Scientific thought ਵਿਗਿਅਾਨਕ ਸੋਚ

  • Home
  • India
  • Moga
  • Scientific thought ਵਿਗਿਅਾਨਕ ਸੋਚ

Scientific thought ਵਿਗਿਅਾਨਕ ਸੋਚ ਏਥੇ ਕੋਈ ਵਹਿਮ ਭਰਮ ਦੀ ਗੱਲ ਨਹੀ ਕੀਤੀ ਜਾਦੀ.

*ਦੋਸਤੋ, ਬਾਲ ਰਸਾਲਾ  #ਜੁਗਨੂੰ ਦਾ ਛੇਵਾਂ ਬੁਲੇਟਨ(ਜੁਲਾਈ-ਸਤੰਬਰ, 2025) ਜਲਦੀ ਹੀ ਛਪ ਕੇ ਆ ਜਾਵੇਗਾ।*ਪਹਿਲੇ ਬੁਲੇਟਨ ਤੋਂ ਲੈ ਕੇ ਹੁਣ ਤੱਕ ਇਸ ...
27/06/2025

*ਦੋਸਤੋ, ਬਾਲ ਰਸਾਲਾ #ਜੁਗਨੂੰ ਦਾ ਛੇਵਾਂ ਬੁਲੇਟਨ(ਜੁਲਾਈ-ਸਤੰਬਰ, 2025) ਜਲਦੀ ਹੀ ਛਪ ਕੇ ਆ ਜਾਵੇਗਾ।*

ਪਹਿਲੇ ਬੁਲੇਟਨ ਤੋਂ ਲੈ ਕੇ ਹੁਣ ਤੱਕ ਇਸ ਰਸਾਲੇ ਲਈ ਬੱਚਿਆਂ ਵਿੱਚ ਵੱਧ ਰਹੀ ਦਿਲਚਸਪੀ ਦਰਸਾਉਂਦੀ ਹੈ ਕਿ ਬੱਚਿਆਂ ਨੂੰ ਫੋਨਾਂ ਅਤੇ ਵੀਡੀਓ ਗੇਮਾਂ ਦੀ ਨਕਲੀ ਦੁਨੀਆਂ ਵਿੱਚੋਂ ਕੱਢ ਕੇ ਕਿਤਾਬਾਂ ਦੀ ਚੇਟਕ ਲਾਈ ਜਾ ਸਕਦੀ ਹੈ। ਬਸ ਲੋੜ ਹੈ ਕਿ ਅਸੀਂ ਉਹਨਾਂ ਸਾਹਮਣੇ ਬਦਲ ਪੇਸ਼ ਕਰੀਏ।

ਆਪਣੇ ਬੱਚਿਆਂ ਨੂੰ ਚੰਗੇ ਸੰਵੇਦਨਸ਼ੀਲ ਮਨੁੱਖ ਬਣਾਉਣ ਲਈ ਉਹਨਾਂ ਨੂੰ ਚੰਗਾ ਸਾਹਿਤ ਮੁਹੱਈਆ ਕਰਵਾਉਣਾ ਸਾਰੇ ਅਧਿਆਪਕਾਂ ਅਤੇ ਮਾਪਿਆਂ ਦਾ ਫਰਜ ਹੈ ਤਾਂ ਕਿ ਨਿੱਤ ਦਿਹਾੜੀ ਨਿੱਗਰਦੇ ਸਮਾਜ ਅਤੇ ਸੱਭਿਆਚਾਰ ਦੀ ਕਰੋਪੀ ਤੋਂ ਮਸੂਮ ਮਨਾਂ ਨੂੰ ਬਚਾਇਆ ਜਾ ਸਕੇ।

ਬਾਲ ਰਸਾਲਾ ਜੁਗਨੂੰ ਅਜਿਹੀਆਂ ਹੀ ਲਿਖਤਾਂ ਨਾਲ਼ ਭਰਪੂਰ ਹੈ।

ਡਾਕ ਰਾਹੀਂ ਰਸਾਲਾ ਲਵਾਉਣ ਲਈ ਸੰਪਰਕ ਕਰੋ- 98093-98083

 #ਲਲਕਾਰ  ਸੰਯੁਕਤ ਅੰਕ 1-15 ਅਤੇ 16-30 ਜੂਨ  ਇਸ ਅੰਕ 'ਚ ਪੜ੍ਹੋ :- ਨਸ਼ਿਆਂ ਵਿਰੁੱਧ ਸਰਕਾਰ ਦੇ ਅਖੌਤੀ ਯੁੱਧ ਦੀ ਸੱਚਾਈ ਪਛਾਣੋ! (ਸੰਪਾਦਕੀ )- ...
11/06/2025

#ਲਲਕਾਰ ਸੰਯੁਕਤ ਅੰਕ 1-15 ਅਤੇ 16-30 ਜੂਨ
ਇਸ ਅੰਕ 'ਚ ਪੜ੍ਹੋ :
- ਨਸ਼ਿਆਂ ਵਿਰੁੱਧ ਸਰਕਾਰ ਦੇ ਅਖੌਤੀ ਯੁੱਧ ਦੀ ਸੱਚਾਈ ਪਛਾਣੋ! (ਸੰਪਾਦਕੀ )
- “ਬਾਈਕਾਟ ਬਾਈਕਾਟ!” ਦੇ ਡਰਾਮੇ ਨਾਲ਼ ਲੋਕਾਂ ਦੇ ਅਸਲ ਮੁੱਦੇ ਰੋਲਣ ਦੀ ਗੋਦੀ ਮੀਡੀਆ ਦੀ ਕੋਸ਼ਿਸ਼
- ਆਈਪੀਐਲ : ਕਿ੍ਰਕਟ ਦੀ ਸਭ ਤੋਂ ਵੱਡੀ ਸੱਟੇਬਾਜੀ, ਕਾਲ਼ਾ ਬਜਾਰੀ ਅਤੇ
- ਅਰਬਪਤੀਆਂ ਲਈ ਟੈਕਸ ਚੋਰੀ ਦਾ ਜਰੀਆ
- ਭਾਰਤ ਦੇ ਦੁਨੀਆਂ ਵਿੱਚ ਚੌਥੇ ਸਭ ਤੋਂ ਵੱਡੇ ਅਰਥਚਾਰੇ ਬਣਨ ਦਾ ਕੱਚ ਸੱਚ
- ਸੰਸਾਰ ਕਰਜਾ 100 ਖਰਬ ਤੋਂ ਪਾਰ!!
- ਵਿੱਦਿਅਕ ਅਦਾਰਿਆਂ ਦੀ ਰੇਟਿੰਗ ਦਾ ਗੋਰਖਧੰਦਾ
- ਮਾਨ ਸਰਕਾਰ ਵੱਲੋਂ ਲੱਖਾਂ ਮਜਦੂਰਾਂ ਦੇ ਕਨੂੰਨੀ ਕਿਰਤ ਹੱਕਾਂ ਦਾ ਪੂਰੀ ਤਰ੍ਹਾਂ ਸਫਾਇਆ
- ਮਨਰੇਗਾ ਘਪਲਿਆਂ ਰਾਹੀਂ ਗਰੀਬ ਮਜਦੂਰਾਂ ਦਾ ਹੱਕ ਹੜੱਪਦੇ ਲੋਟੂ ਹਾਕਮ
- ਚੀਨ ਦੇ ਮਜਦੂਰ ਫੈਕਟਰੀ ਮਾਲਕਾਂ ਖਿਲਾਫ ਡਟੇ
- ਪੰਜਾਬ ਸਰਕਾਰ ਦਾ ਤੇਲਗੂ ਥੋਪਣ ਦਾ ਫਰਮਾਨ
- ਆਦਿਵਾਸੀਆਂ ਦੇ ਕਤਲੇਆਮ ਰਾਹੀਂ ਸਰਮਾਏਦਾਰਾਂ ਦੇ ਗੀਝੇ ਭਰਨ ਦੀ ਯੋਜਨਾ ਹੈ ‘ਓਪਰੇਸ਼ਨ ਕਗਾਰ’
- ਬਾਲ ਕੈਂਪ ਵਿੱਚ ਸ਼ਾਮਲ ਹੋਣ ਦਾ ਦੋ ਨਵੇਂ ਵਿਦਿਆਰਥੀਆਂ ਦਾ ਤਜਰਬਾ
- ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦਾ ਮਾਮਲਾ
- ‘ਓਪਰੇਸ਼ਨ ਕਗਾਰ’ ਵਿਰੁੱਧ ਸੰਗਰੂਰ ਵਿਖੇ ਰੋਹ ਭਰਪੂਰ ਕਨਵੈਨਸ਼ਨ ਤੇ ਮੁਜਾਹਰਾ
- ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’ (ਪੁਸਤਕ ਜਾਣ-ਪਛਾਣ)
- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੀਂ ਸਵੇਰ ਪਾਠਸ਼ਾਲਾ ਵੱਲੋਂ ਬਾਲ ਕੈਂਪ ਦਾ ਸਫਲ ਆਯੋਜਨ
- ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ
- ਇਜਰਾਇਲ ਵੱਲੋਂ ਸਾਮਰਾਜੀ ਅਮਰੀਕਾ ਦੇ ਥਾਪੜੇ ਨਾਲ਼ ਗਜਾ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਜਾਰੀ

================
ਹੇਠ ਦਿੱਤੇ ਲਿੰਕ ਤੋਂ ਤੁਸੀਂ ਲਲਕਾਰ ਦੇ ਪਿਛਲੇ ਸਾਰੇ ਅੰਕਾਂ ਦੀਆਂ ਪੀ.ਡੀ.ਐਫ. ਫਾਈਲਾਂ ਡਾਉਨਲੋਡ ਕਰ ਸਕਦੇ ਹੋ...
http://lalkaar.wordpress.com/ਲਲਕਾਰ-ਦੇ-ਪਿਛਲੇ-ਅੰਕ/

ਲਲਕਾਰ ਪ੍ਰਾਪਤ ਕਰਨ ਲਈ ਸੰਪਰਕ -
ਪ੍ਰਬੰਧਕ - 94171-11015
ਚੰਡੀਗੜ੍ਹ 98888-08188 (ਮਾਨਵ)
ਬਠਿੰਡਾ 6239-299886(ਪ੍ਰਮਿੰਦਰ)
ਲੁਧਿਆਣਾ 70429-76396 (ਜਨਚੇਤਨਾ)
ਪਟਿਆਲਾ 73074-75463 (ਹਰਪ੍ਰੀਤ)
ਜੈਤੋਂ 75893-10383 (ਗੁਰਪ੍ਰੀਤ)
ਖੰਨਾ-ਮੰਡੀ ਗੋਬਿੰਦਗੜ 94645-66665 (ਅਵਨੀਤ)
ਸਿਰਸਾ - 98960-01627 (ਵਕੀਲ ਸਿੰਘ)
ਸੰਗਰੂਰ - 75899 07453 (ਗੁਰਦੀਪ ਗੱਗੂ)

UPI ID - lalkaarpb@upi
UPI Number - 18501950

#ਲਲਕਾਰ ਸੰਯੁਕਤ ਅੰਕ 1-15 ਅਤੇ 16-30 ਜੂਨ
ਇਸ ਅੰਕ 'ਚ ਪੜ੍ਹੋ :
- ਨਸ਼ਿਆਂ ਵਿਰੁੱਧ ਸਰਕਾਰ ਦੇ ਅਖੌਤੀ ਯੁੱਧ ਦੀ ਸੱਚਾਈ ਪਛਾਣੋ! (ਸੰਪਾਦਕੀ )
- “ਬਾਈਕਾਟ ਬਾਈਕਾਟ!” ਦੇ ਡਰਾਮੇ ਨਾਲ਼ ਲੋਕਾਂ ਦੇ ਅਸਲ ਮੁੱਦੇ ਰੋਲਣ ਦੀ ਗੋਦੀ ਮੀਡੀਆ ਦੀ ਕੋਸ਼ਿਸ਼
- ਆਈਪੀਐਲ : ਕਿ੍ਰਕਟ ਦੀ ਸਭ ਤੋਂ ਵੱਡੀ ਸੱਟੇਬਾਜੀ, ਕਾਲ਼ਾ ਬਜਾਰੀ ਅਤੇ ਅਰਬਪਤੀਆਂ ਲਈ ਟੈਕਸ ਚੋਰੀ ਦਾ ਜਰੀਆ
- ਭਾਰਤ ਦੇ ਦੁਨੀਆਂ ਵਿੱਚ ਚੌਥੇ ਸਭ ਤੋਂ ਵੱਡੇ ਅਰਥਚਾਰੇ ਬਣਨ ਦਾ ਕੱਚ ਸੱਚ
- ਸੰਸਾਰ ਕਰਜਾ 100 ਖਰਬ ਤੋਂ ਪਾਰ!!
- ਵਿੱਦਿਅਕ ਅਦਾਰਿਆਂ ਦੀ ਰੇਟਿੰਗ ਦਾ ਗੋਰਖਧੰਦਾ
- ਮਾਨ ਸਰਕਾਰ ਵੱਲੋਂ ਲੱਖਾਂ ਮਜਦੂਰਾਂ ਦੇ ਕਨੂੰਨੀ ਕਿਰਤ ਹੱਕਾਂ ਦਾ ਪੂਰੀ ਤਰ੍ਹਾਂ ਸਫਾਇਆ
- ਮਨਰੇਗਾ ਘਪਲਿਆਂ ਰਾਹੀਂ ਗਰੀਬ ਮਜਦੂਰਾਂ ਦਾ ਹੱਕ ਹੜੱਪਦੇ ਲੋਟੂ ਹਾਕਮ
- ਚੀਨ ਦੇ ਮਜਦੂਰ ਫੈਕਟਰੀ ਮਾਲਕਾਂ ਖਿਲਾਫ ਡਟੇ
- ਪੰਜਾਬ ਸਰਕਾਰ ਦਾ ਤੇਲਗੂ ਥੋਪਣ ਦਾ ਫਰਮਾਨ
- ਆਦਿਵਾਸੀਆਂ ਦੇ ਕਤਲੇਆਮ ਰਾਹੀਂ ਸਰਮਾਏਦਾਰਾਂ ਦੇ ਗੀਝੇ ਭਰਨ ਦੀ ਯੋਜਨਾ ਹੈ ‘ਓਪਰੇਸ਼ਨ ਕਗਾਰ’
- ਬਾਲ ਕੈਂਪ ਵਿੱਚ ਸ਼ਾਮਲ ਹੋਣ ਦਾ ਦੋ ਨਵੇਂ ਵਿਦਿਆਰਥੀਆਂ ਦਾ ਤਜਰਬਾ
- ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦਾ ਮਾਮਲਾ
- ‘ਓਪਰੇਸ਼ਨ ਕਗਾਰ’ ਵਿਰੁੱਧ ਸੰਗਰੂਰ ਵਿਖੇ ਰੋਹ ਭਰਪੂਰ ਕਨਵੈਨਸ਼ਨ ਤੇ ਮੁਜਾਹਰਾ
- ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’ (ਪੁਸਤਕ ਜਾਣ-ਪਛਾਣ)
- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੀਂ ਸਵੇਰ ਪਾਠਸ਼ਾਲਾ ਵੱਲੋਂ ਬਾਲ ਕੈਂਪ ਦਾ ਸਫਲ ਆਯੋਜਨ
- ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ
- ਇਜਰਾਇਲ ਵੱਲੋਂ ਸਾਮਰਾਜੀ ਅਮਰੀਕਾ ਦੇ ਥਾਪੜੇ ਨਾਲ਼ ਗਜਾ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਜਾਰੀ

================
ਹੇਠ ਦਿੱਤੇ ਲਿੰਕ ਤੋਂ ਤੁਸੀਂ ਲਲਕਾਰ ਦੇ ਪਿਛਲੇ ਸਾਰੇ ਅੰਕਾਂ ਦੀਆਂ ਪੀ.ਡੀ.ਐਫ. ਫਾਈਲਾਂ ਡਾਉਨਲੋਡ ਕਰ ਸਕਦੇ ਹੋ...
http://lalkaar.wordpress.com/ਲਲਕਾਰ-ਦੇ-ਪਿਛਲੇ-ਅੰਕ/

ਲਲਕਾਰ ਪ੍ਰਾਪਤ ਕਰਨ ਲਈ ਸੰਪਰਕ -
ਪ੍ਰਬੰਧਕ - 94171-11015
ਚੰਡੀਗੜ੍ਹ 98888-08188 (ਮਾਨਵ)
ਬਠਿੰਡਾ 6239-299886(ਪ੍ਰਮਿੰਦਰ)
ਲੁਧਿਆਣਾ 70429-76396 (ਜਨਚੇਤਨਾ)
ਪਟਿਆਲਾ 73074-75463 (ਹਰਪ੍ਰੀਤ)
ਜੈਤੋਂ 75893-10383 (ਗੁਰਪ੍ਰੀਤ)
ਖੰਨਾ-ਮੰਡੀ ਗੋਬਿੰਦਗੜ 94645-66665 (ਅਵਨੀਤ)
ਸਿਰਸਾ - 98960-01627 (ਵਕੀਲ ਸਿੰਘ)
ਸੰਗਰੂਰ - 75899 07453 (ਗੁਰਦੀਪ ਗੱਗੂ)

UPI ID - lalkaarpb@upi
UPI Number - 18501950

*"ਮਜ਼੍ਹਬੀ ਤੁਅੱਸਬ ਦਾ ਡੂੰਘਾ ਸਰੋਤ ਗਰੀਬੀ ਅਤੇ ਅਗਿਆਨਤਾ ਹੈ ਅਤੇ ਇਸ ਬੁਰਾਈ ਦਾ ਹੀ ਅਸੀਂ ਮੁਕਾਬਲਾ ਕਰਨਾ ਹੈ।"*- ਵੀ.ਆਈ ਲੈਨਿਨ (ਧਰਮ ਬਾਰੇ ਵਿ...
01/06/2025

*"ਮਜ਼੍ਹਬੀ ਤੁਅੱਸਬ ਦਾ ਡੂੰਘਾ ਸਰੋਤ ਗਰੀਬੀ ਅਤੇ ਅਗਿਆਨਤਾ ਹੈ ਅਤੇ ਇਸ ਬੁਰਾਈ ਦਾ ਹੀ ਅਸੀਂ ਮੁਕਾਬਲਾ ਕਰਨਾ ਹੈ।"*

- ਵੀ.ਆਈ ਲੈਨਿਨ (ਧਰਮ ਬਾਰੇ ਵਿੱਚੋਂ)

* #ਲਲਕਾਰ ਸੰਯੁਕਤ ਅੰਕ 1-15 ਅਤੇ 16-30 ਅਪ੍ਰੈਲ* ਇਸ ਅੰਕ 'ਚ ਪੜ੍ਹੋ :- ਨਾਗਪੁਰ ਫਿਰਕੂ ਹਿੰਸਾ, ਔਰੰਗਜੇਬ ਦੀ ਕਬਰ ਦਾ ਮਸਲਾ ਅਤੇ ਭਾਰਤ ਵਿੱਚ ਫ...
08/04/2025

* #ਲਲਕਾਰ ਸੰਯੁਕਤ ਅੰਕ 1-15 ਅਤੇ 16-30 ਅਪ੍ਰੈਲ*

ਇਸ ਅੰਕ 'ਚ ਪੜ੍ਹੋ :
- ਨਾਗਪੁਰ ਫਿਰਕੂ ਹਿੰਸਾ, ਔਰੰਗਜੇਬ ਦੀ ਕਬਰ ਦਾ ਮਸਲਾ ਅਤੇ ਭਾਰਤ ਵਿੱਚ ਫਾਸ਼ੀਵਾਦੀ ਮੁਹਿੰਮ (ਸੰਪਾਦਕੀ)
- ਅਬਾਦੀ ਅਧਾਰਿਤ ਹੱਦਬੰਦੀ ਕਾਰਨ ਤਿੱਖਾ ਹੁੰਦਾ ਯੂਨੀਅਨ ਅਤੇ ਸੂਬਿਆਂ ਦਾ ਟਕਰਾਅ
- ਸਰਬੀਆ ਦੇ ਹਾਕਮਾਂ ਖਿਲਾਫ ਫੁੱਟਿਆ ਲੋਕਾਂ ਦਾ ਰੋਹ
- ਹਿਮਾਚਲ ਪ੍ਰਦੇਸ਼ ਅੰਦਰ ਮੋਟਰਸਾਈਕਲਾਂ ਤੋਂ ਝੰਡੇ ਲਾਹੁਣ ਦਾ ਮਾਮਲਾ
- ਪੰਜਾਬ ਸਰਕਾਰ ਦੀ ਬੁਲਡੋਜਰ ਕਾਰਵਾਈ ਦੇ ਕੀ ਮਾਇਨੇ?
- ਬੰਗਾਲ ਦੀ ਕੱਪੜਾ ਫੈਕਟਰੀ ਦੀਆਂ ਮਜਦੂਰ ਔਰਤਾਂ ਦੇ ਸੰਘਰਸ਼ ਨੂੰ ਪਿਆ ਬੂਰ!
- “ਹਿੰਦੂਤਵੀ ਪੌਪ” - ਫਾਸ਼ੀਵਾਦੀਆਂ ਦਾ ਇੱਕ ਹਥਿਆਰ
- ਵਿਕਸਿਤ ਸਰਮਾਏਦਾਰਾ ਮੁਲਕਾਂ ਸਿਰ ਵਧਦਾ ਕਰਜਾ
- ਪਾਠਕ ਮੰਚ
- ਸਰਮਾਏਦਾਰਾ ਕੋਹੜ ਦਾ ਲੱਛਣ ਹੈ ਕੋਚਿੰਗ ਸੈਂਟਰਾਂ ਦਾ ਧੰਦਾ
- ਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੁਹਿੰਮ
- ਧਰਮ ਅਤੇ ਰੱਬ
- ਲੋਕ ਜਮਹੂਰੀ ਚੀਨ ਵਿਚ ਵਿੱਦਿਅਕ ਪ੍ਰਬੰਧ
- ਮੁਰਕੀਆਂ (ਕਹਾਣੀ)
- ਟਰੰਪ ਅਤੇ ਐਲੋਨ ਮਾਸਕ ਖਿਲਾਫ ਸੜਕਾਂ ’ਤੇ ਉੱਤਰੇ ਲੱਖਾਂ ਅਮਰੀਕੀ ਲੋਕ!
- ਵਕਫ (ਸੋਧ) ਬਿੱਲ 2025 - ਮੁਸਲਿਮ ਵਿਰੋਧੀ ਕਨੂੰਨ ਪਾਸ
================
ਹੇਠ ਦਿੱਤੇ ਲਿੰਕ ਤੋਂ ਤੁਸੀਂ ਲਲਕਾਰ ਦੇ ਪਿਛਲੇ ਸਾਰੇ ਅੰਕਾਂ ਦੀਆਂ ਪੀ.ਡੀ.ਐਫ. ਫਾਈਲਾਂ ਡਾਉਨਲੋਡ ਕਰ ਸਕਦੇ ਹੋ...
http://lalkaar.wordpress.com/ਲਲਕਾਰ-ਦੇ-ਪਿਛਲੇ-ਅੰਕ/

ਲਲਕਾਰ ਪ੍ਰਾਪਤ ਕਰਨ ਲਈ ਸੰਪਰਕ -
ਰਾਏਕੋਟ 94171-11015 (ਤਜਿੰਦਰ)
ਚੰਡੀਗੜ੍ਹ 98888-08188 (ਮਾਨਵ)
ਬਠਿੰਡਾ 95170-45458 (ਗੁਰਵਿੰਦਰ)
ਲੁਧਿਆਣਾ 70429-76396 (ਜਨਚੇਤਨਾ)
ਸੰਗਰੂਰ 73555-73476 (ਅਮਨ)
ਪਟਿਆਲਾ 73074-75463 (ਹਰਪ੍ਰੀਤ)
ਜੈਤੋਂ 75893-10383 (ਗੁਰਪ੍ਰੀਤ)
ਖੰਨਾ-ਮੰਡੀ ਗੋਬਿੰਦਗੜ 94645-66665 (ਅਵਨੀਤ)
ਅੰਮ੍ਰਿਤਸਰ- 70873-49543 (ਰਵਿੰਦਰ)
ਸਿਰਸਾ - 98960-01627 (ਵਕੀਲ ਸਿੰਘ)

UPI ID - lalkaarpb@upi
UPI Number - 18501950

 #ਪੰਜਾਬੀ_ਯੂਨੀਵਰਸਿਟੀ_ਪਟਿਆਲ਼ਾ #ਜਨਚੇਤਨਾ #ਪੁਸਤਕ_ਮੇਲਾ #ਸਟਾਲ_ਨੰਬਰ_34"ਬਿਹਤਰ ਜਿੰਦਗੀ ਦਾ ਰਾਹ ਬਿਹਤਰ ਕਿਤਾਬਾਂ ਵਿੱਚੋਂ ਹੋਕੇ ਲੰਘਦਾ ਹੈ"ਪੰ...
03/04/2025

#ਪੰਜਾਬੀ_ਯੂਨੀਵਰਸਿਟੀ_ਪਟਿਆਲ਼ਾ
#ਜਨਚੇਤਨਾ
#ਪੁਸਤਕ_ਮੇਲਾ
#ਸਟਾਲ_ਨੰਬਰ_34

"ਬਿਹਤਰ ਜਿੰਦਗੀ ਦਾ ਰਾਹ ਬਿਹਤਰ ਕਿਤਾਬਾਂ ਵਿੱਚੋਂ ਹੋਕੇ ਲੰਘਦਾ ਹੈ"

ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਚੱਲ ਰਹੇ ਪੁਸਤਕ ਮੇਲੇ ਦੀ ਵੀਡੀਓ ।

ਇਹ ਪੁਸਤਕ ਮੇਲਾ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਚੱਲੇਗਾ।
ਅਗਾਂਹਵਧੂ ਤੇ ਇਨਕਲਾਬੀ ਸਾਹਿਤ, ਵਿਸ਼ਵ ਪ੍ਰਸਿੱਧ ਸਾਹਿਤ,
ਪ੍ਰੇਰਕ ਪੋਸਟਰ, ਸਿਆਸੀ ਤੇ ਬੱਚਿਆਂ ਦੇ ਰਸਾਲੇ ਲੈਣ ਲਈ ਪਾਠਕ ਜਨਚੇਤਨਾ ਸਟਾਲ ਤੱਕ ਜਰੂਰ ਪਹੁੰਚ ਕਰਨ।
ਸਟਾਲ ਨੰਬਰ - 34
ਵਧੇਰੇ ਜਾਣਕਾਰੀ ਲਈ ਸੰਪਰਕ : 7307475463

*23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਮਜਦੂਰ-ਨੌਜਵਾਨ ਜੱਥੇਬੰਦੀਆਂ ਵੱਲੋਂ ਸ਼ਹੀਦੀ ਦਿਵਸ ਸਮਾਗਮ ਕੀਤਾ ਗਿਆ*23 ਮਾਰਚ 2025, ਲੁਧਿਆਣਾ। ਅੱਜ ਟੈਕਸਟਾ...
23/03/2025

*23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਮਜਦੂਰ-ਨੌਜਵਾਨ ਜੱਥੇਬੰਦੀਆਂ ਵੱਲੋਂ ਸ਼ਹੀਦੀ ਦਿਵਸ ਸਮਾਗਮ ਕੀਤਾ ਗਿਆ*

23 ਮਾਰਚ 2025, ਲੁਧਿਆਣਾ। ਅੱਜ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ 'ਤੇ ਮਹਾਨ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ 94ਵੇਂ ਸ਼ਹੀਦੀ ਵਰੇਗੰਢ ਮਨਾਈ ਗਈ। 'ਸ਼ਹੀਦੀ ਦਿਵਸ ਸਮਾਗਮ' ਮਜਦੂਰ ਲਾਇਬ੍ਰੇਰੀ, ਈ.ਡਬਲਯੂ.ਐੱਸ ਕਲੋਨੀ, ਤਾਜਪੁਰ ਰੋਡ, ਲੁਧਿਆਣਾ ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਨੌਜਵਾਨ ਭਾਰਤ ਸਭਾ ਦੀਆਂ ਕਾਰਕੁੰਨਾਂ ਦਿਸ਼ਾ, ਮੌਸਮ ਅਤੇ ਕੋਮਲ ਨੇ ਇਨਕਲਾਬੀ ਗੀਤ ਪੇਸ਼ ਕੀਤੇ ਅਤੇ ਇਸ ਦੌਰਾਨ ਨਾਟਕ 'ਬੁੱਤ ਜਾਗ ਗਿਆ' ਪੇਸ਼ ਕੀਤਾ ਗਿਆ। ਮੰਚ ਸੰਚਾਲਨ ਨੌਜਵਾਨ ਭਾਰਤ ਸਭਾ ਆਗੂ ਰਵਿੰਦਰ ਕੌਰ ਵੱਲੋਂ ਕੀਤਾ ਗਿਆ। ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਅਤੇ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੀ ਆਗੂ ਟੀਨਾ ਨੇ ਬੁਲਾਰਿਆਂ ਵਜੋਂ ਲੋਕਾਂ ਨੂੰ ਸੰਬੋਧਿਤ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਜਿਸ ਲੁੱਟ-ਖਸੁੱਟ ਰਹਿਤ ਸਮਾਜ ਦੀ ਉਸਾਰੀ ਲਈ ਜਿੰਦਗੀ ਭਰ ਸੰਘਰਸ਼ ਕੀਤਾ, ਕੁਰਬਾਨੀਆਂ ਕੀਤੀਆਂ ਉਹ ਸਮਾਜ ਅਜੇ ਨਹੀਂ ਬਣਿਆ। ਉਹਨਾਂ ਦੀ ਲੜਾਈ ਸਿਰਫ ਲੁਟੇਰੇ ਅੰਗਰੇਜ਼ ਹਾਕਮਾਂ ਖਿਲਾਫ਼ ਨਹੀਂ ਸੀ ਸਗੋਂ ਹਰ ਤਰਾਂ ਦੇ ਲੁਟੇਰਿਆਂ ਖਿਲਾਫ਼ ਸੀ। ਭਗਤ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਇਹ ਜੰਗ ਜਾਰੀ ਰਹੇਗੀ। ਅੱਜ ਗੋਰੇ ਹਾਕਮਾਂ ਦੀ ਥਾਂ ਕਾਲੇ ਹਾਕਮ ਬੈਠੇ ਲੁੱਟ ਰਹੇ ਹਨ। ਸਗੋਂ ਧਰਮਾਂ ਦੇ ਨਾਂ 'ਤੇ ਲੋਕਾਂ ਨੂੰ ਇੱਕ ਸਾਜਿਸ਼ ਤਹਿਤ ਲੜਾਇਆ ਜਾ ਰਿਹਾ ਹੈ। ਭਾਰਤ ਦੀ ਮੋਦੀ ਸਰਕਾਰ, ਪੰਜਾਬ ਦੀ ਆਪ ਸਰਕਾਰ ਸਮੇਤ ਵੱਖ-ਵੱਖ-ਵੱਖ ਸੂਬਾ ਸਰਕਾਰਾਂ ਉਦਾਰੀਕਰਨ-ਨਿੱਜੀਕਰਨ-ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਤਿੱਖੇ ਰੂਪ ਵਿੱਚ ਲਾਗੂ ਕਰ ਰਹੀਆਂ ਹਨ। ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਤਬਦੀਲੀਆਂ ਕੀਤੀਆਂ ਗਈਆਂ ਹਨ। ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ, ਖਾਣ-ਪੀਣ, ਪਹਿਨਣ, ਆਦਿ ਸਬੰਧੀ ਜਮਹੂਰੀ ਹੱਕਾਂ ਉੱਤੇ ਵੱਡੇ ਹਮਲੇ ਹੋ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਅੱਜ ਇਨਕਲਾਬੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਇਨਕਲਾਬੀ ਸ਼ਹੀਦਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਵਿਸ਼ਾਲ ਲੋਕਾਈ ਤੱਕ ਲਿਜਾਇਆ ਜਾਵੇ। ਲੋਕਾਂ ਨੂੰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਚੇਤੰਨ ਕੀਤਾ ਜਾਵੇ ਅਤੇ ਧਰਮਾਂ, ਜਾਤਾਂ ਦੇ ਵਖਰੇਵਿਆਂ ਤੋਂ ਉੱਪਰ ਉੱਠਦਿਆਂ ਆਪਣੀਆਂ ਮੰਗਾਂ ਤੇ ਜੱਥੇਬੰਦ ਹੋਇਆ ਜਾਵੇ। ਪ੍ਰੋਗਰਾਮ ਵਿੱਚ ਖਾਸ ਤੌਰ ਤੇ ਇਨਕਲਾਬੀ ਸਾਹਿਤ ਦੀ ਪ੍ਰਦਰਸ਼ਨੀ ਵੀ ਲਾਈ ਗਈ। ਲੋਕਾਂ ਨੇ ਉਤਸ਼ਾਹ ਨਾਲ਼ ਸਾਰਾ ਪ੍ਰੋਗਰਾਮ ਦੇਖਿਆ। ਇਨਕਲਾਬੀ ਨਾਅਰਿਆਂ ਨਾਲ਼ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

* #ਲਲਕਾਰ ਸੰਯੁਕਤ ਅੰਕ (1-15 ਅਤੇ 16-31 ਮਾਰਚ)*- ਕੌਮਾਂਤਰੀ ਮਜਦੂਰ ਔਰਤ ਦਿਵਸ ਦੇ ਸ਼ਾਨਾਮੱਤੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਲਈ ਅੱਗੇ ਆਓ (ਸੰ...
16/03/2025

* #ਲਲਕਾਰ ਸੰਯੁਕਤ ਅੰਕ (1-15 ਅਤੇ 16-31 ਮਾਰਚ)*

- ਕੌਮਾਂਤਰੀ ਮਜਦੂਰ ਔਰਤ ਦਿਵਸ ਦੇ ਸ਼ਾਨਾਮੱਤੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਲਈ ਅੱਗੇ ਆਓ (ਸੰਪਾਦਕੀ )
- ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ : ਇਹ ਕਿਹੋ ਜਿਹਾ ਨਿਆਂ ਹੈ?
- ਮੋਦੀ ਦੀ ਮੋਟਾਪਾ ਵਿਰੋਧੀ “ਜੰਗ” ਬਨਾਮ ਭੁੱਖਮਰੀ ਤੇ ਕੁਪੋਸ਼ਣ
- ਜਾਮੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ’ਤੇ ਜਬਰ ਦਾ ਮਾਮਲਾ
- “ਵਿਕਸਤ ਭਾਰਤ” ਦਾ ਕੱਚ-ਸੱਚ
- ਅਮਰੀਕਾ-ਯੂਰਪੀ ਸਾਮਰਾਜੀਆਂ ਵਿੱਚ ਯੂਕਰੇਨ ਦੇ ਕੁਦਰਤੀ ਸਰੋਤਾਂ ਦੀ ਲੁੱਟ ਲਈ ਖਿਚੋਤਾਣ
- ਹਾਕਮ ਜਮਾਤੀ ਪਾਰਟੀਆਂ ਵੱਲੋਂ ਕੀਤੀ ਫਜੂਲਖਰਚੀ ਤੇ ਬੁਨਿਆਦੀ ਸਹੂਲਤਾਂ ਲਈ ਤਿਲ-ਤਿਲ ਮਰਦੇ ਲੋਕ
- ਸੰਸਾਰ ਭਰ ਵਿੱਚ ਅਮੀਰਾਂ ਦੀ ਵਧਦੀ ਦੌਲਤ
- ਬਨਾਮ ਗਰੀਬਾਂ ਦੀਆਂ ਸਹੂਲਤਾਂ ਉੱਤੇ ਕਾਟ
- ਵਿਦਿਆਰਥੀਆਂ, ਨੌਜਵਾਨਾਂ ਅਤੇ ਮਜਦੂਰ ਜਥੇਬੰਦੀਆਂ ਨੇ ਮਨਾਇਆ ਕੌਮਾਂਤਰੀ ਮਜਦੂਰ ਔਰਤ ਦਿਹਾੜਾ
- ਇਨਕਲਾਬੀ ਪਾਰਟੀ ਦੀ ਅਣਹੋਂਦ ਵਿੱਚ ਕੁਰਾਹੇ ਪੈਂਦੀ ਬੰਗਲਾਦੇਸ਼ ਦੀ ਮਿਸਾਲੀ ਲੋਕ ਲਹਿਰ
- ਦੁੱਲੇ ਭੱਟੀ ਦੇ ਸ਼ਹਾਦਤ ਦਿਹਾੜੇ 26 ਮਾਰਚ ਮੌਕੇ
- ਹਿੰਦੀ ਦਾਬੇ ਦੇ ਵਿਰੋਧ ਵਿੱਚ ਤਾਮਿਲਨਾਡੂ ਤੇ ਮੋਦੀ ਸਰਕਾਰ ਦਰਮਿਆਨ ਰੇੜਕਾ
- ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸ਼ਬਦਾਂ ਵਿੱਚ ਇਨਕਲਾਬ ਦੇ ਅਰਥ
- ਸੁਰੰਗ (ਕਹਾਣੀ)
- ਬਜਟ 2025 ਵਿੱਚ ਮੋਦੀ ਸਰਕਾਰ ਨੇ ਮੁੜ ਮਨਰੇਗਾ ਮਜਦੂਰਾਂ ਨਾਲ਼ ਕੀਤਾ ਧੱਕਾ
- ਪਾਕਿਸਤਾਨ ’ਚ ਰੇਲ ਅਗਵਾ ਕਰਨ ਦੀ ਕਾਰਵਾਈ ਤੇ ਬਲੋਚਾਂ ਦੀਆਂ ਕੌਮੀ ਮੁਕਤੀ ਦੀਆਂ ਤਾਂਘਾਂ

================
ਹੇਠ ਦਿੱਤੇ ਲਿੰਕ ਤੋਂ ਤੁਸੀਂ ਲਲਕਾਰ ਦੇ ਪਿਛਲੇ ਸਾਰੇ ਅੰਕਾਂ ਦੀਆਂ ਪੀ.ਡੀ.ਐਫ. ਫਾਈਲਾਂ ਡਾਉਨਲੋਡ ਕਰ ਸਕਦੇ ਹੋ...
http://lalkaar.wordpress.com/ਲਲਕਾਰ-ਦੇ-ਪਿਛਲੇ-ਅੰਕ/

ਲਲਕਾਰ ਪ੍ਰਾਪਤ ਕਰਨ ਲਈ ਸੰਪਰਕ -
ਰਾਏਕੋਟ 94171-11015 (ਤਜਿੰਦਰ)
ਚੰਡੀਗੜ੍ਹ 98888-08188 (ਮਾਨਵ)
ਬਠਿੰਡਾ 95170-45458 (ਗੁਰਵਿੰਦਰ)
ਲੁਧਿਆਣਾ 70429-76396 (ਜਨਚੇਤਨਾ)
ਸੰਗਰੂਰ 73555-73476 (ਅਮਨ)
ਪਟਿਆਲਾ 73074-75463 (ਹਰਪ੍ਰੀਤ)
ਜੈਤੋਂ 75893-10383 (ਗੁਰਪ੍ਰੀਤ)
ਖੰਨਾ-ਮੰਡੀ ਗੋਬਿੰਦਗੜ 94645-66665 (ਅਵਨੀਤ)
ਅੰਮ੍ਰਿਤਸਰ- 70873-49543 (ਰਵਿੰਦਰ)
ਸਿਰਸਾ - 98960-01627 (ਵਕੀਲ ਸਿੰਘ)

UPI ID - lalkaarpb@upi
UPI Number - 18501950

ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ (8 ਮਾਰਚ)  ਨੂੰ ਸਮਰਪਿਤ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਹਿੰਮ ਚਲਾਈ ਜਾਵੇਗੀ-  ਪੀ.ਐੱਸ.ਯੂ. (ਲਲਕਾਰ)    ਦੁਨੀ...
26/02/2025

ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ (8 ਮਾਰਚ) ਨੂੰ ਸਮਰਪਿਤ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਹਿੰਮ ਚਲਾਈ ਜਾਵੇਗੀ- ਪੀ.ਐੱਸ.ਯੂ. (ਲਲਕਾਰ)

ਦੁਨੀਆ ਭਰ ਵਿੱਚ ਕੌਮਾਂਤਰੀ ਮਜ਼ਦੂਰ ਔਰਤ ਦਿਹਾੜਾ ਔਰਤਾਂ ਦੇ ਸੰਘਰਸ਼ ਅਤੇ ਮੁਕਤੀ ਦੀ ਲੜਾਈ ਦੀ ਯਾਦ ਦਿਵਾਉਂਦਾ ਹੈ। 1908 ਵਿੱਚ ਅਮਰੀਕਾ ਵਿੱਚ ਕੱਪੜਾ ਮਿਲ ਦੀਆਂ ਮਜ਼ਦੂਰ ਔਰਤਾਂ ਨੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਕਰਨ ਲਈ ਹੜਤਾਲ ਕੀਤੀ ਸੀ ਜਿਸਦੀ ਉਸਤਤ ਕਰਦਿਆਂ 1910 ਵਿੱਚ ਕਮਿਊਨਿਸਟ ਇੰਟਰਨੈਸ਼ਨਲ ਨੇ ਇਸ ਦਿਨ ਨੂੰ ਕੌਮਾਂਤਰੀ ਔਰਤ ਦਿਹਾੜੇ ਵਜੋਂ ਘੋਸ਼ਿਤ ਕੀਤਾ ਸੀ। ਇਤਿਹਾਸਕ ਤੌਰ ਤੇ ਇਹ ਦਿਨ ਔਰਤਾਂ ਦੇ ਜੁਝਾਰੂ ਸੰਘਰਸ਼ ਦਾ ਪ੍ਰਤੀਕ ਹੈ ਪਰ ਮੌਜੂਦਾ ਸਮੇਂ ਵਿੱਚ ਇਸ ਦਿਨ ਦੀ ਜੁਝਾਰੂ ਵਿਰਾਸਤ ਦੇ ਮਹੱਤਵ ਨੂੰ ਧੁੰਦਲਾ ਪਾਕੇ ਔਰਤਾਂ/ਕੁੜੀਆਂ ਨੂੰ ਤੋਹਫੇ ਦੇਣ ਅਤੇ ਸ਼ਾਪਿੰਗ ਮਾਲਾਂ ਵਿੱਚ ਡਿਸਕਾਊਂਟ ਸੇਲਾਂ ਲਾਉਣ ਤੱਕ ਸੀਮਤ ਕਰ ਦਿੱਤਾ ਗਿਆ ਹੈ।

ਭਾਰਤ ਵਿੱਚ ਔਰਤਾਂ ਦੀ ਹਾਲਤ ਦਿਨੋਂ-ਦਿਨ ਖਰਾਬ ਹੋ ਰਹੀ ਹੈ। ਹਰ 4.4 ਮਿੰਟ ਬਾਅਦ ਘਰੇਲੂ ਹਿੰਸਾ, 16 ਮਿੰਟ ਬਾਅਦ ਬਲਾਤਕਾਰ ਅਤੇ ਹਰ ਸਾਲ ਹਜ਼ਾਰਾਂ ਔਰਤਾਂ ਦਹੇਜ ਅਤੇ ਅਣਖ ਦੇ ਕਾਰਨ ਮਾਰੀਆਂ ਜਾਂਦੀਆਂ ਹਨ। ਔਰਤਾਂ ਨੂੰ ਸਿਰਫ਼ ਵਸਤੂ ਸਮਝਿਆ ਜਾਂਦਾ ਹੈ,ਜਿਸਦਾ ਸ਼ੋਸ਼ਣ ਮੰਡੀ ਵਿੱਚ ਕੀਤਾ ਜਾਂਦਾ ਹੈ। ਫੈਸ਼ਨ, ਮਾਡਲਿੰਗ, ਅਤੇ ਪੋਰਨੋਗ੍ਰਾਫੀ ਵਿੱਚ ਔਰਤਾਂ ਦੇ ਜਿਸਮ ਨੂੰ ਵਸਤੂ ਬਣਾਇਆ ਜਾਂਦਾ ਹੈ। ਮਜ਼ਦੂਰ ਔਰਤਾਂ ਨੂੰ ਸਸਤੇ ਮਜ਼ਦੂਰ ਵਜੋਂ ਵਰਤਿਆ ਜਾਂਦਾ ਹੈ।

ਇਹਨਾਂ ਕਰੂਰ ਹਕੀਕਤਾਂ ਨੂੰ ਬਦਲਣ ਲਈ ਔਰਤਾਂ ਦੀ ਮੁਕਤੀ ਲਈ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਇਹ ਸੰਘਰਸ਼ ਸਿਰਫ਼ ਔਰਤਾਂ ਦਾ ਨਹੀਂ, ਸਗੋਂ ਸਾਰੇ ਸ਼ੋਸ਼ਿਤ ਵਰਗਾਂ ਦਾ ਹੈ। ਔਰਤਾਂ ਨੂੰ ਆਪਣੀ ਲੜਾਈ ਲੜਨੀ ਪਵੇਗੀ, ਕਿਉਂਕਿ ਇਹ ਸਮਾਜ ਉਨ੍ਹਾਂ ਨੂੰ ਆਪਣੇ ਆਪ ਅਜ਼ਾਦੀ ਨਹੀਂ ਦੇਵੇਗਾ। ਇਸ ਲੜਾਈ ਨੂੰ ਮੁਨਾਫ਼ੇਖੋਰ ਸਮਾਜਿਕ ਢਾਂਚੇ ਨੂੰ ਬਦਲਣ ਦੀ ਲੜਾਈ ਨਾਲ ਜੋੜਨਾ ਜ਼ਰੂਰੀ ਹੈ।

ਇਸ ਕਰਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ ਦੀ ਜੁਝਾਰੂ ਵਿਰਾਸਤ ਨੂੰ ਬੁਲੰਦ ਕਰਦਿਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੁਹਿੰਮ ਦੌਰਾਨ ਅਲੱਗ-ਅਲੱਗ ਥਾਵੇਂ ਪਰਚੇ,ਪੋਸਟਰਾਂ,ਮੀਟਿੰਗਾਂ,ਵਿਚਾਰ-ਚਰਚਾਵਾਂ,ਪੁਸਤਕ ਪ੍ਰਦਰਸ਼ਨੀਆਂ,ਚਾਰਟ ਪ੍ਰਦਰਸ਼ਨੀਆਂ ਅਤੇ ਫਿਲਮ-ਸ਼ੋਆਂ ਰਾਹੀਂ ਵਿਦਿਆਰਥੀਆਂ ਖਾਸਕਰ ਵਿਦਿਆਰਥਣਾਂ ਨੂੰ ਦਿਹਾੜੇ ਦੀ ਇਨਕਲਾਬੀ ਵਿਰਾਸਤ ਬਾਰੇ ਜਾਣੂ ਕਰਵਾਇਆ ਜਾਵੇਗਾ।

ਸੂਬਾ ਕਮੇਟੀ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)

*ਫਰਵਰੀ ਮਹੀਨੇ ਵਿੱਚ ਜਨਮੇ ਮਹਾਨ ਵਿਗਿਆਨੀਆਂ ਨੂੰ ਯਾਦ ਕਰਦਿਆਂ!*https://www.facebook.com/share/p/18MbbfyXuy/ਵਿਕਸਤ ਹੋ ਰਿਹਾ ਮਨੁੱਖ ਆਪ...
25/02/2025

*ਫਰਵਰੀ ਮਹੀਨੇ ਵਿੱਚ ਜਨਮੇ ਮਹਾਨ ਵਿਗਿਆਨੀਆਂ ਨੂੰ ਯਾਦ ਕਰਦਿਆਂ!*

https://www.facebook.com/share/p/18MbbfyXuy/

ਵਿਕਸਤ ਹੋ ਰਿਹਾ ਮਨੁੱਖ ਆਪਣੀਆਂ ਲੋੜਾਂ ਵਿੱਚੋਂ ਬ੍ਰਹਿਮੰਡ ’ਚ ਜੜੇ ਚੰਦ, ਤਾਰਿਆਂ ਵੱਲ ਵੇਖ ਰਿਹਾ ਸੀ। ਹਜਾਰਾਂ ਸਾਲਾਂ ਬਾਅਦ ਜਿੰਨੀ ਕੁ ਸਮਝ ਵਿਕਸਤ ਹੋਈ ਉਸ ਉੱਪਰ ਅਧਾਰਿਤ ਅਰਸਤੂ ਨੇ ਸੌਰ-ਮੰਡਲ ਦਾ ਮਾਡਲ ਪੇਸ਼ ਕੀਤਾ। ਧਰਤੀ ਤੋਂ ਖੜ੍ਹਕੇ ਲਗਦਾ ਸੀ ਕਿ ਧਰਤੀ ਇੱਕ ਥਾਂ ਰੁਕੀ ਹੋਈ ਹੈ ਅਤੇ ਬਾਕੀ ਗ੍ਰਹਿ ਸਮੇਤ ਤਾਰੇ ਤੇ ਸੂਰਜ ਇਸਦੀ ਪਰਿਕਰਮਾ ਕਰ ਰਹੇ ਹਨ। ਗ੍ਰਹਿ ਦੂਰ-ਨੇੜੇ ਸਨ ਅਲੱਗ-ਅਲੱਗ ਗਤੀ ਨਾਲ਼ ਘੁੰਮਦੇ ਨਜਰ ਆ ਰਹੇ ਸਨ। ਅਰਸਤੂ (350 ਈ.ਪੂ.) ਨੇ ਕਿਹਾ ਇਹ ਕਦੇ ਅੱਗੇ ਵੱਲ ਜਾਂਦੇ ਹਨ ਕਦੇ ਪਿੱਛੇ ਵੱਲ ਜਾਂਦੇ ਹਨ। ਗ੍ਰਹਿਆਂ ਦੀ ਚਮਕ ਘਟਦੀ-ਵਧਦੀ ਸੀ। ਉਪਰੋਕਤ ਜਾਣਕਾਰੀਆਂ ਦੇ ਅਧਾਰ ਉੱਪਰ ਅਰਸਤੂ ਜਿਓ-ਸੇਂਟਰਿਕ (ਜਾਣੀ ਧਰਤੀ ਕੇਂਦਰ ਵਿੱਚ) ਮਾਡਲ ਦੀ ਨੀਂਹ ਰੱਖ ਚੁੱਕਾ ਸੀ ਪਰ ਉੱਪਰਲੀਆਂ ਗੱਲਾਂ ਹੀ ਅਰਸਤੂ ਦੇ ਮਾਡਲ ਦੀਆਂ ਕਮਜੋਰੀਆਂ ਸਨ ਜਿਹਨਾਂ ਨੂੰ ਉਹ ਦੂਰ ਨਹੀਂ ਕਰ ਸਕਿਆ। ਫਿਰ 150 ਈ.ਪੂ. ਸਾਲ ਪਹਿਲਾਂ ਟੋਲੇਮੀ ਨੇ ਇਸ ਸਿਧਾਂਤ ਨੂੰ ਹੋਰ ਵਿਕਸਤ ਕੀਤਾ ਅਤੇ ਇਸਨੂੰ ਟੋਲੇਮੀ ਦੇ ਮਾਡਲ ਵਜੋਂ ਵੀ ਜਾਣਿਆ ਜਾਂਦਾ ਹੈ। (ਅਰਸਤੂ ਦਾ ਜਿਓਸੈਂਟਰਿਕ ਮਾਡਲ ਉਦੇਸ਼ਵਾਦ ਦਾ ਵੀ ਸ਼ਿਕਾਰ ਸੀ ਜਿਸਦੀ ਵਿਆਖਿਆ ਅੱਗੇ ਚੱਲਕੇ ਕਰਾਂਗੇ)।

ਟੋਲੇਮੀ ਦੇ ਜਿਓ-ਸੇਂਟਰਿਕ ਮਾਡਲ ਨੂੰ ਸਮੇਂ-ਸਮੇਂ ਉੱਪਰ ਵੱਖ-ਵੱਖ ਵਿਗਿਆਨੀਆਂ, ਦਾਰਸ਼ਨਿਕਾਂ ਵੱਲੋਂ ਚੁਣੌਤੀ ਦਿੱਤੀ ਗਈ ਕਿ ਇਹ ਮਾਡਲ ਗਲਤ ਹੈ। ਜਿਓ-ਸੇਂਟਰਿਕ ਮਾਡਲ ਦੀ ਥਾਂ ਹੇਲਿਓ-ਸੇਂਟਰਿਕ ਮਾਡਲ ਨੂੰ ਮਾਣਤਾ ਦੇਣ ਵਾਲ਼ੇ ਵਿਗਿਆਨੀ/ਦਾਰਸ਼ਨਿਕ ਇਹ ਮੰਨਦੇ ਸਨ ਕਿ ਸੂਰਜ ਸੌਰ-ਮੰਡਲ ਦੇ ਕੇਂਦਰ ਵਿੱਚ ਹੈ ਅਤੇ ਬਾਕੀ ਸਾਰੇ ਗ੍ਰਹਿ ਸੂਰਜ ਦੁਆਲ਼ੇ ਘੁੰਮਦੇ ਹਨ। ਪਰ ਯੂਰਪ ਵਿੱਚ ਪੁਨਰਜਾਗਰਨ ਦੇ ਸਮੇਂ ਜਦੋਂ ਕਾਪਰਨਿਕਸ, ਬਰੂਨੋ ਅਤੇ ਗਲੀਲਿਓ ਨੇ ਜਦੋਂ ਹੇਲਿਓ-ਸੈਂਟਰਿਕ ਮਾਡਲ ਦੀ ਗੱਲ ਕੀਤੀ ਤਾਂ ਮਾਮਲਾ ਇੱਥੇ ਤੱਕ ਪਹੁੰਚ ਗਿਆ ਕਿ ਉਹਨਾਂ ਨੂੰ ਸਜਾਵਾਂ ਦਿੱਤੀਆ ਗਈਆਂ। ਬਰੂਨੋ ਨੂੰ ਜਿਉਂਦਿਆ ਜਲਾ ਦਿੱਤਾ ਗਿਆ। ਗਲੀਲਿਓ ਨੂੰ 18 ਸਾਲ ਨਜਰਬੰਦ ਰੱਖਿਆ ਗਿਆ ਤੇ ਸਾਰੀ ਉਮਰ ਉਸ ਉੱਪਰ ਮੁਕੱਦਮੇ ਚੱਲਦੇ ਰਹੇ। ਇਹ ਵਿਗਿਆਨ ਦੇ ਖੇਤਰ ਵਿੱਚ ਇੱਕ ਵੱਡੀ ਬਹਿਸ ਸੀ ਕਿ ਜਿਓ-ਸੇਂਟਰਿਕ ਮਾਡਲ ਸਹੀ ਹੈ ਜਾਂ ਹੇਲਿਓਸੇਂਟਰਿਕ ਮਾਡਲ ਸਹੀ ਹੈ।

ਜਿਓ-ਸੇਂਟਰਿਕ ਮਾਡਲ ਦੇ ਸਮਾਜ ਉੱਪਰ ਕੀ ਪ੍ਰਭਾਵ ਸਨ?

ਜਿਓ-ਸੇਂਟਰਿਕ ਸ਼ਬਦ ਦੋ ਸ਼ਬਦਾ ਦਾ ਸੁਮੇਲ ਹੈ ਜਿਸ ਵਿੱਚ ਜਿਓ ਦਾ ਭਾਵ ਹੈ ਧਰਤੀ ਅਤੇ ਸੇਂਟਰ ਦਾ ਭਾਵ ਹੈ ਕੇਂਦਰ। ਮਤਲਬ ਕਿ ਸੌਰ-ਮੰਡਲ ਦਾ ਉਹ ਮਾਡਲ ਜਿਸ ਵਿੱਚ ਧਰਤੀ ਕੇਂਦਰ ਵਿੱਚ ਹੈ।

ਪਰ ਧਰਤੀ ਕੇਂਦਰ ਵਿੱਚ ਨਹੀਂ ਸੀ। ਨਾ ਹੀ ਬਾਕੀ ਗ੍ਰਹਿ ਤੇ ਸੂਰਜ ਧਰਤੀ ਦੀ ਪਰਿਕਰਮਾ ਕਰਦਾ ਸੀ। ਪੁਨਰਜਾਗਰਨ ਦੇ ਸਮੇਂ ਜਦ ਨਿਕੋਲਸ ਕਾਪਰਨਿਕਸ, ਜਿਆਰਦਾਨੋ ਬਰੂਨੋ ਅਤੇ ਗਲੀਲਿਓ ਜਦੋਂ ਇਸ ਸਿਧਾਂਤ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਹਨਾਂ ਵਿਗਿਆਨੀਆਂ ਦੀ ਇਸ ਪ੍ਰਾਪਤੀ ਨੂੰ ਸਿਰ-ਮੱਥੇ ਮੰਨਣ ਦੀ ਥਾਂ ਅਤੇ ਉਹਨਾਂ ਦਾ ਧੰਨਵਾਦ ਕਰਨ ਦੀ ਥਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈ। ਤਸੀਹੇ ਦਿੱਤੇ ਜਾਂਦੇ ਹਨ। ਕੀ ਤੁਸੀਂ ਅੱਖਾਂ ਬੰਦ ਕਰਕੇ ਇਟਲੀ ਦੇ ਰੋਮ ਸ਼ਹਿਰ ਦੇ ਇੱਕ ਚੌਂਕ ਵਿੱਚ ਅੱਗਾਂ ਦੀਆਂ ਲਪਟਾਂ ਵਿੱਚ ਖੜ੍ਹਾ ਬਰੂਨੋ ਵੇਖ ਸਕਦੇ ਹੋ। ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਬਰੂਨੋ ਨੂੰ ਸੱਤਾ ਵੱਲੋਂ ਕਿਹਾ ਗਿਆ ਕਿ ਆਪਣੇ ਵਿਚਾਰ ਵਾਪਸ ਲੈ ਲਵੇ। ਪਰ ਬਰੂਨੋ ਨੇ ਆਪਣੇ ਵਿਚਾਰ ਉੱਪਰ ਖੜ੍ਹਨ ਦਾ ਰਸਤਾ ਚੁਣਿਆ ਅਤੇ ਬਦਲੇ ਵਿੱਚ ਬਰੂਨੋ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਤੁਸੀਂ ਵੀ ਇਹੋ ਸੋਚ ਰਹੇ ਹੋਵੇਗੇ ਕਿ ਇਹ ਸਲੂਕ ਕਿਉਂ ਹੋਇਆ। ਜਿਹਨਾਂ ਵਿਗਿਆਨੀਆਂ ਨੂੰ ਪਿਛਲੇ ਮਨੁੱਖੀ ਗਿਆਨ ਦੀਆਂ ਕਮੀਆਂ ਦੂਰ ਕਰਨ ਲਈ ਧੰਨਵਾਦ ਕਰਨਾ ਚਾਹੀਦਾ ਸੀ ਉਹ ਅੱਗ ’ਚ ਕਿਉਂ ਖੜ੍ਹੇ ਸਨ। ਇਹਨਾਂ ਨੂੰ ਇਹ ਤਸੀਹੇ ਦੇਣ ਵਾਲ਼ੀ ਉਸ ਸਮੇਂ ਦੀ ਹਾਕਮ ਜਮਾਤ – ਜਗੀਰਦਾਰ – ਸੀ ਕਿਉਂਕਿ ਹੀਲਿਓ-ਸੈਂਟਰੀਕ ਮਾਡਲ ਹਾਕਮ ਜਮਾਤੀ ਵਿਚਾਰਧਾਰਾ ਦੀ ਨੀਂਹ ਨੂੰ ਹਿਲਾਉਂਦਾ ਸੀ ਤੇ ਲੋਕਾਂ ਵਿੱਚ ਜਗੀਰੂ ਹਕੂਮਤ ਦੀ ਵਾਜਬੀਅਤ ਉੱਤੇ ਹੀ ਸ਼ੰਕੇ ਪੈਦਾ ਕਰਦਾ ਸੀ।

ਸਹਿਜੇ ਹੀ ਇਹ ਸੋਚਿਆ ਜਾ ਸਕਦਾ ਹੈ ਕਿ ਦੂਰ ਪੁਲਾੜ ਵਿੱਚ ਜੜੇ ਤਾਰਿਆਂ ਵਿੱਚ ਧਰਤੀ ਦੀ ਥਾਂ ਦਾ ਰਾਜਨੀਤੀ ਨਾਲ਼ ਕੀ ਸਬੰਧ ਹੋਇਆ? ਧਰਤੀ ਸੂਰਜ ਦੁਆਲ਼ੇ ਘੁੰਮਦੀ ਹੈ ਜਾਂ ਸੂਰਜ ਧਰਤੀ ਦੁਆਲ਼ੇ ਘੁੰਮਦਾ ਹੈ ਇਹ ਕਿਸੇ ਸਮੇਂ ਦੀ ਸਰਕਾਰ ਲਈ ਕਿਉਂ ਖਤਰਨਾਕ ਸਾਬਿਤ ਹੋ ਜਾਂਦਾ ਹੈ? ਇਸੇ ਲਈ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵਿਗਿਆਨ ਅਤੇ ਵਿਗਿਆਨਕ ਖੋਜਾਂ ਦਾ ਮਨੁੱਖੀ ਸਮਾਜ ਉੱਪਰ ਕੀ ਪ੍ਰਭਾਵ ਹੈ? ਮਨੁੱਖ ਜਦੋਂ ਮੁੱਢ-ਕਦੀਮੀ ਸਮਾਜ ਤੋਂ ਜਦੋਂ ਜਮਾਤੀ-ਸਮਾਜ ਵੱਲ ਵਧਦਾ ਹੈ ਤਾਂ ਪਹਿਲੀ ਵਾਰ ਰਾਜ ਸੱਤਾ ਜਾਂ ਰਾਜ ਦੀ ਲੋੜ ਪੈਂਦੀ ਹੈ ਜੋ ਹਾਕਮ ਜਮਾਤ ਦੇ ਹੱਥ ਜਬਰ ਦਾ ਸੰਦ ਹੁੰਦੀ ਹੈ ਤੇ ਇਹੋ ਹੀ ਉਹ ਮੁੱਖ ਸਾਧਨ ਹੈ ਜਿਸ ਰਾਹੀਂ ਹਾਕਮ ਜਮਾਤ ਆਪਣੀ ਹਕੂਮਤ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਪਰ ਕੋਈ ਵੀ ਹਾਕਮ ਜਮਾਤ ਨਿਰੋਲ ਜਬਰ ਰਾਹੀਂ ਆਪਣੀ ਹਕੂਮਤ ਬਣਾਕੇ ਨਹੀਂ ਰੱਖ ਸਕਦੀ ਤੇ ਉਸ ਨੂੰ ਹੋਰ ਕਈ ਤਰੀਕਿਆਂ ਰਾਹੀਂ ਲੋਕਾਂ ਵਿੱਚ ਆਪਣੇ ਰਾਜ ਨੂੰ ਨਿਆਈਂ ਸਾਬਤ ਕਰਨਾ ਪੈਂਦਾ ਹੈ। ਇਸ ਦਾ ਇੱਕ ਅਹਿਮ ਖੇਤਰ ਵਿਚਾਰਾਂ ਦਾ ਖੇਤਰ ਹੈ। ਹਾਕਮ ਜਮਾਤ ਸਮਾਜ ਵਿੱਚ ਅਜਿਹੇ ਵਿਚਾਰਾਂ ਦਾ ਦਬਦਬਾ ਬਣਾਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ ਜੋ ਉਸਦੇ ਰਾਜ ਨੂੰ ਜਾਇਜ ਸਾਬਤ ਕਰਨ। ਆਓ ਹੁਣ ਇਸ ਸਬੰਧੀ ਚਰਚਾ ਕਰਦੇ ਹਾਂ ਕਿ ਸੌਰ-ਮੰਡਲ ਦੇ ਜੀਓ ਸੈਂਟਰੀਕ ਮਾਡਲ ਕਿਵੇਂ ਯੂਰਪ ਦੇ ਉਸ ਸਮੇਂ ਦੇ ਹਾਕਮਾਂ ਲਈ ਢੁਕਵਾਂ ਵਿਚਾਰਧਾਰਕ ਹਥਿਆਰ ਸੀ।

ਅਰਸਤੂ ਦੇ ਫਲਸਫੇ ਅਨੁਸਾਰ ਵਸਤਾਂ ਕਿਸੇ ਖਾਸ ਉਦੇਸ਼ ਲਈ ਵਿਕਸਤ ਹੁੰਦੀਆਂ ਸਨ (ਉਦੇਸ਼ਵਾਦ/“5L5OLO7Y)। ਅਰਸਤੂ ਅਨੁਸਾਰ ਸੌਰ-ਮੰਡਲ ਰਚਨਾਹਾਰ ਦੀ ਉਸ ਵਡਿਆਈ ਦਰਸਾਉਂਦਾ ਹੈ ਜਿਸ ਅਨੁਸਾਰ ਧਰਤੀ ਬ੍ਰਹਿਮੰਡ ਦੇ ਕੇਂਦਰ ਵਿੱਚ ਹੈ ਅਤੇ ਸਾਰਾ ਬ੍ਰਹਿਮੰਡ ਧਰਤੀ ਦੀ ਉਸਤਤ ਲਈ ਇਸਦੀ ਪਰਿਕਰਮਾ ਕਰਦਾ ਹੈ। ਅਰਸਤੂ ਅਨੁਸਾਰ ਧਰਤੀ ਉੱਪਰ ਜੀਵਨ ਪੈਦਾ ਹੋਇਆ ਤਾਂ ਜੋ ਮਨੁੱਖ ਪੈਦਾ ਹੋ ਸਕੇ। ਅਰਸਤੂ ਅਨੁਸਾਰ ਰਚਨਾਹਾਰ ਨੇ ਧਰਤੀ ਉੱਪਰ ਫਿਰ ਜੀਵ ਪੈਦਾ ਕੀਤੇ ਜਿਸ ਨਾਲ਼ ਪ੍ਰਕਿਰਤੀ ਵਿੱਚ ਵਡਿਆਈ ਅਤੇ ਤਾਲਮੇਲ ਬਣਾਇਆ ਜਾ ਸਕੇ। ਇਹ ਤਾਲਮੇਲ ਲਈ ਜੀਵ ਕਿਸੇ ਟੀਚੇ ਵੱਲ ਵਧਦੇ ਹਨ ਜਿਸਨੂੰ ਅਰਸਤੂ ਨੇ ਟਿਲੋਸ ਕਿਹਾ। ਅਰਸਤੂ ਅਨੁਸਾਰ ਵਿਕਸਤ ਹੋ ਰਹੀਆਂ ਪ੍ਰਜਾਤੀਆਂ ਟਿਲੋਸ ਵੱਲ ਵਧ ਰਹੀਆਂ ਹਨ। ਅਰਸਤੂ ਦੀ ਇਹ ਵਿਚਾਰਧਾਰਾ ਜਮਾਤੀ ਸਮਾਜ ਦੀ ਪੈਦਾਵਾਰ ਸੀ ਅਤੇ ਉਸਦੀ ਹੀ ਅਨੁਸਾਰੀ ਸੀ। ਭਾਵ ਜਿਵੇਂ ਸੌਰ-ਮੰਡਲ ਦੇ ਕੇਂਦਰ ਵਿੱਚ ਧਰਤੀ ਹੈ ਅਤੇ ਸਾਰਾ ਬ੍ਰਹਿਮੰਡ ਇਸਦੀ ਵਡਿਆਈ ਲਈ ਅਤੇ ਤਾਲਮੇਲ ਬਣਾਕੇ ਰੱਖਣ ਲਈ ਇਸਦੀ ਪਰਿਕਰਮਾ ਕਰਦਾ ਹੈ ਉਸੇ ਤਰ੍ਹਾਂ ਮਨੁੱਖੀ ਸਮਾਜ ਵਿੱਚ ਰਾਜ ਕਰਨ ਵਾਲ਼ੀ ਜਮਾਤ ਸਮਾਜ ਦਾ ਕੇਂਦਰ ਹੈ। ਕੁੱਲ ਮਨੁੱਖ ਜੋ ਇਸ ਸਮਾਜ ਵਿੱਚ ਰਹਿੰਦੇ ਹਨ ਉਹਨਾਂ ਦਾ ਫਰਜ ਹੈ ਕਿ ਉਹ ਸਮਾਜ ਦੀ ਵਡਿਆਈ ਅਤੇ ਤਾਲਮੇਲ ਬਣਾਏ ਰੱਖਣ ਲਈ ਰਾਜ ਕਰਦੀ ਜਮਾਤ ਨੂੰ ਕੇਂਦਰ ਮੰਨ ਜੀਵਨ ਬਤੀਤ ਕਰਨ। ਭਾਵ ਉਹਨਾਂ ਦੇ ਹੁਕਮ ਅਧੀਨ ਚੱਲਣ। ਰਾਜੇ ਨੂੰ ਰੱਬ ਵੱਲੋਂ ਰਾਜ ਕਰਨ ਲਈ ਪੈਦਾ ਹੋਇਆ। ਇਸ ਤੋਂ ਕੱਢਿਆ ਗਿਆ ਕਿ ਕੁੱਲ ਲੋਕਾਈ ਦਾ ਫਰਜ ਇਹ ਹੈ ਕਿ ਉਹ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣਾ ਜੀਵਨ ਬਤੀਤ ਕਰਨ। ਕੁੱਲ ਵਿੱਚ ਜਿਓਸੇਂਟਰਿਕ ਮਾਡਲ ਦੇ 3 ਪ੍ਰਭਾਵ ਮੁੱਖ ਸਨ: 1. ਗੁਲਾਮ ਮਾਲਕਾਂ ਤੇ ਮੁੜਕੇ ਜਗੀਰਦਾਰਾਂ ਦਾ ਰਾਜ ਕਰਨਾ ਜਾਇਜ ਤੇ ਨਿਆਈਂ ਹੈ। 2) ਜਿਵੇਂ ਧਰਤੀ ਦੁਆਲੇ ਗ੍ਰਹਿ ਦਰਜੇ ਬੰਦੀ ’ਚ ਘੁੰਮਦੇ ਹਨ ਉਸੇ ਤਰਾਂ ਸਮਾਜ ਵਿੱਚ ਵੀ ਦਰਜੇਬੰਦੀ ਜਾਇਜ ਹੈ। 3) ਜਿਵੇਂ ਜਿਓਸੇਂਟਰਿਕ ਮਾਡਲ ਅਬਦਲ ਹੈ ਉਸੇ ਤਰਾਂ ਸਮਾਜਿਕ ਢਾਂਚਾ ਵੀ ਅਬਦਲ ਹੈ।

ਹੁਣ ਤੁਹਾਨੂੰ ਇਹ ਸਮਝਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਕਿ ਜਦੋਂ ਵੀ ਕਿਸੇ ਵਿਗਿਆਨੀ ਨੇ ਜਾਂ ਦਾਰਸ਼ਨਿਕ ਨੇ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਓ-ਸੇਂਟਰਿਕ ਮਾਡਲ ਗਲਤ ਹੈ ਉਸਨੂੰ ਸਜਾਵਾਂ ਦਾ ਸਾਹਮਣਾ ਕਿਉਂ ਕਰਨਾ ਪਿਆ। ਜਿਓਸੇਂਟਰਿਕ ਦੇ ਉਲਟ ਇਹ ਸੀ ਕਿ ਧਰਤੀ ਸੌਰ-ਮੰਡਲ ਦੇ ਕੇਂਦਰ ਵਿੱਚ ਨਹੀਂ ਹੈ। ਇਸਨੂੰ ਹੇਲਿਓ-ਸੇਂਟਰਿਕ ਮਾਡਲ ਕਿਹਾ ਜਾਂਦਾ ਹੈ। ਹੇਲਿਓ ਦਾ ਭਾਵ ਹੈ ਸੂਰਜ, ਭਾਵ ਸੌਰਮੰਡਲ ਦਾ ਉਹ ਮਾਡਲ ਜਿਸ ਅਨੁਸਾਰ ਸੂਰਜ ਸੌਰ-ਮੰਡਲ ਦੇ ਕੇਂਦਰ ਵਿੱਚ ਹੈ। ਉਸ ਵੇਲ਼ੇ ਰਾਜ ਕਰਦੀਆਂ ਜਮਾਤਾਂ ਨੇ ਆਪਣਾ ਤਾਣਾ ਬਾਣਾ ਜਿਓ-ਸੇਂਟਰਿਕ ਮਾਡਲ ਅਨੁਸਾਰ ਬੁਣਿਆ ਅਤੇ ਇਸਦੀ ਗਵਾਹੀ ਹੇਠ ਆਪਣੇ ਰਾਜ ਭਾਗ ਨੂੰ ਨਿਯੰਤਰਿਤ ਕਰਦੇ ਆ ਰਹੇ ਸਨ। ਅਗਲੇ 1500 ਸਾਲਾਂ ਤੱਕ ਇਹ ਵਿਚਾਰਧਾਰਾ ਕਾਫੀ ਹੱਦ ਤੱਕ ਪ੍ਰਭਾਵਸ਼ਾਲੀ ਰਹੀ। ਵੱਖ-ਵੱਖ ਸਮਿਆਂ ਉੱਪਰ ਹੇਲਿਓਸੇਂਟਰਿਕ ਮਾਡਲ ਨੂੰ ਸਾਬਿਤ ਕਰਨ ਲਈ ਵੱਖ-ਵੱਖ ਵਿਗਿਆਨੀ, ਦਾਰਸ਼ਨਿਕ ਜੱਦੋ-ਜਹਿਦ ਕਰਦੇ ਰਹੇ। ਪਰ ਜਦੋਂ ਪੁਨਰਜਾਗਰਨ ਦੇ ਯੁੱਗ ਵਿੱਚ ਕਾਪਰਨਿਕਸ, ਬਰੂਨੋ ਅਤੇ ਗਲੀਲਿਓ ਦੀ ਤਿੱਕੜੀ ਹੇਲਿਓ-ਸੇਂਟਰਿਕ ਮਾਡਲ ਨੂੰ ਸਾਬਿਤ ਕਰਦੀ ਹੈ ਤਾਂ ਜਗੀਰੂ ਸਮਾਜ ਵਿੱਚ ਸਰਮਾਏਦਾਰਾ ਅੰਸ਼ ਪੈਦਾ ਹੋ ਚੁੱਕੇ ਸੀ ਤੇ ਕਾਫੀ ਵਧ ਫੁਲ ਰਹੇ ਸਨ। ਨਿਕੋਲਸ ਕਾਪਰਨਿਕਸ ਦਾ ਜਨਮ ਪੌਲੈਂਡ ਦੇ ਸ਼ਹਿਰ ਟੌਰਨ ਵਿਖੇ 19 ਫਰਵਰੀ 1473 ਈ. ਨੂੰ ਹੋਇਆ ਅਤੇ ਉਸਨੇ ਖਗੋਲਸ਼ਾਸਤਰ, ਮੈਡੀਕਲ, ਕਨੂੰਨ ਦੀ ਬਕਾਇਦਾ ਸਿੱਖਿਆ ਹਾਸਿਲ ਕੀਤੀ। ਕਾਪਰਨਿਕਸ ਨੇ ਅਰਸਤੂ ਤੋਂ ਚੱਲੇ ਆ ਰਹੇ ਸੌਰ-ਮੰਡਲ ਸਬੰਧੀ ਵਿਚਾਰ ਦਾ ਅੰਤ ਕਰਨ ਦਾ ਐਲਾਨ ਆਪਣੀ ਕਿਤਾਬ ਨਾਲ਼ ਕਰ ਦਿੱਤਾ ਸੀ। ਪਰ ਕਿਤਾਬ ਪ੍ਰਕਾਸ਼ਿਤ ਕਾਪਰਨਿਕਸ ਦੀ ਮੌਤ ਤੋਂ ਬਾਅਦ ਹੋਈ। ਰੋਮਨ ਚਰਚ ਵੱਲੋਂ ਇਸ ਕਿਤਾਬ ਉੱਪਰ ਪਬੰਦੀ ਲਗਾ ਦਿੱਤੀ ਗਈ। ਪਰ ਫੇਰ ਬਰੂਨੋ ਨੂੰ ਇਹ ਕਿਤਾਬ ਮਿਲ਼ ਜਾਂਦੀ ਹੈ। ਬਰੂਨੋ ਦਾ ਜਨਮ 15 ਫਰਵਰੀ 1548 ਈ. ਨੂੰ ਹੋਇਆ ਅਤੇ ਉਸਨੂੰ ਕਾਪਰਨਿਕਸ ਦੀ ਕਿਤਾਬ ਦਾ ਅਤੇ ਉਸਦੇ ਵਿਚਾਰਾਂ ਦਾ ਪ੍ਰਸਾਰ ਕਰਨ ਦੀ ਸਜਾਂ ਵਜੋਂ 17 ਫਰਵਰੀ 1600 ਨੂੰ ਰੋਮ ਸ਼ਹਿਰ ਵਿਖੇ ਲੱਕੜਾਂ ਉੱਪਰ ਖੜ੍ਹਾ ਕਰਕੇ ਜਿਉਂਦਿਆ ਸਾੜ ਦਿੱਤਾ ਗਿਆ। ਗਲੀਲਿਓ ਗਲੀਲੀ ਦਾ ਜਨਮ 15 ਫਰਵਰੀ 1564 ਈ. ਨੂੰ ਹੋਇਆ। ਗਲੀਲਿਓ ਆਪਣੇ ਸਮੇਂ ਦਾ ਇੱਕ ਵੱਡਾ ਵਿਗਿਆਨੀ ਸੀ। ਜਿਸਨੇ ਖਗੋਲਸ਼ਾਸ਼ਤਰ ਵਿੱਚ ਖੋਜਾਂ ਕਰਨ ਦੇ ਨਾਲ਼-ਨਾਲ਼ ਦੂਰਬੀਨ ਦਾ ਸੰਕਲਪ ਵੀ ਵਿਕਸਤ ਕੀਤਾ। ਉਹ ਇੱਕ ਉੱਘਾ ਗਣਿਤਕ ਸੀ ਜਿਸ ਕਰਕੇ ਉਸਨੇ ਕੋਪਰਨਿਕਸ ਦੇ ਮਾਡਲ ਨੂੰ ਗਣਨਾਂਵਾਂ ਦੇ ਅਧਾਰ ਉੱਪਰ ਹੋਰ ਬਿਹਤਰ ਬਣਾਇਆ ਅਤੇ ਆਪਣੀ ਕਿਤਾਬ ਦੇ ਰੂਪ ’ਚ ਪ੍ਰਕਾਸ਼ਿਤ ਕੀਤਾ। ਗਲੀਲਿਓ ਉਹਨਾਂ ਪਹਿਲਿਆਂ ਵਿਗਿਆਨੀਆਂ ਵਿੱਚੋਂ ਸੀ ਜਿਹਨਾਂ ਨੇ ਇਹ ਸਮਝਿਆ ਕਿ ਵਿਗਿਆਨ ਦੀਆਂ ਸਿੱਖਿਆਵਾਂ ਨੂੰ ਸਿਰਫ ਲਤੀਨੀ ਭਾਸ਼ਾ ਵਿੱਚ ਨਹੀਂ ਲਿਖਣਾ ਚਾਹੀਦਾ ਸਗੋਂ ਇਸਨੂੰ ਲੋਕਾਂ ਦੀਆਂ ਮਾਂ ਬੋਲੀਆਂ ਵਿੱਚ ਲਿਖਿਆ ਜਾਣਾ ਚਾਹੀਦਾ ਹੈ ਤਾਂ ਜੋ ਸਾਰੇ ਲੋਕ ਪੜ੍ਹ ਸਕਣ। ਗਲੀਲਿਓ ਦਾ ਮੰਨਣਾ ਸੀ ਕਿ ਵਿਗਿਆਨ ਉੱਤੇ ਸਿਰਫ ਮੁੱਠੀ ਭਰ ਲੋਕਾਂ ਦਾ ਕਬਜਾ ਨਹੀਂ ਹੋਣਾ ਚਾਹੀਦਾ। ਸੌਰ ਮੰਡਲ ਉੱਤੇ ਉਸਨੇ ਆਪਣੀ ਕਿਤਾਬ ਇਤਾਲਵੀ ਭਾਸ਼ਾ ਵਿੱਚ ਲਿਖੀ। ਰੋਮਨ ਚਰਚ ਨੇ ਉਸਨੂੰ 100 ਤੋਂ ਵੱਧ ਮੁਕੱਦਮਿਆਂ ਤਹਿਤ ਗਿ੍ਰਫਤਾਰ ਕੀਤਾ ਅਤੇ ਉਸਨੂੰ ਕਈ ਸਾਲ ਨਜਰਬੰਦ ਰੱਖਿਆ ਗਿਆ। ਹਨੇਰੇ ਵਿੱਚ ਰਹਿਣ ਕਰਕੇ ਅਤੇ ਸਾਰੀ ਉਮਰ ਤਾਰਿਆਂ ਦਾ ਅਧਿਐਨ ਕਰਨ ਵਾਲ਼ਾ ਇਹ ਪਾਂਧੀ ਅਖੀਰ ਨੂੰ ਅੱਖਾਂ ਦੀ ਰੌਸ਼ਨੀ ਗੁਆ ਦਿੰਦਾ ਹੈ। ਅਤੇ ਸਾਰੀ ਉਮਰ ਵਿਗਿਆਨ ਲਈ ਕੰਮ ਕਰਦਾ ਹੋਇਆ ਅੰਤ ਨੂੰ ਮਿੱਟੀ ਵਿੱਚ ਸਮਾਂ ਜਾਂਦਾ ਹੈ।

ਗਲੀਲਿਓ ਦੀ ਮੌਤ 8 ਜਨਵਰੀ 1642 ਨੂੰ ਹੋਈ ਸੀ ਅਤੇ 4 ਜਨਵਰੀ 1643 ਨੂੰ ਨਿਉਟਨ ਦਾ ਜਨਮ ਹੋਇਆ ਸੀ। ਨਿਉਟਨ ਨੇ ਖਗੋਲ ਦੇ ਖੇਤਰ ਵਿੱਚ ਯੁੱਗ ਪਲਟਾਉ ਵਾਧੇ ਕੀਤੇ ਉਸ ਬਾਰੇ ਅਸੀਂ ‘ਲਲਕਾਰ’ ਦੇ ਪਿਛਲੇ ਅੰਕ ਵਿੱਚ ਵਿਸਥਾਰ ਪੂਰਵਕ ਲਿਖ ਚੁੱਕੇ ਹਾਂ। ਨਿਉਟਨ ਖੁਦ ਵੀ ਇਹੋ ਕਹਿੰਦਾ ਸੀ ਕਿ ਉਸਨੇ ਦੁਨੀਆਂ ਗਲੀਲਿਓ ਦੇ ਮੌਢਿਆਂ ਉੱਪਰ ਬੈਠਕੇ ਵੇਖਣੀ ਸਿੱਖੀ ਹੈ। ਸੱਤਾਂ ਭਾਂਵੇ ਇਹਨਾਂ ਵਿਗਿਆਨੀਆਂ ਦੀਆਂ ਕਿਤਾਬਾਂ ਉੱਪਰ ਪਬੰਦੀਆਂ ਲਗਾਉਂਦੀ ਹੈ ਭਾਵੇਂ ਜੇਲ੍ਹਾਂ ਵਿੱਚ ਸੁੱਟਦੀ ਹੈ ਭਾਂਵੇਂ ਬਰੂਨੋ ਨੂੰ ਜਿਉਂਦਿਆ ਸਾੜ ਦਿੰਦੀ ਹੈ ਪਰ ਹੁਣ ਇਹ ਵਿਚਾਰ ਖਤਮ ਨਹੀਂ ਕੀਤੇ ਜਾ ਸਕਦਾ ਸੀ।

ਹੇਲਿਓਸੇਂਟਰਿਕ ਮਾਡਲ ਅਤੇ ਨਵਾਂ ਉੱਭਰ ਰਿਹਾ ਸਮਾਜਿਕ ਪ੍ਰਬੰਧ ਸਰਮਾਏਦਾਰੀ

ਸਰਮਾਏਦਾਰਾ ਪ੍ਰਬੰਧ ਜਦੋਂ ਵਿਕਸਤ ਹੋਣਾ ਸ਼ੁਰੂ ਹੋਇਆ ਤਾਂ ਪਹਿਲਾ ਨੁਕਤਾ ਇਹ ਹੈ ਕਿ ਸਰਮਾਏਦਾਰਾ ਪੈਦਾਵਾਰ ਦੇ ਢੰਗ ਵਿੱਚ ਤਕਨੀਕ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ। ਅਤੇ ਤਕਨੀਕ ਦੇ ਵਿਕਾਸ ਲਈ ਵਿਗਿਆਨਕ ਖੋਜਾਂ ਦੀ ਲੋੜ ਸੀ ਤਾਂ ਜੋ ਕਿ ਕਾਰਖਾਨਿਆਂ, ਖਾਨਾਂ ਵਿੱਚ ਪੈਦਾਵਾਰ ਨੂੰ ਵਧਾਇਆ ਜਾ ਸਕੇ। ਵਿਗਿਆਨਕ ਖੋਜਾਂ ਸਰਮਾਏਦਾਰੀ ਦੀ ਲੋੜ ਦੇ ਨਾਲ਼-ਨਾਲ਼ ਇਸਦਾ ਅਧਾਰ ਵੀ ਬਣਦੀਆਂ ਹਨ। ਸਰਮਾਏਦਾਰੀ ਦੇ ਵਿਕਾਸ ਲਈ ਇਹ ਜਰੂਰੀ ਸੀ ਕਿ ਪੁਰਾਣਾ ਚੱਲਿਆ ਆ ਰਿਹਾ ਸਮਾਜਿਕ ਤਾਣਾ-ਬਾਣਾ ਵੀ ਭਾਵ ਜਗੀਰੂ ਸੱਤਾ ਖਤਮ ਹੋਵੇ। ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੇ ਵਧਣ ਫੁੱਲਣ ਵਿੱਚ ਜਗੀਰੂ ਪ੍ਰਬੰਧ ਰੋਕ ਬਣਦਾ ਸੀ। ਜਿਓ-ਸੇਂਟਰਿਕ ਮਾਡਲ ਜਗੀਰੂ ਸੱਤਾ ਨੂੰ ਮਾਣਤਾ ਦਿੰਦਾ ਸੀ। ਪਰ ਹੇਲਿਓਸੇਂਟਰਿਕ ਮਾਡਲ ਜਗੀਰੂ ਸੱਤਾ ਲਈ ਚੁਣੌਤੀ ਸੀ। ਇਸ ਤਰ੍ਹਾਂ ਹੇਲਿਓਸੇਂਟਿਰਕ ਮਾਡਲ ਨਵੀਂ ਉੱਭਰ ਰਹੀ ਸਰਮਾਏਦਾਰਾ ਆਰਥਿਕਤਾ, ਤਕਨੀਕ, ਵਿਗਿਆਨ, ਵਿਗਿਆਨਕ ਖੋਜਾਂ ਦਾ ਸੂਚਕ ਸੀ। ਬ੍ਰਹਿਮੰਡ ਸਬੰਧੀ ਨਵੀਆਂ ਵਿਗਿਆਨਕ ਖੋਜਾਂ ਪੁਰਾਣੇ ਸਮਾਜ ਲਈ ਚੁਣੌਤੀ ਸਨ ਅਤੇ ਉੱਭਰ ਰਹੇ ਨਵੇਂ ਸਮਾਜ ਲਈ ਫਾਇਦੇਮੰਦ ਸਨ। ਇਹ ਨਵੇਂ ਅਤੇ ਪੁਰਾਣੇ ਵਿਚਾਰ ਦੀ ਲੜਾਈ ਸੀ ਜਿਸ ਪਿੱਛੇ ਨਵੀਆਂ ਸਮਾਜਿਕ ਤਾਕਤਾਂ ਤੇ ਵੇਲ਼ਾ ਵਹਾਅ ਚੁੱਕੀਆਂ ਸਮਾਜਕ ਤਾਕਤਾਂ ਸਨ ਜਿਸ ਵਿੱਚ ਨਵੇਂ ਦੀ ਜਿੱਤ ਹੋਣੀ ਲਾਜਮੀ ਸੀ। ਅੱਜ ਸਰਮਾਏਦਾਰਾ ਪ੍ਰਬੰਧ ਤੇ ਸਰਮਾਏਦਾਰਾ ਵਿਚਾਰ ਵੀ ਇਸੇ ਤਰ੍ਹਾਂ ਸਮਾਂ ਵਿਹਾ ਚੁੱਕੇ ਹਨ ਅਤੇ ਪੱਛੜ ਚੁੱਕੇ ਹਨ। ਇਤਿਹਾਸ ਜਿਵੇਂ ਹੁੰਦਾ ਆਇਆ ਹੈ ਉਸੇ ਤਰ੍ਹਾਂ ਫੇਰ ਨਵੇਂ ਨੇ ਪੁਰਾਣੇ ਨੂੰ ਹਰਾ ਕੇ ਅੱਗੇ ਵਧਣਾ ਹੈ ਤੇ ਦੇਰ ਸਵੇਰ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦਾ ਖਤਮ ਹੋਣਾ ਤੈਅ ਹੈ।

ਅੱਜ ਭਾਂਵੇ ਸਾਨੂੰ ਇਹ ਵਿਚਾਰ ਬਹੁਤ ਸੌਖਾਲਾ ਜਿਹਾ ਜਾਪਦਾ ਹੈ ਕਿ ਧਰਤੀ ਸੂਰਜ ਦੁਆਲ਼ੇ ਘੁੰਮਦੀ ਹੈ। ਸਕੂਲ ਦੀਆਂ ਕਿਤਾਬਾਂ ਵਿੱਚ ਵੀ ਅਸੀਂ ਗਲੀਲਿਓ ਨੂੰ ਪੜ੍ਹਦੇ ਆਏ ਹਾਂ। ਪਰ ਸਾਨੂੰ ਇਹ ਵਿਗਿਆਨ ਇਤਿਹਾਸ ਨਾਲ਼ੋਂ ਤੋੜਕੇ ਹੀ ਪੜ੍ਹਾਇਆ ਜਾਂਦਾ ਹੈ। ਧਰਤੀ ਸੂਰਜ ਦੁਆਲ਼ੇ ਘੁੰਮਦੀ ਹੈ ਇਹ ਵਿਚਾਰ ਪੇਸ਼ ਵੀ ਕੀਤਾ ਜਾ ਸਕੇ ਇਸ ਲਈ ਇਹਨਾਂ ਵਿਗਿਅਨੀਆਂ ਨੂੰ ਤਸੀਹੇ ਝੱਲਣੇ ਪਏ ਹਨ। ਬੋਲਣ ਦੀ ਅਜਾਦੀ ਸਰਮਾਏਦਾਰਾ ਸਮਾਜ ਦੀ ਜਗੀਰੂ ਸੱਤਾ ਖਿਲਾਫ ਬਗਾਵਤ ਦਾ ਅੰਗ ਸੀ ਜਿਸ ਲਈ ਕੁਰਬਾਨ ਹੋਣ ਵਾਲ਼ਿਆ ਵਿੱਚੋਂ ਬਰੂਨੋ ਵੀ ਇੱਕ ਹੈ। ਪਰ ਸਰਮਾਏਦਾਰਾ ਢਾਂਚਾ ਅੱਜ ਲੋਕ-ਵਿਰੋਧੀ ਹੈ ਅਤੇ ਲੋਕਾਈ ਦੀ ਬੋਲਣ ਦੀ ਅਜਾਦੀ ਦਾ ਵੈਰੀ ਹੈ। ਭਾਰਤ ਦੀ ਸੱਤਾ ਵੀ ਅੱਜ ਇਹੋ ਚਾਹੁੰਦੀ ਹੈ ਕਿ ਲੋਕ ਅੰਧ-ਵਿਸ਼ਵਾਸਾਂ ਵਿੱਚ ਉਲਝੇ ਰਹਿਣ ਅਤੇ ਧਰਮ-ਜਾਤ ਦੇ ਨਾਮ ਉੱਪਰ ਕਤਲੇਆਮ ਕਰਦੇ ਰਹਿਣ।

ਅੱਜ ਵਿਗਿਆਨ ਅਤੇ ਵਿਗਿਆਨਕ ਖੋਜਾਂ ਸਮਾਜ ਦੇ ਲੇਖੇ ਲੱਗ ਸਕਣ ਅਤੇ ਲੋਕਾਂ ਦਾ ਭਲਾ ਕਰ ਸਕਣ ਇਸ ਲਈ ਵੀ ਬੋਲਣ ਦੀ ਲੋੜ ਹੈ। ਅਤੇ ਵਿਗਿਆਨ ਨੂੰ ਸਮਰਪਿਤ ਹਰ ਵਿਦਿਆਰਥੀ ਅਤੇ ਅਧਿਆਪਕ ਦਾ ਫਰਜ ਹੈ ਕਿ ਉਹ ਵਿਗਿਆਨਕ ਵਿਚਾਰਾਂ ਨੂੰ ਸਮਝਣ ਅਤੇ ਸਮਾਜ ਦੀ ਆਮ ਸਮਝ ਦਾ ਹਿੱਸਾ ਬਣਾਉਣ ਲਈ ਕੰਮ ਕਰਨ। ਇਸ ਸਾਰੀ ਸਮਝ ਨੂੰ ਇਸ ਧਰਤੀ ਉੱਤੇ ਲੋਕਾਂ ਲਈ ਬਿਹਤਰ ਸਮਾਜ ਬਣਾਉਣ ਵਿੱਚ ਲਾਉਣਾ ਹੀ ਫਰਵਰੀ ਮਹੀਨੇ ਦੇ ਮਹਾਨ ਵਿਗਿਆਨੀਆਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।

•ਯੋਧਾ ਸਿੰਘ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਫਰਵਰੀ 2025 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ

Address

Village Daudhar
Moga
142053

Telephone

7589310383

Website

Alerts

Be the first to know and let us send you an email when Scientific thought ਵਿਗਿਅਾਨਕ ਸੋਚ posts news and promotions. Your email address will not be used for any other purpose, and you can unsubscribe at any time.

Share