ ਜੀ/ਰਬਾਬੀ ਘਰਾਣਾ

ਅਸਥਾਨ ਬਾਬਾ ਮਰਦਾਨਾਂ ਜੀ/ਰਬਾਬੀ ਘਰਾਣਾ ਅਸਥਾਨ ਬਾਬਾ ਮਰਦਾਨਾਂ ਜੀ "ਰਬਾਬੀ ਘਰਾਣਾ"
ਰਬਾਬੀ ਭਾਈ ਮਰਦਾਨਾਂ ਜੀ
(ਲੋਪੋਂ ਸਾਹਿਬ) ਜਿਲ੍ਹਾ ਮੋਗਾ
ਸੱਚਖੰਡਵਾਸੀ ਰਬਾਬੀ ਭਾਈ ਇੱਕਬਾਲ ਜੀ ਲੋਪੋਂ ਵਾਲੇ

ਬਾਬਾ ਮਰਦਾਨਾਂ ਜੀ ਜੀ ਦੇ ਪਵਿੱਤਰ ਅਸਥਾਨਾਂ ਦੀ ਸੰਪੂਰਨਤਾ ਦਾ ਲੈਂਟਰ 11 September 2025 ਨੂੰ ਪੈਣਾ ਹੈ ਜੀ ਗੁਰਸੰਗਤ ਨੇ ਦਰਸ਼ਨ ਦੇਣ ਜੀ ਕਿਰਪਾ...
10/09/2025

ਬਾਬਾ ਮਰਦਾਨਾਂ ਜੀ ਜੀ ਦੇ ਪਵਿੱਤਰ ਅਸਥਾਨਾਂ ਦੀ ਸੰਪੂਰਨਤਾ ਦਾ ਲੈਂਟਰ 11 September 2025 ਨੂੰ ਪੈਣਾ ਹੈ ਜੀ
ਗੁਰਸੰਗਤ ਨੇ ਦਰਸ਼ਨ ਦੇਣ ਜੀ ਕਿਰਪਾਲਤਾ ਕਰਨੀ ਜੀ 🙏ਧੰਨ ਗੁਰੂ ਨਾਨਕ ਜੀ 🙏🙏

05/09/2025
🙏ਵਾਹਿਗੁਰੂ ਲਿਖੋ ਜੀ ਮਾਲਕ ਸਰਬਤ ਦਾ ਭਲਾ ਕਰੇ 🙏
03/09/2025

🙏ਵਾਹਿਗੁਰੂ ਲਿਖੋ ਜੀ
ਮਾਲਕ ਸਰਬਤ ਦਾ ਭਲਾ ਕਰੇ 🙏

02/09/2025

ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦਾ ਸਾਥ ਸਿੱਖ ਇਤਿਹਾਸ ਵਿੱਚ ਇੱਕ ਵਿਲੱਖਣ ਅਤੇ ਬੇਮਿਸਾਲ ਰਿਸ਼ਤਾ ਹੈ। ਇਹ ਸਿਰਫ਼ ਦੋਸਤੀ ਜਾਂ ਸਾਥੀਪਨ ਤੋਂ ਕਿਤੇ ਵੱਧ ਸੀ, ਇਹ ਰੂਹਾਨੀਅਤ ਅਤੇ ਪਿਆਰ ਦਾ ਇੱਕ ਗੂੜ੍ਹਾ ਬੰਧਨ ਸੀ।
ਇਸ ਰਿਸ਼ਤੇ ਦੀਆਂ ਮੁੱਖ ਗੱਲਾਂ ਇਸ ਪ੍ਰਕਾਰ ਹਨ:
* ਬਚਪਨ ਦੇ ਸਾਥੀ: ਬਾਬਾ ਮਰਦਾਨਾ ਜੀ ਦਾ ਜਨਮ 1459 ਵਿੱਚ ਰਾਏ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਵਿਖੇ ਹੋਇਆ ਸੀ, ਅਤੇ ਉਹ ਗੁਰੂ ਨਾਨਕ ਦੇਵ ਜੀ ਤੋਂ ਲਗਭਗ 10 ਸਾਲ ਵੱਡੇ ਸਨ। ਉਹ ਬਚਪਨ ਤੋਂ ਹੀ ਇਕੱਠੇ ਪਲੇ-ਵਧੇ ਅਤੇ ਮਿੱਤਰ ਸਨ। ਭਾਈ ਮਰਦਾਨਾ ਜੀ ਇੱਕ ਮੁਸਲਿਮ ਪਰਿਵਾਰ ਵਿੱਚੋਂ ਸਨ ਅਤੇ ਉਹਨਾਂ ਦਾ ਪਹਿਲਾ ਨਾਮ 'ਦਾਨਾ' ਸੀ, ਪਰ ਗੁਰੂ ਜੀ ਨੇ ਉਹਨਾਂ ਨੂੰ 'ਮਰਦਾਨਾ' ਕਹਿਣਾ ਸ਼ੁਰੂ ਕੀਤਾ।
* ਕੀਰਤਨ ਦਾ ਸਾਥ: ਬਾਬਾ ਮਰਦਾਨਾ ਜੀ ਰਬਾਬ ਵਜਾਉਣ ਵਿੱਚ ਬਹੁਤ ਮਾਹਿਰ ਸਨ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬਾਣੀ ਆਉਂਦੀ ਸੀ ਤਾਂ ਉਹ ਭਾਈ ਮਰਦਾਨਾ ਜੀ ਨੂੰ "ਮਰਦਾਨਿਆ, ਰਬਾਬ ਛੇੜ, ਬਾਣੀ ਆਈ ਹੈ" ਕਹਿ ਕੇ ਕੀਰਤਨ ਕਰਨ ਲਈ ਕਹਿੰਦੇ ਸਨ। ਇਸ ਤਰ੍ਹਾਂ ਗੁਰੂ ਜੀ ਦੀ ਬਾਣੀ ਅਤੇ ਬਾਬੇ ਮਰਦਾਨਾ ਜੀ ਦੀ ਰਬਾਬ ਨੇ ਮਿਲ ਕੇ ਸੰਗਤਾਂ ਨੂੰ ਰੱਬੀ ਸੰਦੇਸ਼ ਦਿੱਤਾ।

#ਤੁਹਾਡੇ ਅੰਦਰ ਵਸਦੇ ਅੱਲ੍ਹਾ ਨੂੰ
ਬਹੁਤ ਸਾਰਾ ਪਿਆਰ ...../

ਅਸਥਾਨ ਬਾਬਾ ਮਰਦਾਨਾਂ ਜੀ (ਰਬਾਬੀ ਘਰਾਣਾ)......🙏

01/09/2025

ਸਾਰੀ ਸੰਗਤ ਧੰਨ ਗੁਰੂ ਨਾਨਕ ਲਿੱਖੋ ਜੀ 🙏
ਬਾਬਾ ਨਾਨਕ ਜੀ ਕਿਰਪਾ ਕਰਨਗੇ| ਭਾਰੀ ਹੜ੍ਹ ਸੰਕਟ ਤੋਂ ਰੱਖਿਆ ਕਰਨਗੇ ਜੀਓ 🙏🙏

🙏🙏 #ਲੋਪੋਵਾਲੇ
20/08/2025

🙏🙏 #ਲੋਪੋਵਾਲੇ

ਸਮਾਂ ਔਰ ਸਮਝ ਦੋਨੋ ਇਕੱਠੇ, ਖੁਦਕ਼ਿਸਮਤ ਲੋਕਾਂ ਨੂੰ ਪ੍ਰਾਪਤ ਹੁੰਦੇ ਹਨ ....!ਅਕਸਰ ਜਦ ਸਮਾਂ ਹੁੰਦੈ ,ਓਦੋਂ ਸਮਝ ਨਹੀਂ ਹੁੰਦੀ ..ਔਰ ਜਦ ਸਮਝ ਉਤਰ...
16/08/2025

ਸਮਾਂ ਔਰ ਸਮਝ ਦੋਨੋ ਇਕੱਠੇ,
ਖੁਦਕ਼ਿਸਮਤ ਲੋਕਾਂ ਨੂੰ ਪ੍ਰਾਪਤ ਹੁੰਦੇ ਹਨ ....!
ਅਕਸਰ ਜਦ ਸਮਾਂ ਹੁੰਦੈ ,ਓਦੋਂ ਸਮਝ ਨਹੀਂ ਹੁੰਦੀ ..
ਔਰ ਜਦ ਸਮਝ ਉਤਰਦੀ ਹੈ , ਤਦ ਸਮਾਂ ਗੁਜ਼ਰ ਜਾਂਦੈ.............!

ਪਿਆਰ ਬਣਿਆ ਰਹੇ ..........🙏

ਆਸਥਾਨ ਬਾਬਾ ਮਰਦਾਨਾਂ ਜੀ (ਰਬਾਬੀ ਘਰਾਣਾ )....../

06/08/2025

ਮਤਿ ਵਿਚਿ ਰਤਨ
ਜਵਾਹਰ ਮਾਣਿਕ,
ਜੇ ਇਕ ਗੁਰ ਕੀ
ਸਿਖ ਸੁਣੀ ॥

ਤੁਹਾਡੇ ਅੰਦਰ ਵਸਦੇ ਅੱਲ੍ਹਾ ਨੂੰ ਬਹੁਤ ਸਾਰਾ ਪਿਆਰ ..🌹

ਅਸਥਾਨ ਬਾਬਾ ਮਰਦਾਨਾਂ ਜੀ (ਰਬਾਬੀ ਘਰਾਣਾ )....../

06/08/2025

💐ਜਿਹੜਾ ਸਮਾਂ ਲੰਘ ਗਿਆ ,ਸੋ ਲੰਘ ਗਿਆ,
ਹਲੇ ਕੁਝ ਵੀ ਨਹੀਂ ਵਿਗੜਿਆ .....
ਪਰ ਜਿਹੜਾ ਸਮਾਂ ਬਾਕੀ ਹੈ ,
ਇਹ ਤਾਂ ਉਹਦੇ ਲੇਖੇ ਲਾ ਦੇ ...💐

ਪਿਆਰੇ ਦੀ ਉੱਚੀ ਸ਼ਾਨ ਦੇ ਗੁਣ ਗਾ....🙏

ਪਿਆਰ ਬਣਿਆ ਰਹੇ ....../

ਅਸਥਾਨ ਬਾਬਾ ਮਰਦਾਨਾਂ ਜੀ (ਰਬਾਬੀ ਘਰਾਣਾ )......💫

01/09/2024

ਕਹਿੰਦੇ ਨੇ ਕਿ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਨਾਲ ਕਿਸੇ ਜੰਗਲ ਵਿੱਚ ਸਨ ਤਾਂ ਭੋਜਨ ਦੀ ਤਿਆਰੀ ਲਈ ਅੱਗ ਦੀ ਲੋੜ ਪਈ। ਸਤਿਗੁਰਾਂ ਨੇ ਦੂਰ ਬਲ ਰਹੀ ਅੱਗ ਵੱਲ ਉਂਗਲ ਨਾਲ਼ ਇਸ਼ਾਰਾ ਕਰਕੇ ਭਾਈ ਸਾਹਿਬ ਨੂੰ ਓਥੋਂ ਅੱਗ ਲੈ ਆਉਣ ਲਈ ਘੱਲਿਆ। ਭਾਈ ਮਰਦਾਨਾ ਜੀ ਓਥੇ ਗਏ ਤਾਂ ਅੱਗੇ ਫਰਿਸ਼ਤਿਆਂ ਤੇ ਜਮਾਂ ਦੀ ਬਹਿਸ ਚੱਲ ਰਹੀ ਸੀ। ਅਸਲ ਵਿੱਚ ਉਹ ਕਿਸੇ ਦੀ ਚਿਖ਼ਾ ਸੀ। ਬਹਿਸ ਇਸ ਗੱਲ 'ਤੇ ਸੀ ਕਿ ਇਸ ਨੂੰ ਅਸੀਂ ਲਿਜਾਣਾ ਹੈ। ਦੋਹੇਂ ਧਿਰਾਂ ਉਸ ਮਰ ਚੁੱਕੇ ਦੀ ਆਤਮਾਂ ਨੂੰ ਆਪਣੇ ਨਾਲ਼ ਲਿਜਾਣ ਲਈ ਬਜਿਦ ਸਨ। ਜਮ ਕਹਿ ਰਹੇ ਸਨ ਕਿ ਇਸ ਪਾਪੀ ਨੇ ਸਾਰੀ ਜਿੰਦਗੀ ਇੱਕ ਵੀ ਭਲਾ ਕੰਮ ਨਹੀਂ ਕੀਤਾ, ਸੋ ਇਸ ਨੂੰ ਅਸਾਂ ਨਰਕਾਂ ਵਿੱਚ ਲਿਜਾਣਾ ਹੈ। ਫਰਿਸ਼ਤੇ ਬੋਲੇ ਕਿ ਅਸੀਂ ਸਹਿਮਤ ਹਾਂ ਕਿ ਇਹ ਪਾਪੀ ਹੈ.... ਪਰ ਦੀਨ ਦੁਨੀ ਦੇ ਵਾਲੀ ਗੁਰੂ ਨਾਨਕ ਜੀ ਦੀ ਉਂਗਲ ਇਸ ਵੱਲ ਹੋ ਗਈ ਹੈ ਤੇ ਇਸ ਦੇ ਸਭ ਪਾਪ ਜਾਂਦੇ ਰਹੇ ਤੇ ‘ਮੁਖ ਉਜਲਾ’ ਹੋ ਗਿਆ ਹੈ, ਸੋ ਇਹ ਹੁਣ ਸਾਡੇ ਨਾਲ਼ ਜਾਏਗਾ।

ਕਿਤਾਬ “ਪੰਛੀਆਂ ਦੀ ਮਜਲਿਸ” ਵਿਚੋਂ

Address

Moga
142037

Website

Alerts

Be the first to know and let us send you an email when ਅਸਥਾਨ ਬਾਬਾ ਮਰਦਾਨਾਂ ਜੀ/ਰਬਾਬੀ ਘਰਾਣਾ posts news and promotions. Your email address will not be used for any other purpose, and you can unsubscribe at any time.

Contact The Business

Send a message to ਅਸਥਾਨ ਬਾਬਾ ਮਰਦਾਨਾਂ ਜੀ/ਰਬਾਬੀ ਘਰਾਣਾ:

Share

Category